
Entertainment News Live: ਸੋਨਮ ਬਾਜਵਾ ਨੇ ਪਾਕਿਸਤਾਨੀ ਲੁੱਕ 'ਚ ਢਾਇਆ ਕਹਿਰ, ਆਮਿਰ ਨੂੰ ਲੈ ਸਾਬਕਾ ਪਤਨੀ ਵੱਲੋਂ ਹੈਰਾਨ ਕਰਨ ਵਾਲੇ ਖੁਲਾਸੇ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE

Background
Entertainment News Live Today: 1 ਮਾਰਚ ਨੂੰ ਫਿਲਮ 'ਲਾਪਤਾ ਲੇਡੀਜ਼' ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਕਿਰਨ ਰਾਓ ਨੇ ਕੀਤਾ ਹੈ ਅਤੇ ਇਸ ਫਿਲਮ ਨਾਲ ਕਿਰਨ ਸਾਲਾਂ ਬਾਅਦ ਨਿਰਦੇਸ਼ਨ ਵੱਲ ਵਾਪਸ ਆਈ ਹੈ। ਇਸ ਤੋਂ ਪਹਿਲਾਂ ਕਿਰਨ ਰਾਓ ਨੇ ਫਿਲਮ 'ਪੀਪਲੀ ਲਾਈਵ' ਦਾ ਨਿਰਦੇਸ਼ਨ ਕੀਤਾ ਸੀ। ਫਿਲਮ 'ਲਾਪਤਾ ਲੇਡੀਜ਼' 'ਚ ਨਵੇਂ ਕਲਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕਿਰਨ ਰਾਓ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
ਪ੍ਰਮੋਸ਼ਨ ਦੌਰਾਨ, ਉਸਨੇ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਸਨੇ ਆਪਣੇ ਸਾਬਕਾ ਪਤੀ ਆਮਿਰ ਖਾਨ ਦੀ ਵਰਤੋਂ ਕਰਨ ਬਾਰੇ ਗੱਲ ਕੀਤੀ। ਆਓ ਤੁਹਾਨੂੰ ਦੱਸਦੇ ਹਾਂ ਕਿ ਉਸਨੇ ਅਜਿਹਾ ਕਿਉਂ ਕਿਹਾ ਅਤੇ ਉਸਨੇ ਅੱਗੇ ਕੀ ਕਿਹਾ। ਫਿਲਮ 'ਲਾਪਤਾ ਲੇਡੀਜ਼' ਦੇ ਪ੍ਰਮੋਸ਼ਨ 'ਚ ਆਮਿਰ ਖਾਨ ਨੇ ਵੀ ਸ਼ਾਲਮ ਹੋਏ ਕਿਉਂਕਿ ਉਨ੍ਹਾਂ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਪਰ ਬਾਲੀਵੁੱਡ ਬੱਬਲ ਨੂੰ ਦਿੱਤੇ ਇੰਟਰਵਿਊ 'ਚ ਕਿਰਨ ਰਾਓ ਇਕੱਲੀ ਗਈ ਸੀ। ਇਸ 'ਚ ਉਨ੍ਹਾਂ ਨੇ ਆਮਿਰ ਖਾਨ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।
ਕਿਰਨ ਰਾਓ ਨੇ ਆਮਿਰ ਖਾਨ ਬਾਰੇ ਕੀ ਕਿਹਾ?
ਬਾਲੀਵੁੱਡ ਬੱਬਲ ਨੂੰ ਦਿੱਤੇ ਇੰਟਰਵਿਊ 'ਚ ਕਿਰਨ ਰਾਓ ਨੂੰ ਆਮਿਰ ਖਾਨ ਬਾਰੇ ਕੁਝ ਸਵਾਲ ਪੁੱਛੇ ਗਏ, ਜਿਨ੍ਹਾਂ ਦਾ ਕਿਰਨ ਨੇ ਬੇਬਾਕੀ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਉਨ੍ਹਾਂ ਨੂੰ ਆਮਿਰ ਖਾਨ ਦਾ ਨਾਂ ਲੈਣ 'ਚ ਕੋਈ ਦਿੱਕਤ ਨਹੀਂ ਹੈ। ਇਸ ਇੰਟਰਵਿਊ 'ਚ ਕਿਰਨ ਰਾਓ ਤੋਂ ਪੁੱਛਿਆ ਗਿਆ ਸੀ ਕਿ 'ਲਾਪਤਾ ਲੇਡੀਜ਼' ਦੇ ਪ੍ਰਮੋਸ਼ਨ ਦੌਰਾਨ ਆਮਿਰ ਖਾਨ ਤੁਹਾਡੇ ਨਾਲ ਨਜ਼ਰ ਆਏ ਸਨ। ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਤੁਹਾਡਾ ਬਹੁਤ ਸਾਥ ਦਿੱਤਾ। ਉਹ ਹਰ ਉਸ ਥਾਂ 'ਤੇ ਗਏ ਜਿੱਥੇ ਉਸ ਨੂੰ ਹੋਣਾ ਚਾਹੀਦਾ ਸੀ। ਆਮਿਰ ਖਾਨ ਨੇ ਤੁਹਾਡੀ ਫਿਲਮ ਬਣਾਉਣ ਵਿੱਚ ਤੁਹਾਡੀ ਬਹੁਤ ਮਦਦ ਕੀਤੀ ਹੋਵੇਗੀ?
'ਮੈਂ ਉਨ੍ਹਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਕੀਤਾ...'
ਕਿਰਨ ਰਾਓ ਨੇ ਜਵਾਬ ਦਿੱਤਾ, 'ਬੇਸ਼ੱਕ, ਮੈਂ ਉਨ੍ਹਾਂ ਦੀ ਪੂਰੀ ਵਰਤੋਂ ਕੀਤੀ ਹੈ, ਮੈਂ ਉਨ੍ਹਾਂ ਦੀ ਸਟਾਰ ਪਾਵਰ ਨੂੰ ਪੂਰਾ ਵਸੂਲਿਆ ਹੈ ਜਿੱਥੇ-ਜਿੱਥੇ ਮੈਂ ਕਰ ਸਕਦੀ ਹਾਂ। ਮੈਂ ਇੱਥੇ ਹਾਂ ਅਤੇ ਉਹ ਖੜ੍ਹੇ ਹੁੰਦੇ ਤਾਂ ਕਹਿੰਦੀ ਕਿ, ਮੈਨੂੰ ਤਿੰਨ ਹੋਰ ਪਿਕਚਰਸ ਦਿਓ। ਮੈਂ ਸਾਰਿਆਂ ਨੂੰ ਦੱਸਦੀ ਹਾਂ, ਭਈਆ, ਪਹਿਲੀ ਮਾਰਚ ਨੂੰ ਫਿਲਮ ਆ ਰਹੀ ਹੈ, ਦੇਖੋ ਆਮਿਰ ਖਾਨ ਨੇ ਬਣਾਈ ਹੈ। ਇਸ ਲਈ ਉਹ ਕਹਿੰਦੇ ਹਨ ਕਿ ਆਓ-ਆਓ ਅਤੇ ਦੇਖਿਏ। ਤੁਸੀਂ ਜਾਣਦੇ ਹੋ, ਮੈਂ ਉਹਨਾਂ ਦੀ ਇਸਤੇਮਾਲ ਕਰਦੀ ਹਾਂ, ਮੈਂ ਬਿਨਾਂ ਸ਼ਰਮਾਏ ਕਰਦੀ ਹਾਂ।
ਵਿਆਹ ਦੇ ਸਾਲਾਂ ਬਾਅਦ ਕਿਰਨ ਅਤੇ ਆਮਿਰ ਦਾ ਤਲਾਕ ਹੋ ਗਿਆ
ਆਮਿਰ ਖਾਨ ਅਤੇ ਕਿਰਨ ਰਾਓ ਦਾ ਸਾਲ 2021 ਵਿੱਚ ਤਲਾਕ ਹੋ ਗਿਆ ਸੀ। ਉਸਨੇ ਸਾਲ 2005 ਵਿੱਚ ਵਿਆਹ ਕੀਤਾ ਜਿਸ ਨਾਲ ਉਸਦਾ ਇੱਕ ਪੁੱਤਰ, ਆਜ਼ਾਦ ਰਾਓ ਖਾਨ ਹੈ। ਕਿਰਨ ਅਤੇ ਆਮਿਰ ਆਪਸੀ ਸਹਿਮਤੀ ਨਾਲ ਵੱਖ ਹੋਏ ਸਨ ਅਤੇ ਉਨ੍ਹਾਂ ਦੀ ਅਜੇ ਵੀ ਚੰਗੀ ਦੋਸਤੀ ਹੈ।
Entertainment News LIVE : Sonam Bajwa: ਸੋਨਮ ਬਾਜਵਾ ਦਾ ਪਾਕਿਸਤਾਨੀ ਮੀਡੀਆ 'ਚ ਜਲਵਾ, ਅਦਾਕਾਰ Ahsan Khan ਨਾਲ ਵੇਖ ਹਰ ਕੋਈ ਕਰ ਰਿਹਾ ਤਾਰੀਫ
Sonam Bajwa-Ahsan Khan Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀ ਹੈ। ਉਹ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਦੇ ਚਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
Read More: Sonam Bajwa: ਸੋਨਮ ਬਾਜਵਾ ਦਾ ਪਾਕਿਸਤਾਨੀ ਮੀਡੀਆ 'ਚ ਜਲਵਾ, ਅਦਾਕਾਰ Ahsan Khan ਨਾਲ ਵੇਖ ਹਰ ਕੋਈ ਕਰ ਰਿਹਾ ਤਾਰੀਫ
Entertainment News LIVE Today: Deepika- Ranveer: ਰਣਵੀਰ ਸਿੰਘ-ਦੀਪਿਕਾ ਪਾਦੁਕੋਣ ਸਤੰਬਰ ਮਹੀਨੇ ਪਹਿਲੇ ਬੱਚੇ ਦਾ ਕਰਨਗੇ ਸਵਾਗਤ, ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Deepika Padukone, Ranveer Singh announce pregnancy: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਦੇ ਪ੍ਰਸ਼ੰਸਕਾਂ ਨਾਲ ਸਭ ਤੋਂ ਖਾਸ ਖੁਸ਼ਖਬਰੀ ਸਾਂਝੀ ਕੀਤੀ ਹੈ। ਦੀਪਿਕਾ-ਰਣਵੀਰ ਦੇ ਘਰ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ। ਦਰਅਸਲ, ਦੋਵੇਂ ਜਲਦ ਹੀ ਮਾਪੇ ਬਣਨ ਵਾਲੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਦੀਪਿਕਾ ਦੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਹਨ। ਜੋੜੇ ਨੂੰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Read More: Deepika- Ranveer: ਰਣਵੀਰ ਸਿੰਘ-ਦੀਪਿਕਾ ਪਾਦੁਕੋਣ ਸਤੰਬਰ ਮਹੀਨੇ ਪਹਿਲੇ ਬੱਚੇ ਦਾ ਕਰਨਗੇ ਸਵਾਗਤ, ਫੈਨਜ਼ ਨੂੰ ਸੁਣਾਈ ਖੁਸ਼ਖਬਰੀ
Entertainment News LIVE : Rakul Preet - Jackky Haldi: ਰਕੁਲ ਪ੍ਰੀਤ- ਜੈਕੀ ਦੇ ਹਲਦੀ ਫੰਕਸ਼ਨ 'ਚ ਹੋਈ ਫੁੱਲਾਂ ਦੀ ਬਰਸਾਤ, ਕੈਮਰੇ 'ਚ ਕੈਦ ਹੋਏ ਰੋਮਾਂਟਿਕ ਪਲ
Rakul Preet - Jackky Haldi Pics: ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਅਤੇ ਅਦਾਕਾਰ ਜੈਕੀ ਭਗਨਾਨੀ ਨਾਲ ਵਿਆਹ ਕਰਵਾਇਆ ਹੈ। ਇਸ ਜੋੜੇ ਦਾ ਵਿਆਹ ਬਹੁਤ ਹੀ ਸ਼ਾਨਦਾਰ ਅੰਦਾਜ਼ 'ਚ ਹੋਇਆ।
Read MOre: Rakul Preet - Jackky Haldi: ਰਕੁਲ ਪ੍ਰੀਤ- ਜੈਕੀ ਦੇ ਹਲਦੀ ਫੰਕਸ਼ਨ 'ਚ ਹੋਈ ਫੁੱਲਾਂ ਦੀ ਬਰਸਾਤ, ਕੈਮਰੇ 'ਚ ਕੈਦ ਹੋਏ ਰੋਮਾਂਟਿਕ ਪਲ
Entertainment News LIVE Today: Bunty Bains: ਪੰਜਾਬੀ ਸੰਗੀਤਕਾਰ ਬੰਟੀ ਬੈਂਸ 'ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ, ਐਨਕਾਊਂਟਰ ਦੌਰਾਨ ਪੈਰ 'ਚ ਲੱਗੀ ਗੋਲੀ
Music composer bunty bains attacker arrested: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਪ੍ਰੋਜੈਕਟ ਨਹੀਂ ਬਲਕਿ ਕਲਾਕਾਰ 'ਤੇ ਹੋਇਆ ਜਾਨਲੇਵਾ ਹਮਲਾ ਹੈ। ਹੁਣ ਇਸ ਮਾਮਲੇ ਨੂੰ ਲੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਬੰਟੀ ਬੈਂਸ ਉੱਪਰ ਹਮਲਾ ਕਰਨ ਵਾਲੇ ਸ਼ੂਟਰ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ..
Read More: Bunty Bains: ਪੰਜਾਬੀ ਸੰਗੀਤਕਾਰ ਬੰਟੀ ਬੈਂਸ 'ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ, ਐਨਕਾਊਂਟਰ ਦੌਰਾਨ ਪੈਰ 'ਚ ਲੱਗੀ ਗੋਲੀ
Entertainment News LIVE : Aamir Khan: 'ਮੈਂ ਆਮਿਰ ਖਾਨ ਦਾ ਪੂਰਾ ਇਸਤੇਮਾਲ ਕੀਤਾ...' ਕਿਰਨ ਰਾਓ ਨੇ ਆਪਣੇ ਸਾਬਕਾ ਪਤੀ ਲਈ ਕਿਉਂ ਕਹੀ ਅਜਿਹੀ ਗੱਲ?
Kiran Rao on Aamir Khan: 1 ਮਾਰਚ ਨੂੰ ਫਿਲਮ 'ਲਾਪਤਾ ਲੇਡੀਜ਼' ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਕਿਰਨ ਰਾਓ ਨੇ ਕੀਤਾ ਹੈ ਅਤੇ ਇਸ ਫਿਲਮ ਨਾਲ ਕਿਰਨ ਸਾਲਾਂ ਬਾਅਦ ਨਿਰਦੇਸ਼ਨ ਵੱਲ ਵਾਪਸ ਆਈ ਹੈ। ਇਸ ਤੋਂ ਪਹਿਲਾਂ ਕਿਰਨ ਰਾਓ ਨੇ ਫਿਲਮ 'ਪੀਪਲੀ ਲਾਈਵ' ਦਾ ਨਿਰਦੇਸ਼ਨ ਕੀਤਾ ਸੀ। ਫਿਲਮ 'ਲਾਪਤਾ ਲੇਡੀਜ਼' 'ਚ ਨਵੇਂ ਕਲਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕਿਰਨ ਰਾਓ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Read More: Aamir Khan: 'ਮੈਂ ਆਮਿਰ ਖਾਨ ਦਾ ਪੂਰਾ ਇਸਤੇਮਾਲ ਕੀਤਾ...' ਕਿਰਨ ਰਾਓ ਨੇ ਆਪਣੇ ਸਾਬਕਾ ਪਤੀ ਲਈ ਕਿਉਂ ਕਹੀ ਅਜਿਹੀ ਗੱਲ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
