ਪੜਚੋਲ ਕਰੋ
(Source: Poll of Polls)
Sonam Bajwa: ਸੋਨਮ ਬਾਜਵਾ ਦਾ ਪਾਕਿਸਤਾਨੀ ਮੀਡੀਆ 'ਚ ਜਲਵਾ, ਅਦਾਕਾਰ Ahsan Khan ਨਾਲ ਵੇਖ ਹਰ ਕੋਈ ਕਰ ਰਿਹਾ ਤਾਰੀਫ
Sonam Bajwa-Ahsan Khan Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਕਿਸੇ ਪਛਾਣ ਦੀ ਮੋਹਤਾਜ ਨਹੀ ਹੈ। ਉਹ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਦੇ ਚਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
Sonam Bajwa-Ahsan Khan
1/7

ਫਿਲਹਾਲ ਸੋਨਮ ਬਾਜਵਾ ਆਪਣੇ ਪਾਕਿਸਤਾਨੀ ਲੁੱਕ ਵਿੱਚ ਖੂਬ ਸੁਰਖੀਆਂ ਬਟੋਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੋਨਮ ਦਾ ਜਲਵਾ ਪਾਕਿਸਤਾਨੀ ਮੀਡੀਆ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।
2/7

ਦਰਅਸਲ, ਹਾਲ ਹੀ 'ਚ ਸੋਨਮ ਬਾਜਵਾ ਪਾਕਿਸਤਾਨੀ ਅਦਾਕਾਰ ਅਹਿਸਾਨ ਖਾਨ ਨਾਲ ਨਜ਼ਰ ਆਈ। ਇਸ ਦੌਰਾਨ ਦੋਵਾਂ ਦੇ ਖੂਬਸੂਰਤ ਸ਼ੂਟ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
3/7

ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਇੰਨੀ ਖੂਬਸੂਰਤ ਵਿਖਾਈ ਦੇ ਰਹੀ ਹੈ ਕਿ ਹਰ ਕੋਈ ਉਸਦੇ ਪਾਕਿਸਤਾਨੀ ਲੁੱਕ ਦੀ ਤਾਰੀਫ ਕਰ ਰਿਹਾ ਹੈ।
4/7

ਜੀ ਹਾਂ, ਪਾਕਿਸਤਾਨੀ ਮੀਡੀਆ ਵਿੱਚ ਵੀ ਸੋਨਮ ਬਾਜਵਾ ਦਾ ਨਾਂਅ ਚੱਲ ਰਿਹਾ ਹੈ। ਉਨ੍ਹਾਂ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।
5/7

ਦਰਅਸਲ, ਦੋਵਾਂ ਵਿਚਾਲੇ ਰੋਮਾਂਟਿਕ ਕੈਮਿਸਟਰੀ ਵੇਖ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ, ਅਤੇ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ।
6/7

ਕਾਬਿਲੇਗ਼ੌਰ ਹੈ ਕਿ ਕਾਫੀ ਲੰਬੇ ਸਮੇਂ ਤੋਂ ਸੋਨਮ ਦੀਆਂ ਡੇਟਿੰਗ ਬਾਰੇ ਅਫਵਾਹਾਂ ਚਰਚਾ 'ਚ ਹਨ। ਹਾਲਾਂਕਿ ਅਹਿਸਾਨ ਨਾਲ ਤਸਵੀਰਾਂ ਵੇਖ ਇਹੀ ਅੰਦਾਜ਼ਾ ਲਗਾਇਆ ਗਿਆ ਕੀ ਦੋਵਾਂ ਵਿਚਾਲੇ ਕੋਈ ਚੱਕਰ ਚੱਲ ਰਿਹਾ ਹੈ।
7/7

ਹਾਲਾਂਕਿ ਕਿਸੇ ਪ੍ਰੋਜੈਕਟ ਦੇ ਚਲਦਿਆਂ ਅਹਿਸਾਨ ਖਾਨ ਅਤੇ ਸੋਨਮ ਬਾਜਵਾ ਨੂੰ ਇਕੱਠੇ ਵੇਖਿਆ ਗਿਆ।
Published at : 29 Feb 2024 11:40 AM (IST)
ਹੋਰ ਵੇਖੋ
Advertisement
Advertisement





















