Entertainment News Live: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ ਦਰਦਨਾਕ ਯਾਦਾਂ ਕੀਤੀਆਂ ਸ਼ੇਅਰ, ਮੂਸੇਵਾਲਾ ਦੀ ਮਾਂ ਜੁੜਵਾਂ ਬੱਚਿਆਂ ਦਾ ਕਰੇਗੀ ਸਵਾਗਤ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 12 Mar 2024 01:37 PM
Entertainment News LIVE: Balkaur Singh Sidhu: ਬੱਚੇ ਦੇ ਜਨਮ ਨੂੰ ਲੈ ਬਲਕੌਰ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ, ਬੋਲੇ- 'ਜੋ ਵੀ ਖਬਰ ਹੋਏਗੀ, ਸਾਂਝੀ ਕਰ ਦਿੱਤੀ ਜਾਏਗੀ'

Balkaur Singh Sidhu's first statement about the birth of Child: ਪੰਜਾਬੀ ਗਾਇਕ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਜਲਦ ਹੀ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਇਸ ਬਾਰੇ ਕਈ ਖਬਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਬੱਚੇ ਦੇ ਜਨਮ ਨੂੰ ਲੈ ਪਹਿਲਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦਾ ਜਵਾਬ ਵੀ ਮਿਲ ਜਾਏਗਾ। 

Read More: Balkaur Singh Sidhu: ਬੱਚੇ ਦੇ ਜਨਮ ਨੂੰ ਲੈ ਬਲਕੌਰ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ, ਬੋਲੇ- 'ਜੋ ਵੀ ਖਬਰ ਹੋਏਗੀ, ਸਾਂਝੀ ਕਰ ਦਿੱਤੀ ਜਾਏਗੀ'

Entertainment News LIVE Today: Neeru Bajwa: ਨੀਰੂ ਬਾਜਵਾ ਨੇ ਪਿੰਕ ਸਾੜੀ ਵਿੱਚ ਦਿੱਤੇ ਦਿਲਕਸ਼ ਪੋਜ਼, ਇੰਝ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ

Neeru Bajwa Pics: ਪੰਜਾਬੀ ਗਾਇਕਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸ਼ਾਇਰ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਉਹ ਲਗਾਤਾਰ ਫਿਲਮ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ।

Read More: Neeru Bajwa: ਨੀਰੂ ਬਾਜਵਾ ਨੇ ਪਿੰਕ ਸਾੜੀ ਵਿੱਚ ਦਿੱਤੇ ਦਿਲਕਸ਼ ਪੋਜ਼, ਇੰਝ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਣ

Entertainment News LIVE: Diljit Dosanjh: ਦਿਲਜੀਤ ਦੋਸਾਂਝ ਦਾ ਲੋਕਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਵਿਰੋਧ, ਰੇਸ਼ਮ ਸਿੰਘ ਅਨਮੋਲ ਨੇ ਸਾਰਿਆਂ ਦੀ ਬੋਲਤੀ ਕੀਤੀ ਬੰਦ

Resham Singh Anmol React On Diljit Dosanjh Performance At Anant Pre Wedding: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਦਮ ਤੇ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਦਿਲਜੀਤ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵਾਹੋ-ਵਾਹੀ ਖੱਟ ਰਹੇ ਹਨ। ਹਾਲ ਹੀ ਵਿੱਚ ਦੋਸਾਂਝਾਵਾਲਾ ਅੰਬਾਨੀ ਪਰਿਵਾਰ ਦੇ ਜਸ਼ਨ ਦਾ ਹਿੱਸਾ ਬਣਿਆ। ਦਰਅਸਲ, ਕਲਾਕਾਰ ਨੂੰ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਵਿੱਚ ਰੌਣਕਾਂ ਲਗਾਉਂਦੇ ਹੋਏ ਵੇਖਿਆ ਗਿਆ। ਇਸ ਸਮਾਰੋਹ ਦਾ ਹਿੱਸਾ ਬਣਨ ਤੇ ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਏ। ਪਰ ਇਹ ਵੀਡੀਓ ਕੁਝ ਪੰਜਾਬੀ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਏ, ਜਿਸ ਤੋਂ ਬਾਅਦ ਦਿਲਜੀਤ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। 

Read More: Diljit Dosanjh: ਦਿਲਜੀਤ ਦੋਸਾਂਝ ਦਾ ਲੋਕਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਵਿਰੋਧ, ਰੇਸ਼ਮ ਸਿੰਘ ਅਨਮੋਲ ਨੇ ਸਾਰਿਆਂ ਦੀ ਬੋਲਤੀ ਕੀਤੀ ਬੰਦ 

Entertainment News LIVE Today: CAA ਲਾਗੂ ਹੋਣ 'ਤੇ ਨੇਹਾ ਸਿੰਘ ਰਾਠੌਰ ਦੀ ਤਿੱਖੀ ਪ੍ਰਤੀਕਿਰਿਆ, ਪੀਐਮ ਮੋਦੀ ਦੀ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Citizenship Amendment Act: ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਲਈ ਇੱਕ ਪੋਰਟਲ ਵੀ ਤਿਆਰ ਹੈ। ਇਸ ਪੋਰਟਲ 'ਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸਦੇ ਨਾਲ ਹੀ ਭੋਜਪੁਰੀ ਗਾਇਕ ਨੇਹਾ ਸਿੰਘ ਰਾਠੌਰ ਨੇ CAA ਲਾਗੂ ਹੋਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਹੈ।

Read More: CAA ਲਾਗੂ ਹੋਣ 'ਤੇ ਨੇਹਾ ਸਿੰਘ ਰਾਠੌਰ ਦੀ ਤਿੱਖੀ ਪ੍ਰਤੀਕਿਰਿਆ, ਪੀਐਮ ਮੋਦੀ ਦੀ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Entertainment News LIVE: Kaur B: ਕੌਰ ਬੀ ਨੇ Pefa 2024 ਅਵਾਰਡ ਕੀਤਾ ਆਪਣੇ ਨਾਂਅ, ਪੰਜਾਬੀ ਸੂਟ 'ਚ ਖਿੱਚਿਆ ਧਿਆਨ

Kaur B Pics: ਪੰਜਾਬੀ ਗਾਇਕਾ ਕੌਰ ਬੀ ਆਪਣੀ ਸੁਰੀਲੀ ਆਵਾਜ਼ ਅਤੇ ਦਿਲਕਸ਼ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਆ ਰਹੀ ਹੈ। ਉਸ ਦੇ ਹਰ ਅੰਦਾਜ਼ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ।

Read More: Kaur B: ਕੌਰ ਬੀ ਨੇ Pefa 2024 ਅਵਾਰਡ ਕੀਤਾ ਆਪਣੇ ਨਾਂਅ, ਪੰਜਾਬੀ ਸੂਟ 'ਚ ਖਿੱਚਿਆ ਧਿਆਨ

Entertainment News LIVE Today: Irrfan Khan: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ ਬਚਪਨ ਦੀਆਂ ਦਰਦਨਾਕ ਯਾਦਾਂ ਕੀਤੀਆਂ ਸ਼ੇਅਰ, ਦੱਸਿਆ ਕਿਵੇਂ ਪਾਪਾ ਤੋਂ ਹੋਏ ਦੂਰ...?

Irrfan Khan Son Babil Khan Traumatic Childhood: ਬਾਲੀਵੁੱਡ ਦੇ ਦਿੱਗਜ ਅਤੇ ਮਰਹੂਮ ਅਭਿਨੇਤਾ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਨੇ ਹਾਲ ਹੀ ਵਿੱਚ MensXP ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਬਚਪਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਦੇ ਮਸ਼ਹੂਰ ਹੋਣ ਕਾਰਨ ਉਹ ਬਚਪਨ ਵਿੱਚ ਹੀ ਉਨ੍ਹਾਂ ਤੋਂ ਦੂਰ ਹੋ ਗਏ ਸਨ। ਅਜਿਹਾ ਇਸ ਲਈ ਹੁੰਦਾ ਸੀ ਕਿਉਂਕਿ ਭੀੜ ਉਸ ਦੇ ਪਿਤਾ ਇਰਫਾਨ ਖਾਨ ਨੂੰ ਉਸ ਤੋਂ ਦੂਰ ਖਿੱਚਦੀ ਸੀ।

Read More: Irrfan Khan: ਇਰਫਾਨ ਖਾਨ ਦੇ ਬੇਟੇ ਬਾਬਿਲ ਨੇ ਬਚਪਨ ਦੀਆਂ ਦਰਦਨਾਕ ਯਾਦਾਂ ਕੀਤੀਆਂ ਸ਼ੇਅਰ, ਦੱਸਿਆ ਕਿਵੇਂ ਪਾਪਾ ਤੋਂ ਹੋਏ ਦੂਰ...?

Entertainment News LIVE: Alia Bhatt: ਆਲੀਆ ਭੱਟ ਨੇ ਵੇਲਵੇਟ ਸਾੜ੍ਹੀ ਦੇ ਨਾਲ ਪਹਿਨਿਆ ਡੀਪ ਨੇਕ ਬਲਾਊਜ਼, ਦੇਖੋ ਤਸਵੀਰਾਂ

Alia Bhatt Pics: ਐਤਵਾਰ ਰਾਤ ਨੂੰ ਜ਼ੀ ਸਿਨੇ ਐਵਾਰਡਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਆਲੀਆ ਭੱਟ ਨੇ ਇਸ ਅੰਦਾਜ਼ 'ਚ ਖੂਬਸੂਰਤੀ ਦਾ ਜਲਵਾ ਬਿਖੇਰਿਆ।

Read More: Alia Bhatt: ਆਲੀਆ ਭੱਟ ਨੇ ਵੇਲਵੇਟ ਸਾੜ੍ਹੀ ਦੇ ਨਾਲ ਪਹਿਨਿਆ ਡੀਪ ਨੇਕ ਬਲਾਊਜ਼, ਦੇਖੋ ਤਸਵੀਰਾਂ

ਪਿਛੋਕੜ

Entertainment News Live Today: ਬਾਲੀਵੁੱਡ ਦੇ ਦਿੱਗਜ ਅਤੇ ਮਰਹੂਮ ਅਭਿਨੇਤਾ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਨੇ ਹਾਲ ਹੀ ਵਿੱਚ MensXP ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਬਚਪਨ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਦੇ ਮਸ਼ਹੂਰ ਹੋਣ ਕਾਰਨ ਉਹ ਬਚਪਨ ਵਿੱਚ ਹੀ ਉਨ੍ਹਾਂ ਤੋਂ ਦੂਰ ਹੋ ਗਏ ਸਨ। ਅਜਿਹਾ ਇਸ ਲਈ ਹੁੰਦਾ ਸੀ ਕਿਉਂਕਿ ਭੀੜ ਉਸ ਦੇ ਪਿਤਾ ਇਰਫਾਨ ਖਾਨ ਨੂੰ ਉਸ ਤੋਂ ਦੂਰ ਖਿੱਚਦੀ ਸੀ।


ਬਾਬਿਲ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਦਾ ਪਿਤਾ 10 ਮਿੰਟ ਲਈ ਵੀ ਉਸ ਤੋਂ ਦੂਰ ਚਲਾ ਜਾਂਦਾ ਹੈ ਤਾਂ ਉਸ ਬੱਚੇ ਲਈ ਬਹੁਤ ਬੁਰਾ ਹੁੰਦਾ ਹੈ ਜੋ ਉਸ ਸਮੇਂ ਆਪਣੇ ਪਿਤਾ ਦਾ ਹੱਥ ਫੜ ਰਿਹਾ ਹੋਵੇ। ਅਜਿਹਾ ਇਸ ਲਈ ਹੈ ਕਿਉਂਕਿ ਉਸ ਸਮੇਂ ਉਹ ਉਸਦਾ ਸਾਰਾ ਸੰਸਾਰ ਹੁੁੰਦੇ ਹਨ। ਦੱਸ ਦੇਈਏ ਕਿ ਬਾਬਿਲ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਪਿਤਾ ਇਰਫਾਨ ਬਾਰੇ ਭਾਵੁਕ ਗੱਲਾਂ ਸ਼ੇਅਰ ਕਰ ਚੁੱਕੇ ਹਨ। ਉਸ ਦੀਆਂ ਗੱਲਾਂ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੇ ਪਿਤਾ ਨੂੰ ਕਿੰਨਾ ਯਾਦ ਕਰਦਾ ਹੈ।


ਬਾਬਲ ਨੇ ਖੋਲ੍ਹਿਆ ਯਾਦਾਂ ਦਾ ਡੱਬਾ 


ਬਾਬਿਲ ਨੇ ਕਿਹਾ, ''ਜਦੋਂ ਇੱਕ ਬਾਡੀਗਾਰਡ ਬੱਚੇ ਦਾ ਹੱਥ ਪਿਤਾ ਤੋਂ ਛੁਡਵਾ ਕੇ ਦੂਰ ਚਲਾ ਜਾਂਦਾ ਹੈ ਕਿਉਂਕਿ ਭੀੜ ਉਨ੍ਹਾਂ ਵੱਲ ਵਧ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਦੁਖਦਾਈ ਹੈ। ਮੈਂ ਸਰੀਰਕ ਤੌਰ 'ਤੇ ਆਪਣੇ ਪਿਤਾ ਤੋਂ ਦੂਰ ਸੀ ਕਿਉਂਕਿ ਉਨ੍ਹਾਂ ਨੂੰ ਕਾਫੀ ਸ਼ੂਟਿੰਗ ਕਰਨੀ ਪੈਂਦੀ ਸੀ। ਪਰ ਜਦੋਂ ਉਹ ਮੇਰੇ ਨੇੜੇ ਸੀ ਤਾਂ ਉਹ ਮੈਨੂੰ ਬਹੁਤ ਆਪਣੇਪਣ ਦਾ ਅਹਿਸਾਸ ਮਹਿਸੂਸ ਕਰਵਾਉਂਦੇ ਸੀ।


ਇਸ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਅਸੁਰੱਖਿਆ ਦੀ ਭਾਵਨਾ ਕਾਰਨ ਹੀ ਉਹ ਲੋਕਾਂ ਨੂੰ ਖੁਸ਼ ਕਰਨ ਵਾਲਾ ਬਣ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਉਸ ਦੇ ਪਿਤਾ ਇੱਕ ਮਹੀਨੇ ਦੀ ਸ਼ੂਟਿੰਗ ਲਈ ਘਰੋਂ ਬਾਹਰ ਸਨ ਅਤੇ 15 ਦਿਨ ਤੱਕ ਉਨ੍ਹਾਂ ਕੋਲ ਰਹੇ। ਉਸਨੇ ਕਿਹਾ ਕਿ ਇੱਕ ਮਸ਼ਹੂਰ ਵਿਅਕਤੀ ਦਾ ਬੱਚਾ ਹੋਣ ਦੀ ਇਹ ਕੀਮਤ ਉਸਨੂੰ ਚੁਕਾਉਣੀ ਪਈ। ਹਾਲਾਂਕਿ, ਉਸਨੇ ਇਹ ਵੀ ਦੱਸਿਆ ਕਿ ਜਦੋਂ ਪਿਤਾ ਉਸਦੇ ਨਾਲ ਸਨ, ਉਹ ਦਿਨ ਉਸਦੇ ਲਈ ਖਾਸ ਸਨ।


ਫਿਲਮ 'ਕਲਾ' ਰਾਹੀਂ ਬਾਬਿਲ ਨੇ ਬਾਲੀਵੁੱਡ 'ਚ ਐਂਟਰੀ ਕੀਤੀ 


ਬਾਬਿਲ ਦੀ ਗੱਲ ਕਰੀਏ ਤਾਂ ਉਹ ਇੱਕ ਚੰਗਾ ਅਭਿਨੇਤਾ ਹੈ ਅਤੇ ਉਸਨੇ ਆਪਣੀ ਪਹਿਲੀ ਫਿਲਮ 'ਕਲਾ' ਨਾਲ ਇਹ ਸਾਬਤ ਕਰ ਦਿੱਤਾ ਸੀ। ਇਸ ਦੇ ਲਈ ਉਨ੍ਹਾਂ ਨੂੰ ਬੈਸਟ ਡੈਬਿਊਟੈਂਟ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਫਿਲਮ ਤੋਂ ਬਾਅਦ ਉਹ ਹਾਲ ਹੀ 'ਚ ਨੈੱਟਫਲਿਕਸ ਦੀ ਸੀਰੀਜ਼ 'ਦਿ ਰੇਲਵੇ ਮੈਨ' 'ਚ ਵੀ ਨਜ਼ਰ ਆਏ, ਜਿਸ 'ਚ ਉਨ੍ਹਾਂ ਦੇ ਕੰਮ ਦੀ ਤਾਰੀਫ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਬਾਬਿਲ 'ਫਰਾਈਡੇ ਨਾਈਟ ਪਲਾਨ' 'ਚ ਵੀ ਨਜ਼ਰ ਆ ਚੁੱਕੇ ਹਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.