Entertainment News LIVE: ਸਿਨੇਮਾਘਰਾਂ 'ਚ ਰਿਲੀਜ਼ ਹੋਈ ਰਣਬੀਰ ਕਪੂਰ ਦੀ 'ਐਨੀਮਲ' ਤੇ ਵਿੱਕੀ ਕੌਸ਼ਲ ਦੀ 'ਸੈਮ ਬਹਾਦਰ', ਕੌਣ ਮਾਰੇਗਾ ਬਾਜ਼ੀ, ਪੜ੍ਹੋ ਹਰ ਪਲ ਦੀ ਅਪਡੇਟ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 1 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸਿਨੇਮਾਘਰਾਂ 'ਚ ਰਿਲੀਜ਼ ਹੁੰਦੇ ਹੀ 'ਐਨੀਮਲ' ਨੇ ਪਾਈਆਂ ਧਮਾਲਾਂ, ਰਣਬੀਰ ਕਪੂਰ ਦੀ ਐਂਟਰੀ 'ਤੇ ਸੀਟੀਆਂ, ਫੈਨਜ਼ ਬੋਲੇ- 'ਮਾਸਟਰਪੀਸ'
ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਅੱਜ ਯਾਨਿ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਫਰਸਟ ਡੇਅ ਫਰਸਟ ਸ਼ੋਅ ਹੀ ਹਾਊਸਫੁੱਲ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ ਲੋਕਾਂ ਨੂੰ ਕਿੰਨੀ ਪਸੰਦ ਆ ਰਹੀ ਹੈ, ਇਸ ਦਾ ਅੰਦਾਜ਼ਾ ਤੁਸੀਂ ਟਵਿੱਟਰ 'ਤੇ ਫਿਲਮ ਦਾ ਰਿਿਵਿਊ ਦੇਖ ਕੇ ਹੀ ਲਗਾ ਸਕਦੇ ਹੋ। ਫਿਲਮ ਦੇ ਕਈ ਸੀਨਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਥੀਏਟਰ 'ਚ ਫਿਲਮ ਦੇਖਦੇ ਲੋਕਾਂ ਨੂੰ ਸੀਟੀਆਂ ਤੇ ਚੀਕਾਂ ਮਾਰਦੇ ਸੁਣਿਆ ਜਾ ਸਕਦਾ ਹੈ। ਖਾਸ ਕਰਕੇ ਰਣਬੀਰ ਕਪੂਰ ਨੇ ਆਪਣੇ ਪਾਵਰਪੈਕ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
ਥੀਏਟਰ 'ਚ ਰਣਬੀਰ ਕਪੂਰ ਦੀ ਐਂਟਰੀ 'ਤੇ ਤਾੜੀਆਂ ਤੇ ਸੀਟੀਆਂ ਵੱਜਦੀਆਂ ਹਨ। ਇਹ ਅਦਭੁਤ ਲਗਦਾ ਹੈ। ਇੰਝ ਲੱਗਦਾ ਹੈ ਕਿ 'ਸੰਜੂ' ਤੋਂ ਬਾਅਦ 'ਐਨੀਮਲ' ਰਣਬੀਰ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਬਣਨ ਵਾਲੀ ਹੈ।
Salute the champion @imvangasandeep 🔥🔥🔥🙏🏽🙏🏽🙏🏽 #Animal pic.twitter.com/sYQ1gZOUnj
— Harsha (@AlwaysHarsha7) December 1, 2023
Another Master Piece From Vanga🥵🔥Ranbir Was Just Lit💥 #Animal #RanbirKapoor𓃵 #AnimalMovieReview #SalaarTrailer #SalaarCeaseFire pic.twitter.com/bf3DMWtkA1
— Prabhas Devotee✊ (@sainath37022094) December 1, 2023
ਲੋਕ ਐਨੀਮਲ ਦੀ ਕਰ ਰਹੇ ਤਾਰੀਫ
ਐਨੀਮਲ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਵਾਲੇ ਦਰਸ਼ਕਾਂ ਨੇ ਵੀ ਇਸ ਦੇ ਰਿਵਿਊ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਫਿਲਮ 'ਚ ਰਣਬੀਰ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ ਅਤੇ ਇਸ ਨੂੰ ਬਲਾਕਬਸਟਰ ਨਹੀਂ ਸਗੋਂ ਮੈਗਾ ਬਲਾਕਬਸਟਰ ਦੱਸਿਆ ਹੈ ।
Entertainment News Live Today: ਮਨਮੋਹਨ ਵਾਰਿਸ ਦੇ ਨਾਂ ਹੈ ਇਹ ਵੱਡਾ ਰਿਕਾਰਡ, ਗਾਇਕ ਦੇ ਇਸ ਗਾਣੇ ਨਾਲ ਪੰਜਾਬੀ ਇੰਡਸਟਰੀ ਨੇ ਇੰਝ ਰਚਿਆ ਸੀ ਇਤਿਹਾਸ
Manmohan Waris Facts: ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਮਨਮੋਹਨ ਵਾਰਿਸ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ, ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮਨਮੋਹਨ ਵਾਰਿਸ ਨਾਲ ਜੁੜੀ ਇੱਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ।
Entertainment News Live: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇੱਕ ਦੂਜੇ ਤੋਂ ਹੋ ਚੁੱਕੇ ਹਨ ਵੱਖ? ਇਹ ਹਨ ਸਬੂਤ
Aishwarya Rai Abhishek Bachchan: ਬਾਲੀਵੁੱਡ ਦੀ ਸਭ ਤੋਂ ਸੁੰਦਰ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਜ਼ਾਹਰ ਹੈ ਕਿਤੇ ਨਾ ਕਿਤੇ ਇਸ ਦਾ ਅਸਰ ਐਸ਼ਵਰਿਆ ਦੇ ਆਪਣੇ ਪਤੀ ਨਾਲ ਰਿਸ਼ਤੇ 'ਤੇ ਵੀ ਪੈ ਰਿਹਾ ਹੋਵੇਗਾ। ਕਿਉਂਕਿ ਲੰਬੇ ਸਮੇਂ ਤੋਂ ਐਸ਼ ਤੇ ਅਭਿਸ਼ੇਕ ਨੂੰ ਇਕੱਠੇ ਨਹੀਂ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ;ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਜੋੜੇ ਨੇ ਇੱਕ ਦੂਜੇ ਤੋਂ ਆਪਣੇ ਰਾਹ ਵੱਖ ਕਰ ਲਏ ਹਨ। ਇਹ ਨਹੀਂ ਹੈ ਕਿ ਆਮ ਜਨਤਾ ਜਾਂ ਮੀਡੀਆ ਹੀ ਇਨ੍ਹਾਂ ਦੇ ਵੱਖ ਹੋਣ ਦੀ ਚਰਚਾ ਕਰ ਰਹੇ ਹਨ, ਬਲਕਿ ਐਸ਼ ਦੀਆਂ ਐਕਟੀਵਿਟੀਜ਼ ਤੋਂ ਵੀ ਇਹ ਸਾਬਤ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਇਸ ਜੋੜੇ ਦਾ ਰਿਸ਼ਤਾ ਠੀਕ ਹਾਲਾਤ ਵਿੱਚੋਂ ਨਹੀਂ ਲੰਘ ਰਿਹਾ ਹੈ। ਇਹ ਹਨ ਇਸ ਨਾਲ ਜੁੜੇ ਕਈ ਪੁਆਇੰਟਸ ਜਿਸ ਨੂੰ ਪੜ੍ਹ ਤੁਹਾਨੂੰ ਵੀ ਇਹ ਯਕੀਨ ਹੋ ਜਾਵੇਗਾ ਕਿ ਅਸੀਂ ਗਲਤ ਨਹੀਂ ਕਹਿ ਰਹੇ ਹਾਂ।
Aishwarya Rai: ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਇੱਕ ਦੂਜੇ ਤੋਂ ਹੋ ਚੁੱਕੇ ਹਨ ਵੱਖ? ਇਹ ਹਨ ਸਬੂਤ
Entertainment News Live Today: 'ਬਿੱਗ ਬੌਸ 17' 'ਚ ਆਉਂਦੇ ਹੀ ਕਰਨ ਜੌਹਰ ਦੀ ਇਸ ਕੰਟੈਸਟੈਂਟ ਨਾਲ ਹੋਈ ਜ਼ਬਰਦਸਤ ਲੜਾਈ, ਇਸ ਟੀਵੀ ਐਕਟਰ ਦੀ ਲਾਈ ਕਲਾਸ
Bigg Boss 17: ਪ੍ਰਸਿੱਧ ਰਿਐਲਿਟੀ ਸ਼ੋਅ ਬਿੱਗ ਬੌਸ 17 ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਮਜ਼ੇਦਾਰ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਹਰ ਹਫਤੇ ਕੋਈ ਨਾ ਕੋਈ ਟਵਿਸਟ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਕੈਂਡ ਕਾ ਵਾਰ ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਸ ਵਾਰ ਸਲਮਾਨ ਖਾਨ ਨਹੀਂ ਸਗੋਂ ਫਿਲਮਕਾਰ ਕਰਨ ਜੌਹਰ ਵੀਕੈਂਡ ਨੂੰ ਹੋਸਟ ਕਰਨ ਜਾ ਰਹੇ ਹਨ। ਪਰ ਪਹਿਲੇ ਵੀਕੈਂਡ 'ਚ ਹੀ ਕਰਨ ਅਤੇ ਅਭਿਸ਼ੇਕ ਵਿਚਾਲੇ ਗਰਮਾ-ਗਰਮ ਝਗੜਾ ਦੇਖਣ ਨੂੰ ਮਿਲੇਗਾ।
Entertainment News Live: ਸ਼ਾਹਰੁਖ ਖਾਨ ਦੀ 'ਡੰਕੀ' ਦਾ ਨਵਾਂ ਗਾਣਾ 'ਨਿਕਲੇ ਥੇ ਕਭੀ ਹਮ ਘਰ ਸੇ' ਹੋਇਆ ਰਿਲੀਜ਼, ਭਾਵੁਕ ਕਰ ਦੇਣਗੇ ਗੀਤ ਦੇ ਬੋਲ
Dunki New Song Out: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਫਿਲਮ 'ਤੇ ਪ੍ਰਸ਼ੰਸਕਾਂ ਦੀ ਨਜ਼ਰ ਹੈ। ਫਿਲਮ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਹੁਣ ਹੌਲੀ-ਹੌਲੀ ਫਿਲਮ ਦੇ ਗੀਤ ਅਤੇ ਨਵੇਂ ਟੀਜ਼ਰ ਰਿਲੀਜ਼ ਹੋ ਰਹੇ ਹਨ। ਅੱਜ ਯਾਨੀ 1 ਦਸੰਬਰ ਨੂੰ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ।
Entertainment News Live Today: ਕੁੱਲ੍ਹੜ ਪੀਜ਼ਾ ਕੱਪਲ ਨੂੰ ਯੂਟਿਊਬ ਤੋਂ ਇੱਕ ਮਹੀਨੇ 'ਚ ਹੁੰਦੀ ਹੈ ਇੰਨੀਂ ਕਮਾਈ, ਸੁਣ ਹੋ ਜਾਓਗੇ ਹੈਰਾਨ, ਜਾਣੋ ਕਮਾਈ ਦੇ ਹੋਰ ਸਾਧਨ
ਕੁੱਲ੍ਹੜ ਪੀਜ਼ਾ ਪੰਜਾਬ ਦੇ ਪ੍ਰਸਿੱਧ ਸੈਲੇਬਸ ਵਿੱਚੋਂ ਹਨ। ਹਰ ਕੋਈ ਇਨ੍ਹਾਂ ਤੇ ਇਨ੍ਹਾਂ ਦੇ ਲਾਈਫ ਸਟਾਈਲ ਬਾਰੇ ਜਾਨਣ ਲਈ ਉਤਸੁਕ ਰਹਿੰਦਾ ਹੈ। ਇਹੀ ਨਹੀਂ ਇਸ ਜੋੜੇ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਚੜ੍ਹਾਈ ਹੈ। ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਹਰ ਜਗ੍ਹਾ 'ਤੇ ਇਹ ਜੋੜਾ ਛਾਇਆ ਹੋਇਆ ਹੈ ਅਤੇ ਇਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ। ਅਜਿਹੇ 'ਚ ਕਈ ਵਾਰ ਲੋਕਾਂ ਦੇ ਮਨ 'ਚ ਇਹ ਸਵਾਲ ਵੀ ਉੱਠਦੇ ਹਨ ਕਿ ਕੁੱਲ੍ਹੜ ਪੀਜ਼ਾ ਕੱਪਲ ਨੂੰ ਸੋਸ਼ਲ ਮੀਡੀਆ ਤੋਂ ਕਿੰਨੀਂ ਕਮਾਈ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ।