Entertainment News LIVE: ਜੈਸਮੀਨ ਸੈਂਡਲਾਸ ਦੀ ਬਾਲੀਵੁੱਡ 'ਚ ਐਂਟਰੀ, ਸ਼ਾਹਰੁਖ ਦੀ ਜਵਾਨ ਨੇ ਇਸ ਫਿਲਮ ਦਾ ਤੋੜਿਆ ਵਿਸ਼ਵ ਰਿਕਾਰਡ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live: ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜਵਾਨ' ਨੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ੀ ਬਾਕਸ ਆਫਿਸ 'ਤੇ ਵੀ ਕਾਫੀ ਧਮਾਲ ਮਚਾ ਦਿੱਤੀ ਹੈ। ਦੁਨੀਆ ਭਰ 'ਚ 1000 ਕਰੋੜ ਦਾ ਅੰਕੜਾ ਪਾਰ
LIVE
Background
Entertainment News Live: ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜਵਾਨ' ਨੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ੀ ਬਾਕਸ ਆਫਿਸ 'ਤੇ ਵੀ ਕਾਫੀ ਧਮਾਲ ਮਚਾ ਦਿੱਤੀ ਹੈ। ਦੁਨੀਆ ਭਰ 'ਚ 1000 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਵੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੀ ਕਮਾਈ ਦੀ ਰਫਤਾਰ ਬਾਕਸ ਆਫਿਸ 'ਤੇ ਰੁਕ ਨਹੀਂ ਰਹੀ ਹੈ। ਫਿਲਮ ਲਗਾਤਾਰ ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜ ਰਹੀ ਹੈ। ਵਿਸ਼ਵ ਪੱਧਰ 'ਤੇ 'ਜਵਾਨ' ਨੇ ਇਸ ਸਾਲ ਦੀ ਕਿੰਗ ਖਾਨ ਦੀ ਬਲਾਕਬਸਟਰ ਫਿਲਮ ਦਾ ਰਿਕਾਰਡ ਤੋੜ ਦਿੱਤਾ ਹੈ।
'ਜਵਾਨ' ਨੇ ਤੋੜਿਆ 'ਪਠਾਨ' ਦਾ ਵਿਸ਼ਵ ਰਿਕਾਰਡ
ਐਟਲੀ ਨਿਰਦੇਸ਼ਿਤ ਫਿਲਮ 'ਜਵਾਨ' ਨੇ ਬਾਕਸ ਆਫਿਸ 'ਤੇ ਕਮਾਈ ਦੀ ਸੁਨਾਮੀ ਲਿਆਂਦੀ ਹੈ। ਫਿਲਮ ਨੇ ਦੁਨੀਆ ਭਰ 'ਚ ਬਹੁਤ ਤੇਜ਼ੀ ਨਾਲ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ। ਹੁਣ 'ਜਵਾਨ' ਨੇ ਆਖਰਕਾਰ ਸ਼ਾਹਰੁਖ ਖਾਨ ਦੇ ਪਠਾਨ ਦਾ ਓਵਰਸੀਜ਼ ਕਲੈਕਸ਼ਨ ਰਿਕਾਰਡ ਤੋੜ ਦਿੱਤਾ ਹੈ। ਦਰਅਸਲ, SACNILC ਦੀ ਰਿਪੋਰਟ ਮੁਤਾਬਕ 'ਜਵਾਨ' ਨੇ ਦੁਨੀਆ ਭਰ 'ਚ 'ਪਠਾਨ' ਦੇ 1055 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਨਾਲ 'ਜਵਾਨ' ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 10 ਹਿੰਦੀ ਫਿਲਮਾਂ ਵਿੱਚ ਜਵਾਨ, ਗਦਰ 2, ਪਠਾਨ, ਬਾਹੂਬਲੀ 2, ਕੇਜੀਐਫ 2, ਦੰਗਲ, ਕੇਜੀਐਫ 2 ਸ਼ਾਮਲ ਹਨ।
ਜਵਾਨ ਨੇ ਦੁਨੀਆ ਭਰ 'ਚ ਪਠਾਨ ਦੇ ਕਲੈਕਸ਼ਨ ਨੂੰ ਮਾਤ ਦਿੱਤੀ
ਜਵਾਨ ਨੇ ਆਪਣੀ ਰਿਲੀਜ਼ ਦੇ 23 ਦਿਨਾਂ ਵਿੱਚ ਪਠਾਨ ਦੇ ਵਿਸ਼ਵ ਭਰ ਵਿੱਚ 1055 ਕਰੋੜ ਰੁਪਏ ਦੇ ਕੁਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਫਿਲਮ ਨੇ ਭਾਰਤ ਵਿੱਚ ਲਗਭਗ 705 ਕਰੋੜ ਰੁਪਏ ਅਤੇ ਵਿਦੇਸ਼ ਵਿੱਚ 350 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਨਾਲ ਇਹ ਫਿਲਮ ਹੁਣ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਅਤੇ ਦੁਨੀਆ ਭਰ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਹ ਦੰਗਲ ਦੇ ਪਿੱਛੇ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਦੰਗਲ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 1968.03 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
'ਜਵਾਨ' ਘਰੇਲੂ ਬਾਜ਼ਾਰ 'ਚ 600 ਕਰੋੜ ਰੁਪਏ ਦੇ ਬਹੁਤ ਨੇੜੇ ਪਹੁੰਚੀ
ਘਰੇਲੂ ਬਾਕਸ ਆਫਿਸ 'ਤੇ, ਜਵਾਨ 587 ਕਰੋੜ ਰੁਪਏ ਦੇ 23 ਦਿਨਾਂ ਦੇ ਕੁਲੈਕਸ਼ਨ ਦੇ ਨਾਲ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਹੈ। ਇਹ ਪਹਿਲਾਂ ਹੀ 'ਗਦਰ 2' ਅਤੇ 'ਪਠਾਨ' ਦੇ ਭਾਰਤੀ ਕਲੈਕਸ਼ਨ ਨੂੰ ਮਾਤ ਦੇ ਚੁੱਕੀ ਹੈ ਅਤੇ ਹੁਣ ਇਹ 600 ਕਰੋੜ ਦੇ ਕਲੱਬ ਵੱਲ ਵਧ ਰਹੀ ਹੈ।
ਸ਼ਾਹਰੁਖ ਖਾਨ ਇਕਲੌਤੇ ਭਾਰਤੀ ਅਭਿਨੇਤਾ ਹਨ ਜਿਨ੍ਹਾਂ ਨੇ ਇਕ ਸਾਲ ਵਿੱਚ ਲਗਾਤਾਰ ਦੋ 1000 ਕਰੋੜ ਦੀਆਂ ਫਿਲਮਾਂ ਦਿੱਤੀਆਂ ਹਨ। ਹੁਣ ਉਨ੍ਹਾਂ ਦੀ ਸਾਲ ਦੀ ਤੀਜੀ ਫਿਲਮ 'ਡੰਕੀ' ਕ੍ਰਿਸਮਸ 'ਤੇ ਰਿਲੀਜ਼ ਲਈ ਤਿਆਰ ਹੈ। ਉਮੀਦ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਵੀ ਨਵਾਂ ਇਤਿਹਾਸ ਰਚ ਦੇਵੇਗੀ।
Entertainment News Live Today: Jacqueline Fernandez : ਜੈਕਲੀਨ ਫਰਨਾਂਡੀਜ਼ ਨੂੰ ਹਾਲੀਵੁੱਡ ਸਟਾਰ ਨਾਲ ਵੇਖ ਮੀਕਾ ਸਿੰਘ ਬੋਲੇ - 'ਇਹ ਠੱਗ ਸੁਕੇਸ਼ ਤੋਂ ਬਿਹਤਰ...'
Mika Singh Tweet on Jacqueline Fernandez's pic: ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡਿਸ ਹਾਲ ਹੀ 'ਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਜਦੋਂ ਤੋਂ ਜੈਕਲੀਨ ਦਾ ਨਾਂ ਠੱਗ ਸੁਕੇਸ਼ ਚੰਦਰਸ਼ੇਖਰ ਕੇਸ ਨਾਲ ਜੁੜਿਆ ਹੈ, ਅਭਿਨੇਤਰੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦਾ ਅਸਰ ਉਸ ਦੇ ਕਰੀਅਰ 'ਤੇ ਵੀ ਦੇਖਣ ਨੂੰ ਮਿਲਿਆ। ਹੁਣ ਇਕ ਵਾਰ ਫਿਰ ਉਨ੍ਹਾਂ ਦਾ ਨਾਂ ਸੁਕੇਸ਼ ਚੰਦਰਸ਼ੇਖਰ ਨਾਲ ਜੋੜਿਆ ਜਾ ਰਿਹਾ ਹੈ। ਇਸ ਵਾਰ ਉਨ੍ਹਾਂ ਦਾ ਨਾਂ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਜੋੜਿਆ ਹੈ।
Read More: Jacqueline Fernandez : ਜੈਕਲੀਨ ਫਰਨਾਂਡੀਜ਼ ਨੂੰ ਹਾਲੀਵੁੱਡ ਸਟਾਰ ਨਾਲ ਵੇਖ ਮੀਕਾ ਸਿੰਘ ਬੋਲੇ - 'ਇਹ ਠੱਗ ਸੁਕੇਸ਼ ਤੋਂ ਬਿਹਤਰ...'
Entertainment News Live: Satinder Satti: ਸਤਿੰਦਰ ਸੱਤੀ ਦੀਆਂ ਖੂਬਸੂਰਤ ਅਦਾਵਾਂ ਨੇ ਫੈਨਜ਼ ਬਣਾਏ ਦੀਵਾਨੇ, ਯੂਜ਼ਰਸ ਨੇ ਕਮੈਂਟਸ 'ਚ ਕੀਤੀ ਤਾਰੀਫ
Satinder Satti New Post: ਪੰਜਾਬੀ ਗਾਇਕਾ, ਐਂਕਰ ਸਤਿੰਦਰ ਸੱਤੀ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਸ਼ਾਨਦਾਰ ਕਵਿੱਤਰੀ, ਮੋਟੀਵੇਸ਼ਨਲ ਸਪੀਕਰ ਤੇ ਹੋਸਟ ਵੀ ਹੈ।
Read More: Satinder Satti: ਸਤਿੰਦਰ ਸੱਤੀ ਦੀਆਂ ਖੂਬਸੂਰਤ ਅਦਾਵਾਂ ਨੇ ਫੈਨਜ਼ ਬਣਾਏ ਦੀਵਾਨੇ, ਯੂਜ਼ਰਸ ਨੇ ਕਮੈਂਟਸ 'ਚ ਕੀਤੀ ਤਾਰੀਫ
Entertainment News Live Today: Shree Brar: ਸ਼੍ਰੀ ਬਰਾੜ ਉੱਪਰ ਲਗਾਏ ਜਾ ਰਹੇ ਇਹ ਦੋਸ਼, ਕਲਾਕਾਰ ਬੋਲਿਆ- ਮੈਂ ਤਾਂ ਆਪਣਾ ਮੁਲਕ ਹੀ ਛੱਡਤਾ...
Shree Brar Video: ਪੰਜਾਬੀ ਕਲਾਕਾਰ ਸ਼੍ਰੀ ਬਰਾੜ (Shree Brar ) ਪਿਛਲੇ ਕੁਝ ਮਹੀਨਿਆਂ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦਾ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਵਿਚਾਲੇ ਕਲਾਕਾਰ ਆਪਣੇ ਸੋਸ਼ਲ ਮੀਡੀਆ ਉੱਪਰ ਕਿਸੇ ਨਾ ਕਿਸੇ ਪੋਸਟ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਕਲਾਕਾਰ ਵੱਲੋਂ ਕੁਝ ਹਫ਼ਤੇ ਪਹਿਲਾਂ ਆਪਣੀ ਹਸਪਤਾਲ ਤੋਂ ਤਸਵੀਰ ਸ਼ੇਅਰ ਕਰ ਸਿਹਤ ਦਾ ਹਾਲ ਦੱਸਿਆ ਗਿਆ ਸੀ। ਹੁਣ ਕਲਾਕਾਰ ਵੱਲ਼ੋਂ ਆਪਣਾ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ। ਜਿਸ ਵਿੱਚ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਕਲਾਕਾਰ ਨੇ ਇਹ ਵੀ ਦੱਸਿਆ ਕੀ ਉਸ ਨੂੰ ਕਿਹੜੀ-ਕਿਹੜੀ ਪੇਰਸ਼ਾਨੀ ਵਿੱਚੋਂ ਨਿਕਲਣਾ ਪੈ ਰਿਹਾ ਹੈ।
Read More: Shree Brar: ਸ਼੍ਰੀ ਬਰਾੜ ਉੱਪਰ ਲਗਾਏ ਜਾ ਰਹੇ ਇਹ ਦੋਸ਼, ਕਲਾਕਾਰ ਬੋਲਿਆ- ਮੈਂ ਤਾਂ ਆਪਣਾ ਮੁਲਕ ਹੀ ਛੱਡਤਾ...
Entertainment News Live: Parineeti Chopra: ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਵਾਇਰਲ, ਵਿਆਹ ਦੇ ਚਾਅ ਦੀ ਚਿਹਰੇ 'ਤੇ ਨਜ਼ਰ ਆਈ ਚਮਕ
Parineeti Chopra Choora Ceremony: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਜੋੜੇ ਦੇ ਵਿਆਹ ਦੇ ਫੰਕਸ਼ਨਸ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ। ਇਸ ਵਿਚਾਲੇ ਅਦਾਕਾਰਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਪਰੀ ਦੇ ਚਿਹਰੇ ਉੱਪਰ ਵਿਆਹ ਦੇ ਚਾਅ ਦੀ ਝਲਕ ਸਾਫ ਨਜ਼ਰ ਆ ਰਹੀ ਹੈ।
Read More: Parineeti Chopra: ਪਰਿਣੀਤੀ ਚੋਪੜਾ ਦੇ ਚੂੜੇ ਦੀ ਰਸਮ ਦੀ ਅਣਦੇਖੀ ਫੋਟੋ ਵਾਇਰਲ, ਵਿਆਹ ਦੇ ਚਾਅ ਦੀ ਚਿਹਰੇ 'ਤੇ ਨਜ਼ਰ ਆਈ ਚਮਕ
Entertainment News Live Today: Box Office Collection: ਬਾਕਸ ਆਫਿਸ ਤੇ 'ਫੁਕਰੇ 3' ਦੀ ਕਮਾਈ ਨੇ ਫੜ੍ਹੀ ਰਫਤਾਰ, 'ਦ ਵੈਕਸੀਨ ਵਾਰ' ਦਾ ਹੋਇਆ ਬੁਰਾ ਹਾਲ
Fukrey 3 Box Office Collection Day 3: 'ਫੁਕਰੇ 3' ਪਿਛਲੇ ਮਹੀਨੇ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਕਾਮੇਡੀ ਡ੍ਰਾਮਾ ਫਿਲਮ ਵਿੱਚ ਰਿਚਾ ਚੱਢਾ, ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਅਤੇ ਮਨਜੋਤ ਸਿੰਘ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਨੇ ਰਿਲੀਜ਼ ਦੇ ਪਹਿਲੇ ਦੋ ਦਿਨਾਂ 'ਚ ਜ਼ਿਆਦਾ ਕਲੈਕਸ਼ਨ ਨਹੀਂ ਕੀਤੀ ਪਰ ਵੀਕੈਂਡ ਹੋਣ ਕਾਰਨ ਤੀਜੇ ਦਿਨ 'ਫੁਕਰੇ 3' ਨੇ ਚੰਗੀ ਕਮਾਈ ਕੀਤੀ ਹੈ।
Read More: Box Office Collection: ਬਾਕਸ ਆਫਿਸ ਤੇ 'ਫੁਕਰੇ 3' ਦੀ ਕਮਾਈ ਨੇ ਫੜ੍ਹੀ ਰਫਤਾਰ, 'ਦ ਵੈਕਸੀਨ ਵਾਰ' ਦਾ ਹੋਇਆ ਬੁਰਾ ਹਾਲ