Entertainment News LIVE: ਸੁਹਾਨੀ ਭਟਨਾਗਰ ਦੀ ਮੌਤ ਦਾ ਆਮਿਰ ਖਾਨ ਨੂੰ ਲੱਗਾ ਝਟਕਾ, ਕਿਸਾਨਾਂ ਨੂੰ ਗਾਲ੍ਹਾਂ ਕੱਢਣ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ ਸਣੇ ਅਹਿਮ ਖਬਰਾਂ 

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 18 Feb 2024 02:01 PM
Entertainment News Live: Suhani Bhatnagar: ਸੁਹਾਨੀ ਭਟਨਾਗਰ ਦੇ ਦੇਹਾਂਤ ਨਾਲ ਆਨਸਕ੍ਰੀਨ ਭੈਣ ਜ਼ਾਇਰਾ ਵਸੀਮ ਨੂੰ ਲੱਗਾ ਸਦਮਾ, ਭਰੇ ਮਨ ਨਾਲ ਕਹੀਆਂ ਇਹ ਗੱਲਾਂ

Zaira Wasim on Suhani Bhatnagar Demise: ਦੰਗਲ ਗਰਲ ਸੁਹਾਨੀ ਭਟਨਾਗਰ ਦੇ ਅਚਾਨਕ ਦੇਹਾਂਤ ਨੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ। 19 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ।

Read More: Suhani Bhatnagar: ਸੁਹਾਨੀ ਭਟਨਾਗਰ ਦੇ ਦੇਹਾਂਤ ਨਾਲ ਆਨਸਕ੍ਰੀਨ ਭੈਣ ਜ਼ਾਇਰਾ ਵਸੀਮ ਨੂੰ ਲੱਗਾ ਸਦਮਾ, ਭਰੇ ਮਨ ਨਾਲ ਕਹੀਆਂ ਇਹ ਗੱਲਾਂ

Entertainment News Live Today: Rashmika Mandanna: ਰਸ਼ਮਿਕਾ ਮੰਡਾਨਾ ਮੌਤ ਦੇ ਮੂੰਹ 'ਚੋਂ ਆਈ ਬਾਹਰ, ਅਦਾਕਾਰਾ ਬੋਲੀ- 'ਫਲਾਈਟ ਦੀ ਐਮਰਜੈਂਸੀ...'

Rashmika Mandanna Escaped Death: ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਸ਼ਮਿਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨਾਲ ਅਜਿਹੀ ਘਟਨਾ ਵਾਪਰੀ ਹੈ, ਜਿਸ ਵਿਚ ਉਹ ਮੌਤ ਤੋਂ ਬਚ ਗਈ। ਅਦਾਕਾਰਾ ਦੀ ਪੋਸਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

Read MOre: Rashmika Mandanna: ਰਸ਼ਮਿਕਾ ਮੰਡਾਨਾ ਮੌਤ ਦੇ ਮੂੰਹ 'ਚੋਂ ਆਈ ਬਾਹਰ, ਅਦਾਕਾਰਾ ਬੋਲੀ- 'ਫਲਾਈਟ ਦੀ ਐਮਰਜੈਂਸੀ...'

Entertainment News Live: Video: ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ

Rakhi Sawant On Bharat Band Girl Viral Video: ਕਿਸਾਨਾਂ ਦੇ ਧਰਨੇ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ। ਇਸ ਦੌਰਾਨ ਟ੍ਰੈਫਿਕ ਵਿੱਚ ਫਸੇ ਲੋਕਾਂ ਦਾ ਕਿਸਾਨਾਂ ਨਾਲ ਝਗੜਾ ਵੀ ਹੋਇਆ। ਇਸ ਵਿਚਾਲੇ ਇੱਕ ਲੜਕੀ ਖੂਬ ਸੁਰਖੀਆਂ ਵਿੱਚ ਰਹੀ। ਉਸ ਦਾ ਵੀਡੀਓ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੈਫਿਕ ਵਿੱਚ ਫਸੇ ਹੋਣ ਦੌਰਾਨ ਉਹ ਵੀ ਕਿਸਾਨਾਂ ਉੱਪਰ ਭੜਕ ਉੱਠੀ ਅਤੇ ਗਾਲ੍ਹਾਂ ਕੱਢਣ ਤੱਕ ਪਹੁੰਚ ਗਈ। ਹੁਣ ਇਸ ਲੜਕੀ ਦੇ ਵਾਇਰਲ ਵੀਡੀਓ ਉੱਪਰ ਰਾਖੀ ਸਾਵੰਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ। 

Read MOre: Video: ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੀ ਕੁੜੀ 'ਤੇ ਭੜਕੀ ਰਾਖੀ ਸਾਵੰਤ, ਸੁਣਾਈਆਂ ਕਰਾਰੀਆਂ ਗੱਲਾਂ

Entertainment News Live Today: Video: ਵਿਆਹ ਲਈ ਗੋਆ ਪੁੱਜੇ ਰਕੁਲਪ੍ਰੀਤ ਸਿੰਘ ਤੇ ਜੈਕੀ ਭਗਨਾਨੀ, ਪਰਿਵਾਰ ਸਣੇ ਏਅਰਪੋਰਟ 'ਤੇ ਇੰਝ ਨਜ਼ਰ ਆਏ ਲਾੜਾ-ਲਾੜੀ

Rakul Preet-Jackky Bhagnani Wedding: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਕੁਝ ਹੀ ਦਿਨਾਂ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਬਾਲੀਵੁੱਡ ਦੀ ਇਹ ਜੋੜੀ 21 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ, ਜਿਸ 'ਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਕੁਝ ਕਰੀਬੀ ਦੋਸਤ ਵੀ ਸ਼ਿਰਕਤ ਕਰਨਗੇ। ਹੁਣ ਦੋਵੇਂ ਆਪਣੇ ਡੈਸਟੀਨੇਸ਼ਨ ਵੈਡਿੰਗ ਲਈ ਗੋਆ ਪਹੁੰਚ ਚੁੱਕੇ ਹਨ।

Read MOre: Video: ਵਿਆਹ ਲਈ ਗੋਆ ਪੁੱਜੇ ਰਕੁਲਪ੍ਰੀਤ ਸਿੰਘ ਤੇ ਜੈਕੀ ਭਗਨਾਨੀ, ਪਰਿਵਾਰ ਸਣੇ ਏਅਰਪੋਰਟ 'ਤੇ ਇੰਝ ਨਜ਼ਰ ਆਏ ਲਾੜਾ-ਲਾੜੀ

Entertainment News Live: Mandy Takhar: ਮੈਂਡੀ ਤੱਖਰ ਦੀਆਂ ਪਤੀ ਸ਼ੇਖਰ ਨਾਲ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ, ਵੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼

Mandy Takhar Husband: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਵਿਆਹ ਸ਼ੇਖਰ ਕੌਸ਼ਲ ਨਾਂਅ ਦੇ ਸ਼ਖਸ ਨਾਲ ਹੋਇਆ ਹੈ।

Read MOre: Mandy Takhar: ਮੈਂਡੀ ਤੱਖਰ ਦੀਆਂ ਪਤੀ ਸ਼ੇਖਰ ਨਾਲ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ, ਵੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼

Entertainment News Live Today: Mandy Takhar: ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ ਕਰਦਾ ਕੀ ਕੰਮ ? ਪੰਜਾਬੀ ਅਦਾਕਾਰਾ ਦੇ ਫੈਨਜ਼ ਜ਼ਰੂਰ ਜਾਣੋ

Mandy Takhar Husband: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਵਿਆਹ ਸ਼ੇਖਰ ਕੌਸ਼ਲ ਨਾਂਅ ਦੇ ਸ਼ਖਸ ਨਾਲ ਹੋਇਆ ਹੈ। ਜ਼ਿਆਦਾਤਰ ਫੈਨਜ਼ ਇਹ ਜਾਣਨਾ ਚਾਹੁੰਦੇ ਹਨ ਕਿ ਸ਼ੇਖਰ ਕੌਸ਼ਲ ਆਖਿਰ ਹੈ ਕੌਣ ਅਤੇ ਕੀ ਕੰਮ ਕਰਦਾ ਹੈ। ਇਸ ਖਬਰ ਰਾਹੀਂ ਅੱਜ ਅਸੀ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਭਲੇ ਹੀ ਮੈਂਡੀ ਆਪਣੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਐਕਟਿਵ ਨਜ਼ਰ ਆਉਂਦੀ ਹੈ, ਪਰ ਉਸਨੇ ਆਪਣੇ ਪਿਆਰ ਨੂੰ ਹਰ ਕਿਸੇ ਦੀਆਂ ਨਜ਼ਰਾਂ ਕੋਲੋਂ ਲੁੱਕਾ ਕੇ ਰੱਖਿਆ। ਅਦਾਕਾਰਾ ਦੇ ਵਿਆਹ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

Read More: Mandy Takhar: ਮੈਂਡੀ ਤੱਖਰ ਦਾ ਪਤੀ ਸ਼ੇਖਰ ਕੌਸ਼ਲ ਕਰਦਾ ਕੀ ਕੰਮ ? ਪੰਜਾਬੀ ਅਦਾਕਾਰਾ ਦੇ ਫੈਨਜ਼ ਜ਼ਰੂਰ ਜਾਣੋ 

Entertainment News Live: Aamir Khan: ਆਮਿਰ ਖਾਨ ਨੇ ਸੁਹਾਨੀ ਭਟਨਾਗਰ ਨੂੰ ਕਿਹਾ ਸੀ ਖੁਦ ਤੋਂ ਬਿਹਤਰ ਅਦਾਕਾਰ, ਬੋਲੇ - 'ਫਿਲਮ ਦੇਖੋਗੇ ਤਾਂ ਸਮਝ ਜਾਓਗੇ'

Suhani Bhatnagar Death: 'ਦੰਗਲ' 'ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ 19 ਸਾਲ ਦੀ ਛੋਟੀ ਉਮਰ 'ਚ ਦੇਹਾਂਤ ਹੋ ਗਿਆ ਹੈ। ਸੁਹਾਨੀ ਭਟਨਾਗਰ ਦੇ ਨਾਲ, ਜ਼ਾਇਰਾ ਵਸੀਮ ਨੂੰ ਵੀ ਆਮਿਰ ਖਾਨ ਦੀਆਂ ਬੇਟੀਆਂ ਦੇ ਬਚਪਨ ਦੀਆਂ ਭੂਮਿਕਾਵਾਂ ਵਿੱਚ ਦੇਖਿਆ ਗਿਆ ਸੀ। ਅਤੇ ਆਮਿਰ ਨੇ ਦੋਹਾਂ ਦੀ ਤਾਰੀਫ ਕੀਤੀ ਸੀ।

Read MOre: Aamir Khan: ਆਮਿਰ ਖਾਨ ਨੇ ਸੁਹਾਨੀ ਭਟਨਾਗਰ ਨੂੰ ਕਿਹਾ ਸੀ ਖੁਦ ਤੋਂ ਬਿਹਤਰ ਅਦਾਕਾਰ, ਬੋਲੇ - 'ਫਿਲਮ ਦੇਖੋਗੇ ਤਾਂ ਸਮਝ ਜਾਓਗੇ'

Entertainment News Live Today: Dharmendra: ਧੀ ਈਸ਼ਾ ਦਿਓਲ ਦੇ ਤਲਾਕ ਤੋਂ ਦੁੱਖੀ ਪਾਪਾ ਧਰਮਿੰਦਰ! ਆਪਣੇ ਵਿਚਾਰ ਸਾਂਝੇ ਕਰ ਬੋਲੇ- 'ਫੈਸਲੇ ਤੇ ਦੁਬਾਰਾ ਸੋਚਣ...'

Dharmendra On Esha Deol Divorce: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਨੇ ਹਾਲ ਹੀ 'ਚ ਭਰਤ ਤਖਤਾਨੀ ਨਾਲ ਤਲਾਕ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਈਸ਼ਾ ਅਤੇ ਭਰਤ ਦਾ 12 ਸਾਲ ਪੁਰਾਣਾ ਵਿਆਹ ਟੁੱਟ ਗਿਆ। ਇਸ ਜੋੜੇ ਦੀਆਂ ਦੋ ਬੇਟੀਆਂ ਵੀ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਬੇਟੀ ਈਸ਼ਾ ਦੇ ਤਲਾਕ ਤੋਂ ਉਸ ਦੇ ਪਿਤਾ ਧਰਮਿੰਦਰ ਬਹੁਤ ਦੁਖੀ ਹਨ ਅਤੇ ਉਹ ਚਾਹੁੰਦੇ ਹਨ ਕਿ ਈਸ਼ਾ ਆਪਣੇ ਫੈਸਲੇ 'ਤੇ ਦੁਬਾਰਾ ਸੋਚੇ।

Read MOre: Dharmendra: ਧੀ ਈਸ਼ਾ ਦਿਓਲ ਦੇ ਤਲਾਕ ਤੋਂ ਦੁੱਖੀ ਪਾਪਾ ਧਰਮਿੰਦਰ! ਆਪਣੇ ਵਿਚਾਰ ਸਾਂਝੇ ਕਰ ਬੋਲੇ- 'ਫੈਸਲੇ ਤੇ ਦੁਬਾਰਾ ਸੋਚਣ...'

Entertainment News Live: Sonam Bajwa: ਸੋਨਮ ਬਾਜਵਾ ਨੂੰ ਚੜ੍ਹਿਆ ਬਾਲੀਵੁੱਡ ਦਾ ਖੁਮਾਰ, ਸੋਸ਼ਲ ਮੀਡੀਆ ਤੇ ਆਏ ਦਿਨ ਦਿਖਾ ਰਹੀ 'ਹੌਟਨੇਸ ਦਾ ਜਲਵਾ'

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੋਸ਼ਲ਼ ਮੀਡੀਆ ਉੱਪਰ ਆਪਣੀਆਂ ਸਾਦਗੀ ਨਾਲ ਭਰੀਆਂ ਅਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Read MOre: Sonam Bajwa: ਸੋਨਮ ਬਾਜਵਾ ਨੂੰ ਚੜ੍ਹਿਆ ਬਾਲੀਵੁੱਡ ਦਾ ਖੁਮਾਰ, ਸੋਸ਼ਲ ਮੀਡੀਆ ਤੇ ਆਏ ਦਿਨ ਦਿਖਾ ਰਹੀ 'ਹੌਟਨੇਸ ਦਾ ਜਲਵਾ'

ਪਿਛੋਕੜ

Suhani Bhatnagar Death: 'ਦੰਗਲ' 'ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ 19 ਸਾਲ ਦੀ ਛੋਟੀ ਉਮਰ 'ਚ ਦੇਹਾਂਤ ਹੋ ਗਿਆ ਹੈ। ਸੁਹਾਨੀ ਭਟਨਾਗਰ ਦੇ ਨਾਲ, ਜ਼ਾਇਰਾ ਵਸੀਮ ਨੂੰ ਵੀ ਆਮਿਰ ਖਾਨ ਦੀਆਂ ਬੇਟੀਆਂ ਦੇ ਬਚਪਨ ਦੀਆਂ ਭੂਮਿਕਾਵਾਂ ਵਿੱਚ ਦੇਖਿਆ ਗਿਆ ਸੀ। ਅਤੇ ਆਮਿਰ ਨੇ ਦੋਹਾਂ ਦੀ ਤਾਰੀਫ ਕੀਤੀ ਸੀ।


ਆਮਿਰ ਨੇ ਸੁਹਾਨੀ ਨੂੰ ਆਪਣੇ ਨਾਲੋਂ ਬਿਹਤਰ ਅਦਾਕਾਰ ਦੱਸਿਆ 


ਇੰਡੀਅਨ ਐਕਸਪ੍ਰੈਸ ਮੁਤਾਬਕ ਜਦੋਂ 2016 'ਚ 'ਦੰਗਲ' ਰਿਲੀਜ਼ ਹੋਣ ਵਾਲੀ ਸੀ ਤਾਂ ਆਮਿਰ ਖਾਨ ਨੇ ਸੁਹਾਨੀ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹ ਉਸ ਤੋਂ ਬਿਹਤਰ ਅਦਾਕਾਰਾ ਹੈ। ਆਮਿਰ ਨੇ ਕਿਹਾ ਸੀ, ''ਜੇਕਰ ਫਿਲਮ 'ਚ ਸਾਡੇ ਸਾਰਿਆਂ ਦੇ ਪ੍ਰਦਰਸ਼ਨ ਨੂੰ ਰੇਟ ਕਰਨਾ ਹੈ ਤਾਂ ਮੈਂ ਇਨ੍ਹਾਂ ਦੋਹਾਂ ਬੱਚਿਆਂ ਨੂੰ ਆਪਣੇ ਪ੍ਰਦਰਸ਼ਨ ਤੋਂ ਦਸ ਗੁਣਾ ਬਿਹਤਰ ਕਹਾਂਗਾ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਵੀ ਇਹ ਦੇਖਣਗੇ।


ਆਮਿਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਫਿਲਮੀ ਕਰੀਅਰ 25 ਸਾਲ ਤੱਕ ਚੱਲਿਆ ਹੈ ਪਰ ਇਹ ਬੱਚੇ ਬਹੁਤ ਪ੍ਰਤਿਭਾਸ਼ਾਲੀ ਹਨ। ਫਿਲਮ ਲਈ ਪਰਫੈਕਟ ਚਾਈਲਡ ਐਕਟਰ ਚੁਣਨ ਦੀ ਮਹੱਤਤਾ ਬਾਰੇ ਗੱਲ ਕਰਦੇ ਹੋਏ ਆਮਿਰ ਖਾਨ ਨੇ ਕਿਹਾ ਸੀ ਕਿ ਉਹ ਅਤੇ ਫਿਲਮ ਦੇ ਨਿਰਦੇਸ਼ਕ ਨਿਤੀਸ਼ ਤਿਵਾੜੀ ਇਸ ਗੱਲ ਤੋਂ ਵਾਕਿਫ ਸਨ ਕਿ ਜੇਕਰ ਉਨ੍ਹਾਂ ਨੂੰ ਚੰਗਾ ਬਾਲ ਕਲਾਕਾਰ ਨਹੀਂ ਮਿਲਿਆ ਤਾਂ ਉਹ ਫਿਲਮ ਨਹੀਂ ਬਣਾਉਣਗੇ ਕਿਉਂਕਿ ਫਿਲਮ ਦਾ ਵੱਡਾ ਪ੍ਰਭਾਵ ਹੋਵੇਗਾ। 8 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਛੋਟੀ ਗੀਤਾ ਫੋਗਾਟ ਦੀ ਭੂਮਿਕਾ ਜ਼ਾਇਰਾ ਵਸੀਮ ਨੂੰ ਦਿੱਤੀ ਗਈ ਅਤੇ ਛੋਟੀ ਬਬੀਤਾ ਫੋਗਾਟ ਦੀ ਭੂਮਿਕਾ ਸੁਹਾਨੀ ਭਟਨਾਗਰ ਨੂੰ ਦਿੱਤੀ ਗਈ।


ਆਮਿਰ ਨੇ ਕਿਹਾ ਸੀ- ਇਨ੍ਹਾਂ ਬੱਚਿਆਂ ਤੋਂ ਸ਼ਰਾਰਤ ਸਿੱਖੀ 


ਆਮਿਰ ਨੇ ਇਹ ਵੀ ਕਿਹਾ ਸੀ ਕਿ ''ਮੈਂ ਇਨ੍ਹਾਂ ਬੱਚਿਆਂ ਤੋਂ ਬਹੁਤ ਸਾਰੀਆਂ ਸ਼ਰਾਰਤਾਂ ਸਿੱਖੀਆਂ ਹਨ। ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਮੈਂ ਅਜੇ ਵੱਡਾ ਨਹੀਂ ਹੋਇਆ ਅਤੇ ਅਜੇ ਵੀ ਅੰਦਰੋਂ ਬੱਚਾ ਹਾਂ। ਮੈਨੂੰ ਇਨ੍ਹਾਂ ਬੱਚਿਆਂ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਾ।






ਸੁਹਾਨੀ ਭਟਨਾਗਰ ਦੀ ਮੌਤ ਕਿਵੇਂ ਹੋਈ?


ਸੁਹਾਨੀ ਭਟਨਾਗਰ ਦੀ ਮੌਤ ਦਾ ਕਾਰਨ ਉਸ ਦੇ ਪੂਰੇ ਸਰੀਰ ਵਿੱਚ ਤਰਲ ਦਾ ਜਮ੍ਹਾ ਹੋਣਾ ਦੱਸਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਹਾਦਸੇ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਇਲਾਜ ਦੌਰਾਨ ਲਈਆਂ ਗਈਆਂ ਦਵਾਈਆਂ ਦੇ ਸਾਈਡ ਇਫੈਕਟ ਸਨ ਅਤੇ ਉਸ ਦੇ ਸਰੀਰ ਵਿਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸੀ।


ਮਸ਼ਹੂਰ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ 


ਸੁਹਾਨੀ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਆਮਿਰ ਖਾਨ ਪ੍ਰੋਡਕਸ਼ਨ ਨੇ ਇੱਕ ਪੋਸਟ ਰਾਹੀਂ ਦੁੱਖ ਪ੍ਰਗਟ ਕੀਤਾ ਹੈ। ਇਸ ਪੋਸਟ 'ਚ ਲਿਖਿਆ ਹੈ ਕਿ ਸੁਹਾਨੀ ਹਮੇਸ਼ਾ ਸਾਡੇ ਦਿਲਾਂ 'ਚ ਸਟਾਰ ਰਹੇਗੀ। ਇਸ ਤੋਂ ਇਲਾਵਾ 'ਦੰਗਲ' ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ, "ਸੁਹਾਨੀ ਦਾ ਦੇਹਾਂਤ ਪੂਰੀ ਤਰ੍ਹਾਂ ਨਾਲ ਸਦਮਾ ਅਤੇ ਦੁਖਦਾਈ ਹੈ। ਉਹ ਬਹੁਤ ਖੁਸ਼-ਕਿਸਮਤ ਸੀ। ਮੇਰੀ ਡੂੰਘੀ ਸੰਵੇਦਨਾ ਉਸ ਦੇ ਪਰਿਵਾਰ ਨਾਲ ਹੈ।"

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.