Entertainment News LIVE: ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates 29 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ।
ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਤੇ ਨਾਲ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਵਧੀਆ ਕਮਾਈ ਕੀਤੀ।
ਗੋਡੇ ਗੋਡੇ ਚਾਅ ਨੇ ਬਾਕਸ ਆਫਿਸ 'ਤੇ ਸਾਢੇ 26 ਕਰੋੜ ਦੀ ਕਮਾਈ ਕੀਤੀ, ਜਦਕਿ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ। ਇਹ ਪੰਜਾਬੀ ਇੰਡਸਟਰੀ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਤੇ ਇਕਲੌਤੀ ਫਿਲਮ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਪੂਰਾ ਸਾਲ ਖੂਬ ਸੁਰਖੀਆਂ ਵੀ ਬਟੋਰਦੀ ਰਹੀ ਹੈ। ਸੋਨਮ ਬਾਜਵਾ ਨੇ ਇਸ ਸਾਲ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਵੀ ਪੂਰੇ ਕੀਤੇ। ਇਹੀ ਨਹੀਂ ਉਸ ਨੇ ਸੋਸ਼ਲ ਮੀਡੀਆ, ਬਰਾਂਡ ਐਂਡੋਰਸਮੈਂਟ ਯਾਨਿ ਇਸ਼ਤਿਹਾਰ ਤੇ ਫਿਲਮਾਂ ਤੋਂ ਵੀ ਮੋਟੀ ਕਮਾਈ ਕੀਤੀ ਹੈ। ਇਸ ਤਰ੍ਹਾਂ ਹਰ ਲਿਹਾਜ਼ ਨਾਲ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਵਧੀਆ ਤੇ ਖਾਸ ਰਿਹਾ ਹੈ।
[blurb]
View this post on Instagram
[/blurb]
ਇਸ ਤੋਂ ਇਲਾਵਾ ਸੋਨਮ ਦੀ ਪ੍ਰਸਿੱਧੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਹ ਪੂਰੇ ਦੇਸ਼ 'ਚ ਖੂਬ ਨਾਮ ਕਮਾ ਰਹੀ ਹੈ। ਉਸ ਨੂੰ ਬਾਲੀਵੁੱਡ ਦੇ ਵੀ ਕਈ ਵੱਡੇ ਸੈਲੇਬਸ ਫਾਲੋ ਕਰਦੇ ਹਨ। ਇਹੀ ਨਹੀਂ ਉਸ ਨੂੰ ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਇੱਕ ਈਵੈਂਟ 'ਚ ਵੀ ਦੇਖਿਆ ਗਿਆ ਸੀ।
Entertainment News Live: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਸ਼ਮਸ਼ੇਰ ਚਮਕ ਦੇ ਮਾਪਿਆਂ ਦਾ ਹੋਇਆ ਦੇਹਾਂਤ
Shamsher Chamak Punjabi SInger: ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖਬਰ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਸ਼ਮਸ਼ੇਰ ਚਮਕ ਦੇ ਘਰ ਮਾਤਮ ਛਾ ਗਿਆ ਹੈ। ਗਾਇਕ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਹਰਸੂਰਤ ਸਿੰਘ ਤੇ ਕੁਲਵੰਤ ਕੌਰ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਦੋਵੇਂ ਕਾਫੀ ਬਜ਼ੁਰਗ ਸਨ ਅਤੇ ਉਮਰ ਸਬੰਧੀ ਬੀਮਾਰੀਆਂ ਝੱਲ ਰਹੇ ਸਨ। ਦੋਵਾਂ ਨੇ ਕੁੱਝ ਘੰਟਿਆਂ ਦੇ ਫਰਕ ਨਾਲ ਦਮ ਤੋੜਿਆ। ਇਹ ਖਬਰ ਆਉਂਦੇ ਸਾਰ ਹੀ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
Shamsher Chamak: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਸ਼ਮਸ਼ੇਰ ਚਮਕ ਦੇ ਮਾਪਿਆਂ ਦਾ ਹੋਇਆ ਦੇਹਾਂਤ
Entertainment News Live Today: ਗਾਇਕ ਰਣਜੀਤ ਬਾਵਾ ਦੀ ਸਾਦਗੀ ਨੇ ਜਿੱਤਿਆ ਦਿਲ, ਸਰਹਿੰਦ ਦੇ ਗੁਰਦੁਆਰਾ ਸਾਹਿਬ 'ਚ ਜ਼ਮੀਨ 'ਤੇ ਆਮ ਲੋਕਾਂ ਵਾਂਗ ਬੈਠ ਛਕਿਆ ਲੰਗਰ, ਦੇਖੋ ਤਸਵੀਰਾਂ
Ranjit Bawa At Sirhind: ਪੰਜਾਬ 'ਚ ਹਰ ਕੋਈ ਇਸ ਸਮੇਂ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਗੁਰੂ ਸਾਹਿਬ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਹਨ। ਇਸ ਮੌਕੇ ਕਈ ਪੰਜਾਬੀ ਕਲਾਕਾਰਾਂ ਨੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਣ ਦੇ ਨਾਲ ਨਾਲ ਸੇਵਾ ਕੀਤੀ ਅਤੇ ਲੰਗਰ ਵੀ ਛਕਿਆ। ਇਸ ਵਿੱਚ ਗਿੱਪੀ ਗਰੇਵਾਲ ਤੇ ਮਨਕੀਰਤ ਔਲਖ ਦੇ ਨਾਮ ਸ਼ਾਮਲ ਹਨ।





















