Entertainment News LIVE: ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 29 Dec 2023 04:01 PM
Entertainment News Live: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਸ਼ਮਸ਼ੇਰ ਚਮਕ ਦੇ ਮਾਪਿਆਂ ਦਾ ਹੋਇਆ ਦੇਹਾਂਤ

Shamsher Chamak Punjabi SInger: ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖਬਰ ਆ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਸ਼ਮਸ਼ੇਰ ਚਮਕ ਦੇ ਘਰ ਮਾਤਮ ਛਾ ਗਿਆ ਹੈ। ਗਾਇਕ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਹਰਸੂਰਤ ਸਿੰਘ ਤੇ ਕੁਲਵੰਤ ਕੌਰ ਲੰਬੇ ਸਮੇਂ ਤੋਂ ਬੀਮਾਰ ਸਨ। ਉਹ ਦੋਵੇਂ ਕਾਫੀ ਬਜ਼ੁਰਗ ਸਨ ਅਤੇ ਉਮਰ ਸਬੰਧੀ ਬੀਮਾਰੀਆਂ ਝੱਲ ਰਹੇ ਸਨ। ਦੋਵਾਂ ਨੇ ਕੁੱਝ ਘੰਟਿਆਂ ਦੇ ਫਰਕ ਨਾਲ ਦਮ ਤੋੜਿਆ। ਇਹ ਖਬਰ ਆਉਂਦੇ ਸਾਰ ਹੀ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।  


Shamsher Chamak: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਸ਼ਮਸ਼ੇਰ ਚਮਕ ਦੇ ਮਾਪਿਆਂ ਦਾ ਹੋਇਆ ਦੇਹਾਂਤ

Entertainment News Live Today: ਗਾਇਕ ਰਣਜੀਤ ਬਾਵਾ ਦੀ ਸਾਦਗੀ ਨੇ ਜਿੱਤਿਆ ਦਿਲ, ਸਰਹਿੰਦ ਦੇ ਗੁਰਦੁਆਰਾ ਸਾਹਿਬ 'ਚ ਜ਼ਮੀਨ 'ਤੇ ਆਮ ਲੋਕਾਂ ਵਾਂਗ ਬੈਠ ਛਕਿਆ ਲੰਗਰ, ਦੇਖੋ ਤਸਵੀਰਾਂ

Ranjit Bawa At Sirhind: ਪੰਜਾਬ 'ਚ ਹਰ ਕੋਈ ਇਸ ਸਮੇਂ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਗੁਰੂ ਸਾਹਿਬ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਹਨ। ਇਸ ਮੌਕੇ ਕਈ ਪੰਜਾਬੀ ਕਲਾਕਾਰਾਂ ਨੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਣ ਦੇ ਨਾਲ ਨਾਲ ਸੇਵਾ ਕੀਤੀ ਅਤੇ ਲੰਗਰ ਵੀ ਛਕਿਆ। ਇਸ ਵਿੱਚ ਗਿੱਪੀ ਗਰੇਵਾਲ ਤੇ ਮਨਕੀਰਤ ਔਲਖ ਦੇ ਨਾਮ ਸ਼ਾਮਲ ਹਨ।   


Ranjit Bawa: ਗਾਇਕ ਰਣਜੀਤ ਬਾਵਾ ਦੀ ਸਾਦਗੀ ਨੇ ਜਿੱਤਿਆ ਦਿਲ, ਸਰਹਿੰਦ ਦੇ ਗੁਰਦੁਆਰਾ ਸਾਹਿਬ 'ਚ ਜ਼ਮੀਨ 'ਤੇ ਆਮ ਲੋਕਾਂ ਵਾਂਗ ਬੈਠ ਛਕਿਆ ਲੰਗਰ, ਦੇਖੋ ਤਸਵੀਰਾਂ

Entertainment News Live: ਵਿਵਾਦਾਂ ਵਿਚਾਲੇ ਅਨਮੋਲ ਕਵਾਤਰਾ ਦੀ 'ਏਕ ਜ਼ਰੀਆ' ਪਹੁੰਚਿਆ ਗਾਇਕ ਸਿੰਗਾ, ਜ਼ਰੂਰਮੰਦ ਲੋਕਾਂ ਦੀ ਕੀਤੀ ਮਦਦ

Punjabi Singer Singga Visited Anmol Kwatra NGO: ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਐਨਜੀਓ ਏਕ ਜ਼ਰੀਆ ਲਈ ਸਰਗਰਮੀ ਨਾਲ ਕੰੰਮ ਕਰ ਰਿਹਾ ਹੈ ਅਤੇ ਸਮੇਂ ਸਮੇਂ 'ਤੇ ਪੰਜਾਬੀ ਕਲਾਕਾਰ ਵੀ ਉਸ ਦੀ ਐਨਜੀਓ 'ਤੇ ਗਰੀਬ ਤੇ ਜ਼ਰੂਰਤਮੰਦਾਂ ਦੀ ਮਦਦ ਲਈ ਆਉਂਦੇ ਰਹਿੰਦੇ ਹਨ।  


Singga: ਵਿਵਾਦਾਂ ਵਿਚਾਲੇ ਅਨਮੋਲ ਕਵਾਤਰਾ ਦੀ 'ਏਕ ਜ਼ਰੀਆ' ਪਹੁੰਚਿਆ ਗਾਇਕ ਸਿੰਗਾ, ਜ਼ਰੂਰਮੰਦ ਲੋਕਾਂ ਦੀ ਕੀਤੀ ਮਦਦ

Entertainment News Live Today: ਸੋਨਮ ਬਾਜਵਾ ਹੈ ਸਾਲ 2023 ਦੀ ਟੌਪ ਅਦਾਕਾਰਾ, ਲਗਾਤਾਰ 2 ਫਿਲਮਾਂ ਰਹੀਆਂ ਬਲੌਕਬਸਟਰ ਹਿੱਟ, ਕਰੋੜਾਂ 'ਚ ਛਾਪੇ ਨੋਟ

Sonam Bajwa Best Actress Of 2023: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ।    


Sonam Bajwa: ਸੋਨਮ ਬਾਜਵਾ ਹੈ ਸਾਲ 2023 ਦੀ ਟੌਪ ਅਦਾਕਾਰਾ, ਲਗਾਤਾਰ 2 ਫਿਲਮਾਂ ਰਹੀਆਂ ਬਲੌਕਬਸਟਰ ਹਿੱਟ, ਕਰੋੜਾਂ 'ਚ ਛਾਪੇ ਨੋਟ

Entertainment News Live: ਜਦੋਂ ਧਰਮਿੰਦਰ ਤੋਂ ਡਰ ਕੇ ਪਿਛਲੇ ਦਰਵਾਜ਼ੇ ਤੋਂ ਭੱਜੇ ਰਾਜੇਸ਼ ਖੰਨਾ, ਸੁਪਰਸਟਾਰ ਦੀ ਇਸ ਗੱਲ 'ਤੇ ਗੁੱਸੇ ਨਾਲ ਉੱਬਲ ਗਏ ਸੀ ਹੀਮੈਨ

Dharmendra Rajesh Khanna: ਰਾਜੇਸ਼ ਖੰਨਾ ਨੂੰ ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਕਿਹਾ ਜਾਂਦਾ ਹੈ। ਜਦੋਂ ਧਰਮਿੰਦਰ ਨੇ ਸਫਲਤਾ ਪ੍ਰਾਪਤ ਕਰਨੀ ਸ਼ੁਰੂ ਕੀਤੀ, ਉਸ ਸਮੇਂ ਬਾਲੀਵੁੱਡ 'ਚ ਰਾਜੇਸ਼ ਖੰਨਾ ਦਾ ਨਾਮ ਖੂਬ ਚੱਲਦਾ ਸੀ। ਸਾਲ 1984 'ਚ ਦੋਵੇਂ ਫਿਲਮ 'ਧਰਮ ਔਰ ਕਾਨੂੰਨ' 'ਚ ਇਕੱਠੇ ਕੰਮ ਕਰ ਰਹੇ ਸਨ। ਇਹ ਫ਼ਿਲਮ ਉਸ ਸਮੇਂ ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ। ਪਰ ਸੈੱਟ 'ਤੇ ਰਾਜੇਸ਼ ਖੰਨਾ ਦੀ ਇੱਕ ਬੁਰੀ ਆਦਤ ਤੋਂ ਹਰ ਕੋਈ ਪਰੇਸ਼ਾਨ ਸੀ, ਖਾਸ ਕਰਕੇ ਧਰਮਿੰਦਰ ਰਾਜੇਸ਼ ਖੰਨਾ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।  


Rajesh Khanna: ਜਦੋਂ ਧਰਮਿੰਦਰ ਤੋਂ ਡਰ ਕੇ ਪਿਛਲੇ ਦਰਵਾਜ਼ੇ ਤੋਂ ਭੱਜੇ ਰਾਜੇਸ਼ ਖੰਨਾ, ਸੁਪਰਸਟਾਰ ਦੀ ਇਸ ਗੱਲ 'ਤੇ ਗੁੱਸੇ ਨਾਲ ਉੱਬਲ ਗਏ ਸੀ ਹੀਮੈਨ

Entertainment News Live Today: ਸਿੱਧੂ ਮੂਸੇਵਾਲਾ ਦੇ ਨਾਂ ਰਿਹਾ ਸਾਲ 2023, ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਮਰ ਕੇ ਵੀ ਇੰਝ ਰਚਿਆ ਇਤਿਹਾਸ

Sidhu Moose Wala Star Of The Year: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਉਹ ਮਰਨ ਤੋਂ ਬਾਅਦ ਵੀ ਇਤਿਹਾਸ ਰਚ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਰਹੇਗਾ ਕਿ ਮਰਹੂਮ ਗਾਇਕ ਦੇ ਨਾਂ ਇਸ ਸਾਲ ਕਈ ਰਿਕਾਰਡ ਰਹੇ। ਹਰ ਲਿਹਾਜ਼ ਤੋਂ ਸਿੱਧੂ ਮੂਸੇਵਾਲਾ ਸਾਲ 2023 'ਚ ਵੀ ਸੁਰਖੀਆਂ 'ਚ ਬਣਿਆ ਰਿਹਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 'ਚ ਮੂਸੇਵਾਲਾ ਦੇ ਨਾਂ ਕਿਹੜੇ-ਕਿਹੜੇ ਰਿਕਾਰਡ ਰਹੇ ਤੇ ਕਿਵੇਂ ਮਰਹੂਮ ਗਾਇਕ ਨੇ ਇਤਿਹਾਸ ਰਚਿਆ। 


Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂ ਰਿਹਾ ਸਾਲ 2023, ਮਰਹੂਮ ਗਾਇਕ ਦੇ ਨਾਂ ਰਹੇ ਇਹ ਰਿਕਾਰਡ, ਮਰ ਕੇ ਵੀ ਇੰਝ ਰਚਿਆ ਇਤਿਹਾਸ

Entertainment News Live: ਗਿੱਪੀ ਗਰੇਵਾਲ ਤੋਂ ਦਿਲਜੀਤ ਦੋਸਾਂਝ ਇਨ੍ਹਾਂ ਪੰਜਾਬੀ ਸਟਾਰਜ਼ ਦੇ ਨਾਂ ਰਿਹਾ ਸਾਲ 2023, ਇੰਝ ਰਚਿਆ ਇਤਿਹਾਸ, ਕਰੋੜਾਂ 'ਚ ਕੀਤੀ ਕਮਾਈ

Pollywood News: ਸਾਲ 2023 ਖਤਮ ਹੋਣ ਹੀ ਵਾਲਾ ਹੈ। ਮਹਿਜ਼ ਤਿੰਨ ਦਿਨਾਂ ਬਾਅਦ ਪੂਰੀ ਦੁਨੀਆ ਨਵੇਂ ਸਾਲ ਯਾਨਿ 2024 'ਚ ਐਂਟਰ ਕਰੇਗੀ। ਜਦੋਂ ਹੁਣ 2023 ਖਤਮ ਹੋਣ ਹੀ ਵਾਲਾ ਹੈ ਤਾਂ ਅਸੀਂ ਤੁਹਾਨੂੰ ਰੂ-ਬ-ਰੂ ਕਰਵਾ ਰਹੇ ਹਾਂ ਕੁੱਝ ਪੁਰਾਣੀਆਂ ਯਾਦਾਂ ਨਾਲ। ਜੀ ਹਾਂ, ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੇ ਹਨ ਉਹ ਪੰਜਾਬੀ ਸਟਾਰਜ਼ ਜਿਨ੍ਹਾਂ ਲਈ 2023 ਬੇਹੱਦ ਖਾਸ ਰਿਹਾ। ਇਨ੍ਹਾਂ ਕਲਾਕਾਰਾਂ ਨੇ ਕਰੋੜਾਂ ;ਚ ਕਮਾਈ ਕੀਤੀ, ਨਾਲ ਨਾਲ ਇਤਿਹਾਸ ਵੀ ਰਚ ਦਿੱਤਾ। ਤਾਂ ਆਓ ਦੇਖਦੇ ਹਾਂ, ਕੌਣ ਹਨ ਉਹ ਚਿਹਰੇ:    


Year Ender 2023: ਗਿੱਪੀ ਗਰੇਵਾਲ ਤੋਂ ਦਿਲਜੀਤ ਦੋਸਾਂਝ ਇਨ੍ਹਾਂ ਪੰਜਾਬੀ ਸਟਾਰਜ਼ ਦੇ ਨਾਂ ਰਿਹਾ ਸਾਲ 2023, ਇੰਝ ਰਚਿਆ ਇਤਿਹਾਸ, ਕਰੋੜਾਂ 'ਚ ਕੀਤੀ ਕਮਾਈ

Entertainment News Live Today: ਬਾਕਸ ਆਫਿਸ 'ਤੇ ਚੱਲ ਰਹੀ 'ਸਾਲਾਰ' ਦੇ ਝੂਠੇ ਕਲੈਕਸ਼ਨ ਦੀ ਖੇਡ? ਐਡਵਾਂਸ ਬੁਕਿੰਗ 'ਚ ਜ਼ਬਰਦਸਤ ਕਮਾਈ ਦੀ ਗੱਲ ਵੀ ਝੂਠੀ?

Salar Box Office collection: ਸ਼ਾਹਰੁਖ ਖਾਨ ਦੀ 'ਡੰਕੀ' ਤੋਂ ਇਕ ਦਿਨ ਬਾਅਦ ਹੀ ਪ੍ਰਭਾਸ ਦੀ 'ਸਲਾਰ' ਰਿਲੀਜ਼ ਹੋਈ ਹੈ। ਦੋਵਾਂ ਫਿਲਮਾਂ ਵਿਚਾਲੇ ਬਾਕਸ ਆਫਿਸ 'ਤੇ ਕਮਾਈ ਨੂੰ ਲੈ ਕੇ ਜ਼ਬਰਦਸਤ ਜੰਗ ਚੱਲ ਰਹੀ ਹੈ। ਅੰਕੜਿਆਂ ਮੁਤਾਬਕ 'ਸਾਲਾਰ' 'ਡੰਕੀ' ਤੋਂ ਵੱਧ ਕਮਾਈ ਕਰ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੋਸ਼ ਲਗਾ ਰਹੇ ਹਨ ਕਿ ਨਿਰਮਾਤਾ 'ਸਲਾਰ' ਦੀ ਕਮਾਈ ਦਾ ਫਰਜ਼ੀ ਡਾਟਾ ਦਿਖਾ ਰਹੇ ਹਨ, ਜਦਕਿ ਅਸਲੀਅਤ ਕੁਝ ਹੋਰ ਹੈ।


Salaar: ਬਾਕਸ ਆਫਿਸ 'ਤੇ ਚੱਲ ਰਹੀ 'ਸਾਲਾਰ' ਦੇ ਝੂਠੇ ਕਲੈਕਸ਼ਨ ਦੀ ਖੇਡ? ਐਡਵਾਂਸ ਬੁਕਿੰਗ 'ਚ ਜ਼ਬਰਦਸਤ ਕਮਾਈ ਦੀ ਗੱਲ ਵੀ ਝੂਠੀ?

Entertainment News Live: ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਤੋਂ ਅਲੱਗ ਹੋਣ ਦਾ ਲਿਆ ਫੈਸਲਾ, ਗੁੱਸੇ 'ਚ ਬੋਲੀ- 'ਹੁਣ ਮੇਰਾ ਸਵਰ ਟੁੱਟ ਗਿਆ...'

Ankita Lokhande Angry On Vicky Jain: ਛੋਟੇ ਪਰਦੇ ਦੀ ਲਾਡਲੀ ਨੂੰਹ ਅੰਕਿਤਾ ਲੋਖੰਡੇ (Ankita Lokhande) ਇੰਨੀਂ ਦਿਨੀਂ ਸਲਮਾਨ ਖਾਨ (Salman Khan) ਦੇ ਸ਼ੋਅ 'ਬਿੱਗ ਬੌਸ 17' (Bigg Boss 17) 'ਚ ਨਜ਼ਰ ਆ ਰਹੀ ਹੈ। ਸ਼ੋਅ 'ਚ ਅੰਕਿਤਾ ਦੀ ਪਰਸਨਲ ਲਾਈਫ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦੋਂ ਤੋਂ ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ (Vicky Jain) ਦੇ ਨਾਲ ਬਿੱਗ ਬੌਸ ਦੇ ਘਰ 'ਚ ਐਂਟਰੀ ਲਈ ਹੈ, ਉਦੋਂ ਤੋਂ ਹੀ ਉਸ ਦਾ ਵਿਆਹੁਤਾ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ।       


Bigg Boss 17: ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਤੋਂ ਅਲੱਗ ਹੋਣ ਦਾ ਲਿਆ ਫੈਸਲਾ, ਗੁੱਸੇ 'ਚ ਬੋਲੀ- 'ਹੁਣ ਮੇਰਾ ਸਵਰ ਟੁੱਟ ਗਿਆ...'

Entertainment News Live Today: ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ, 'ਡੰਕੀ' ਫਿਲਮ ਨੇ ਅਮਰੀਕਾ 'ਚ ਬਣਾਇਆ ਇਹ ਰਿਕਾਰਡ

Dunki Box Office Collection: ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਨੇ ਆਪਣੀ ਦਿਲ ਨੂੰ ਛੂਹਣ ਵਾਲੀ ਕਹਾਣੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਫਿਲਮ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਕਾਫੀ ਪਿਆਰ ਮਿਲ ਰਿਹਾ ਹੈ। ਫਿਲਮ ਨੇ ਰਿਲੀਜ਼ ਦੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਹੁਣ 'ਡੰਕੀ' ਉੱਤਰੀ ਅਮਰੀਕਾ ਵਿੱਚ 5 ਮਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਚੁੱਕੀ ਹੈ।   


Shah Rukh Khan: ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ, 'ਡੰਕੀ' ਫਿਲਮ ਨੇ ਅਮਰੀਕਾ 'ਚ ਬਣਾਇਆ ਇਹ ਰਿਕਾਰਡ

Entertainment News Live: ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ

Sonam Bajwa News: ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ। 


Sonam Bajwa: ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ


 

ਪਿਛੋਕੜ

Entertainment News Today Latest Updates 29 December: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ


ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ। 


ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ  'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਤੇ ਨਾਲ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਵਧੀਆ ਕਮਾਈ ਕੀਤੀ। 


ਗੋਡੇ ਗੋਡੇ ਚਾਅ ਨੇ ਬਾਕਸ ਆਫਿਸ 'ਤੇ ਸਾਢੇ 26 ਕਰੋੜ ਦੀ ਕਮਾਈ ਕੀਤੀ, ਜਦਕਿ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ। ਇਹ ਪੰਜਾਬੀ ਇੰਡਸਟਰੀ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਤੇ ਇਕਲੌਤੀ ਫਿਲਮ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਪੂਰਾ ਸਾਲ ਖੂਬ ਸੁਰਖੀਆਂ ਵੀ ਬਟੋਰਦੀ ਰਹੀ ਹੈ। ਸੋਨਮ ਬਾਜਵਾ ਨੇ ਇਸ ਸਾਲ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਵੀ ਪੂਰੇ ਕੀਤੇ। ਇਹੀ ਨਹੀਂ ਉਸ ਨੇ ਸੋਸ਼ਲ ਮੀਡੀਆ, ਬਰਾਂਡ ਐਂਡੋਰਸਮੈਂਟ ਯਾਨਿ ਇਸ਼ਤਿਹਾਰ ਤੇ ਫਿਲਮਾਂ ਤੋਂ ਵੀ ਮੋਟੀ ਕਮਾਈ ਕੀਤੀ ਹੈ। ਇਸ ਤਰ੍ਹਾਂ ਹਰ ਲਿਹਾਜ਼ ਨਾਲ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਵਧੀਆ ਤੇ ਖਾਸ ਰਿਹਾ ਹੈ।







ਇਸ ਤੋਂ ਇਲਾਵਾ ਸੋਨਮ ਦੀ ਪ੍ਰਸਿੱਧੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਹ ਪੂਰੇ ਦੇਸ਼ 'ਚ ਖੂਬ ਨਾਮ ਕਮਾ ਰਹੀ ਹੈ। ਉਸ ਨੂੰ ਬਾਲੀਵੁੱਡ ਦੇ ਵੀ ਕਈ ਵੱਡੇ ਸੈਲੇਬਸ ਫਾਲੋ ਕਰਦੇ ਹਨ। ਇਹੀ ਨਹੀਂ ਉਸ ਨੂੰ ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਇੱਕ ਈਵੈਂਟ 'ਚ ਵੀ ਦੇਖਿਆ ਗਿਆ ਸੀ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.