Entertainment News LIVE: ਨਵੇਂ ਸਾਲ ਦਾ ਸਵਾਗਤ ਕਰਨ ਲਈ ਫਿਲਮੀ ਸਿਤਾਰੇ ਤਿਆਰ, ਅਰਬਾਜ਼ ਦੇ ਵਿਆਹ 'ਤੇ ਮਲਾਕਿਆ ਦਾ Reaction ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 31 Dec 2023 07:24 PM
Entertainment News Live Today: ਘਰ ਬੈਠੇ ਹਰ ਸਾਲ ਕਰੋੜਾਂ ਕਮਾਉਣਗੇ ਅਮਿਤਾਭ ਬੱਚਨ, ਇਸ ਦਿੱਗਜ ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਫਾਈਨਲ

Amitabh Bachchan Rents His Commercial Property: ਅਮਿਤਾਭ ਬੱਚਨ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਆਪਣੀ ਕਮਰਸ਼ੀਅਲ ਸਪੇਸ ਕਿਰਾਏ 'ਤੇ ਦਿੱਤੀ ਹੈ। ਉਨ੍ਹਾਂ ਨੇ ਵਾਰਨਰ ਮਿਊਜ਼ਿਕ ਇੰਡੀਆ ਲਿਮਟਿਡ ਨੂੰ ਲਗਭਗ 10,000 ਵਰਗ ਫੁੱਟ ਦੇ ਚਾਰ ਯੂਨਿਟ 2.07 ਕਰੋੜ ਰੁਪਏ ਦੇ ਸਾਲਾਨਾ ਕਿਰਾਏ ਦੇ ਨਾਲ ਪੰਜ ਸਾਲਾਂ ਲਈ ਲੀਜ਼ 'ਤੇ ਦਿੱਤੇ ਹਨ। ਕਿਰਾਏ ਤੋਂ ਇਲਾਵਾ 1.03 ਕਰੋੜ ਰੁਪਏ ਸਕਿਉਰਟੀ ਵਜੋਂ ਲਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਇਸ ਸਾਲ ਅਗਸਤ ਮਹੀਨੇ 'ਚ ਇਹ ਸਪੇਸ 7.18 ਕਰੋੜ ਰੁਪਏ 'ਚ ਖਰੀਦੀ ਸੀ।  


Amitabh Bachchan: ਘਰ ਬੈਠੇ ਹਰ ਸਾਲ ਕਰੋੜਾਂ ਕਮਾਉਣਗੇ ਅਮਿਤਾਭ ਬੱਚਨ, ਇਸ ਦਿੱਗਜ ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਫਾਈਨਲ

Entertainment News Live: ਬਿੱਗ ਬੌਸ 'ਚ ਸਲਮਾਨ ਖਾਨ ਦੀਆਂ ਝਿੜਕਾਂ ਸੁਣ ਬੇਹੋਸ਼ ਹੋਈ ਇਹ ਕੰਟੈਸਟੈਂਟ, ਹਸਪਤਾਲ ਕਰਾਇਆ ਗਿਆ ਭਰਤੀ, ਘਬਰਾ ਗਏ ਭਾਈਜਾਨ, ਵੀਡੀਓ ਵਾਇਰਲ

Salman Khan Ayesha Khan Video Bigg Boss 17: ਬਿੱਗ ਬੌਸ 17 'ਚ ਇੰਨੀਂ ਦਿਨੀਂ ਮਾਹੌਲ ਭਖਿਆ ਹੋਇਆ ਹੈ। ਹਾਲ ਹੀ 'ਚ ਵੀਕੈਂਡ ਕਾ ਵਾਰ ਦੌਰਾਨ ਸਲਮਾਨ ਖਾਨ ਨੇ ਮੁਨੱਵਰ ਫਾਰੂਕੀ ਤੇ ਆਇਸ਼ਾ ਖਾਨ ਨੂੰ ਕਾਫੀ ਝਿੜਕਿਆ। ਇਸ ਤੋਂ ਬਾਅਦ ਆਇਸ਼ਾ ਖਾਨ ਫੁੱਟ ਫੁੱਟ ਕੇ ਰੋਈ ਅਤੇ ਰੋਂਦੇ ਰੋਂਦੇ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਸਾਰੇ ਘਰਵਾਲੇ ਬੁਰੀ ਤਰ੍ਹਾਂ ਘਬਰਾ ਗਏ, ਇੱਥੋਂ ਤੱਕ ਕਿ ਸਲਮਾਨ ਖਾਨ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਨਜ਼ਰ ਆਏ। ਸਲਮਾਨ ਖਾਨ ਘਰ ਵਾਲਿਆਂ ਨਾਲ ਗੱਲ ਕਰਨ ਲਈ ਘਰ 'ਚ ਦਾਖਲ ਹੋਏ। ਬਿੱਗ ਬੌਸ 17 ਵੀਕੈਂਡ ਦਾ ਵਾਰ ਐਪੀਸੋਡ ਹਮੇਸ਼ਾ ਹੀ ਸਲਮਾਨ ਖਾਨ ਅਤੇ ਘਰ ਵਾਲਿਆਂ ਵਿਚਾਲੇ ਦਿਲਚਸਪ ਗੱਲਬਾਤ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।    


Salman Khan: ਬਿੱਗ ਬੌਸ 'ਚ ਸਲਮਾਨ ਖਾਨ ਦੀਆਂ ਝਿੜਕਾਂ ਸੁਣ ਬੇਹੋਸ਼ ਹੋਈ ਇਹ ਕੰਟੈਸਟੈਂਟ, ਹਸਪਤਾਲ ਕਰਾਇਆ ਗਿਆ ਭਰਤੀ, ਘਬਰਾ ਗਏ ਭਾਈਜਾਨ, ਵੀਡੀਓ ਵਾਇਰਲ

Entertainment News Live Today: ਵਿੱਕੀ ਜੈਨ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ 'ਤੇ ਕੀਤਾ ਇਤਰਾਜ਼ਯੋਗ ਕਮੈਂਟ, ਭੜਕੀ ਅਦਾਕਾਰਾ, ਦੋਵਾਂ ਵਿਚਾਲੇ ਜ਼ਬਰਦਸਤ ਲੜਾਈ

Ankita Lokhande Vicky Jain Bigg Boss 17: ਬਿੱਗ ਬੌਸ 17 ਦੇ ਘਰ 'ਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਹੈ। ਤਾਜ਼ਾ ਐਪੀਸੋਡ 'ਚ ਅੰਕਿਤਾ ਅਤੇ ਵਿੱਕੀ ਵਿਚਾਲੇ ਕਾਫੀ ਝਗੜਾ ਹੋਇਆ ਸੀ। ਅਸਲ 'ਚ ਅੰਕਿਤਾ ਨੂੰ ਪਤਾ ਲੱਗਾ ਕਿ ਵਿੱਕੀ ਨੇ ਉਸ ਲਈ ਇਤਰਾਜ਼ਯੋਗ ਕਮੈਂਟ ਕੀਤਾ ਸੀ, ਜੋ ਅੰਕਿਤਾ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਵਿਚਕਾਰ ਕਾਫੀ ਬਹਿਸ ਹੋਈ।  


Ankita Lokhande: ਵਿੱਕੀ ਜੈਨ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ 'ਤੇ ਕੀਤਾ ਇਤਰਾਜ਼ਯੋਗ ਕਮੈਂਟ, ਭੜਕੀ ਅਦਾਕਾਰਾ, ਦੋਵਾਂ ਵਿਚਾਲੇ ਜ਼ਬਰਦਸਤ ਲੜਾਈ

Entertainment News Live: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

Kili Paul Reel On Surjit Bindrakhia Song: ਕਿਲੀ ਪੌਲ ਉਹ ਨਾਮ ਹੈ, ਜਿਸ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ। ਉਸ ਨੂੰ ਇੰਟਰਨੈੱਟ ਸਨਸਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੀ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸਭ ਜਾਣਦੇ ਹਨ ਕਿ ਕਿਲੀ ਪੌਲ ਨੂੰ ਭਾਰਤੀ ਖਾਸ ਕਰਕੇ ਪੰਜਾਬੀ ਗਾਣਿਆਂ ਨਾਲ ਕਿੰਨਾ ਪਿਆਰ ਹੈ। ਉਹ ਅਕਸਰ ਪੰਜਾਬੀ ਗਾਣਿਆਂ 'ਤੇ ਰੀਲਾਂ ਬਣਾਉਂਦਾ ਰਹਿੰਦਾ ਹੈ।     


Kili Paul: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

Entertainment News LIVE Update: Tom Wilkinson Death: 'ਦਿ ਫੁੱਲ ਮੋਂਟੀ' ਫੇਮ Tom Wilkinson ਦਾ ਦੇਹਾਂਤ, ਆਸਕਰ ਨਾਮਜ਼ਦ ਅਦਾਕਾਰ ਦੀ ਅਚਾਨਕ ਹੋਈ ਮੌਤ

Tom Wilkinson Death: ਆਸਕਰ-ਨਾਮਜ਼ਦ ਬ੍ਰਿਟਿਸ਼ ਅਭਿਨੇਤਾ ਟੌਮ ਵਿਲਕਿਨਸਨ, ਜੋ "ਦ ਫੁਲ ਮੋਂਟੀ", "ਮਾਈਕਲ ਕਲੇਟਨ" ਅਤੇ "ਦ ਬੈਸਟ ਐਕਸੋਟਿਕ ਮੈਰੀਗੋਲਡ ਹੋਟਲ" ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹਨ, ਉਨ੍ਹਾਂ ਦੀ 75 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਲਕਿਨਸਨ ਦੀ ਸ਼ਨੀਵਾਰ ਨੂੰ ਘਰ ਵਿੱਚ ਅਚਾਨਕ ਮੌਤ ਹੋ ਗਈ।

Read More: Tom Wilkinson Death: 'ਦਿ ਫੁੱਲ ਮੋਂਟੀ' ਫੇਮ Tom Wilkinson ਦਾ ਦੇਹਾਂਤ, ਆਸਕਰ ਨਾਮਜ਼ਦ ਅਦਾਕਾਰ ਦੀ ਅਚਾਨਕ ਹੋਈ ਮੌਤ

Entertainment News LIVE: Diljit Dosanjh: ਦਿਲਜੀਤ ਦੋਸਾਂਝ ਨਵੇਂ ਸਾਲ ਦੇ ਸਵਾਗਤ ਲਈ ਤਿਆਰ, ਪੋਸਟ ਸ਼ੇਅਰ ਕਰ ਬੋਲੇ- ਆਖਰੀ ਪੋਸਟ 2023...

Diljit Dosanjh New Year 2024 Celebration: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ।

Read More: Diljit Dosanjh: ਦਿਲਜੀਤ ਦੋਸਾਂਝ ਨਵੇਂ ਸਾਲ ਦੇ ਸਵਾਗਤ ਲਈ ਤਿਆਰ, ਪੋਸਟ ਸ਼ੇਅਰ ਕਰ ਬੋਲੇ- ਆਖਰੀ ਪੋਸਟ 2023...

Entertainment News LIVE Update: Sunny Deol: ਸੰਨੀ ਦਿਓਲ ਨੂੰ ਇਸ ਕਾਰਨ ਹੰਕਾਰੀ ਸਮਝਦੇ ਲੋਕ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ

Sunny Deol News: ਗਦਰ 2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸੰਨੀ ਦਿਓਲ ਇਸ ਸਾਲ ਫਿਰ ਤੋਂ ਸੁਰਖੀਆਂ ਵਿੱਚ ਰਹੇ। ਇਸ ਤੋਂ ਇਲਾਵਾ ਫਿਲਮੀ ਪਾਰਟੀਆਂ 'ਚ ਨਾ ਜਾਣ ਵਾਲੇ ਸੰਨੀ ਦਿਓਲ ਕਈ ਵਾਰ ਆਪਣੇ ਸੁਭਾਅ ਕਾਰਨ ਸੁਰਖੀਆਂ 'ਚ ਆ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਈ ਲੋਕ ਗਲਤ ਸਮਝ ਲੈਂਦੇ ਸੀ, ਫਿਰ ਸਮਝ ਗਏ ਕਿ ਨਹੀਂ ਆਉਣ ਵਾਲਾ ਅਤੇ ਫਿਰ ਇਨਵੀਟੇਸ਼ਨ ਆਉਣੇ ਬੰਦ ਹੋ ਗਏ। 

Read More: Sunny Deol: ਸੰਨੀ ਦਿਓਲ ਨੂੰ ਇਸ ਕਾਰਨ ਹੰਕਾਰੀ ਸਮਝਦੇ ਲੋਕ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ

Entertainment News LIVE: Kapil Sharma: ਕਾਮੇਡੀਅਨ ਕਪਿਲ ਸ਼ਰਮਾ ਨੂੰ ਹਾਰਟ ਅਟੈਕ ਵਾਲੇ ਪਰਾਂਠੇ ਖੁਆ ਬੁਰਾ ਫਸਿਆ ਵੀਰ ਦਵਿੰਦਰ ਸਿੰਘ, ਜਾਣੋ ਜਲੰਧਰ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ

FIR Against Heart Attack wale Paratha vendor Veer Davinder Singh: ਟੀਵੀ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਤੋਂ ਪਹਿਲਾਂ, ਕਪਿਲ ਸ਼ਰਮਾ ਪੰਜਾਬ ਦੇ ਸਥਾਨਕ ਪੰਜਾਬੀ ਚੈਨਲਾਂ 'ਤੇ ਕਾਮੇਡੀ ਸ਼ੋਅ ਕਰਦੇ ਸਨ। ਉਨ੍ਹਾਂ ਆਪਣੇ ਹੁਨਰ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ। ਕਪਿਲ ਸ਼ਰਮਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਜਲੰਧਰ ਪੁੱਜੇ। ਕਾਮੇਡੀਅਨ ਕਪਿਲ ਸ਼ਰਮਾ ਖਾਣ-ਪੀਣ ਦੇ ਕਾਫੀ ਸ਼ੌਕੀਨ ਹਨ, ਜਿਸਦੇ ਚੱਲਦੇ ਉਹ ਬੀਤੇ ਦਿਨੀਂ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ-ਘਿਓ ਪਰਾਠੇ ਦਾ ਆਨੰਦ ਲੈਣ ਪੁੱਜੇ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਹਾਰਟ ਅਟੈਕ ਦੇਸੀ-ਘਿਓ ਪਰਾਠੇ ਬਣਾਉਣ ਵਾਲਾ ਸ਼ਖਸ ਵੱਡੀ ਮੁਸ਼ਕਲ ਵਿੱਚ ਫਸ ਗਏ ਹਨ। 

Read MOre: Kapil Sharma: ਕਾਮੇਡੀਅਨ ਕਪਿਲ ਸ਼ਰਮਾ ਨੂੰ ਹਾਰਟ ਅਟੈਕ ਵਾਲੇ ਪਰਾਂਠੇ ਖੁਆ ਬੁਰਾ ਫਸਿਆ ਵੀਰ ਦਵਿੰਦਰ ਸਿੰਘ, ਜਾਣੋ ਜਲੰਧਰ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ

Entertainment News LIVE Update: Gurman Maan: ਗੁਰਮਨ ਮਾਨ 'ਤੇ ਪਰਚਾ ਦਰਜ, ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਕਰ ਰਹੀ ਛਾਪੇਮਾਰੀ

FIR against Gurman Maan: ਪੰਜਾਬੀ ਗਾਇਕ ਗੁਰਮਨ ਮਾਨ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕਲਾਕਾਰ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਗੁਰਮਨ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। 

Read More: Gurman Maan: ਗੁਰਮਨ ਮਾਨ 'ਤੇ ਪਰਚਾ ਦਰਜ, ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਕਰ ਰਹੀ ਛਾਪੇਮਾਰੀ

Entertainment News LIVE: New Year 2024: ਕ੍ਰਿਕਟਰ-ਬਾਲੀਵੁੱਡ ਜਗਤ ਦੇ ਸਿਤਾਰੇ ਹੋਏ ਇਕੱਠੇ, MS Dhoni- Rishabh Pant ਨਾਲ ਮਿਲ ਲਗਾਇਆ ਮਨੋਰੰਜਨ ਦਾ ਤੜਕਾ

New Year 2024: ਦੇਸ਼ ਭਰ ‘ਚ ਨਵੇਂ ਸਾਲ ਦਾ ਜਸ਼ਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਖਾਸ ਮੌਕੇ ਨੂੰ ਸੈਲਿਬ੍ਰੇਟ ਕਰਨ ਲਈ ਫਿਲਮੀ ਅਤੇ ਕ੍ਰਿਕਟ ਜਗਤ ਦੇ ਸਿਤਾਰੇ ਵੀ ਇਕੱਠੇ ਹੁੰਦੇ ਹਨ। ਇਸ ਵਿਚਾਲੇ ਕ੍ਰਿਕਟ ਅਤੇ ਬਾਲੀਵੁੱਡ ਜਗਤ ਦੇ ਸਿਤਾਰਿਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ਼ ਖਿੱਚਿਆ ਹੈ। ਦਰਅਸਲ, ਵਾਇਰਲ ਭਿਯਾਨੀ ਵੱਲ਼ੋਂ ਆਪਣੇ ਇੰਸਟਾਗ੍ਰਾਮ ਉੱਪਰ ਕ੍ਰਿਤੀ ਸੈਨਨ, ਐਮਐਸ ਧੋਨੀ, ਨੂਪੁਰ ਸੈਨਨ, ਅਬਦੁ ਰੋਜ਼ੀਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਵਿੱਚ ਉਹ ਸੈਲਿਬ੍ਰੇਸ਼ਨ ਕਰਦੇ ਹੋਏ ਵਿਖਾਈ ਦੇ ਰਹੇ ਹਨ। 

Read More: New Year 2024: ਕ੍ਰਿਕਟਰ-ਬਾਲੀਵੁੱਡ ਜਗਤ ਦੇ ਸਿਤਾਰੇ ਹੋਏ ਇਕੱਠੇ, MS Dhoni- Rishabh Pant ਨਾਲ ਮਿਲ ਲਗਾਇਆ ਮਨੋਰੰਜਨ ਦਾ ਤੜਕਾ

Entertainment News LIVE Update: Arbaaz Khan: ਅਰਬਾਜ਼ ਖਾਨ ਦੇ ਦੂਜੇ ਵਿਆਹ ਤੋਂ ਬਾਅਦ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਇਹ ਤਸਵੀਰ, ਜਾਣੋ ਕਿਉਂ ਹੋ ਰਹੀ ਚਰਚਾ?

Malaika Arora New Instagram Post: ਅਰਬਾਜ਼ ਖਾਨ ਨੇ ਹਾਲ ਹੀ ਵਿੱਚ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ ਹੈ। ਅਰਬਾਜ਼ ਦੇ ਦੂਜੇ ਵਿਆਹ ਨੂੰ ਲੈ ਕੇ ਮਲਾਇਕਾ ਅਰੋੜਾ ਵੀ ਸੁਰਖੀਆਂ 'ਚ ਹੈ। ਹਰ ਕੋਈ ਇਸ ਵਿਆਹ 'ਤੇ ਅਦਾਕਾਰਾ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।

Read More: Arbaaz Khan: ਅਰਬਾਜ਼ ਖਾਨ ਦੇ ਦੂਜੇ ਵਿਆਹ ਤੋਂ ਬਾਅਦ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਇਹ ਤਸਵੀਰ, ਜਾਣੋ ਕਿਉਂ ਹੋ ਰਹੀ ਚਰਚਾ?

Entertainment News LIVE: Watch: ਵਿਆਹ ਤੋਂ ਬਾਅਦ ਪਹਿਲਾ ਨਵਾਂ ਸਾਲ ਮਨਾਉਣ ਨਿਕਲੇ ਰਣਦੀਪ ਹੁੱਡਾ, ਜਾਣੋ ਕਿਉਂ ਬਣੇ ਚਰਚਾ ਦਾ ਵਿਸ਼ਾ

Randeep Hooda-Lin Laishram Vacation: ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਨਵੀਂ ਦੁਲਹਨ ਲਿਨ ਲੈਸ਼ਰਾਮ ਰੰਗ ਨਾਲ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ 29 ਨਵੰਬਰ ਨੂੰ ਮਨੀਪੁਰ ਵਿੱਚ ਇੱਕ ਰਵਾਇਤੀ ਵਿਆਹ ਸਮਾਗਮ ਵਿੱਚ ਸੱਤ ਫੇਰੇ ਲਏ। ਉਦੋਂ ਤੋਂ, ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਬਣ ਗਏ ਹਨ।

Read More: Watch: ਵਿਆਹ ਤੋਂ ਬਾਅਦ ਪਹਿਲਾ ਨਵਾਂ ਸਾਲ ਮਨਾਉਣ ਨਿਕਲੇ ਰਣਦੀਪ ਹੁੱਡਾ, ਜਾਣੋ ਕਿਉਂ ਬਣੇ ਚਰਚਾ ਦਾ ਵਿਸ਼ਾ

ਪਿਛੋਕੜ

Malaika Arora New Instagram Post: ਅਰਬਾਜ਼ ਖਾਨ ਨੇ ਹਾਲ ਹੀ ਵਿੱਚ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ ਹੈ। ਅਰਬਾਜ਼ ਦੇ ਦੂਜੇ ਵਿਆਹ ਨੂੰ ਲੈ ਕੇ ਮਲਾਇਕਾ ਅਰੋੜਾ ਵੀ ਸੁਰਖੀਆਂ 'ਚ ਹੈ। ਹਰ ਕੋਈ ਇਸ ਵਿਆਹ 'ਤੇ ਅਦਾਕਾਰਾ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।


ਮਲਾਇਕਾ ਨੇ ਅਰਬਾਜ਼ ਖਾਨ ਦੇ ਦੂਜੇ ਵਿਆਹ ਤੋਂ ਬਾਅਦ ਤਸਵੀਰ ਸ਼ੇਅਰ ਕੀਤੀ 


ਅਜਿਹੇ 'ਚ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜੋ ਵੀ ਸ਼ੇਅਰ ਕਰ ਰਹੀ ਹੈ, ਉਹ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਦੌਰਾਨ, ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬੇਟੇ ਅਰਹਾਨ ਨਾਲ ਇੱਕ ਪਿਆਰੀ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਕ੍ਰਿਸਮਸ ਵਾਲਾ ਦਿਨ ਲੱਗ ਰਿਹਾ ਹੈ।






ਇਸ ਕਰੀਬੀ ਨੂੰ ਦੱਸਿਆ ਆਪਣਾ ਸਪੋਰਟ ਸਿਸਟਮ


ਫੋਟੋ ਵਿੱਚ ਅਰਹਾਨ ਇੱਕ ਵੱਡੀ ਸੈਂਟਾ ਕੈਪ ਪਹਿਨੇ ਨਜ਼ਰ ਆ ਰਹੇ ਹਨ। ਫੋਟੋ ਵਿੱਚ ਮਾਂ-ਪੁੱਤ ਦਾ ਖੂਬਸੂਰਤ ਰਿਸ਼ਤਾ ਦੇਖਿਆ ਜਾ ਸਕਦਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਆਪਣੇ ਬੇਟੇ ਨੂੰ ਆਪਣਾ ਸਪੋਰਟ ਸਿਸਟਮ ਦੱਸਿਆ ਹੈ। ਉਹ ਲਿਖਦੀ ਹੈ ਕਿ ਹੁਣ ਜਦੋਂ 'ਇਹ ਸਾਲ ਖਤਮ ਹੋਣ ਵਾਲਾ ਹੈ... ਮੇਰੇ ਫਾਰਐਵਰ... ਮੇਰਾ ਬੇਬੀ, ਮੇਰਾ ਸਭ ਤੋਂ ਵਧੀਆ ਦੋਸਤ ਅਤੇ ਮੇਰਾ ਸਪੋਰਟ ਸਿਸਟਮ, ਮੇਰਾ ਬੇਟਾ...' ਉਸ ਦੀ ਇਸ ਪੋਸਟ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ।  


ਮਲਾਇਕਾ ਨੇ ਦੂਜੇ ਵਿਆਹ ਬਾਰੇ ਇਹ ਗੱਲ ਕਹੀ 


ਹਾਲ ਹੀ 'ਚ ਡਾਂਸ ਰਿਐਲਿਟੀ ਸ਼ੋਅ 'ਚ ਫਰਾਹ ਨੇ ਮਲਾਇਕਾ ਨੂੰ ਪੁੱਛਿਆ ਕਿ ਕੀ ਉਹ 2024 'ਚ ਸਿੰਗਲ ਪੇਰੈਂਟ ਅਤੇ ਐਕਟਰੈਸ ਤੋਂ ਡਬਲ ਪੇਰੇਂਟ ਅਭਿਨੇਤਰੀ ਬਣ ਜਾਵੇਗੀ? ਇਸ ਦੇ ਜਵਾਬ 'ਚ ਮਲਾਇਕਾ ਕਹਿੰਦੀ ਹੈ ਕਿ ਜੇਕਰ ਕੋਈ ਪੁੱਛੇਗਾ ਤਾਂ ਕਿਉਂ ਨਹੀਂ। ਜੇਕਰ ਕੋਈ ਹੈ ਤਾਂ ਮੈਂ ਵਿਆਹ ਲਈ ਸੌ ਫੀਸਦੀ ਤਿਆਰ ਹਾਂ। ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵਿਆਹ ਦੇ 19 ਸਾਲ ਬਾਅਦ ਵੱਖ ਹੋ ਗਏ ਸਨ। ਦੋਵਾਂ ਦਾ ਸਾਲ 2017 'ਚ ਤਲਾਕ ਹੋ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.