Entertainment News LIVE: ਦੀਪਿਕਾ ਪਾਦੂਕੋਣ ਮਨਾ ਰਹੀ 38ਵਾਂ ਜਨਮਦਿਨ, ਗਾਇਕ ਹਰਭਜਨ ਮਾਨ ਨੇ ਕੀਤਾ ਨਵੀਂ ਐਲਬਮ ਦਾ ਐਲਾਨ, ਪੜ੍ਹੋ ਮਨੋਰੰਜਨ ਦੀ ਹਰ ਖਬਰ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 5 January: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਦੀਪਿਕਾ ਪਾਦੂਕੋਣ ਦਿਨ 'ਚ 6 ਵਾਰ ਖਾਂਦੀ ਹੈ ਖਾਣਾ, ਫਿਰ ਵੀ ਕਿਵੇਂ ਰਹਿੰਦੀ ਹੈ ਇੰਨੀਂ ਫਿੱਟ, ਜਾਣੋ ਅਦਾਕਾਰਾ ਦਾ ਡਾਈਟ ਚਾਰਟ
Happy Birthday Deepika Padukone: ਬਾਲੀਵੁੱਡ ਦੀ ਲੇਡੀ ਸਟਾਰ ਕਹੀ ਜਾਣ ਵਾਲੀ ਦੀਪਿਕਾ ਪਾਦੁਕੋਣ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਸਾਲ 2007 'ਚ ਫਿਲਮ 'ਓਮ ਸ਼ਾਂਤੀ ਓਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਪਾਦੂਕੋਣ ਨੇ ਇੰਡਸਟਰੀ 'ਚ 16 ਸਾਲ ਦਾ ਲੰਬਾ ਸਫਰ ਤੈਅ ਕੀਤਾ ਹੈ। ਪਰ ਫਿਟਨੈੱਸ ਦੇ ਲਿਹਾਜ਼ ਨਾਲ ਉਹ ਅੱਜ ਵੀ ਪਹਿਲਾਂ ਵਾਂਗ ਹੀ ਫਿੱਟ ਨਜ਼ਰ ਆ ਰਹੀ ਹੈ।
ਦਿਨ 'ਚ 6 ਵਾਰ ਖਾਣਾ ਖਾਂਦੀ ਹੈ ਦੀਪਿਕਾ ਪਾਦੁਕੋਣ
ਖਾਣੇ ਦੀ ਸ਼ੌਕੀਨ ਹੋਣ ਦੇ ਬਾਵਜੂਦ ਦੀਪਿਕਾ ਖੁਦ ਨੂੰ ਕਾਫੀ ਫਿੱਟ ਅਤੇ ਸਿਹਤਮੰਦ ਰੱਖਦੀ ਹੈ। ਜੇਕਰ ਤੁਸੀਂ ਵੀ ਦੀਪਿਕਾ ਵਰਗੀ ਬਾਡੀ ਪਾਉਣਾ ਚਾਹੁੰਦੇ ਹੋ ਤਾਂ ਦੀਪਿਕਾ ਦੇ ਡਾਈਟ ਪਲਾਨ ਅਤੇ ਫਿਟਨੈੱਸ ਰੁਟੀਨ ਨੂੰ ਜ਼ਰੂਰ ਫਾਲੋ ਕਰੋ।
ਨਾਸ਼ਤਾ
ਫਿਟਨੈੱਸ ਫ੍ਰੀਕ ਦੀਪਿਕਾ ਪਾਦੁਕੋਣ ਦਿਨ 'ਚ 6 ਵਾਰ ਖਾਂਦੀ ਹੈ। ਹਾਂ, ਅਭਿਨੇਤਰੀ 6 ਛੋਟੇ ਭੋਜਨ ਲੈਂਦੀ ਹੈ। ਦੀਪਿਕਾ ਕੋਸੇ ਪਾਣੀ 'ਚ ਸ਼ਵੇ ਹਦ ਅਤੇ ਨਿੰਬੂ ਮਿਲਾ ਕੇ ਦਿਨ ਦੀ ਸ਼ੁਰੂਆਤ ਕਰਦੀ ਹੈ। ਇਸ ਤੋਂ ਬਾਅਦ, ਉਹ ਨਾਸ਼ਤੇ ਵਿੱਚ 2 ਆਂਡੇ ਅਤੇ 2 ਬਦਾਮ ਦੇ ਨਾਲ 2 ਇਡਲੀ ਜਾਂ ਸਾਦਾ ਡੋਸਾ ਜਾਂ ਉਪਮਾ ਲੈਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਰੋਜ਼ਾਨਾ 1 ਕੱਪ ਘੱਟ ਫੈਟ ਵਾਲਾ ਦੁੱਧ ਵੀ ਲੈਂਦੀ ਹੈ।
ਦੁਪਹਿਰ ਦਾ ਖਾਣਾ
ਦੁਪਹਿਰ ਦੇ ਖਾਣੇ 'ਚ ਦੀਪਿਕਾ ਨੂੰ ਘਰੇਲੂ ਸਟਾਈਲ ਦਾ ਸਾਦਾ ਭੋਜਨ ਖਾਣਾ ਪਸੰਦ ਹੈ, ਜੋ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਉਹ ਹਰ ਰੋਜ਼ ਦਾਲ, ਰੋਟੀ ਅਤੇ ਸਬਜ਼ੀ ਲੈਂਦੀ ਹੈ। ਇਸ ਦੇ ਨਾਲ ਹੀ ਉਹ ਦਹੀ ਵੀ ਲੈਂਦੀ ਹੈ। ਹਾਲਾਂਕਿ, ਇਹ ਸਭ ਕੁਝ ਸੀਮਤ ਮਾਤਰਾ ਵਿੱਚ ਹੁੰਦਾ ਹੈ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ, ਦੀਪਿਕਾ ਹਰ ਸਮੇਂ ਕੁਦਰਤੀ ਤਾਜ਼ੇ ਜੂਸ, ਨਾਰੀਅਲ ਪਾਣੀ, ਜਾਂ ਸਮੂਦੀ ਪੀਣਾ ਪਸੰਦ ਕਰਦੀ ਹੈ।
ਸਨੈਕਸ
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦਾ ਸ਼ਾਮ ਦਾ ਸਨੈਕਸ ਵੀ ਬਹੁਤ ਹੈਲਦੀ ਹੈ। ਬਦਾਮ ਦੇ ਨਾਲ-ਨਾਲ ਉਹ ਹੋਰ ਮੇਵੇ ਵੀ ਖਾਂਦੀ ਹੈ। ਇਸ ਤੋਂ ਇਲਾਵਾ ਓਮ ਸ਼ਾਂਤੀ ਓਮ ਅਦਾਕਾਰਾ ਫਿਲਟਰ ਕੌਫੀ ਪੀਣਾ ਵੀ ਪਸੰਦ ਕਰਦੀ ਹੈ।
ਰਾਤ ਦਾ ਖਾਣਾ
ਉਥੇ ਹੀ ਦੀਪਿਕਾ ਆਪਣਾ ਡਿਨਰ ਕਾਫੀ ਹਲਕਾ ਰੱਖਦੀ ਹੈ। ਰਾਤ ਦੇ ਖਾਣੇ ਵਿੱਚ ਉਹ ਦੋ ਰੋਟੀਆਂ, ਹਰੀਆਂ ਸਬਜ਼ੀਆਂ ਅਤੇ ਸਲਾਦ ਦਾ ਸੇਵਨ ਕਰਦੀ ਹੈ ਅਤੇ ਇਸ ਦੇ ਨਾਲ ਉਹ ਫਲ ਵੀ ਖਾਂਦੀ ਹੈ।
ਡਿਜ਼ਰਟ (ਰਾਤ ਦੇ ਖਾਣੇ ਤੋਂ ਬਾਅਦ ਮਿੱਠੇ ਦਾ ਸੇਵਨ)
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੀਪਿਕਾ ਨੂੰ ਖਾਣਾ ਬਹੁਤ ਪਸੰਦ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਇਸ ਦੀਆਂ ਗਵਾਹ ਹਨ। ਉਹ ਮਿਠਆਈ ਵਿੱਚ ਚਾਕਲੇਟ ਖਾਣਾ ਪਸੰਦ ਕਰਦੀ ਹੈ। ਸਿਹਤਮੰਦ ਖੁਰਾਕ ਦੇ ਨਾਲ-ਨਾਲ ਦੀਪਿਕਾ ਕਾਫੀ ਕਸਰਤ ਵੀ ਕਰਦੀ ਹੈ। ਜੀ ਹਾਂ, ਖੁਦ ਨੂੰ ਸ਼ੇਪ 'ਚ ਰੱਖਣ ਲਈ ਦੀਪਿਕਾ ਰੋਜ਼ਾਨਾ ਯੋਗਾ ਅਤੇ ਪਾਈਲੇਟਸ ਵਰਗੀਆਂ ਕਸਰਤਾਂ ਕਰਦੀ ਹੈ।
Entertainment News Live: ਐਕਟਿੰਗ-ਗਾਇਕੀ ਹੀ ਨਹੀਂ, ਬਿਜ਼ਨਸ ਦੇ ਕਿੰਗ ਵੀ ਹਨ ਦਿਲਜੀਤ ਦੋਸਾਂਝ, ਇਨ੍ਹਾਂ ਕਾਰੋਬਾਰਾਂ ਤੋਂ ਕਰਦੇ ਕਰੋੜਾਂ ਦੀ ਕਮਾਈ
Diljit Dosanjh Net Worth: ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਦਾ ਸ਼ਾਹਰੁਖ ਖਾਨ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਸ਼ਾਹਰੁਖ ਖਾਨ ਫਿਲਮਾਂ ਦੇ ਨਾਲ ਨਾਲ ਬਿਜ਼ਨਸ ਦੇ ਵੀ ਬਾਦਸ਼ਾਹ ਹਨ।
Entertainment News Live Today: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ 'ਤੇ ਚਰਨ ਕੌਰ ਦੀ ਭਾਵੁਕ ਪੋਸਟ, ਬੋਲੀ- 'ਰੱਬ ਲੰਬੀ ਉਮਰ ਦੇਵੇ ਤਾਂਕਿ ਆਪਣੇ ਦੁਸ਼ਮਣਾਂ ਦੀ...'
Charan Kaur Emotional Post On Balkaur Singh Birthday: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2024 'ਚ ਦੋ ਸਾਲ ਪੂਰੇ ਹੋਣ ਜਾ ਰਹੇ ਹਨ। ਆਪਣੇ ਮਰਹੂਮ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਦਰਮਿਆਨ ਅੱਜ ਯਾਨਿ 5 ਜਨਵਰੀ ਨੂੰ ਬਲਕੌਰ ਸਿੰਘ ਦੇ ਜਨਮਦਿਨ 'ਤੇ ਚਰਨ ਕੌਰ ਦੀ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਬਣੀ ਹੋਈ ਹੈ।
Entertainment News Live: ਸੋਨਮ ਬਾਜਵਾ ਦੀ ਖੂਬਸੂਰਤੀ ਬਣਾਏਗੀ ਦੀਵਾਨਾ, ਬਲੈਕ ਡਰੈੱਸ 'ਚ ਅਦਾਕਾਰਾ ਦਾ ਨਜ਼ਰ ਆਇਆ ਕਾਤਿਲਾਨਾ ਅੰਦਾਜ਼, ਤਸਵੀਰਾਂ ਵਾਇਰਲ
Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। ਸੋਨਮ ਦੀ ਖੂਬਸੂਰਤੀ ਸਾਹਮਣੇ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਇਸ ਦਾ ਸਬੂਤ ਹਨ ਸੋਨਮ ਦੀਆਂ ਤਾਜ਼ਾ ਤਸਵੀਰਾਂ, ਜੋ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Entertainment News Live Today: ਐਲਵਿਸ਼ ਯਾਦਵ ਦੀਆਂ ਹੋਰ ਵਧੀਆਂ ਮੁਸ਼ਕਲਾਂ, ਤਸਕਰ ਨੇ ਯੂਟਿਊਬਰ ਨੂੰ ਸੱਪ ਸਪਲਾਈ ਕਰਨ ਦੀ ਗੱਲ ਕਬੂਲੀ, ਖਰੜ ਬੱਸ ਅੱਡੇ ਤੋਂ ਗ੍ਰਿਫਤਾਰ ਹੋਇਆ ਤਸਕਰ
Elvish Yadav News: ਬਿੱਗ ਬੌਸ ਓਟੀਟੀ-2 ਦੇ ਜੇਤੂ ਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆਂ ਰਹੀਆਂ ਹਨ। ਰੇਵ ਪਾਰਟੀ ਦੌਰਾਨ ਸੱਪਾਂ ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਸੱਪਾਂ ਦੇ ਤਸਕਰ ਨੂੰ ਪੁਲਿਸ ਨੇ ਖਰੜ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤਸਕਰ ਕੋਲੋਂ 4 ਕੋਬਰਾ ਸਮੇਤ ਕੁੱਲ 7 ਸੱਪ ਫੜੇ ਗਏ ਹਨ। ਮੁਲਜ਼ਮ ਇਹ ਸੱਪ ਦਿੱਲੀ ਤੋਂ ਲਿਆਏ ਸਨ। 4 ਕੋਬਰਾ ਸੱਪਾਂ ਦਾ ਜ਼ਹਿਰ ਕੱਢਿਆ ਹੋਇਆ ਸੀ।
Entertainment News Live: ਗੁਰਨਾਮ ਭੁੱਲਰ ਦੀ 'ਖਿਡਾਰੀ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦਮਦਾਰ ਐਕਸ਼ਨ ਨਾਲ ਐਕਟਰ ਨੇ ਜਿੱਤਿਆ ਦਿਲ, ਦੇਖੋ ਵੀਡੀਓ
Gurnam Bhullar Movie Khadari Teaser Out Now: ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿਨ੍ਹਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਉਹ ਐਕਟਰ ਵੀ ਹੈ। ਇਸ ਦਾ ਪਤਾ ਗੁਰਨਾਮ ਦੀ ਨਵੀਂ ਫਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਖਿਡਾਰੀ' ਦਾ ਟੀਜ਼ਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਗੁਰਨਾਮ ਦੀ ਦਮਦਾਰ ਝਲਕ ਤੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਟੀਜ਼ਰ ਨੂੰ ਦਰਸ਼ਕਾਂ ਦਾ ਕਾਫੀ ਪਿਆਂਰ ਮਿਲ ਰਿਹਾ ਹੈ।