Entertainment News Live: ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ ਹਾਸਲ ਕਰੋ ਸਿਰਫ ਇੱਕ ਕਲਿੱਕ ਨਾਲ, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ
Entertainment News Today Live: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਜਦੋਂ ਹੈਰੋਈਨ ਸੁੰਘ ਕੇ 2 ਦਿਨਾਂ ਤੱਕ ਸੁੱਤੇ ਰਹੇ ਸੀ ਸੰਜੇ ਦੱਤ, ਪਰਿਵਾਰ ਨੇ ਸਮਝ ਲਿਆ ਸੀ 'ਮ੍ਰਿਤ', ਅੱਖ ਖੁੱਲ੍ਹੀ ਤਾਂ...
Sanjay Dutt Drug Addiction: ਸੰਜੇ ਦੱਤ ਨਸ਼ੇ ਦੀ ਲਤ ਦਾ ਸ਼ਿਕਾਰ ਰਹੇ ਹਨ ਅਤੇ ਇਸ ਲਤ ਨੇ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ, ਇਹ ਪੂਰੀ ਦੁਨੀਆ ਜਾਣਦੀ ਹੈ।। ਦੁਨੀਆ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਦੇ ਸੰਘਰਸ਼ਾਂ ਬਾਰੇ ਵੀ ਪਤਾ ਹੈ। ਉਨ੍ਹਾਂ ਨੇ ਆਪਣੀ ਮਾਂ ਨਰਗਿਸ ਨੂੰ ਗੁਆ ਦਿੱਤਾ, ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਅਤੇ ਉਨ੍ਹਾਂ ਦੀ ਦੂਜੀ ਪਤਨੀ ਤੋਂ ਤਲਾਕ ਨੇ ਉਨ੍ਹਾਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਜੇਲ੍ਹ ਵਿੱਚ ਵੀ ਬਿਤਾਏ।
ਸੰਜੇ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਆਪਣੀ ਲੜਾਈ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ। ਉਹ ਅਕਸਰ ਇਸ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਹੁਣ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਆਪਣੇ ਪਿਤਾ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸੰਜੇ ਦੱਤ ਨੇ ਉਨ੍ਹਾਂ ਨਾਲ ਇੱਕ ਪੁਰਾਣੀ ਕਹਾਣੀ ਸਾਂਝੀ ਕੀਤੀ ਹੈ। ਉਹ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂਨੇ ਹੈਰੋਇਨ ਪੀਤੀ ਅਤੇ ਦੋ ਦਿਨ ਲਗਾਤਾਰ ਸੌਂਦੇ ਰਹੇ।
ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਅਦਾਕਾਰ
ਇਹ ਵੀਡੀਓ 2006 ਦਾ ਹੈ ਜਦੋਂ ਸੰਜੇ ਦੱਤ ਅਦਾਕਾਰਾ ਸਿਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ ਵਿਦ ਸਿੰਮੀ ਗਰੇਵਾਲ' ਵਿੱਚ ਪਹੁੰਚੇ ਸੀ। ਇਸ ਦੌਰਾਨ ਸੰਜੇ ਨੇ ਆਪਣੇ ਨਸ਼ੇ ਅਤੇ ਪਰਿਵਾਰਕ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਵੀਡੀਓ 'ਚ ਸੰਜੇ ਦੱਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਬਹੁਤ ਭੁੱਖ ਲੱਗ ਰਹੀ ਸੀ। ਉਨ੍ਹਾਂ ਨੇ ਆਪਣੇ ਨੌਕਰ ਨੂੰ ਉਨ੍ਹਾਂ ਦੇ ਲਈ ਕੁਝ ਬਣਾਉਣ ਲਈ ਕਿਹਾ। ਉਸ ਸਮੇਂ ਉਹ ਰੋਣ ਲੱਗ ਪਿਆ। ਜਦੋਂ ਸੰਜੇ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਨੌਕਰ ਨੇ ਦੱਸਿਆ ਕਿ ਸੰਜੇ ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਹੈ।
ਸੰਜੇ ਦਾ ਕਹਿਣਾ ਹੈ ਕਿ ਉਹ ਹੈਰੋਇਨ ਪੀ ਕੇ ਸੌਂ ਗਏ ਸੀ। ਜਦੋਂ ਉਹ ਉੱਠਿਆ ਤਾਂ ਉਨ੍ਹਾਂ ਨੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਜੋ ਭਿੱਜਿਆ ਹੋਇਆ ਸੀ। ਉਨ੍ਹਾਂ ਨੇ ਕਿਹਾ, 'ਮੈਨੂੰ ਪਤਾ ਸੀ ਕਿ ਜੇਕਰ ਮੈਂ ਆਪਣੇ ਆਪ ਨੂੰ ਨਾ ਰੋਕਿਆ ਤਾਂ ਮੈਂ ਮਰ ਜਾਵਾਂਗਾ। ਮੈਂ ਆਪਣੇ ਪਿਤਾ ਕੋਲ ਗਿਆ ਅਤੇ ਉਨ੍ਹਾਂ ਨੂੰ ਮੈਨੂੰ ਬਚਾਉਣ ਲਈ ਕਿਹਾ। ਉਨ੍ਹਾਂ ਨੇ ਮੈਨੂੰ ਇੱਕ ਨਾਮਵਰ ਹਸਪਤਾਲ ਭੇਜਿਆ ਅਤੇ ਉਸ ਤੋਂ ਤੁਰੰਤ ਬਾਅਦ ਮੈਨੂੰ ਅਮਰੀਕਾ ਦੇ ਇੱਕ ਮੁੜ ਵਸੇਬਾ ਕੇਂਦਰ (ਰੀਹੈਬ ਸੈਂਟਰ) ਵਿੱਚ ਭੇਜ ਦਿੱਤਾ ਗਿਆ।
Entertainment News Live: ਐਕਟਿੰਗ ਛੱਡਣ ਤੋਂ ਬਾਅਦ ਇਹ ਟੀਵੀ ਅਭਿਨੇਤਰੀ ਬਣੀ ਕਾਰੋਬਾਰੀ, 2 ਸਾਲਾਂ 'ਚ ਖੜੀ ਕਰ ਦਿੱਤੀ 820 ਕਰੋੜ ਦੀ ਕੰਪਨੀ
ਆਸ਼ਕਾ ਗੋਰਾਡੀਆ ਨੂੰ ਆਖਰੀ ਵਾਰ ਟੀਵੀ 'ਤੇ ਸਾਲ 2019 'ਚ ਦੇਖਿਆ ਗਿਆ ਸੀ। ਉਸਨੇ ਅਧਿਕਾਰਤ ਤੌਰ 'ਤੇ ਸਾਲ 2021 ਵਿੱਚ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉੱਥੇ ਰਹਿੰਦਿਆਂ, ਉਸਨੇ 2019 ਵਿੱਚ ਆਪਣੇ ਕਾਰੋਬਾਰੀ ਉੱਦਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਸਾਲ 2020 ਵਿੱਚ, ਆਸ਼ਕਾ ਨੇ ਆਪਣਾ ਮੇਕਅੱਪ ਅਤੇ ਬਿਊਟੀ ਬ੍ਰਾਂਡ, ਰੇਨੀ ਕਾਸਮੈਟਿਕਸ ਲਾਂਚ ਕੀਤਾ। ਉੱਦਮੀ ਬਣੀ ਅਦਾਕਾਰਾ ਨੇ ਆਪਣੇ ਕਾਲਜ ਦੇ ਦੋਸਤਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਨਾਲ ਹੱਥ ਮਿਲਾਇਆ ਅਤੇ ਇਕੱਠੇ ਮਿਲ ਕੇ ਰੇਨੀ ਕਾਸਮੈਟਿਕਸ ਕੰਪਨੀ ਲੌਂਚ ਕੀਤੀ।
ਦੋ ਸਾਲਾਂ ਵਿੱਚ ਆਸ਼ਕਾ ਨੇ ਬਣਾ ਲਈ ਕਰੋੜਾਂ ਦੀ ਕੰਪਨੀ
ਕਾਰੋਬਾਰ ਸ਼ੁਰੂ ਕਰਨ ਦੇ ਦੋ ਸਾਲਾਂ ਦੇ ਅੰਦਰ, ਉਸਦਾ ਕਾਸਮੈਟਿਕ ਬ੍ਰਾਂਡ, ਰੇਨੀ ਕਾਸਮੈਟਿਕਸ 820 ਕਰੋੜ ਰੁਪਏ ਦੀ ਕੰਪਨੀ ਬਣ ਗਈ ਹੈ। ਹਾਲਾਂਕਿ, ਕਾਸਮੈਟਿਕ ਬ੍ਰਾਂਡ ਬਣਾਉਣ ਵਿੱਚ ਆਸ਼ਕਾ ਦੇ ਕਾਰੋਬਾਰੀ ਭਾਈਵਾਲਾਂ ਪ੍ਰਿਯਾਂਕ ਸ਼ਾਹ ਅਤੇ ਆਸ਼ੂਤੋਸ਼ ਵਲਾਨੀ ਦੀ ਬਣਾਉਣ ਦੀ ਕਾਸਮੈਟਿਕਸ ਸਪੈਸ਼ਲਟੀ ਨੇ ਵੀ ਉਨ੍ਹਾਂ ਦੀ ਕੰਪਨੀ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਕਈ ਰਿਪੋਰਟਾਂ ਦੇ ਅਨੁਸਾਰ, ਰੇਨੀ ਕਾਸਮੈਟਿਕਸ ਕੋਲ ਇਸਦੀ ਸਾਈਟ 'ਤੇ ਸੂਚੀਬੱਧ ਲਗਭਗ 200 ਉਤਪਾਦ ਹਨ ਅਤੇ ਇਹ ਐਮਾਜ਼ਾਨ, ਨਾਇਕਾ, ਫਲਿੱਪਕਾਰਟ ਅਤੇ ਮਿੰਤਰਾ ਵਰਗੀਆਂ ਕੰਪਨੀਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ, ਰੇਨੀ ਕਾਸਮੈਟਿਕਸ ਦੇ ਪੂਰੇ ਭਾਰਤ ਵਿੱਚ 650 ਸਟੋਰ ਹਨ, ਜੋ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਇਹ ਕਾਸਮੈਟਿਕ ਬ੍ਰਾਂਡ ਕਿਵੇਂ ਵਧ ਰਿਹਾ ਹੈ।
Entertainment News Live: ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਕਿਸ਼ੋਰ ਕੁਮਾਰ ਦੇ ਗਾਣਿਆਂ 'ਤੇ ਲਾ ਦਿੱਤੀ ਸੀ ਰੋਕ, ਬਗ਼ਾਵਤ 'ਤੇ ਉੱਤਰ ਆਇਆ ਸੀ ਗਾਇਕ
Kishore Kumar Birth Anniversary: ਕਿਸ਼ੋਰ ਕੁਮਾਰ ਦਾ ਅੱਜ ਯਾਨਿ 4 ਅਗਸਤ ਨੂੰ ਕਿਸ਼ੋਰ ਕੁਮਾਰ ਦਾ 94ਵਾਂ ਜਨਮਦਿਨ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਮਸਤਮੌਲਾ ਟਾਈਪ ਦੇ ਇਨਸਾਨ ਸਨ। ਉਨ੍ਹਾਂ ਦੇ ਗਾਣਿਆਂ 'ਚ ਵੀ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਦੇ ਨਾਲ ਨਾਲ ਕਿਸ਼ੋਰ ਕੁਮਾਰ ਕਾਫੀ ਜ਼ਿੱਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ।
25 ਜੂਨ 1975 ਦੇ ਇਤਿਹਾਸ ;ਚ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਸਾਰੇ ਨਾਗਰਿਕ ਅਧਿਕਾਰਾਂ (ਹਿਊਮਨ ਰਾਈਟਸ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੈੱਸ 'ਤੇ ਸੈਂਸਰਸ਼ਿਪ ਲਾਗੂ ਕੀਤੀ ਗਈ, ਸਰਕਾਰ ਜੋ ਚਾਹੁੰਦੀ ਸੀ, ਉਹੀ ਖਬਰਾਂ ਅਖਬਾਰਾਂ 'ਚ ਛਪਦੀਆਂ ਸੀ। ਰੇਡੀਓ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਸੀ। ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ, ਅਜਿਹੇ 'ਚ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦਾ ਨਾਂ ਵੀ ਸਰਕਾਰ ਦੀ ਮਨਮਾਨੀ ਦਾ ਵਿਰੋਧ ਕਰਨ ਵਾਲਿਆਂ ਦੀ ਸੂਚੀ 'ਚ ਸੀ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ ਸੀ।
ਕਾਂਗਰਸ ਸਰਕਾਰ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਨੀਤੀਆਂ ਦੀ ਪ੍ਰਸ਼ੰਸਾ ਕਰੇ
ਕਾਂਗਰਸ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਉਸ ਦੀਆਂ ਨੀਤੀਆਂ ਦੀ ਰੇਡੀਓ, ਟੀਵੀ ਹਰ ਜਗ੍ਹਾ 'ਤੇ ਪ੍ਰਸ਼ੰਸਾ ਕਰੇ। ਜਦੋਂ ਇਹ ਪ੍ਰਸਤਾਵ ਕਿਸ਼ੋਰ ਕੁਮਾਰ ਕੋਲ ਪਹੁੰਚਿਆ ਤਾਂ ਉਹ ਸਰਕਾਰ 'ਤੇ ਭੜਕ ਗਏ ਅਤੇ ਕਿਹਾ ਕਿ ਉਹ ਸਰਕਾਰ ਦੀ ਚਮਚਾਗਿਰੀ ਕਦੇ ਨਹੀਂ ਕਰਨਗੇ। ਇਹ ਗੱਲ ਜਦੋਂ ਇੰਦਰਾ ਗਾਂਧੀ ਤੱਕ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਭੜਕ ਗਈ।
ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਬਦਲਾ ਲੈਣ ਲਈ ਅਤੇ ਕਿਸ਼ੋਰ ਕੁਮਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੇ ਗੀਤਾਂ 'ਤੇ ਬੈਨ ਲਾ ਦਿੱਤਾ। ਇੰਦਰਾ ਚਾਹੁੰਦੀ ਸੀ ਕਿ ਇਸ ਨਾਲ ਬਾਲੀਵੁੱਡ ਨੂੰ ਸਬਕ ਮਿਲੇ ਅਤੇ ਕੋਈ ਵੀ ਉਨ੍ਹਾਂ ਦੇ ਸਾਹਮਣੇ ਇਨਕਾਰ ਕਰਨ ਦੀ ਹਿਮਾਕਤ ਨਾ ਕਰ ਸਕੇ। ਹੁਣ ਕਿਸ਼ੋਰ ਕੁਮਾਰ ਦੇ ਗਾਣੇ ਦੂਰਦਸ਼ਨ ਤੇ ਰੇਡੀਓ 'ਤੇ ਚੱਲਣੇ ਬੰਦ ਹੋ ਗਏ ਸੀ।
ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਹੋਣ ਤੱਕ ਦੂਰਦਰਸ਼ਨ ਤੇ ਰੇਡੀਓ ਤੋਂ ਕਿਸ਼ੋਰ ਕੁਮਾਰ ਦੇ ਗਾਣੇ ਚੱਲਣੇ ਰੁਕਵਾ ਦਿੱਤੇ ਸੀ। ਐਮਰਜੈਂਸੀ 3 ਮਈ 1976 ਤੱਕ ਚੱਲਣੀ ਸੀ ਅਤੇ ਇੰਨੀਂ ਦੇਰ ਤੱਕ ਲੋਕ ਕਿਸ਼ੋਰ ਦਾ ਦੇ ਗਾਣੇ ਨਹੀਂ ਸੁਣ ਸਕਦੇ ਸੀ। ਇਸ ਸਭ ਦੇ ਬਾਵਜੂਦ ਕਿਸ਼ੋਰ ਕੁਮਾਰ ਆਪਣੇ ਸਟੈਂਡ ਤੋਂ ਟੱਸ ਤੋਂ ਮੱਸ ਨਹੀਂ ਹੋਏ।






















