ਮੋਹਾਲੀ 'ਚ ਨੌਜਵਾਨ ਦਾ ਕ*ਤਲ, ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਸੜਕ 'ਤੇ ਲਗਾਇਆ ਧਰਨਾ, ਲੱਗਿਆ ਲੰਮਾ ਜਾਮ
ਮੋਹਾਲੀ ਦੇ ਪਿੰਡ ਕੁੰਭੜਾ ਵਿੱਚ ਬੁੱਧਵਾਰ ਦੇਰ ਰਾਤ ਨਾਬਾਲਗਾਂ ਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਮਨ ਵਜੋਂ ਹੋਈ ਹੈ।..
Murder In Mohali: ਮੋਹਾਲੀ ਦੇ ਪਿੰਡ ਕੁੰਭੜਾ ਵਿੱਚ ਬੁੱਧਵਾਰ ਦੇਰ ਰਾਤ ਨਾਬਾਲਗਾਂ ਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਵਿੱਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਮਨ ਵਜੋਂ ਹੋਈ ਹੈ। ਦੂਜਾ ਨੌਜਵਾਨ ਦਲਪ੍ਰੀਤ ਜ਼ਖ਼ਮੀ ਹੋ ਗਿਆ ਹੈ। ਗੁੱਸੇ 'ਚ ਆਏ ਪਿੰਡ ਵਾਸੀ ਵੀਰਵਾਰ ਨੂੰ ਸੜਕਾਂ 'ਤੇ ਆ ਗਏ ਅਤੇ ਪ੍ਰਦਰਸ਼ਨ ਕੀਤਾ। ਕਤਲ ਕੀਤੇ ਗਏ ਨਾਬਾਲਗ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਚੰਡੀਗੜ੍ਹ ਏਅਰਪੋਰਟ ਰੋਡ ’ਤੇ ਧਰਨੇ ’ਤੇ ਬੈਠੇ ਹਨ। ਇਸ ਕਾਰਨ ਪਿਛਲੇ ਕਈ ਘੰਟਿਆਂ ਤੋਂ ਏਅਰਪੋਰਟ ਰੋਡ ’ਤੇ ਜਾਮ ਲੱਗਾ ਹੋਇਆ ਹੈ।
ਜਾਣਕਾਰੀ ਮੁਤਾਬਕ ਇਹ ਲੜਾਈ ਬੁੱਧਵਾਰ ਸ਼ਾਮ 6:30 ਤੋਂ 7 ਵਜੇ ਦਰਮਿਆਨ ਹੋਈ। ਪਿੰਡ ਦਾ ਨੌਜਵਾਨ ਦਮਨ ਤੇ ਉਸ ਦਾ ਸਾਥੀ ਦਿਲਪ੍ਰੀਤ ਦੋਵੇਂ ਮੋਟਰਸਾਈਕਲ ’ਤੇ ਜਾ ਰਹੇ ਸਨ। ਸਾਹਮਣੇ ਤੋਂ ਆ ਰਹੇ ਪ੍ਰਵਾਸੀ ਨਾਲ ਉਸ ਦੀ ਟੱਕਰ ਹੋ ਗਈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਪਹਿਲਾਂ ਤਾਂ ਦੋਵੇਂ ਉਥੋਂ ਚਲੇ ਗਏ ਪਰ ਇਸ ਤੋਂ ਬਾਅਦ ਪ੍ਰਵਾਸੀ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਆਪਸ 'ਚ ਲੜ ਪਏ।
ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ 5-6 ਹਮਲਾਵਰ ਸਨ, ਜਿਨ੍ਹਾਂ ਨੇ ਪਹਿਲਾਂ ਦੋਵਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਨੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ 'ਤੇ ਹਮਲਾ ਕਰ ਦਿੱਤਾ। ਜ਼ਖਮੀ ਹੋਣ ਤੋਂ ਬਾਅਦ ਦੋਵੇਂ ਨੌਜਵਾਨ ਜ਼ਮੀਨ 'ਤੇ ਡਿੱਗ ਗਏ। ਜ਼ਖਮੀਆਂ ਦਾ ਖੂਨ ਸੜਕ 'ਤੇ ਖਿੱਲਰਿਆ ਪਿਆ ਸੀ।
ਹਮਲਾਵਰ ਦੋਵਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉੱਥੋਂ ਫ਼ਰਾਰ ਹੋ ਗਏ। ਸਾਰੇ 18 ਸਾਲ ਤੋਂ ਘੱਟ ਉਮਰ ਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਮਨ ਦੀ ਮੌਤ ਹੋ ਗਈ ਹੈ, ਜਦਕਿ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੈ, ਜੋ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ।