Entertainment News LIVE: ਮਿਸ ਪੂਜਾ ਦਾ ਗੀਤਾ ਜ਼ੈਲਦਾਰ ਨਾਲ ਕੋਲੈਬ, ਸੋਨਮ ਬਾਜਵਾ ਕਿਸ ਦੇ ਨਾਲ ਗਈ ਡੇਟ 'ਤੇ, ਪੜ੍ਹੋ ਮਨੋਰੰਜਨ ਦੀ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

Background
Entertainment News Today Latest Updates 9 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਇਸ ਦੀਵਾਲੀ ਵੱਡੇ ਪਰਦੇ 'ਤੇ ਪੈਣਗੀਆਂ ਖੂਬ ਧਮਾਲਾਂ, 'ਟਾਈਗਰ 3' 'ਚ ਹੋਈ ਰਿਤਿਕ ਰੌਸ਼ਨ ਦੀ ਐਂਟਰੀ, ਫੈਨਜ਼ ਐਕਸਾਇਟਡ
Hrithik Roshan Tiger 3: ਪ੍ਰਸ਼ੰਸਕ ਸਲਮਾਨ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਟਾਈਗਰ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਹੈ। ਫਿਲਮ ਦੀਆਂ ਟਿਕਟਾਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। 'ਟਾਈਗਰ 3' ਦੁਨੀਆ ਭਰ 'ਚ ਦੀਵਾਲੀ 'ਤੇ ਯਾਨੀ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਫਿਲਮ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਜਾਣਗੇ।
ਅਸਲ 'ਚ ਕਾਫੀ ਸਮੇਂ ਤੋਂ ਫਿਲਮ 'ਚ ਸ਼ਾਹਰੁਖ ਖਾਨ ਦੇ ਕੈਮਿਓ ਦੀ ਚਰਚਾ ਚੱਲ ਰਹੀ ਹੈ। ਹੁਣ YRF ਸਪਾਈ ਯੂਨੀਵਰਸ ਦੀ ਇਸ ਫਿਲਮ 'ਚ ਨਾ ਸਿਰਫ ਸ਼ਾਹਰੁਖ ਖਾਨ ਸਗੋਂ ਰਿਤਿਕ ਰੋਸ਼ਨ ਵੀ ਰੋਲ 'ਚ ਨਜ਼ਰ ਆਉਣਗੇ।
ਟਾਈਗਰ 3 ਵਿੱਚ ਵੀ ਰਿਤਿਕ ਰੋਸ਼ਨ ਦੀ ਐਂਟਰੀ
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਫਿਲਮ 'ਚ ਰਿਤਿਕ ਰੋਸ਼ਨ ਦਾ ਸੀਨ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਲੰਬਾਈ 2 ਮਿੰਟ 22 ਦੱਸੀ ਜਾ ਰਹੀ ਹੈ। ਇਸ ਸੀਨ 'ਚ ਕਬੀਰ ਕਰਨਲ ਲੂਥਰਾ ਨਾਲ ਗੱਲ ਕਰਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਆਸ਼ੂਤੋਸ਼ ਰਾਣਾ ਕਰਨਲ ਲੂਥਰਾ ਦਾ ਕਿਰਦਾਰ ਨਿਭਾਅ ਰਹੇ ਹਨ।
ਫਿਲਮ ਦੇ ਡਾਇਲਾਗ ਵੀ ਸਾਹਮਣੇ ਆਏ
ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਰਿਤਿਕ ਦੇ ਸੀਨ ਜੋੜੇ ਗਏ ਹਨ। ਇਸ ਦੀ ਸ਼ੂਟਿੰਗ 4 ਨਵੰਬਰ ਨੂੰ ਹੋਈ ਸੀ। ਇਸ ਦੇ ਨਾਲ ਹੀ ਲੂਥਰਾ ਦਾ ਡਾਇਲਾਗ ਵੀ ਸਾਹਮਣੇ ਆਇਆ ਹੈ। ਵਾਰਤਾਲਾਪ 'ਜੋ ਮੈਂ ਤੁਮਸੇ ਮਾਂਗਨੇ ਜਾ ਰਹਾ ਹੂੰ' ਨਾਲ ਸ਼ੁਰੂ ਹੁੰਦਾ ਹੈ ਅਤੇ 'ਸ਼ੈਤਾਨ ਨਾਲ ਲੜ ਕੇ ਤੁਸੀਂ ਖੁਦ ਸ਼ੈਤਾਨ ਬਣ ਜਾਓਗੇ' 'ਤੇ ਖਤਮ ਹੁੰਦਾ ਹੈ। ਖਬਰਾਂ ਮੁਤਾਬਕ ਰਿਤਿਕ ਰੋਸ਼ਨ ਟਾਈਗਰ 3 'ਚ ਆਪਣੇ ਕੈਮਿਓ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
Entertainment News Live Today: ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ ਦੀ ਫਿਲਮ 'ਦ ਆਰਚੀਜ਼' ਦਾ ਟਰੇਲਰ ਰਿਲੀਜ਼, ਸੁਹਾਨਾ ਦੀ ਐਕਟਿੰਗ ਨੇ ਜਿੱਤਿਆ ਦਿਲ
The Archies Trailer Out: ਸਾਲ 2023 ਦੀ ਸਭ ਤੋਂ ਮਸ਼ਹੂਰ ਫਿਲਮ 'ਦਿ ਆਰਚੀਜ਼' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨਵੇਂ ਚਿਹਰੇ ਨਜ਼ਰ ਆਉਣਗੇ। ਦਿਲਚਸਪ ਗੱਲ ਇਹ ਹੈ ਕਿ 'ਦਿ ਆਰਚੀਜ਼' ਦੇ ਕਈ ਸਟਾਰ ਕਿਡਜ਼ ਬੀ-ਟਾਊਨ 'ਚ ਡੈਬਿਊ ਕਰ ਰਹੇ ਹਨ। ਇਨ੍ਹਾਂ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ, ਬੋਨੀ ਕਪੂਰ ਦੀ ਬੇਟੀ ਖੁਸ਼ੀ ਕਪੂਰ ਅਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਦੇ ਨਾਂ ਸ਼ਾਮਲ ਹਨ।
Entertainment News Live: ਜੱਸੀ ਗਿੱਲ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, ਪਤਨੀ ਰੁਪਿੰਦਰ ਗਿੱਲ ਨੂੰ ਇੰਪਰੈੱਸ ਕਰਨ ਲਈ ਕਰਦੇ ਸੀ ਇਹ ਕੰਮ
Jassie Gill Rupinder Kaur Gill Love Story: ਜੱਸੀ ਗਿੱਲ ਪੰਜਾਬੀ ਮਿਊਜ਼ਿਕ ਜਗਤ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੱਸੀ ਗਿੱਲ ਤਕਰੀਬਨ ਇੱਕ ਦਹਾਕੇ ਤੋਂ ਇੰਡਸਟਰੀ 'ਤੇ ਰਾਜ ਕਰਦਾ ਆ ਰਿਹਾ ਹੈ। ਉਹ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਾਲੀਵੁੱਡ ਤੱਕ ਪੰਜਾਬ ਦਾ ਨਾਮ ਚਮਕਾਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਜੱਸੀ ਗਿੱਲ ਦੀ ਲਵ ਸਟੋਰੀ, ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।





















