Entertainment News Live: ਗੂਗਲ ਡੂਡਲ ਨੇ ਮਨਾਇਆ ਸ਼੍ਰੀਦੇਵੀ ਦਾ ਜਨਮਦਿਨ, ਗੁਰਦਾਸ ਮਾਨ ਦੇ ਪੋਤੇ ਦੀ ਝਲਕ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ
Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Google Doodle Celebrates Sridevi's Birthday: ਅਦਾਕਾਰਾ ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ। ਉਸਨੇ ਸਿਰਫ 4 ਸਾਲ ਦੀ ਉਮਰ ਵਿੱਚ ਮਿਥਿਹਾਸਕ ਫਿਲਮ ਥੁਨੈਵਨ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਅੱਜ ਅਦਾਕਾਰਾ ਦਾ 60ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੂਗਲ ਡੂਡਲ ਨੇ ਖਾਸ ਤਰੀਕੇ ਨਾਲ ਸ਼੍ਰੀ ਦੇਵੀ ਨੂੰ ਜਨਮਦਿਨ ਮੌਕੇ ਸ਼ਰਧਾਂਜਲੀ ਦਿੱਤੀ ਹੈ।
ਇਸ ਗੱਲ ਤੋਂ ਤੁਸੀ ਬਖੂਬੀ ਜਾਣੂ ਹੋ ਕਿ ਦੇਸ਼ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸ਼੍ਰੀਦੇਵੀ ਦੀ ਆਖਰੀ ਫਿਲਮ ਮੌਮ 6 ਸਾਲ ਪਹਿਲਾਂ ਰਿਲੀਜ਼ ਹੋਈ ਸੀ। ਜਾਹਨਵੀ ਕਪੂਰ ਅਜੇ ਵੀ ਉਸ ਭਿਆਨਕ ਦਿਨ ਨੂੰ ਨਹੀਂ ਭੁੱਲੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਇਸ ਦੁਨੀਆ 'ਚ ਨਹੀਂ ਰਹੀ। ਇਸ ਤੋਂ ਬਾਅਦ ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਹ 300 ਤੋਂ ਵੱਧ ਬਲਾਕਬਸਟਰ ਫਿਲਮਾਂ ਦੇ ਨਾਲ ਆਪਣੇ ਦੌਰ ਦੀ ਸਭ ਤੋਂ ਸਫਲ ਅਭਿਨੇਤਰੀ ਸੀ। ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼੍ਰੀ ਦੇਵੀ ਦੇ ਮੌਤ ਤੋਂ ਪਹਿਲਾਂ ਆਪਣੀ ਧੀ ਨੂੰ ਕੀ ਕਿਹਾ ਸੀ।
ਜਾਹਨਵੀ ਕਪੂਰ ਲਈ ਸ਼੍ਰੀ ਦੇਵੀ ਦੀ ਆਖਰੀ ਯਾਦ
ਇਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕਿਹਾ ਸੀ- 'ਮਾਂ ਦੇ ਦੁਬਈ ਜਾਣ ਤੋਂ ਇਕ ਰਾਤ ਪਹਿਲਾਂ ਮੈਂ ਆਪਣੇ ਕਮਰੇ 'ਚ ਸੀ। ਫਿਰ ਮੈਂ ਆਪਣੀ ਮੰਮੀ ਕੋਲ ਗਈ, ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਦੇਰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੰਮੀ ਰੁੱਝੀ ਹੋਈ ਸੀ। ਉਹ ਵਿਆਹ 'ਤੇ ਜਾਣ ਲਈ ਪੈਕਿੰਗ ਕਰ ਰਹੀ ਸੀ। ਮੈਂ ਸ਼ੂਟਿੰਗ 'ਤੇ ਵੀ ਜਾਣਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆ ਕੇ ਮੈਨੂੰ ਸੂਲਾ ਦਿਓ, ਪਰ ਉਹ ਪੈਕਿੰਗ ਕਰ ਰਹੇ ਸੀ। ਫਿਰ ਜਦੋਂ ਉਹ ਆਈ, ਮੈਂ ਅੱਧੀ ਸੌਂ ਚੁੱਕੀ ਸੀ। ਪਰ ਮੈਂ ਮਹਿਸੂਸ ਕਰ ਸਕਦੀ ਸੀ ਕਿ ਉਹ ਮੇਰੇ ਸਿਰ ਨੂੰ ਥਪਥਪਾਉਂਦੀ ਹਨ।
ਵੋਗ ਮੁਤਾਬਕ ਜਾਹਨਵੀ ਕਪੂਰ ਨੇ ਦੱਸਿਆ ਸੀ ਕਿ 'ਉਸ ਰਾਤ ਜਦੋਂ ਮਾਂ ਦਾ ਸਾਰਾ ਕੰਮ ਖਤਮ ਹੋ ਗਿਆ ਤਾਂ ਉਹ ਮੇਰੇ ਕਮਰੇ 'ਚ ਆਈ। ਇਸ ਤੋਂ ਬਾਅਦ ਮੰਮੀ ਨੇ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਅਤੇ ਮੇਰੇ ਸਿਰ ਨੂੰ ਥਪਥਪਾਇਆ। ਇਹ ਜਾਹਨਵੀ ਕਪੂਰ ਲਈ ਸ਼੍ਰੀਦੇਵੀ ਦੀ ਆਖਰੀ ਯਾਦ ਰਹੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਹਨਵੀ ਕਪੂਰ ਇਕੱਲਾਪਣ ਮਹਿਸੂਸ ਕਰਨ ਲੱਗੀ।
Entertainment News Today Live: Bilal Saeed: ਬਿਲਾਲ ਸਈਦ-ਸੁਨੰਦਾ ਸ਼ਰਮਾ ਦਾ ਗੀਤ 'Udh Di Phiran' ਚਰਚਾ 'ਚ, ਛੋਟੀ ਬੱਚੀ ਨੇ ਗਾਣੇ ਤੇ ਭੰਗੜਾ ਪਾ ਮੋਹਿਆ ਮਨ
little girl Bhangra on Song Udh Di Phiran: ਪਾਕਿਸਤਾਨੀ ਗਾਇਕ ਬਿਲਾਲ ਸਈਦ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਨਿੰਜਾ ਨਾਲ No Boundaries ਕੰਨਸਰਟ ਤੋਂ ਬਾਅਦ ਸਈਦ ਆਪਣੇ ਨਵੇਂ ਗੀਤ ਉੱਡ ਦੀ ਫਿਰਾਂ ਨੂੰ ਲੈ ਕੇ ਚਰਚਾ ਵਿੱਚ ਹਨ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਈ। ਇਸ ਗੀਤ ਨੂੰ ਪੰਜਾਬ ਹੀ ਨਹੀਂ ਬਲਕਿ ਪਾਕਿਸਤਾਨ ਵਿੱਚ ਬੈਠੇ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸੁਨੰਦਾ ਨੇ ਇੱਕ ਖਾਸ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਪਿਆਰੀ ਬੱਚੀ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੀ ਹੈ।
Read More: Bilal Saeed: ਬਿਲਾਲ ਸਈਦ-ਸੁਨੰਦਾ ਸ਼ਰਮਾ ਦਾ ਗੀਤ 'Udh Di Phiran' ਚਰਚਾ 'ਚ, ਛੋਟੀ ਬੱਚੀ ਨੇ ਗਾਣੇ ਤੇ ਭੰਗੜਾ ਪਾ ਮੋਹਿਆ ਮਨ
Entertainment News Live: Gadar 2 Leak: ਗਦਰ-2 Online ਲੀਕ, ਕੀ ਹੁਣ ਫਿਲਮ ਦੀ ਕਮਾਈ 'ਚ ਪਵੇਗਾ ਘਾਟਾ ?
Hardik Pandya's Reaction: ਵੈਸਟਇੰਡੀਜ਼ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ਼ ਦਾ ਚੌਥਾ ਮੈਚ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ 'ਚ 2-2 ਨਾਲ ਬਰਾਬਰੀ ਕਰ ਲਈ ਹੈ। ਚੌਥੇ ਮੈਚ 'ਚ ਟੀਮ ਇੰਡੀਆ ਨੇ 179 ਦੌੜਾਂ ਦਾ ਟੀਚਾ 9 ਵਿਕਟਾਂ ਤੇ 3 ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਟੀਮ ਦੀ ਇਸ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (77) ਅਤੇ ਯਸ਼ਸਵੀ ਜੈਸਵਾਲ (84*) ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਹਾਰਦਿਕ ਪੰਡਯਾ ਕਾਫੀ ਖੁਸ਼ ਨਜ਼ਰ ਆਏ।
Read More: Hardik Pandya: ਹਾਰਦਿਕ ਪਾਂਡਿਆ ਨੇ ਜਿੱਤ ਤੋਂ ਬਾਅਦ ਜਤਾਈ ਖੁਸ਼ੀ, ਸ਼ੁਭਮਨ-ਯਸ਼ਸਵੀ ਦੀ ਕੀਤੀ ਖੂਬ ਤਾਰੀਫ਼
ENT News Today Live: Gadar 2: ਨਫਰਤ ਕਰਨ ਵਾਲੇ ਵੀ ਨਹੀਂ ਘਟਾ ਸਕੇ 'ਗਦਰ 2' ਦਾ ਕ੍ਰੇਜ਼, ਸੰਨੀ ਦਿਓਲ ਨੇ ਫਿਲਮ ਦੀ ਸਫਲਤਾ 'ਤੇ ਦਿੱਤਾ ਰਿਐਕਸ਼ਨ
Sunny Deol On Gadar 2: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਾਰ ਫਿਰ ਤਾਰਾ ਸਿੰਘ ਦੇ ਰੂਪ 'ਚ ਵਾਪਸੀ ਕਰਨ ਵਾਲੇ ਸੰਨੀ ਦਿਓਲ ਆਪਣੇ ਦਮਦਾਰ ਐਕਸ਼ਨ ਸੀਨਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਇੰਨਾ ਜ਼ਿਆਦਾ ਕ੍ਰੇਜ਼ ਹੈ ਕਿ ਸਿਰਫ ਦੋ ਦਿਨਾਂ 'ਚ 83 ਕਰੋੜ ਦੀ ਕਮਾਈ ਕਰਕੇ ਇਹ ਫਿਲਮ ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਹੁਣ ਇਸ ਫਿਲਮ ਨੂੰ ਲੈ ਕੇ ਸੰਨੀ ਦਿਓਲ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਫਿਲਮ ਤੋਂ ਬਹੁਤੀਆਂ ਉਮੀਦਾਂ ਨਹੀਂ ਸੀ।
Entertainment News Today Live: Mrunal Thakur: ਮ੍ਰਿਣਾਲ ਠਾਕੁਰ ਨੇ ਫਾਰਮਲ ਆਊਟਫਿਟ 'ਚ ਸਾਂਝਾ ਕੀਤਾ ਗਲੈਮਰਸ ਅਵਤਾਰ, ਬੌਸੀ ਲੁੱਕ ਦੇਖ ਫੈਨਜ਼ ਹੋਏ ਹੈਰਾਨ
Pics: ਛੋਟੇ ਪਰਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਮ੍ਰਿਣਾਲ ਠਾਕੁਰ ਅੱਜ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਜਦੋਂ ਵੀ ਮ੍ਰਿਣਾਲ ਤਸਵੀਰਾਂ ਪੋਸਟ ਕਰਦੀ ਹੈ ਤਾਂ ਅਕਸਰ ਉਸ ਦੇ ਹਰ ਲੁੱਕ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਜਾਂਦਾ ਹੈ।ਹਾਲ ਹੀ ਵਿੱਚ ਅਭਿਨੇਤਰੀ ਨੇ ਆਪਣੇ ਲੇਟੈਸਟ ਫਾਰਮਲ ਆਊਟਫਿਟ ਵਿੱਚ ਗਲੈਮਰ ਦਾ ਇੱਕ ਰੰਗ ਜੋੜਿਆ ਹੈ। ਵੇਖੋ ਅਦਾਕਾਰਾ ਦੀਆਂ ਹੌਟ ਤਸਵੀਰਾਂ...
Read More: Mrunal Thakur: ਮ੍ਰਿਣਾਲ ਠਾਕੁਰ ਨੇ ਫਾਰਮਲ ਆਊਟਫਿਟ 'ਚ ਸਾਂਝਾ ਕੀਤਾ ਗਲੈਮਰਸ ਅਵਤਾਰ, ਬੌਸੀ ਲੁੱਕ ਦੇਖ ਫੈਨਜ਼ ਹੋਏ ਹੈਰਾਨ
Entertainment News Live: Sunny Deol: ਸੰਨੀ ਦਿਓਲ ਪਹਿਲੀ ਵਾਰ ਸੌਤੇਲੀ ਭੈਣ ਈਸ਼ਾ ਦਿਓਲ ਨਾਲ ਆਏ ਨਜ਼ਰ, ਫਿਲਮ 'ਗਦਰ 2' ਦੇਖਣ ਪੁੱਜੀ ਅਦਾਕਾਰਾ
Sunny Deol-Bobby Deol Esha Deol First Time Together Gadar 2 Screening: ਅਭਿਨੇਤਾ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋ ਚੁੱਕੀ ਹੈ ਅਤੇ ਫਿਰ ਤੋਂ ਖੂਬ ਕਮਾਈ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਈਸ਼ਾ ਦਿਓਲ ਨੇ ਆਪਣੇ ਸੌਤੈਲ ਭਰਾ ਸੰਨੀ ਦਿਓਲ ਦੀ ਫਿਲਮ ਗਦਰ 2 ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ। ਖਾਸ ਗੱਲ ਇਹ ਹੈ ਕਿ ਈਸ਼ਾ ਦਿਓਲ ਪਹਿਲਾ ਵਾਰ ਆਪਣੇ ਭਰਾ ਸੰਨੀ ਦਿਓਲ ਨਾਲ ਨਜ਼ਰ ਆਈ।
Read More: Sunny Deol: ਸੰਨੀ ਦਿਓਲ ਪਹਿਲੀ ਵਾਰ ਸੌਤੇਲੀ ਭੈਣ ਈਸ਼ਾ ਦਿਓਲ ਨਾਲ ਆਏ ਨਜ਼ਰ, ਫਿਲਮ 'ਗਦਰ 2' ਦੇਖਣ ਪੁੱਜੀ ਅਦਾਕਾਰਾ