Entertainment News Live: ਰਜਨੀਕਾਂਤ ਦੀ ਫਿਲਮ ਰਿਲੀਜ਼ ਹੋਣ 'ਤੇ ਸਾਊਥ ਦੇ ਕਈ ਦਫਤਰਾਂ ;ਚ ਛੁੱਟੀ, ਅੰਕਿਤਾ ਲੋਖੰਡੇ ਨੇ ਕਰਾਇਆ ਦੂਜਾ ਵਿਆਹ, ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ
Entertainment News Today 9 Aug : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 8 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸੰਨੀ ਦਿਓਲ ਦੀ 'ਗਦਰ 2' ਦਾ ਕਿਸ ਨੇ ਉਡਾਇਆ ਮਜ਼ਾਕ, ਤਾਰਾ ਸਿੰਘ ਦੀ ਫਿਲਮ ਨੂੰ ਦੱਸਿਆ 'ਕਾਮੇਡੀ'
ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। 'ਗਦਰ 2' ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਦੀਆਂ ਟਿਕਟਾਂ ਦੀ ਪੂਰੀ ਵਿਕਰੀ ਹੋ ਰਹੀ ਹੈ। ਜਿੱਥੇ ਪ੍ਰਸ਼ੰਸਕ 'ਗਦਰ 2' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਉੱਥੇ ਖੁਦ ਨੂੰ ਆਲੋਚਕ ਦੱਸਣ ਵਾਲੇ ਕੇਆਰਕੇ ਨੇ 'ਗਦਰ 2' ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਐਕਸ਼ਨ ਫਿਲਮ 'ਗਦਰ 2' ਨੂੰ ਕਾਮੇਡੀ ਦੱਸਿਆ ਹੈ। ਕੇਆਰਕੇ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।
'ਗਦਰ 2' ਵਿੱਚ ਪਿਛਲੀ ਸਟਾਰਕਾਸਟ ਹੀ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਉਤਕਰਸ਼ ਸ਼ਰਮਾ ਨੇ 'ਗਦਰ' ਵਿੱਚ ਛੋਟੇ ਜੀਤੇ ਦਾ ਕਿਰਦਾਰ ਨਿਭਾਇਆ ਸੀ। ਹੁਣ ਜੀਤਾ ਫਿਲਮ ਵਿੱਚ ਵੱਡਾ ਹੋ ਗਿਆ ਹੈ ਅਤੇ ਉਸਦਾ ਕਿਰਦਾਰ ਉਤਕਰਸ਼ ਨਿਭਾਉਣ ਜਾ ਰਿਹਾ ਹੈ।
[blurb]
Today some people watched film #Gadar2 and according to them it’s a fantastic comedy film. Acting of #UtkarshSharma is better comedy than Kapil Sharma. They were dying laughing whenever Utkarsh was on screen. He speaks Hindi in English style like Fardeen did in his first film.
— KRK (@kamaalrkhan) August 8, 2023
[/blurb]
ਕੇਆਰਕੇ ਨੇ ਫਿਲਮ ਨੂੰ ਦੱਸਿਆ ਕਾਮੇਡੀ
ਕੇਆਰਕੇ ਨੇ 'ਗਦਰ 2' ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ- ਕੁਝ ਲੋਕਾਂ ਨੇ 'ਗਦਰ 2' ਦੇਖੀ ਅਤੇ ਉਨ੍ਹਾਂ ਮੁਤਾਬਕ ਇਹ ਇਕ ਸ਼ਾਨਦਾਰ ਕਾਮੇਡੀ ਫਿਲਮ ਹੈ। ਕਪਿਲ ਸ਼ਰਮਾ ਦੀ ਕਾਮੇਡੀ ਨਾਲੋਂ ਉਤਕਰਸ਼ ਸ਼ਰਮਾ ਦੀ ਅਦਾਕਾਰੀ ਬਿਹਤਰ ਹੈ। ਜਦੋਂ ਵੀ ਉਤਕਰਸ਼ ਸਕਰੀਨ 'ਤੇ ਆ ਰਿਹਾ ਸੀ, ਉਹ ਉੱਚੀ-ਉੱਚੀ ਹੱਸ ਰਿਹਾ ਸੀ। ਉਹ ਅੰਗਰੇਜ਼ੀ ਸ਼ੈਲੀ ਵਿੱਚ ਹਿੰਦੀ ਬੋਲ ਰਿਹਾ ਸੀ ਜਿਵੇਂ ਫਰਦੀਨ ਖਾਨ ਨੇ ਆਪਣੀ ਪਹਿਲੀ ਫਿਲਮ ਵਿੱਚ ਕੀਤਾ ਸੀ।
Entertainment News Today Live: Diljit Dosanjh: ਦਿਲਜੀਤ ਦੋਸਾਂਝ ਸ਼ਰਟਲੈੱਸ ਲੁੱਕ 'ਚ ਕਈ ਵਾਰ ਵਧਾ ਚੁੱਕੇ ਦਿਲਾਂ ਦੀ ਧੜਕਣ, ਤੁਹਾਨੂੰ ਪਸੰਦ ਆਇਆ ਦੋਸਾਂਝਾਵਾਲੇ ਦਾ ਅੰਦਾਜ਼ ?
Diljit Dosanjh Shirtless Pictures: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਰਾਹੀਂ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਉਨ੍ਹਾਂ ਦਾ ਫਿਲਮਾਂ ਵਿੱਚ ਨਿਭਾਇਆ ਹਰ ਕਿਰਦਾਰ ਅਤੇ ਅੰਦਾਜ਼ ਪ੍ਰਸ਼ੰਸਕਾਂ ਨੂੰ ਪਸੰਦ ਆਉਂਦਾ ਹੈ। ਇਸ ਵਿਚਾਲੇ ਕਈ ਵਾਰ ਦਿਲਜੀਤ ਸੋਸ਼ਲ ਮੀਡੀਆ ਉੱਪਰ ਆਪਣੀ ਸ਼ਰਟਲੈੱਸ ਲੁੱਕ ਦੇ ਚੱਲਦੇ ਵੀ ਸੁਰਖੀਆਂ ਬਟੋਰ ਚੁੱਕੇ ਹਨ। ਅੱਜ ਅਸੀ ਤੁਹਾਨੂੰ ਦਿਲਜੀਤ ਦੇ ਇਸੇ ਲੁੱਕ ਦੀਆਂ ਕਈ ਹੋਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਤੁਸੀ ਇਸ ਗੱਲ ਤੋਂ ਜਾਣੂ ਹੋ ਜਾਵੋਗੇ ਕਿ ਕਿਵੇਂ ਦੋਸਾਂਝਾਵਾ ਆਪਣੀ ਫਿੱਟਨੇਸ ਦਾ ਵੀ ਧਿਆਨ ਰੱਖਦਾ ਹੈ।
Read More: Diljit Dosanjh: ਦਿਲਜੀਤ ਦੋਸਾਂਝ ਸ਼ਰਟਲੈੱਸ ਲੁੱਕ 'ਚ ਕਈ ਵਾਰ ਵਧਾ ਚੁੱਕੇ ਦਿਲਾਂ ਦੀ ਧੜਕਣ, ਤੁਹਾਨੂੰ ਪਸੰਦ ਆਇਆ ਦੋਸਾਂਝਾਵਾਲੇ ਦਾ ਅੰਦਾਜ਼ ?
Entertainment News Live: Shahid Kapoor: ਸ਼ਾਹਿਦ ਕਪੂਰ ਦੇ ਪਿਆਰ 'ਚ ਪਾਗਲਪਨ ਦੀ ਹੱਦ ਤੱਕ ਚਲੀ ਗਈ ਕਰੀਨਾ, ਮਾਂ ਬਬੀਤਾ ਖਿਲਾਫ ਜਾ ਕੀਤਾ ਡੇਟ
Kareena Kapoor And Shahid Kapoor Love Story: ਬੀ-ਟਾਊਨ 'ਚ ਕਈ ਅਜਿਹੇ ਜੋੜੇ ਹੋਏ ਹਨ ਜਿਨ੍ਹਾਂ ਦੀ ਪ੍ਰੇਮ ਕਹਾਣੀ ਸੁਰਖੀਆਂ 'ਚ ਰਹੀ ਪਰ ਉਨ੍ਹਾਂ ਦੇ ਪਿਆਰ ਨੂੰ ਕੋਈ ਮੰਜ਼ਿਲ ਨਹੀਂ ਮਿਲ ਸਕੀ। ਇਨ੍ਹਾਂ 'ਚੋਂ ਇੱਕ ਜੋੜੀ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਪ੍ਰੇਮ ਕਹਾਣੀ ਸੀ, ਜੋ ਭਾਵੇਂ ਵਿਆਹ ਤੱਕ ਨਹੀਂ ਚੱਲ ਸਕੀ ਪਰ ਇੱਕ ਸਮੇਂ ਸੁਰਖੀਆਂ 'ਚ ਰਹੀ। 5 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
Read More: Shahid Kapoor: ਸ਼ਾਹਿਦ ਕਪੂਰ ਦੇ ਪਿਆਰ 'ਚ ਪਾਗਲਪਨ ਦੀ ਹੱਦ ਤੱਕ ਚਲੀ ਗਈ ਕਰੀਨਾ, ਮਾਂ ਬਬੀਤਾ ਖਿਲਾਫ ਜਾ ਕੀਤਾ ਡੇਟ
Sunny Deol: ਸੰਨੀ ਦਿਓਲ ਨੇ Fake ਲੋਕਾਂ ਤੇ ਕੱਢਿਆ ਗੁੱਸਾ, ਬੋਲੇ- ਲੋਕ ਬੌਬੀ ਨੂੰ ਗਲੇ ਲਗਾਉਂਦੇ ਸੀ ਪਰ ਲਾਂਚ ਨਹੀਂ...
Sunny Deol On Fake People In Bollywood: ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ 'ਗਦਰ 2' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਨ੍ਹੀਂ ਦਿਨੀਂ ਉਹ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅਭਿਨੇਤਾ ਨੂੰ ਆਪਣੀ ਸੀਕਵਲ ਫਿਲਮ ਤੋਂ ਬਹੁਤ ਉਮੀਦਾਂ ਹਨ ਅਤੇ ਇਹੀ ਕਾਰਨ ਹੈ ਕਿ ਉਹ ਫਿਲਮ ਦੀ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਕੜੀ 'ਚ ਸੰਨੀ ਦਿਓਲ ਲਗਾਤਾਰ ਇੰਟਰਵਿਊ ਦੇ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਫਿਲਮ ਇੰਡਸਟਰੀ ਦੇ ਫਰਜ਼ੀ ਲੋਕਾਂ ਬਾਰੇ ਗੱਲ ਕੀਤੀ।
Read More: Sunny Deol: ਸੰਨੀ ਦਿਓਲ ਨੇ Fake ਲੋਕਾਂ ਤੇ ਕੱਢਿਆ ਗੁੱਸਾ, ਬੋਲੇ- ਲੋਕ ਬੌਬੀ ਨੂੰ ਗਲੇ ਲਗਾਉਂਦੇ ਸੀ ਪਰ ਲਾਂਚ ਨਹੀਂ...
ENT News Today Live: AP Dhillon: ਏਪੀ ਢਿੱਲੋਂ ਨੇ ਰੋਮਾਂਟਿਕ ਤਸਵੀਰ ਸ਼ੇਅਰ ਕਰ ਖਿੱਚਿਆ ਧਿਆਨ, ਫੈਨਜ਼ ਬੋਲੇ- 'ਖੁਸ਼ੀ ਕਪੂਰ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ'
AP Dhillon Shared Romantic Pic: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਆਪਣੇ ਗੀਤਾਂ ਰਾਹੀਂ ਏਪੀ ਢਿੱਲੋਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਬੱਲੇ-ਬੱਲੇ ਕਰਵਾਈ ਹੋਈ ਹੈ। ਕੈਨੇਡੀਅਨ ਸਿੰਗਰ ਦੇ ਤੌਰ ਤੇ ਮਸ਼ਹੂਰ ਏਪੀ ਢਿੱਲੋਂ ਜਲਦ ਹੀ ਪ੍ਰਸ਼ੰਸਕਾਂ ਨੂੰ ਆਪਣੇ ਜ਼ਿੰਦਗੀ ਦੇ ਰੂ-ਬ-ਰੂ ਕਰਵਾਉਣਗੇ। ਦਰਅਸਲ, ਕਲਾਕਾਰ ਵੱਲੋਂ ਹਾਲ ਹੀ ਵਿੱਚ ਆਪਣੀ ਡਾਕਿਊ ਸੀਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦਾ ਪ੍ਰੀਵਿਊ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਉਹ ਆਪਣੇ ਸੰਘਰਸ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰੋਤਸਾਹਿਤ ਕਰੇਗਾ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ।
Read More: AP Dhillon: ਏਪੀ ਢਿੱਲੋਂ ਨੇ ਰੋਮਾਂਟਿਕ ਤਸਵੀਰ ਸ਼ੇਅਰ ਕਰ ਖਿੱਚਿਆ ਧਿਆਨ, ਫੈਨਜ਼ ਬੋਲੇ- 'ਖੁਸ਼ੀ ਕਪੂਰ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ'
Entertainment News Today Live: Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...
Hazel Keech On Director Siddique: ਸਾਉਥ ਇੰਡਸਟਰੀ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਨਿਰਦੇਸ਼ਕ ਸਿੱਦੀਕੀ 63 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਦੇਹਾਤਂ ਨਾਲ ਸਿਨੇਮਾ ਜਗਤ ਨੂੰ ਵੱਡਾ ਘਾਟਾ ਹੋਇਆ ਹੈ। ਦੱਸ ਦੇਈਏ ਕਿ ਸਿੱਦੀਕੀ ਨੇ 8 ਅਗਸਤ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਏ, ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ। ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰਿਆਂ ਵੱਲੋਂ ਉਨ੍ਹਾਂ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕੀਤਾ ਗਿਆ ਹੈ। ਇਸ ਵਿਚਾਲੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਵੀ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਉੱਪਰ ਸੋਗ ਪ੍ਰਗਟ ਕਰਦੇ ਹੋਏ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।
Read More: Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...