Entertainment News LIVE: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਵਿਆਹ ਤੋਂ ਬਾਅਦ ਪਹਿਲੀ ਫੋਟੋ ਆਈ ਸਾਹਮਣੇ, ਗਾਇਕ ਕਾਕਾ ਦੀ ਪਹਿਲੀ ਫਿਲਮ ਦਾ ਟਰੇਲਰ ਰਿਲੀਜ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
The Kashmir Files 2: ਫਿਲਮ ‘ਦ ਕਸ਼ਮੀਰ ਫਾਈਲਜ਼’ ਦੀ ਰਿਲੀਜ਼ ਦੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਹੁਣ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਆਪਣੀ ਅਗਲੀ ਫਿਲਮ ‘ਦ ਵੈਕਸੀਨ ਵਾਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ‘ਦ ਵੈਕਸੀਨ ਵਾਰ’ ਉਨ੍ਹਾਂ ਵਿਗਿਆਨੀਆਂ ਦੀ ਕਹਾਣੀ ਹੈ ਜੋ ਸਵਦੇਸ਼ੀ BBV152 ਵੈਕਸੀਨ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਆਮ ਤੌਰ 'ਤੇ ਇਸਨੂੰ ਕੋਵੈਕਸਿਨ ਕਿਹਾ ਜਾਂਦਾ ਹੈ। ਇਸ ਦੌਰਾਨ ਨਿਰਦੇਸ਼ਕ ਨੇ ਦਾਅਵਾ ਕੀਤਾ ਕਿ ਇੰਡਸਟਰੀ ਵੱਲੋਂ 'ਦ ਵੈਕਸੀਨ ਵਾਰ' ਤੇ ਰੋਕ ਲਗਾਈ ਗਈ ਹੈ, ਮਤਲਬ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।
Read More: Vivek Agnihotri: ਵਿਵੇਕ ਅਗਨੀਹੋਤਰੀ ਨੇ ਠੁਕਰਾਏ ਕਰੋੜਾਂ ਰੁਪਏ, ਖੁਲਾਸਾ ਕਰ ਦੱਸਿਆ ਆਖਿਰ ਕਿਉਂ ਆਏ ਵੱਡੇ ਆੱਫਰ
Sania Mirza On Parineeti Chopra and Raghav Chadha Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਫਿਲਮ ਅਤੇ ਖੇਡ ਜਗਤ ਦੇ ਸਿਤਾਰੇ ਵੀ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੁਰਖੀਆਂ ਬਟੋਰੀਆਂ ਰਹੀਆਂ ਹਨ। ਦੱਸ ਦੇਈਏ ਕਿ ਜੋੜਾ ਉਦੈਪੁਰ ਤੋਂ ਆਪਣੀ ਰਿਹਾਇਸ਼ ਪਹੁੰਚ ਚੁੱਕਿਆ ਹੈ। ਜਾਣਕਾਰੀ ਮੁਤਾਬਕ ਪਰਿਣੀਤੀ ਰਾਘਵ ਦੇ ਘਰ ਯਾਨੀ ਦਿੱਲੀ ਸਥਿਤ ਆਪਣੇ ਸਹੁਰੇ ਘਰ ਗਈ ਹੋਈ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਵਿਆਹ ਦੇ ਸਾਰੇ ਮਹਿਮਾਨਾਂ ਨੂੰ ਏਅਰਪੋਰਟ 'ਤੇ ਦੇਖਿਆ ਜਾ ਰਿਹਾ ਹੈ।
Parineeti Chopra-Raghav Chadha wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਸੱਤ ਫੇਰੇ ਲਏ ਅਤੇ ਹੁਣ ਇਹ ਜੋੜਾ ਅਧਿਕਾਰਤ ਪਤੀ-ਪਤਨੀ ਬਣ ਗਿਆ ਹੈ। ਅਦਾਕਾਰਾ ਨੇ ਸੋਮਵਾਰ ਸਵੇਰੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਡ੍ਰੀਮ ਵੈਡਿੰਗ ਦੀਆਂ ਕਈ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਨਵੀਂ ਵਿਆਹੀ ਦੁਲਹਨ ਪਰਿਣੀਤੀ ਆਪਣੇ ਵਿਆਹ ਦੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਿਚਾਲੇ ਹੁਣ ਵਿਆਹ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪਰੀ ਅਤੇ ਰਾਘਵ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
Read More: Parineeti-Raghav Wedding: ਪਰਿਣੀਤੀ-ਰਾਘਵ ਦੇ ਵਿਆਹ 'ਚ CM ਮਾਨ-ਕੇਜਰੀਵਾਲ ਦਾ ਵੇਖੋ ਅੰਦਾਜ਼, ਇਕੱਠਿਆਂ ਦੀ ਤਸਵੀਰ ਆਈ ਸਾਹਮਣੇ
Ninja New Song Teri Hoi Na Hundi Out Now: ਪੰਜਾਬੀ ਸਿੰਗਰ ਤੇ ਐਕਟਰ ਨਿੰਜਾ ਇੰਨੀਂ ਦਿਨੀਂ ਖੂਬ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਹਾਲ ਹੀ 'ਚ ਨਿੰਜਾ ਨੇ ਆਪਣੇ ਬੇਟੇ ਨਿਸ਼ਾਨ ਦਾ ਪਹਿਲਾ ਜਨਮਦਿਨ ਮਨਾਇਆ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ।
Read More: Ninja: ਨਿੰਜਾ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਗਾਣਾ 'ਤੇਰੀ ਹੋਈ ਨਾ ਹੁੰਦੀ' ਹੋਇਆ ਰਿਲੀਜ਼, ਫੈਨਜ਼ ਨੂੰ ਖੂਬ ਆ ਰਿਹਾ ਪਸੰਦ
Fukrey 3 The Vaccine War Advance Bookings: "ਫੁਕਰੇ 3" ਅਤੇ "ਦ ਵੈਕਸੀਨ ਵਾਰ" ਦੀ ਐਡਵਾਂਸ ਬੁਕਿੰਗ ਐਤਵਾਰ ਨੂੰ ਸ਼ੁਰੂ ਹੋ ਗਈ ਹੈ। ਦੋਵੇਂ ਹਿੰਦੀ ਫਿਲਮਾਂ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀਆਂ ਹਨ। ਕਾਮੇਡੀ ਫਰੈਂਚਾਇਜ਼ੀ "ਫੁਕਰੇ 3" ਦੀ ਤੀਜੀ ਕਿਸ਼ਤ ਮ੍ਰਿਗਦੀਪ ਸਿੰਘ ਲਾਂਬਾ ਦੁਆਰਾ ਨਿਰਦੇਸ਼ਤ ਹੈ ਅਤੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਦੁਆਰਾ ਨਿਰਮਿਤ ਹੈ।
Read More: Bollywood Advance Bookings: 'ਫੁਕਰੇ 3', 'ਦ ਵੈਕਸੀਨ ਵਾਰ' ਦੀ ਐਡਵਾਂਸ ਬੁਕਿੰਗ ਸ਼ੁਰੂ, ਰੋਮਾਂਚ ਵੇਖਣ ਲਈ ਕਰੋ ਬੁੱਕ
Gurpreet Ghuggi Video: ਗੁਰਪ੍ਰੀਤ ਘੁੱਗੀ ਉਹ ਕਲਾਕਾਰ ਹਨ, ਜੋ ਹਰ ਕਿਸੇ ਦੇ ਹਰਮਨਪਿਆਰੇ ਹਨ। ਉਨ੍ਹਾਂ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਿਰਦਾਰ ਦੇ ਨਾਲ ਉਹ ਘਰ-ਘਰ 'ਚ ਮਸ਼ਹੂਰ ਹੋਏ ਅਤੇ ਹੁਣ ਉਹ ਐਕਟਿੰਗ 'ਚ ਵੀ ਕਮਾਲ ਕਰ ਰਹੇ ਹਨ। ਹਾਲ ਹੀ 'ਚ ਘੁੱਗੀ ਨੂੰ ਫਿਲਮ 'ਮਸਤਾਨੇ' 'ਚ ਆਪਣੀ ਭੂਮਿਕਾ ਦੇ ਲਈ ਕਾਫੀ ਤਾਰੀਫਾਂ ਮਿਲੀਆਂ।
Read More: Gurpeet Ghuggi: ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ, ਜਾਣੋ ਕੀ ਹੈ ਇਸ ਦੇ ਪਿੱਛੇ ਸੱਚਾਈ
Ammy Virk on Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਜੋੜੇ ਦਾ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਮਸ਼ਹੂਰ ਹਸਤੀਆਂ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਸਿੱਧੂ ਤੋਂ ਬਾਅਦ ਮਸ਼ਹੂਰ ਯੂਟਿਊਬਰ ਆਸ਼ੀਸ਼ ਚੰਚਲਾਨੀ ਅਤੇ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਵੱਲੋਂ ਉਨ੍ਹਾਂ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਮਾਮਲੇ ’ਤੇ ਐਮੀ ਵਿਰਕ ਨੇ ਲੋਕਾਂ ਨੂੰ ਲਗਾਈ ਫਟਕਾਰ, ਬੋਲੇ- ਮਰਨ ਤਾਈਂ ਨਾ ਬੰਦੇ ਨੂੰ ਮਜ਼ਬੂਰ ਕਰਿਆ ਕਰੋ...
Celebs Reaction On Parineeti-Raghav Wedding: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੱਤੀ ਹੈ। ਕੱਲ੍ਹ 24 ਸਤੰਬਰ ਨੂੰ ਇਸ ਜੋੜੇ ਨੇ ਉਦੈਪੁਰ ਵਿੱਚ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ। ਅਜਿਹੇ 'ਚ ਰਾਘਵ ਅਤੇ ਪਰਿਣੀਤੀ ਦੇ ਵਿਆਹ ਦੀ ਹਰ ਪਾਸੇ ਜ਼ੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ।
Read More: Parineeti-Raghav: ਪਰਿਣੀਤੀ-ਰਾਘਵ ਨੂੰ ਬਾਲੀਵੁੱਡ ਸਿਤਾਰਿਆਂ ਨੇ ਖਾਸ ਤਰੀਕੇ ਨਾਲ ਦਿੱਤੀ ਵਧਾਈ, CM ਕੇਜਰੀਵਾਲ ਨੇ ਦਿਲ ਛੂਹ ਲੈਣ ਵਾਲੀ ਕੀਤੀ ਪੋਸਟ
Kulhad Pizza Couple Video Leaked Update: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ 'ਚ ਕਈ ਮਸ਼ਹੂਰ ਹਸਤੀਆਂ ਵੀ ਸਾਹਮਣੇ ਆ ਰਹੀਆਂ ਹਨ। ਸਿਤਾਰਿਆਂ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਬੋਲਦੇ ਹੋਏ ਲੋਕਾਂ ਨੂੰ ਵੀਡੀਓ ਵਾਇਰਲ ਨਾ ਕਰਨ ਲਈ ਅਪੀਲ ਕੀਤੀ ਗਈ। ਇਸ ਵਿਚਾਲੇ ਹੁਣ ਮਾਮਲੇ ਉੱਪਰ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਹੈ। ਉਨ੍ਹਾਂ ਮਾਮਲੇ ਵਿੱਚ ਲੜਕੀ ਨੂੰ ਲੈ ਆਪਣੀ ਸਫਾਈ ਦਿੱਤੀ ਹੈ।
Read More: Kulhad Pizza Couple: ਕੁੱਲੜ੍ਹ ਪੀਜ਼ਾ ਕਪਲ ਵਾਇਰਲ ਵੀਡੀਓ ਮਾਮਲੇ 'ਚ ਗ੍ਰਿਫਤਾਰ ਲੜਕੀ ਦਾ ਪਰਿਵਾਰ ਆਇਆ ਸਾਹਮਣੇ, ਸਫਾਈ 'ਚ ਕਹੀਆਂ ਇਹ ਗੱਲਾਂ
Raghav Chadha Barat Video Viral: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਨੇ 24 ਸਤੰਬਰ ਨੂੰ ਉਦੈਪੁਰ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ। ਦੋਵਾਂ ਦੀ ਇਹ ਡ੍ਰੀਮ ਵੈਡਿੰਗ ਉਦੈਪੁਰ ਦੇ 'ਦਿ ਲੀਲਾ ਪੈਲੇਸ' 'ਚ ਹੋਈ। ਇਸ ਖਾਸ ਮੌਕੇ 'ਤੇ ਹਰ ਪਾਸੇ ਜਸ਼ਨ ਦਾ ਮਾਹੌਲ ਸੀ। ਇਸ ਪੰਜਾਬੀ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਉੱਚ-ਪ੍ਰੋਫਾਈਲ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
Read More: Raghav Chadha Barat: ਇੱਕ-ਦੂਜੇ ਦੀਆਂ ਨਜ਼ਰਾਂ 'ਚ ਡੁੱਬੇ ਪਰਿਣੀਤੀ ਚੋਪੜਾ-ਰਾਘਵ ਚੱਢਾ, ਬਰਾਤ ਦਾ ਵੀਡੀਓ ਆਇਆ ਸਾਹਮਣੇ, ਵੇਖੋ ਕਿਵੇਂ ਲੱਗੀਆਂ ਰੌਣਕਾਂ
Parineeti-Raghav Wedding First Pics: ਐਤਵਾਰ ਨੂੰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਸ਼ਾਹੀ ਵਿਆਹ ਤੋਂ ਬਾਅਦ, ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ ਨੇ ਸੋਮਵਾਰ ਨੂੰ ਆਪਣੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਰਿਣੀਤੀ ਚੋਪੜਾ ਆਪਣੇ ਵਿਆਹ ਦੀਆਂ ਤਸਵੀਰਾਂ ਵਿੱਚ ਬਿਲਕੁਲ ਇੱਕ ਪਰੀ ਵਾਂਗ ਲੱਗ ਰਹੀ ਹੈ ਅਤੇ ਉਸ ਦਾ ਲਾੜਾ ਰਾਘਵ ਵੀ ਉਸ ਦੇ ਵਿਆਹ ਵਰਗੀ ਪਰੀਆਂ ਦੀ ਕਹਾਣੀ ਦੇ ਰਾਜਕੁਮਾਰ ਵਰਗਾ ਲੱਗ ਰਿਹਾ ਹੈ। ਗਲੋਬਲ ਆਈਕਨ ਅਤੇ ਪਰਿਣੀਤੀ ਚੋਪੜਾ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਵੀ ਜੋੜੇ ਦੇ ਵਿਆਹ ਦੀਆਂ ਫੋਟੋਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ।
Read More: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ 'ਤੇ ਭੈਣ ਪ੍ਰਿਯੰਕਾ ਚੋਪੜਾ ਨੇ ਦਿੱਤੀ ਵਧਾਈ, ਕਿਹਾ- 'ਮੇਰਾ ਆਸ਼ੀਰਵਾਦ ਹਮੇਸ਼ਾ...'
Amitabh Bachchan: ਅੱਜ ਅਸੀਂ ਤੁਹਾਨੂੰ ਰੇਖਾ ਅਤੇ ਅਮਿਤਾਭ ਬੱਚਨ ਦੀ ਪ੍ਰੇਮ ਕਹਾਣੀ ਦਾ ਉਹ ਅਣਸੁਣਿਆ ਪਹਿਲੂ ਦੱਸਣ ਜਾ ਰਹੇ ਹਾਂ। ਜਦੋਂ ਵਿਲੇਨ ਦਾ ਕਿਰਦਾਰ ਨਿਭਾਉਣ ਵਾਲਾ ਰਣਜੀਤ ਦੋਵਾਂ ਕਾਰਨ ਮੁਸ਼ਕਲਾਂ ਵਿੱਚ ਘਿਰ ਗਿਆ ਸੀ। ਅਮਿਤਾਭ ਬੱਚਨ ਅਤੇ ਰੇਖਾ ਦੀ ਲਵ ਸਟੋਰੀ ਕਿਸੇ ਸਮੇਂ ਫਿਲਮ ਇੰਡਸਟਰੀ ਦੀ ਸਭ ਤੋਂ ਚਰਚਿਤ ਕਹਾਣੀ ਹੀ ਨਹੀਂ ਸੀ ਸਗੋਂ ਅੱਜ ਵੀ ਇਸ ਦੀ ਚਰਚਾ ਹੁੰਦੀ ਹੈ। ਰੇਖਾ ਅਤੇ ਅਮਿਤਾਭ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਇਕੱਠੇ ਸਮਾਂ ਬਿਤਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਸਨ।
Amitabh Bachchan: ਅੱਜ ਅਸੀਂ ਤੁਹਾਨੂੰ ਰੇਖਾ ਅਤੇ ਅਮਿਤਾਭ ਬੱਚਨ ਦੀ ਪ੍ਰੇਮ ਕਹਾਣੀ ਦਾ ਉਹ ਅਣਸੁਣਿਆ ਪਹਿਲੂ ਦੱਸਣ ਜਾ ਰਹੇ ਹਾਂ। ਜਦੋਂ ਵਿਲੇਨ ਦਾ ਕਿਰਦਾਰ ਨਿਭਾਉਣ ਵਾਲਾ ਰਣਜੀਤ ਦੋਵਾਂ ਕਾਰਨ ਮੁਸ਼ਕਲਾਂ ਵਿੱਚ ਘਿਰ ਗਿਆ ਸੀ। ਅਮਿਤਾਭ ਬੱਚਨ ਅਤੇ ਰੇਖਾ ਦੀ ਲਵ ਸਟੋਰੀ ਕਿਸੇ ਸਮੇਂ ਫਿਲਮ ਇੰਡਸਟਰੀ ਦੀ ਸਭ ਤੋਂ ਚਰਚਿਤ ਕਹਾਣੀ ਹੀ ਨਹੀਂ ਸੀ ਸਗੋਂ ਅੱਜ ਵੀ ਇਸ ਦੀ ਚਰਚਾ ਹੁੰਦੀ ਹੈ। ਰੇਖਾ ਅਤੇ ਅਮਿਤਾਭ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਇਕੱਠੇ ਸਮਾਂ ਬਿਤਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਸਨ।
Jawan Fever: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਲੋਕ ਕਿੰਗ ਖਾਨ ਦੀ ਫਿਲਮ ਦੇ ਦੀਵਾਨੇ ਹੋ ਗਏ ਹਨ। ਇਸ ਦੇ ਨਾਲ ਹੀ ਸੁਪਰਸਟਾਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ, ਬਲਕਿ ਪੂਰੀ ਦੁਨੀਆ 'ਚ ਮੌਜੂਦ ਹਨ। ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ।
ਪਾਕਿਸਤਾਨੀ ਅਦਾਕਾਰਾ ਸ਼ਾਹਰੁਖ ਖਾਨ ਦੀ ਵੱਡੀ ਫੈਨ
ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹਾਨੀਆ ਆਮਿਰ ਵੀ ਕਿੰਗ ਖਾਨ ਦੀ ਦੀਵਾਨੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫਿਲਮ ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਅਭਿਨੇਤਰੀ ਜਨਮਕਾਰ ਨਾਈਟ ਡਰੈੱਸ ਪਹਿਨ ਕੇ ਆਪਣੇ ਦੋਸਤਾਂ ਨਾਲ 'ਚੱਲਿਆ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਾਨੀਆ ਨੇ ਕੈਪਸ਼ਨ 'ਚ ਬਸ 'ਡਰਟੀ' ਲਿਖਿਆ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Roadies 19: ਰੋਡੀਜ਼ ਸ਼ੋਅ ਵਿੱਚ ਗੌਤਮ ਗੁਲਾਟੀ, ਪ੍ਰਿੰਸ ਨਰੂਲਾ ਅਤੇ ਰੀਆ ਚੱਕਰਵਰਤੀ ਗੈਂਗ ਲੀਡਰ ਹਨ, ਜਦੋਂ ਕਿ ਸੋਨੂੰ ਸੂਦ ਸ਼ੋਅ ਦੇ ਮੇਜ਼ਬਾਨ ਹਨ। ਰੋਡੀਜ਼ ਦੇ ਮੇਜ਼ਬਾਨ ਹੋਣ ਤੋਂ ਇਲਾਵਾ, ਸੂਦ ਕੋਲ ਕੁਝ ਗੁਪਤ ਸ਼ਕਤੀਆਂ ਵੀ ਹਨ। ਹਾਲ ਹੀ ਵਿੱਚ ਸ਼ੋਅ ਨੇ ਗੈਂਗ ਰੀ-ਸ਼ਫਲ ਟਵਿਸਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪਿਛਲੇ ਐਪੀਸੋਡ ਵਿੱਚ, ਪ੍ਰਤੀਯੋਗੀ ਅਭਿਰੂਪ ਅਤੇ ਜੋਗਿੰਦਰ ਨੂੰ ਬਾਹਰ ਕਰ ਦਿੱਤਾ ਗਿਆ ਸੀ।
Parineeti Chopra Raghav Chadha Wedding: ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਅਤੇ ਹੁਣ ਪਰਿਣੀਤੀ ਤੇ ਰਾਘਵ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਹਨ। ਯਕੀਨਨ ਇਹ ਤਾਂ ਕਹਿਣਾ ਬਣਦਾ ਹੈ ਕਿ ਇਹ ਵੀਕੈਂਡ ਪਰੀ-ਰਾਘਵ ਦੀ ਬਿੱਗ ਪੰਜਾਬੀ ਵੈਡਿੰਗ ਆਫ ਦ ਈਅਰ ਦੇ ਨਾਮ ਰਿਹਾ। ਪਰਿਣੀਤੀ ਅਤੇ ਰਾਘਵ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਇੱਕ ਸੁੰਦਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਜੋੜੀ ਦੇ ਪ੍ਰਸ਼ੰਸਕ ਪਰਿਣੀਤੀ-ਰਾਘਵ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਕੁੱਝ ਹੀ ਮਿੰਟਾਂ 'ਚ ਮਿਲੇ ਮਿਲੀਅਨ ਲਾਈਕਸ
Salman Khan Visits Maharashtra CM Eknath Shinde: ਵਰਤਮਾਨ ਵਿੱਚ, ਮੁੰਬਈ ਵਿੱਚ ਗਣੇਸ਼ ਉਤਸਵ 2023 ਪੂਰੇ ਜ਼ੋਰਾਂ 'ਤੇ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਆਪਣੇ ਘਰ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਹੈ। ਅਜਿਹੇ 'ਚ ਅੱਜ ਸ਼ਾਮ ਨੂੰ ਕਈ ਸਿਤਾਰੇ ਬੱਪਾ ਦਾ ਆਸ਼ੀਰਵਾਦ ਲੈਣ ਲਈ ਮੁੱਖ ਮੰਤਰੀ ਦੇ ਘਰ ਇਕੱਠੇ ਹੋਏ। ਇਸ ਦੌਰਾਨ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਗਣਪਤੀ ਦੇ ਦਰਸ਼ਨ ਕਰਨ ਲਈ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ।
Salman Khan: ਮਹਾਰਾਸ਼ਟਰ CM ਏਕਨਾਥ ਸ਼ਿੰਦੇ ਦੇ ਗਣਪਤੀ ਦਰਸ਼ਨ ਲਈ ਪਹੁੰਚੇ ਸਲਮਾਨ ਖਾਨ, ਪਰਿਵਾਰ ਨਾਲ ਲਿਆ ਆਸ਼ੀਰਵਾਦ
Jawan Box Office Collection Day 18: ਸ਼ਾਹਰੁਖ ਖਾਨ ਨੇ ਸਾਲ 2023 ਵਿੱਚ ਕਮਾਲ ਕਰ ਦਿੱਤਾ ਹੈ। ਬਾਲੀਵੁੱਡ ਦੇ ਬਾਦਸ਼ਾਹ ਨੇ ਸਾਲ ਦੀ ਸ਼ੁਰੂਆਤ 'ਚ ਬਲਾਕਬਸਟਰ ਫਿਲਮ 'ਪਠਾਨ' ਨਾਲ ਹਲਚਲ ਮਚਾ ਦਿੱਤੀ ਸੀ। ਹੁਣ ਕਿੰਗ ਖਾਨ ਦੀ ਤਾਜ਼ਾ ਰਿਲੀਜ਼ 'ਜਵਾਨ' ਨੂੰ 'ਪਠਾਨ' ਤੋਂ ਵੱਧ ਸਫਲਤਾ ਮਿਲ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਭਾਰੀ ਕਮਾਈ ਕਰਕੇ ਧਮਾਲ ਮਚਾ ਦਿੱਤੀ ਹੈ। ਹੁਣ ਫਿਲਮ 600 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 18ਵੇਂ ਦਿਨ ਯਾਨੀ ਤੀਜੇ ਐਤਵਾਰ ਕਿੰਨਾ ਕਲੈਕਸ਼ਨ ਕੀਤਾ ਹੈ?
Parineeti-Raghav wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸੱਤ ਜਨਮਾਂ ਤੱਕ ਇੱਕ ਦੂਜੇ ਦੇ ਹੋ ਗਏ ਹਨ। ਉਦੈਪੁਰ ਦੇ ਲੀਲਾ ਪੈਲੇਸ 'ਚ ਹੋਏ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ। ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਵਿਆਹ ਤੋਂ ਬਾਅਦ ਮਿਸਟਰ ਅਤੇ ਮਿਸਿਜ਼ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਸ ਤਸਵੀਰ 'ਚ ਮਿਸਟਰ ਅਤੇ ਮਿਸਿਜ਼ ਚੱਢਾ ਬੇਹੱਦ ਖੂਬਸੂਰਤ ਲੱਗ ਰਹੇ ਹਨ। ਪਰਿਣੀਤੀ ਸਿੰਦੂਰ, ਹੱਥਾਂ ਵਿੱਚ ਚੂੜੀਆਂ ਅਤੇ ਗੁਲਾਬੀ ਸਾੜ੍ਹੀ ਵਿੱਚ ਇੱਕ ਨਵੀਂ ਦੁਲਹਨ ਦੇ ਰੂਪ ;ਚ ਬਹੁਤ ਵਧੀਆ ਲੱਗ ਰਹੀ ਹੈ, ਜਦੋਂ ਕਿ ਰਾਘਵ ਚੱਢਾ ਵੀ ਕਾਲੇ ਸੂਟ ਵਿੱਚ ਕਾਫੀ ਹੈਂਡਸਮ ਨਜ਼ਰ ਆ ਰਿਹਾ ਹੈ।
ਪਿਛੋਕੜ
Entertainment News Today Latest Updates 25 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਗਾਇਕ ਕਾਕਾ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ 'ਚ ਜ਼ਿਕਰ!
Kaka Movie White Punjab Trailer: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਦੋਂ ਤੋਂ ਕਾਕੇ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਦੇ ਫੈਨਜ਼ ਬੇਸਵਰੀ ਨਾਲ ਉਸ ਦੀ ਫਿਲਮ ਦੀ ਉਡੀਕ ਕਰ ਰਹੇ ਹਨ। ਹੁਣ ਕਾਕੇ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ।
ਦਰਅਸਲ, ਕਾਕੇ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟਰੇਲਰ ਨਿਊਜ਼ ਚੈਨਲ ਦੀ ਖਬਰ ਤੋਂ ਸ਼ੁਰੂ ਹੁੰਦਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੈਂਗਸਟਰਾਂ ਕਰਕੇ ਪੂਰੇ ਦੇਸ਼ 'ਚ ਮਾਹੌਲ ਖਰਾਬ ਹੈ, ਪਰ ਸਭ ਤੋਂ ਬੁਰਾ ਹਾਲ ਪੰਜਾਬ ਦਾ ਹੈ। ਇਸ ਟਰੇਲਰ 'ਚ ਫਿਲਮ ਦੀ ਟੈਗਲਾਈਨ ਨੇ ਦਿਲ ਜਿੱਤ ਲਿਆ ਹੈ। ਟਰੇਲਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੈਗਲਾਈਨ ਲਿਖੀ ਦਿਖਾਈ ਦਿੰਦੀ ਹੈ 'ਚਿੱਟੇ ਕੁੜਤਿਆਂ ਤੋਂ ਚਿੱਟੇ ਕਫਨਾਂ ਤੱਕ ਦੀ ਕਹਾਣੀ'।
ਇਹ ਕਾਕੇ ਦੀ ਪਹਿਲੀ ਫਿਲਮ ਹੈ, ਪਰ ਇਸ ਵਿੱਚ ਕਾਕੇ ਦੇ ਕਰਨ ਲਈ ਕੁੱਝ ਖਾਸ ਲੱਗ ਨਹੀਂ ਰਿਹਾ ਹੈ। ਟਰੇਲਰ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਕਾਕੇ ਦਾ ਸਿਰਫ ਸਾਈਡ ਰੋਲ ਹੈ ਤੇ ਪੂਰੀ ਫਿਲਮ 'ਤੇ ਕਰਤਾਰ ਚੀਮਾ ਦਾ ਕਬਜ਼ਾ ਹੈ। ਕਰਤਾਰ ਚੀਮਾ ਕੇਸਰ ਬਾਈ ਦੇ ਕਿਰਦਾਰ 'ਚ ਛਾਇਆ ਹੋਇਆ ਹੈ।
ਫਿਲਮ 'ਚ ਸਿੱਧੂ ਮੂਸੇਵਾਲਾ ਦਾ ਜ਼ਿਕਰ!
ਜਦੋਂ ਫਿਲਮ ਦਾ ਟਰੇਲਰ ਸ਼ੁਰੂ ਹੁੰਦਾ ਹੈ ਤਾਂ ਨਿਊਜ਼ 'ਚ ਦਿਖਾਇਆ ਜਾਂਦਾ ਹੈ ਕਿ ਵੱਡੇ ਪੰਜਾਬੀ ਸਿੰਗਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨੂੰ ਦੇਖ ਕੇ ਫੈਨਜ਼ ਮੂਸੇਵਾਲਾ ਦਾ ਜ਼ਿਕਰ ਕਰ ਰਹੇ ਹਨ। ਹੁਣ ਫਿਲਮ 'ਚ ਮੂਸੇਵਾਲਾ ਦਾ ਕਿੰਨਾ ਜ਼ਿਕਰ ਹੈ ਜਾਂ ਫਿਰ ਉਸ ਦੀ ਕਹਾਣੀ ਵੀ ਫਿਲਮ 'ਚ ਦਿਖਾਈ ਗਈ ਹੈ, ਇਹ ਤਾਂ ਫਿਲਮ ਦੇਖਣ 'ਤੇ ਹੀ ਪਤਾ ਲੱਗੇਗਾ।
ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ?
ਦੱਸ ਦਈਏ ਕਿ ਫਿਲਮ 13 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਫੈਨਜ਼ ਆਪਣੇ ਮਨਪਸੰਦ ਸਿੰਗਰ ਕਾਕੇ ਦੀ ਡੈਬਿਊ ਮੂਵੀ ਨੂੰ ਲੈਕੇ ਐਕਸਾਇਟਡ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -