Parineeti-Raghav Wedding: ਪਰਿਣੀਤੀ-ਰਾਘਵ ਦੇ ਵਿਆਹ 'ਚ CM ਮਾਨ-ਕੇਜਰੀਵਾਲ ਦਾ ਵੇਖੋ ਅੰਦਾਜ਼, ਇਕੱਠਿਆਂ ਦੀ ਤਸਵੀਰ ਆਈ ਸਾਹਮਣੇ
Parineeti Chopra-Raghav Chadha wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਸੱਤ ਫੇਰੇ ਲਏ ਅਤੇ ਹੁਣ ਇਹ ਜੋੜਾ ਅਧਿਕਾਰਤ ਪਤੀ-ਪਤਨੀ ਬਣ ਗਿਆ ਹੈ
Parineeti Chopra-Raghav Chadha wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਸੱਤ ਫੇਰੇ ਲਏ ਅਤੇ ਹੁਣ ਇਹ ਜੋੜਾ ਅਧਿਕਾਰਤ ਪਤੀ-ਪਤਨੀ ਬਣ ਗਿਆ ਹੈ। ਅਦਾਕਾਰਾ ਨੇ ਸੋਮਵਾਰ ਸਵੇਰੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਡ੍ਰੀਮ ਵੈਡਿੰਗ ਦੀਆਂ ਕਈ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਨਵੀਂ ਵਿਆਹੀ ਦੁਲਹਨ ਪਰਿਣੀਤੀ ਆਪਣੇ ਵਿਆਹ ਦੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਿਚਾਲੇ ਹੁਣ ਵਿਆਹ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪਰੀ ਅਤੇ ਰਾਘਵ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਦਰਅਸਲ, ਪਰਿਣੀਤੀ-ਰਾਘਵ ਦੇ ਵਿਆਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਿਲ ਹੋਏ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਉਹ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ।
ਬਾਰਾਤ ਦਾ ਵੀਡੀਓ ਹੋਇਆ ਲੀਕ
ਦੱਸ ਦੇਈਏ ਕਿ ਇਸ ਹਾਈ ਪ੍ਰੋਫਾਈਲ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਵਿਆਹ ਦਾ ਇੱਕ ਵੀਡੀਓ ਲੀਕ ਹੋ ਗਿਆ ਹੈ, ਜਿਸ ਵਿੱਚ ਲਾੜਾ ਮਹਿਮਾਨਾਂ ਨਾਲ ਨਜ਼ਰ ਆ ਰਿਹਾ ਸੀ, ਰਾਘਵ ਚੱਢਾ ਸ਼ੇਰਵਾਨੀ ਅਤੇ ਸਹਿਰਾ ਬੰਨ੍ਹੇ ਕਾਲੇ ਚਸ਼ਮੇ ਦੇ ਨਾਲ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਸਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਦਿਨ ਰਿਸੈਪਸ਼ਨ ਪਾਰਟੀ ਹੋਵੇਗੀ
ਨਿਊਜ਼ 18 ਦੀ ਰਿਪੋਰਟ ਮੁਤਾਬਕ ਵਿਆਹ ਤੋਂ ਬਾਅਦ ਇਹ ਜੋੜਾ ਦਿੱਲੀ ਅਤੇ ਮੁੰਬਈ ਦੋਵਾਂ 'ਚ ਰਿਸੈਪਸ਼ਨ ਪਾਰਟੀਆਂ ਕਰਨਗੇ। ਦਿੱਲੀ 'ਚ ਰਿਸੈਪਸ਼ਨ 'ਚ ਸਿਆਸੀ ਜਗਤ ਦੇ ਕਈ ਸੀਨੀਅਰ ਨੇਤਾ ਸ਼ਾਮਲ ਹੋਣਗੇ, ਜਦਕਿ ਮੁੰਬਈ 'ਚ ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।