Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦਾ ਦੁਨੀਆ ਭਰ 'ਚ ਚੱਲਿਆ ਜਾਦੂ, ਕਮੇਡੀਅਨ ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 26 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ, ਜਾਣੋ ਕੀ ਹੈ ਇਸ ਦੇ ਪਿੱਛੇ ਸੱਚਾਈ
Gurpreet Ghuggi Video: ਗੁਰਪ੍ਰੀਤ ਘੁੱਗੀ ਉਹ ਕਲਾਕਾਰ ਹਨ, ਜੋ ਹਰ ਕਿਸੇ ਦੇ ਹਰਮਨਪਿਆਰੇ ਹਨ। ਉਨ੍ਹਾਂ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਿਰਦਾਰ ਦੇ ਨਾਲ ਉਹ ਘਰ-ਘਰ 'ਚ ਮਸ਼ਹੂਰ ਹੋਏ ਅਤੇ ਹੁਣ ਉਹ ਐਕਟਿੰਗ 'ਚ ਵੀ ਕਮਾਲ ਕਰ ਰਹੇ ਹਨ। ਹਾਲ ਹੀ 'ਚ ਘੁੱਗੀ ਨੂੰ ਫਿਲਮ 'ਮਸਤਾਨੇ' 'ਚ ਆਪਣੀ ਭੂਮਿਕਾ ਦੇ ਲਈ ਕਾਫੀ ਤਾਰੀਫਾਂ ਮਿਲੀਆਂ।
ਇਸ ਦਰਮਿਆਨ ਹੁਣ ਸੋਸ਼ਲ ਮੀਡੀਆ 'ਤੇ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਘੁੱਗੀ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕੋਲ ਇਸ ਦੌਰਾਨ 2-3 ਸ਼ਖਸ ਮੌਜੂਦ ਹਨ, ਜੋ ਉਨ੍ਹਾਂ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਪ੍ਰਸ਼ੰਸਕਾਂ ਦੇ ਸਾਹ ਸੁੱਕ ਗਏ, ਪਰ ਜਦੋਂ ਪੂਰੀ ਵੀਡੀਓ ਦੇਖੀ ਤਾਂ ਅਸਲੀਅਤ ਸਭ ਦੇ ਸਾਹਮਣੇ ਆਈ। ਤੁਸੀਂ ਵੀ ਦੇਖੋ:
[blurb]
View this post on Instagram
[/blurb]
ਘੁੱਗੀ ਨੇ ਫੈਨਜ਼ ਨਾਲ ਕੀਤਾ ਮਜ਼ਾਕ
ਵੀਡੀਓ 'ਚ ਘੁੱਗੀ ਬੇਹੋਸ਼ ਹੋਣ ਦਾ ਡਰਾਮਾ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਕੋਲ ਮੌਜੂਦ ਸ਼ਖਸ ਜਦੋਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਫੇਸਬੁੱਕ 'ਤੇ ਲਾਈਵ ਲੱਗਿਆ ਹੋਇਆ ਹੈ, ਤਾਂ ਉਹ ਤੁਰੰਤ ਹੋਸ਼ ਸੰਭਾਲ ਲੈਂਦੇ ਹਨ। ਇਸ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਫੈਨਜ਼ ਨੇ ਸ਼ੁਕਰ ਮਨਾਇਆ ਕਿ ਕਮੇਡੀਅਨ ਬਿਲਕੁਲ ਸਹੀ ਸਲਾਮਤ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਭਾਜੀ ਵੀ ਸਿਰਾ ਈ ਕਰਾ ਦਿੰਦੇ ਆ। ਮੈਂ ਤਾਂ ਪਹਿਲਾਂ ਡਰ ਗਿਆ ਸੀ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਪਰਮਾਤਮਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਕਮੇਡੀਅਨ ਬਣ ਕੇ ਲੋਕਾਂ ਨੂੰ ਖੂਬ ਹਸਾਇਆ ਤੇ ਹੁਣ ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਘੁੱਗੀ ਹਾਲ ਹੀ 'ਚ ਤਰਸੇਮ ਜੱਸੜ ਦੇ ਨਾਲ ਫਿਲਮ 'ਮਸਤਾਨੇ' 'ਚ ਨਜ਼ਰ ਆਏ ਸੀ।
Entertainment News Live: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਵੱਲੋਂ ਲੋਕਾਂ 'ਤੇ ਮੀਡੀਆ ਨੂੰ ਕੀਤੀ ਗਈ ਅਪੀਲ, ਪੋਸਟ 'ਚ ਕੀਤਾ ਵੱਡਾ ਖੁਲਾਸਾ
Kulhad Pizza Couple New Post: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਅਤੇ ਐਮੀ ਵਿਰਕ ਤੋਂ ਇਲਾਵਾ ਅਨਮੋਲ ਕਵਾਤਰਾ ਅਤੇ ਆਸ਼ੀਸ਼ ਚੰਚਲਾਨੀ ਨੇ ਵੀ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਹੈ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ(ਸਹਿਜ ਅਰੋੜਾ) ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਖਾਸ ਅਪੀਲ ਕੀਤੀ ਹੈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਵੱਲੋਂ ਲੋਕਾਂ 'ਤੇ ਮੀਡੀਆ ਨੂੰ ਕੀਤੀ ਗਈ ਅਪੀਲ, ਪੋਸਟ 'ਚ ਕੀਤਾ ਵੱਡਾ ਖੁਲਾਸਾ
Entertainment News Live Today: Millind Gaba Sister Wedding: ਭੈਣ ਦੀ ਵਿਦਾਈ 'ਤੇ ਫੁੱਟ-ਫੁੱਟ ਰੋਣ ਲੱਗੇ ਮਿਲਿੰਦ ਗਾਬਾ, ਪੰਜਾਬੀ ਗਾਇਕ ਦਾ ਵੀਡੀਓ ਹਰ ਕਿਸੇ ਦੀਆਂ ਅੱਖਾਂ ਕਰ ਰਿਹਾ ਨਮ
Millind Gaba Sister Wedding Video: ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ, ਪੰਜਾਬੀ ਗਾਇਕ ਦੀ ਪਿਆਰੀ ਭੈਣ ਪਲਵੀ ਗਾਬਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਮਿਲਿੰਦ ਫੁੱਟ-ਫੁੱਟ ਕੇ ਰੋਂਦੇ ਹੋਏ ਵਿਖਾਈ ਦੇ ਰਹੀ ਹਨ। ਕਲਾਕਾਰ ਦਾ ਉਸਦੀ ਭੈਣ ਨਾਲ ਸ਼ੇਅਰ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ।
Read More: Millind Gaba Sister Wedding: ਭੈਣ ਦੀ ਵਿਦਾਈ 'ਤੇ ਫੁੱਟ-ਫੁੱਟ ਰੋਣ ਲੱਗੇ ਮਿਲਿੰਦ ਗਾਬਾ, ਪੰਜਾਬੀ ਗਾਇਕ ਦਾ ਵੀਡੀਓ ਹਰ ਕਿਸੇ ਦੀਆਂ ਅੱਖਾਂ ਕਰ ਰਿਹਾ ਨਮ
Entertainment News Live: Parineeti-Raghav Reception: ਇੱਕ ਨਹੀਂ ਬਲਕਿ ਤਿੰਨ ਰਿਸੈਪਸ਼ਨ ਕਰਨਗੇ ਪਰਿਣੀਤੀ-ਰਾਘਵ! ਸਿਆਸੀ 'ਤੇ ਫਿਲਮੀ ਸਿਤਾਰਿਆਂ ਦੀ ਲੱਗੇਗੀ ਮਹਿਫ਼ਲ
Parineeti Chopra Raghav Chadha Reception: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਦੋਵਾਂ ਨੇ 24 ਸਤੰਬਰ ਨੂੰ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਸੱਤ ਫੇਰੇ ਲਏ।
Read More: Parineeti-Raghav Reception: ਇੱਕ ਨਹੀਂ ਬਲਕਿ ਤਿੰਨ ਰਿਸੈਪਸ਼ਨ ਕਰਨਗੇ ਪਰਿਣੀਤੀ-ਰਾਘਵ! ਸਿਆਸੀ 'ਤੇ ਫਿਲਮੀ ਸਿਤਾਰਿਆਂ ਦੀ ਲੱਗੇਗੀ ਮਹਿਫ਼ਲ
Entertainment News Live Today: Parineeti-Raghav Photo: ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਪਰਿਣੀਤੀ-ਰਾਘਵ ਦੀ ਜੋੜੀ, ਵੇਖੋ ਦੋਵਾਂ ਦਾ ਖੂਬਸੂਰਤ ਅੰਦਾਜ਼
Parineeti-Raghav Photo: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟ ਰਹੀ ਹੈ।
Read More: Parineeti-Raghav Photo: ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਪਰਿਣੀਤੀ-ਰਾਘਵ ਦੀ ਜੋੜੀ, ਵੇਖੋ ਦੋਵਾਂ ਦਾ ਖੂਬਸੂਰਤ ਅੰਦਾਜ਼
Entertainment News Live: Horror Movie GUDIYA: ਪਹਿਲੀ ਪੰਜਾਬੀ ਡਰਾਉਣੀ ਫਿਲਮ 'GUDIYA' ਦਾ ਪੋਸਟਰ ਰਿਲੀਜ਼, ਯੁਵਰਾਜ ਹੰਸ ਸਣੇ ਨਜ਼ਰ ਆਉਣਗੇ ਇਹ ਸਿਤਾਰੇ
First Punjabi Horror Movie GUDIYA: ਪੰਜਾਬੀ ਸਿਨੇਮਾ ਜਗਤ ਦੇ ਸਿਤਾਰੇ ਇਸ ਵਾਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਸਿਨੇਮਾ ਆਪਣੀ ਪਹਿਲੀ ਡਰਾਉਣੀ ਫਿਲਮ "ਗੁੜੀਆ" ਨਾਲ ਰੂਹ ਕੰਬਾ ਦੇਣ ਵਾਲਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੈ। ਜਿਵੇਂ ਹੀ "ਗੁੜੀਆ" ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਾਂ ਇਹ ਫਿਲਮ ਦੇਖਣ ਵਾਲਿਆਂ ਨੂੰ ਇੱਕ ਬਿਜਲੀ ਦੇ ਝਟਕੇ ਵਾਂਗ ਲੱਗਿਆ। ਆਖਿਰ ਫਿਲਮ ਵਿੱਚ ਕਿਹੜੇ ਪੰਜਾਬੀ ਅਦਾਕਾਰ ਨਜ਼ਰ ਆਉਣਗੇ ਜਾਣਨ ਲਈ ਪੜ੍ਹੋ ਪੂਰੀ ਖਬਰ....
Read More: Horror Movie GUDIYA: ਪਹਿਲੀ ਪੰਜਾਬੀ ਡਰਾਉਣੀ ਫਿਲਮ 'GUDIYA' ਦਾ ਪੋਸਟਰ ਰਿਲੀਜ਼, ਯੁਵਰਾਜ ਹੰਸ ਸਣੇ ਨਜ਼ਰ ਆਉਣਗੇ ਇਹ ਸਿਤਾਰੇ