Millind Gaba Sister Wedding: ਭੈਣ ਦੀ ਵਿਦਾਈ 'ਤੇ ਫੁੱਟ-ਫੁੱਟ ਰੋਣ ਲੱਗੇ ਮਿਲਿੰਦ ਗਾਬਾ, ਪੰਜਾਬੀ ਗਾਇਕ ਦਾ ਵੀਡੀਓ ਹਰ ਕਿਸੇ ਦੀਆਂ ਅੱਖਾਂ ਕਰ ਰਿਹਾ ਨਮ
Millind Gaba Sister Wedding Video: ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ
Millind Gaba Sister Wedding Video: ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ, ਪੰਜਾਬੀ ਗਾਇਕ ਦੀ ਪਿਆਰੀ ਭੈਣ ਪਲਵੀ ਗਾਬਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਮਿਲਿੰਦ ਫੁੱਟ-ਫੁੱਟ ਕੇ ਰੋਂਦੇ ਹੋਏ ਵਿਖਾਈ ਦੇ ਰਹੀ ਹਨ। ਕਲਾਕਾਰ ਦਾ ਉਸਦੀ ਭੈਣ ਨਾਲ ਸ਼ੇਅਰ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ।
ਪੰਜਾਬੀ ਗਾਇਕ ਮਿਲਿੰਦ ਨੇ ਇਹ ਵੀਡੀਆ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਕਲਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ਹਾਂ, ਤੇਰੀਆਂ ਖੁਸ਼ੀਆਂ ਲਈ, ਮੈਂ ਰੱਬ ਨਾਲ ਲੜ੍ਹ ਜਾਵਾਂਗਾ...🥺🥹ਮੈਂ ਸਭ ਤੋਂ ਖੁਸ਼ਕਿਸਮਤ ਭਰਾ ਹਾਂ... @weddingcrazephotography @bannetdosanjh...
View this post on Instagram
ਮਿਲਿੰਦ ਗਾਬਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਜਿੱਥੇ ਵਧਾਈ ਦਿੱਤੀ ਜਾ ਰਹੀ ਹੈ, ਉਸਦੇ ਨਾਲ ਹੀ ਇਹ ਪਲ ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਨੇ ਪੋਸਟ ਉੱਪਰ ਕਮੈਂਟ ਕਰ ਵਧਾਈ ਦਿੱਤੀ।
View this post on Instagram
ਦੱਸ ਦੇਈਏ ਕਿ ਪੰਜਾਬੀ ਗਾਇਕ ਮਿਲਿੰਗ ਗਾਬਾ ਆਪਣੀ ਭੈਣ ਦੇ ਬੇਹੱਦ ਨਜ਼ਦੀਕ ਸਨ। ਇਸ ਤੋਂ ਪਹਿਲਾਂ ਵੀ ਗਾਇਕ ਆਪਣੀ ਭੈਣ ਪ੍ਰਤੀ ਪਿਆਰ ਨੂੰ ਦਿਖਾ ਚੁੱਕੇ ਹਨ। ਉਹ ਅਕਸਰ ਆਪਣੀ ਭੈਣ ਨਾਲ ਸੋਸ਼ਲ ਮੀਡੀਆ ਉੱਪਰ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁਟਾਉਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।