Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦਾ ਦੁਨੀਆ ਭਰ 'ਚ ਚੱਲਿਆ ਜਾਦੂ, ਕਮੇਡੀਅਨ ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Kulhad Pizza Couple New Post: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਅਤੇ ਐਮੀ ਵਿਰਕ ਤੋਂ ਇਲਾਵਾ ਅਨਮੋਲ ਕਵਾਤਰਾ ਅਤੇ ਆਸ਼ੀਸ਼ ਚੰਚਲਾਨੀ ਨੇ ਵੀ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਹੈ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ(ਸਹਿਜ ਅਰੋੜਾ) ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਖਾਸ ਅਪੀਲ ਕੀਤੀ ਹੈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਵੱਲੋਂ ਲੋਕਾਂ 'ਤੇ ਮੀਡੀਆ ਨੂੰ ਕੀਤੀ ਗਈ ਅਪੀਲ, ਪੋਸਟ 'ਚ ਕੀਤਾ ਵੱਡਾ ਖੁਲਾਸਾ
Millind Gaba Sister Wedding Video: ਪੰਜਾਬੀ ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਨਿੱਜੀ ਜ਼ਿੰਦਗੀ ਹੈ। ਦਰਅਸਲ, ਪੰਜਾਬੀ ਗਾਇਕ ਦੀ ਪਿਆਰੀ ਭੈਣ ਪਲਵੀ ਗਾਬਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਮਿਲਿੰਦ ਫੁੱਟ-ਫੁੱਟ ਕੇ ਰੋਂਦੇ ਹੋਏ ਵਿਖਾਈ ਦੇ ਰਹੀ ਹਨ। ਕਲਾਕਾਰ ਦਾ ਉਸਦੀ ਭੈਣ ਨਾਲ ਸ਼ੇਅਰ ਕੀਤਾ ਗਿਆ ਇਹ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਿਹਾ ਹੈ।
Read More: Millind Gaba Sister Wedding: ਭੈਣ ਦੀ ਵਿਦਾਈ 'ਤੇ ਫੁੱਟ-ਫੁੱਟ ਰੋਣ ਲੱਗੇ ਮਿਲਿੰਦ ਗਾਬਾ, ਪੰਜਾਬੀ ਗਾਇਕ ਦਾ ਵੀਡੀਓ ਹਰ ਕਿਸੇ ਦੀਆਂ ਅੱਖਾਂ ਕਰ ਰਿਹਾ ਨਮ
Parineeti Chopra Raghav Chadha Reception: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਦੋਵਾਂ ਨੇ 24 ਸਤੰਬਰ ਨੂੰ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਸੱਤ ਫੇਰੇ ਲਏ।
Read More: Parineeti-Raghav Reception: ਇੱਕ ਨਹੀਂ ਬਲਕਿ ਤਿੰਨ ਰਿਸੈਪਸ਼ਨ ਕਰਨਗੇ ਪਰਿਣੀਤੀ-ਰਾਘਵ! ਸਿਆਸੀ 'ਤੇ ਫਿਲਮੀ ਸਿਤਾਰਿਆਂ ਦੀ ਲੱਗੇਗੀ ਮਹਿਫ਼ਲ
Parineeti-Raghav Photo: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟ ਰਹੀ ਹੈ।
Read More: Parineeti-Raghav Photo: ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਈ ਪਰਿਣੀਤੀ-ਰਾਘਵ ਦੀ ਜੋੜੀ, ਵੇਖੋ ਦੋਵਾਂ ਦਾ ਖੂਬਸੂਰਤ ਅੰਦਾਜ਼
First Punjabi Horror Movie GUDIYA: ਪੰਜਾਬੀ ਸਿਨੇਮਾ ਜਗਤ ਦੇ ਸਿਤਾਰੇ ਇਸ ਵਾਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਸਿਨੇਮਾ ਆਪਣੀ ਪਹਿਲੀ ਡਰਾਉਣੀ ਫਿਲਮ "ਗੁੜੀਆ" ਨਾਲ ਰੂਹ ਕੰਬਾ ਦੇਣ ਵਾਲਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੈ। ਜਿਵੇਂ ਹੀ "ਗੁੜੀਆ" ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਾਂ ਇਹ ਫਿਲਮ ਦੇਖਣ ਵਾਲਿਆਂ ਨੂੰ ਇੱਕ ਬਿਜਲੀ ਦੇ ਝਟਕੇ ਵਾਂਗ ਲੱਗਿਆ। ਆਖਿਰ ਫਿਲਮ ਵਿੱਚ ਕਿਹੜੇ ਪੰਜਾਬੀ ਅਦਾਕਾਰ ਨਜ਼ਰ ਆਉਣਗੇ ਜਾਣਨ ਲਈ ਪੜ੍ਹੋ ਪੂਰੀ ਖਬਰ....
Read More: Horror Movie GUDIYA: ਪਹਿਲੀ ਪੰਜਾਬੀ ਡਰਾਉਣੀ ਫਿਲਮ 'GUDIYA' ਦਾ ਪੋਸਟਰ ਰਿਲੀਜ਼, ਯੁਵਰਾਜ ਹੰਸ ਸਣੇ ਨਜ਼ਰ ਆਉਣਗੇ ਇਹ ਸਿਤਾਰੇ
Kaun Banega Crorepati 15: 'ਕੌਨ ਬਨੇਗਾ ਕਰੋੜਪਤੀ 15' ਇਨ੍ਹੀਂ ਦਿਨੀਂ ਟਾਕ ਆਫ ਦ ਟਾਊਨ ਬਣਿਆ ਹੋਇਆ ਹੈ। ਇਸ ਕਵਿਜ਼ ਗੇਮ ਰਿਐਲਿਟੀ ਸ਼ੋਅ ਦਾ ਨਵੀਨਤਮ ਐਪੀਸੋਡ ਮੇਜ਼ਬਾਨ ਅਮਿਤਾਭ ਬੱਚਨ ਦੇ ਸਟੈਂਡਅੱਪ ਕਾਮੇਡੀਅਨ ਜ਼ਾਕਿਰ ਖਾਨ ਅਤੇ ਖਾਨ ਸਰ ਦੇ ਸਵਾਗਤ ਨਾਲ ਸ਼ੁਰੂ ਹੁੰਦਾ ਹੈ। ਸ਼ੋਅ ਦੇ ਦੌਰਾਨ, ਬਿੱਗ ਬੀ ਨੇ ਦਰਸ਼ਕਾਂ ਨੂੰ ਦੱਸਿਆ ਕਿ ਖਾਨ ਸਰ ਨੇ ਲਗਭਗ 60 ਲੱਖ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਹੈ। ਉਹ ਜ਼ਾਕਿਰ ਖਾਨ ਦੀ ਵੀ ਤਾਰੀਫ ਕਰਦਾ ਹੈ। ਉਸ ਨੇ ਤਾੜੀਆਂ ਨਾਲ ਦੋਵਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਜ਼ਾਕਿਰ ਅਤੇ ਖਾਨ ਸਰ ਦੋਵੇਂ ਬਿੱਗ ਬੀ ਦੇ ਸਾਹਮਣੇ ਹਾਟ ਸੀਟ 'ਤੇ ਬੈਠ ਗਏ। ਇਸ ਦੌਰਾਨ ਜ਼ਾਕਿਰ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਵੀ ਸੁਣਾਈ।
Read More: KBC 15: ਤਿੰਨ ਸਾਲ ਤੱਕ ਬੇਰੋਜ਼ਗਾਰ 'ਤੇ ਖਾਲੀ ਪੇਟ ਸੌਂਦਾ ਰਿਹਾ ਜ਼ਾਕਿਰ ਖਾਨ, 'KBC 15' 'ਚ ਮੁਸ਼ਕਿਲ ਦਿਨਾਂ ਦਾ ਦਰਦ ਕੀਤਾ ਬਿਆਨ
Alia Bhatt Jigra: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਰ ਵਾਰ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਹਿੱਟ ਹੋਣ ਤੋਂ ਬਾਅਦ ਆਲੀਆ ਨੇ ਆਪਣੀ ਇੱਕ ਹੋਰ ਫ਼ਿਲਮ ਜਿਗਰਾ ਦਾ ਐਲਾਨ ਕੀਤਾ ਹੈ। ਫਿਲਮ ਦੀ ਉਨ੍ਹਾਂ ਦੀ ਪਹਿਲੀ ਲੁੱਕ ਵੀ ਸਾਹਮਣੇ ਆਈ ਹੈ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਕਰਨ ਜੌਹਰ ਅਤੇ ਆਲੀਆ ਭੱਟ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦੋਵੇਂ ਮਿਲ ਕੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਵਸਨ ਬਾਲਾ ਕਰ ਰਹੇ ਹਨ।
Read More: Alia Bhatt Upcoming Film: ਆਲੀਆ ਭੱਟ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਅਦਾਕਾਰਾ ਜਾਨ 'ਤੇ ਖੇਡ ਕਰੇਗੀ ਇਹ ਕੰਮ
Ammy Virk-Sonam Bajwa Movie Khuddi Haryana Wal Di: ਪੰਜਾਬੀ ਗਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਵੱਲੋਂ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਦੋਵਾਂ ਦੀ ਜੋੜੀ ਪਰਦੇ ਉੱਪਰ ਧਮਾਲ ਮਚਾਉਣ ਲਈ ਤਿਆਰ ਹੈ। ਦਰਅਸਲ, ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਬਲਾਕਬਸਟਰ ਜੋੜੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨਾਲ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਫਿਲਮ ਦੇ ਪਹਿਲਾ ਪੋਸਟਰ ਦੇ ਨਾਲ-ਨਾਲ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।
Read More: Ammy Virk: ਐਮੀ ਵਿਰਕ-ਸੋਨਮ ਬਾਜਵਾ ਦੀ ਜੋੜੀ ਪਰਦੇ 'ਤੇ ਵਾਪਸੀ ਲਈ ਤਿਆਰ, ਫਿਲਮ 'ਕੁੜੀ ਹਰਿਆਣੇ ਵੱਲ ਦੀ' ਨਾਲ ਕਰਨਗੇ ਧਮਾਕਾ!
Waheeda Rahman; ਮਸ਼ਹੂਰ ਬਾਲੀਵੁੱਡ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਹੈ ਕਿ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਚੁਣਿਆ ਗਿਆ ਹੈ। ਵਹੀਦਾ ਰਹਿਮਾਨ ਗਾਈਡ, ਪਿਆਸਾ, ਕਾਗਜ਼ ਕੇ ਫੂਲ ਅਤੇ ਚੌਧਵੀਂ ਕਾ ਚਾਂਦ ਵਰਗੀਆਂ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ।
Read More: Waheeda Rahman: ਦਿੱਗਜ ਬਾਲੀਵੁੱਡ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਨੁਰਾਗ ਠਾਕੁਰ ਨੇ ਕੀਤਾ ਐਲਾਨ
Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਸੋਨਮ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਸੋਨਮ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਅਤੇ ਦੋਵੇਂ ਫਿਲਮਾਂ ਨੇ ਕਰੋੜਾਂ 'ਚ ਕਮਾਈ ਕੀਤੀ।
Read More: Sonam Bajwa: ਸੋਨਮ ਬਾਜਵਾ ਨੇ ਪਿੰਕ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਪਿਆਰ ਦੀ ਕੀਤੀ ਬਰਸਾਤ, ਬੋਲੇ- 'ਬਾਰਬੀ ਡੌਲ'
Kulhad Pizza Couple New Post: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਅਤੇ ਐਮੀ ਵਿਰਕ ਤੋਂ ਇਲਾਵਾ ਅਨਮੋਲ ਕਵਾਤਰਾ ਅਤੇ ਆਸ਼ੀਸ਼ ਚੰਚਲਾਨੀ ਨੇ ਵੀ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਹੈ। ਇਸ ਵਿਚਾਲੇ ਕੁੱਲ੍ਹੜ ਪੀਜ਼ਾ ਕਪਲ(ਸਹਿਜ ਅਰੋੜਾ) ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਖਾਸ ਅਪੀਲ ਕੀਤੀ ਹੈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਵੱਲੋਂ ਲੋਕਾਂ 'ਤੇ ਮੀਡੀਆ ਨੂੰ ਕੀਤੀ ਗਈ ਅਪੀਲ, ਪੋਸਟ 'ਚ ਕੀਤਾ ਵੱਡਾ ਖੁਲਾਸਾ
Parineeti Bridal Entry: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। 24 ਸਤੰਬਰ ਨੂੰ ਉਦੈਪੁਰ ਵਿੱਚ ਇਸ ਜੋੜੇ ਨੇ ਸੱਤ ਫੇਰੇ ਲਏ। ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਰ ਕੋਈ ਇਸ ਜੋੜੀ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਿਹਾ ਹੈ। ਪਰਿਣੀਤੀ ਦੇ ਵਿਆਹ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਚੋਪੜਾ ਇਸ ਵਿਆਹ ਦਾ ਹਿੱਸਾ ਨਹੀਂ ਬਣ ਸਕੀ। ਪਰ ਉਨ੍ਹਾਂ ਦੀ ਮਾਂ ਮਧੂ ਚੋਪੜਾ ਵਿਆਹ ਵਿੱਚ ਸ਼ਾਮਲ ਹੋਈ ਸੀ। ਪਰਿਣੀਤੀ ਦੀ ਬ੍ਰਾਈਡਲ ਐਂਟਰੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਇਸ ਦੌਰਾਨ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਰੀ ਦੀ ਐਂਟਰੀ ਤੇ ਮਧੂ ਚੋਪੜਾ ਦਾ ਰਿਐਕਸ਼ਨ ਨਜ਼ਰ ਆ ਰਿਹਾ ਹੈ।
Read More: Parineeti Chopra Wedding: ਪਰਿਣੀਤੀ ਦੀ ਬ੍ਰਾਈਡਲ ਐਂਟਰੀ 'ਤੇ ਝੂਮੇ ਫੈਨਜ਼, ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਦਾ ਰਿਐਕਸ਼ਨ ਵਾਇਰਲ
Parineeti Chopra Raghav Chadha Net Worth: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਚੁੱਕੇ ਹਨ। ਇਸ ਜੋੜੇ ਦਾ ਵਿਆਹ 24 ਦਸੰਬਰ ਨੂੰ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਹੋਇਆ ਸੀ। ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ। ਅਜਿਹੇ 'ਚ ਪ੍ਰਸ਼ੰਸਕ ਇਸ ਜੋੜੀ ਬਾਰੇ ਛੋਟੀਆਂ-ਛੋਟੀਆਂ ਗੱਲਾਂ ਜਾਣਨ ਲਈ ਕਾਫੀ ਉਤਸ਼ਾਹਿਤ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਜੋੜੇ ਨਾਲ ਜੁੜੀ ਇਕ ਖਾਸ ਗੱਲ ਦੱਸਾਂਗੇ, ਜੋ ਬਹੁਤ ਘੱਟ ਲੋਕ ਜਾਣਦੇ ਹਨ।
Gaddi Jandi Ae Chhalaangan Mardi Advance Booking: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਐਮੀ ਵਿਰਕ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' 28 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਫਿਲਮ ਮੇਕਰਸ ਫੈਨਜ਼ ਲਈ ਸਪੈਸ਼ਲ ਆਫਰ ਲੈਕੇ ਆਏ ਹਨ।
Ira Khan Trolled: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਸ ਨੇ ਕੁਝ ਮਹੀਨੇ ਪਹਿਲਾਂ ਹੀ ਨੂਪੁਰ ਸ਼ਿਖਰੇ ਨਾਲ ਮੰਗਣੀ ਕੀਤੀ ਸੀ। ਉਹ ਅਤੇ ਨੂਪੁਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਅਕਸਰ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਉਂਦੇ ਹਨ। ਈਰਾ ਅਤੇ ਨੂਪੁਰ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਈਰਾ ਖਾਨ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸਨੇ ਆਪਣੇ ਗੁਜ਼ਾਰੇ ਕੁਝ ਖਾਸ ਪਲਾਂ ਦੇ ਵੀਡੀਓ ਸ਼ੇਅਰ ਕੀਤੇ ਹਨ ਅਤੇ ਕੈਪਸ਼ਨ ਵਿੱਚ ਲਿਖਿਆ ਹੈ - 'ਯਾਦਾਂ ਦੀਆਂ ਗਲੀਆਂ ਵਿੱਚੋਂ ਇੱਕ ਸਫ਼ਰ।' ਇਨ੍ਹਾਂ 'ਚੋਂ ਪਹਿਲੇ ਵੀਡੀਓ 'ਚ ਈਰਾ ਆਪਣੀ ਮੰਗੇਤਰ ਨੂਪੁਰ ਸ਼ਿਖਰੇ ਨਾਲ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵਰਕਆਊਟ ਦੌਰਾਨ ਆਇਰਾ ਨੂੰ ਨੂਪੁਰ ਨਾਲ ਵਾਰ-ਵਾਰ ਲਿਪ-ਲਾਕ ਕਰਦੇ ਦੇਖਿਆ ਗਿਆ, ਜਿਸ ਕਾਰਨ ਉਹ ਟ੍ਰੋਲ ਹੋ ਗਈ।
Jawan Box Office Worldwide Collection: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੁਨੀਆ ਭਰ 'ਚ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਜਿੱਥੇ ਘਰੇਲੂ ਬਾਕਸ ਆਫਿਸ ਕਮਾਈ ਦੇ ਮਾਮਲੇ 'ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਉੱਥੇ ਹੀ ਹੁਣ 'ਜਵਾਨ' ਵਰਲਡਵਾਈਡ ਵੀ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ 'ਜਵਾਨ' ਦੇ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਜਿਸ ਮੁਤਾਬਕ ਸ਼ਾਹਰੁਖ ਖਾਨ ਦੀ ਫਿਲਮ ਨੇ ਦੁਨੀਆ ਭਰ 'ਚ 1004.92 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਵੀ 1055 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ 'ਜਵਾਨ' ਰਾਹੀਂ ਕਿੰਗ ਖਾਨ ਆਪਣਾ ਹੀ ਰਿਕਾਰਡ ਤੋੜਨ ਦੇ ਬਹੁਤ ਨੇੜੇ ਆ ਗਏ ਹਨ।
Dilip Kumar Sister Saeeda Died: ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਫਿਲਮ ਮੇਕਰ ਮਹਿਬੂਬ ਖਾਨ ਦੇ ਬੇਟੇ ਇਕਬਾਲ ਖਾਨ ਨਾਲ ਵਿਆਹੀ ਦਿਲੀਪ ਕੁਮਾਰ ਦੀ ਭੈਣ ਸਈਦਾ ਦਾ ਦਿਹਾਂਤ ਹੋ ਗਿਆ ਹੈ। ਮਹਿਬੂਬ ਖਾਨ ਨੇ ਮਦਰ ਇੰਡੀਆ ਅਤੇ ਅੰਦਾਜ਼ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਪਿਛੋਕੜ
Entertainment News Today Latest Updates 26 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ, ਜਾਣੋ ਕੀ ਹੈ ਇਸ ਦੇ ਪਿੱਛੇ ਸੱਚਾਈ
Gurpreet Ghuggi Video: ਗੁਰਪ੍ਰੀਤ ਘੁੱਗੀ ਉਹ ਕਲਾਕਾਰ ਹਨ, ਜੋ ਹਰ ਕਿਸੇ ਦੇ ਹਰਮਨਪਿਆਰੇ ਹਨ। ਉਨ੍ਹਾਂ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਿਰਦਾਰ ਦੇ ਨਾਲ ਉਹ ਘਰ-ਘਰ 'ਚ ਮਸ਼ਹੂਰ ਹੋਏ ਅਤੇ ਹੁਣ ਉਹ ਐਕਟਿੰਗ 'ਚ ਵੀ ਕਮਾਲ ਕਰ ਰਹੇ ਹਨ। ਹਾਲ ਹੀ 'ਚ ਘੁੱਗੀ ਨੂੰ ਫਿਲਮ 'ਮਸਤਾਨੇ' 'ਚ ਆਪਣੀ ਭੂਮਿਕਾ ਦੇ ਲਈ ਕਾਫੀ ਤਾਰੀਫਾਂ ਮਿਲੀਆਂ।
ਇਸ ਦਰਮਿਆਨ ਹੁਣ ਸੋਸ਼ਲ ਮੀਡੀਆ 'ਤੇ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਘੁੱਗੀ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕੋਲ ਇਸ ਦੌਰਾਨ 2-3 ਸ਼ਖਸ ਮੌਜੂਦ ਹਨ, ਜੋ ਉਨ੍ਹਾਂ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਪ੍ਰਸ਼ੰਸਕਾਂ ਦੇ ਸਾਹ ਸੁੱਕ ਗਏ, ਪਰ ਜਦੋਂ ਪੂਰੀ ਵੀਡੀਓ ਦੇਖੀ ਤਾਂ ਅਸਲੀਅਤ ਸਭ ਦੇ ਸਾਹਮਣੇ ਆਈ। ਤੁਸੀਂ ਵੀ ਦੇਖੋ:
ਘੁੱਗੀ ਨੇ ਫੈਨਜ਼ ਨਾਲ ਕੀਤਾ ਮਜ਼ਾਕ
ਵੀਡੀਓ 'ਚ ਘੁੱਗੀ ਬੇਹੋਸ਼ ਹੋਣ ਦਾ ਡਰਾਮਾ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਕੋਲ ਮੌਜੂਦ ਸ਼ਖਸ ਜਦੋਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਫੇਸਬੁੱਕ 'ਤੇ ਲਾਈਵ ਲੱਗਿਆ ਹੋਇਆ ਹੈ, ਤਾਂ ਉਹ ਤੁਰੰਤ ਹੋਸ਼ ਸੰਭਾਲ ਲੈਂਦੇ ਹਨ। ਇਸ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਫੈਨਜ਼ ਨੇ ਸ਼ੁਕਰ ਮਨਾਇਆ ਕਿ ਕਮੇਡੀਅਨ ਬਿਲਕੁਲ ਸਹੀ ਸਲਾਮਤ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਭਾਜੀ ਵੀ ਸਿਰਾ ਈ ਕਰਾ ਦਿੰਦੇ ਆ। ਮੈਂ ਤਾਂ ਪਹਿਲਾਂ ਡਰ ਗਿਆ ਸੀ।' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਪਰਮਾਤਮਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਕਮੇਡੀਅਨ ਬਣ ਕੇ ਲੋਕਾਂ ਨੂੰ ਖੂਬ ਹਸਾਇਆ ਤੇ ਹੁਣ ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਘੁੱਗੀ ਹਾਲ ਹੀ 'ਚ ਤਰਸੇਮ ਜੱਸੜ ਦੇ ਨਾਲ ਫਿਲਮ 'ਮਸਤਾਨੇ' 'ਚ ਨਜ਼ਰ ਆਏ ਸੀ।
- - - - - - - - - Advertisement - - - - - - - - -