Parineeti-Raghav Net Worth: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਜਾਇਦਾਦ 'ਚ ਜ਼ਮੀਨ ਅਸਮਾਨ ਦਾ ਫਰਕ, ਰਾਘਵ ਚਲਾਉਂਦੇ ਸਵਿਫਟ ਡਿਜ਼ਾਇਰ, ਤਾਂ ਔਡੀ 'ਚ ਘੁੰਮਦੀ ਪਤਨੀ
Parineeti Chopra Raghav Chadha Net Worth: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਚੁੱਕੇ ਹਨ। ਇਸ ਜੋੜੇ ਦੀ ਜਾਇਦਾਦ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Parineeti Chopra Raghav Chadha Net Worth: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਚੁੱਕੇ ਹਨ। ਇਸ ਜੋੜੇ ਦਾ ਵਿਆਹ 24 ਦਸੰਬਰ ਨੂੰ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ ਹੋਇਆ ਸੀ। ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ। ਅਜਿਹੇ 'ਚ ਪ੍ਰਸ਼ੰਸਕ ਇਸ ਜੋੜੀ ਬਾਰੇ ਛੋਟੀਆਂ-ਛੋਟੀਆਂ ਗੱਲਾਂ ਜਾਣਨ ਲਈ ਕਾਫੀ ਉਤਸ਼ਾਹਿਤ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਜੋੜੇ ਨਾਲ ਜੁੜੀ ਇਕ ਖਾਸ ਗੱਲ ਦੱਸਾਂਗੇ, ਜੋ ਬਹੁਤ ਘੱਟ ਲੋਕ ਜਾਣਦੇ ਹਨ।
ਰਾਘਵ ਚੱਢਾ ਅਤੇ ਪਰਿਣੀਤੀ ਦੀ ਕੁੱਲ ਜਾਇਦਾਦ
ਅੱਜ ਅਸੀਂ ਤੁਹਾਨੂੰ ਇਸ ਜੋੜੇ ਦੀ ਨੈੱਟਵਰਥ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਸਾਲ 2011 'ਚ ਫਿਲਮ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਪਰਿਣੀਤੀ ਚੋਪੜਾ ਕਾਫੀ ਆਲੀਸ਼ਾਨ ਜ਼ਿੰਦਗੀ ਬਤੀਤ ਕਰਦੀ ਹੈ। ਜਦੋਂਕਿ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਾਘਵ ਚੱਢਾ ਸਾਦਾ ਜੀਵਨ ਜਿਊਣਾ ਪਸੰਦ ਕਰਦੇ ਹਨ।
View this post on Instagram
ਦੋਹਾਂ ਦੀ ਕਮਾਈ 'ਚ ਕਾਫੀ ਫਰਕ
ਅਜਿਹੇ 'ਚ ਦੋਵਾਂ ਦੀ ਜਾਇਦਾਦ 'ਚ ਕਾਫੀ ਫਰਕ ਹੈ। ਰਿਪੋਰਟ ਦੇ ਅਨੁਸਾਰ, ਪਰਿਣੀਤੀ ਦੀ ਕੁੱਲ ਜਾਇਦਾਦ ਲਗਭਗ 60 ਕਰੋੜ ਰੁਪਏ ਹੈ, ਜਦੋਂ ਕਿ ਰਾਘਵ ਚੱਢਾ ਦੀ ਕੁੱਲ ਕਮਾਈ 50 ਲੱਖ ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮਾਂ ਤੋਂ ਇਲਾਵਾ ਪਰਿਣੀਤੀ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਕਰੋੜਾਂ ਰੁਪਏ ਕਮਾ ਲੈਂਦੀ ਹੈ। ਪਰਿਣੀਤੀ ਮਹਿੰਗੀਆਂ ਕਾਰਾਂ ਦੀ ਵੀ ਸ਼ੌਕੀਨ ਹੈ। ਉਸ ਕੋਲ ਔਡੀ ਏ-6, ਜੈਗੁਆਰ ਐਕਸਜੇਐੱਲ, ਔਡੀ ਕਿਊ-5 ਵਰਗੀਆਂ ਲਗਜ਼ਰੀ ਕਾਰਾਂ ਹਨ। ਰਾਘਵ ਦੀ ਗੱਲ ਕਰੀਏ ਤਾਂ ਉਸ ਕੋਲ ਮਾਰੂਤੀ ਦੀ ਸਵਿਫਟ ਡੀਜ਼ਾਇਰ ਕਾਰ ਹੈ।
#WATCH | Newlywed couple AAP MP Raghav Chadha and actor Parineeti Chopra arrive in Delhi. pic.twitter.com/zpWHYrh2zg
— ANI (@ANI) September 25, 2023
ਵਿਆਹ ਤੋਂ ਬਾਅਦ ਜੋੜੇ ਦਾ ਪਹਿਲਾ ਵੀਡੀਓ
ਵਿਆਹ ਤੋਂ ਬਾਅਦ ਪਰਿਣੀਤੀ ਹੁਣ ਦਿੱਲੀ ਸਥਿਤ ਆਪਣੇ ਸਹੁਰੇ ਘਰ ਪਹੁੰਚ ਗਈ ਹੈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਪਰਿਣੀਤੀ ਆਪਣੇ ਪਤੀ ਨਾਲ ਹੱਸਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਮੰਗਲਸੂਤਰ, ਚੂੜਾ ਤੇ ਸਿੰਦੂਰ ਪਹਿਨੇ ਬਹੁਤ ਸੁੰਦਰ ਲੱਗ ਰਹੀ ਹੈ।