Ammy Virk: ਐਮੀ ਵਿਰਕ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦੀ ਐਡਵਾਂਸ ਬੁਕਿੰਗ 'ਤੇ ਆਈਫੋਨ 15 ਜਿੱਤਣ ਦਾ ਮੌਕਾ, ਕਰਨਾ ਪਵੇਗਾ ਇਹ ਕੰਮ
Ammy Virk New Movie: ਐਮੀ ਵਿਰਕ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਜੈਸਮੀਨ ਬਾਜਵਾ ਸਟਾਰਰ ਮੂਵੀ 'ਤੇ ਇੱਕ ਬੇਹੱਦ ਖਾਸ ਆਫਰ ਹੈ। ਤੁਸੀਂ ਫਿਲਮ ਦੀਆਂ ਐਡਵਾਂਸ ਟਿਕਟਾਂ ਬੁੱਕ ਕਰਕੇ ਇੱਕ ਨੈਨੋ ਕਾਰ ਤੇ ਆਈਫੋਨ 15 ਜਿੱਤ ਸਕਦੇ ਹੋ।

Gaddi Jandi Ae Chhalaangan Mardi Advance Booking: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਐਮੀ ਵਿਰਕ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' 28 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਫਿਲਮ ਮੇਕਰਸ ਫੈਨਜ਼ ਲਈ ਸਪੈਸ਼ਲ ਆਫਰ ਲੈਕੇ ਆਏ ਹਨ।
ਦਰਅਸਲ, ਐਮੀ ਵਿਰਕ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਜੈਸਮੀਨ ਬਾਜਵਾ ਸਟਾਰਰ ਮੂਵੀ 'ਤੇ ਇੱਕ ਬੇਹੱਦ ਖਾਸ ਆਫਰ ਹੈ। ਤੁਸੀਂ ਫਿਲਮ ਦੀਆਂ ਐਡਵਾਂਸ ਟਿਕਟਾਂ ਬੁੱਕ ਕਰਕੇ ਇੱਕ ਨੈਨੋ ਕਾਰ ਤੇ ਆਈਫੋਨ 15 ਜਿੱਤ ਸਕਦੇ ਹੋ। ਇਸ ਬਾਰੇ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਇਨਾਮ ਜਿੱਤਣ ਦਾ ਦਾਅਵੇਦਾਰ ਬਣਨ ਦਾ ਤਰੀਕਾ ਦੱਸਿਆ ਹੈ। ਜਾਣੋ ਤੁਸੀਂ ਕਿਵੇਂ ਇਨਾਮ ਜਿੱਤ ਸਕਦੇ ਹੋ:
ਸਭ ਤੋਂ ਪਹਿਲਾਂ ਤੁਹਾਨੂੰ 28 ਸਤੰਬਰ ਨੂੰ ਪਹਿਲਾਂ ਫਿਲਮ ਦੀਆਂ ਟਿਕਟਾਂ ਬੁੱਕ ਕਰਨੀਆਂ ਹਨ ਅਤੇ ਇਸ ਨੂੰ ਸ਼ੇਅਰ ਕਰਨਾ ਹੈ।
ਇਸ ਤੋਂ ਬਾਅਦ ਤੁਹਾਨੂੰ ਇੰਸਟਾਗ੍ਰਾਮ 'ਤੇ ਜਾ ਕੇ ਹੈਸ਼ਟੈਗ ਤੇ ਲਿਖ ਕੇ ਆਪਣੀਆਂ ਟਿਕਟਾਂ ਪੋਸਟ ਕਰਨੀਆਂ ਹਨ ਅਤੇ ਵ੍ਹਾਈਟ ਹਿਲ ਸਟੂਡੀਓਜ਼ ਨੂੰ ਟੈਗ ਕਰਨਾ ਹੈ।
ਇਸ ਤੋਂ ਬਾਅਦ ਵ੍ਹਟਸਐਪ ਨੰਬਰ +917347002712 'ਤੇ ਆਪਣੀਆਂ ਟਿਕਟਾਂ ਦਾ ਸਕ੍ਰੀਨਸ਼ੌਟ ਭੇਜਣਾ ਹੈ (ਆਪਣੇ ਨਾਮ ਤੇ ਨੰਬਰ ਦੇ ਨਾਲ)।
ਬਿਨੂੰ ਢਿੱਲੋਂ ਦੀ ਪੋਸਟ ਮੁਤਾਬਕ ਇਹ ਆਫਰ 28 ਸਤੰਬਰ ਤੋਂ ਪਹਿਲਾਂ ਹੀ ਵੈਲਿਡ ਹੈ।
ਇਸ ਆਫਰ ਦਾ ਲਾਭ ਸਿਰਫ ਭਾਰਤੀ ਨਾਗਰਿਕ ਹੀ ਲੈ ਸਕਦੇ ਹਨ।
18 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਲਈ ਹੀ ਇਹ ਆਫਰ ਹੈ।
ਇਸ ਆਫਰ ਲਈ ਜ਼ਰੂਰੀ ਨਹੀਂ ਕਿ ਤੁਸੀਂ ਖੁਦ ਟਿਕਟਾਂ ਖਰੀਦੀਆਂ ਹੋਣ।
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਇਸ ਸਾਲ ਇਹ ਤੀਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਫਿਲਮ ਦੀ ਕਹਾਣੀ ਦਾਜ ਦੇ ਲਾਲਚੀ ਮਾਪਿਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਆਪਣੇ ਐਮਬੀਏ ਪਾਸ ਮੁੰਡੇ ਲਈ ਅਜਿਹੀ ਕੁੜੀ ਤਲਾਸ਼ ਕਰ ਰਹੇ ਹਨ, ਜਿਸ ਦਾ ਪਰਿਵਾਰ ਦਾਜ 'ਚ ਕਾਰ ਦੇਵੇ।






















