ਬਾਲਾਜੀ ਟੈਲੀਫ਼ਿਲਮਜ਼ ਦਾ ਸਾਬਕਾ COO ਜ਼ੁਲਫ਼ੀਕਾਰ ਖਾਨ 75 ਦਿਨਾਂ ਤੋਂ ਲਾਪਤਾ, ਏਕਤਾ ਕਪੂਰ ਨੇ PM ਮੋਦੀ ਤੋਂ ਮੰਗੀ ਮਦਦ
Ekta Kapoor: ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਦੇ ਸਾਬਕਾ ਸੀਓਓ ਜ਼ੁਲਫਿਕਾਰ ਖਾਨ ਲੰਬੇ ਸਮੇਂ ਤੋਂ ਲਾਪਤਾ ਹਨ, ਜਿਸ ਨੂੰ ਕਰਨ ਕੁੰਦਰਾ ਨੇ ਵੀ ਪੋਸਟ ਕੀਤਾ ਹੈ
Balaji Telefilms Ex COO Zulfikar Ahmad Khan: ਫਿਲਮ ਨਿਰਮਾਤਾ ਏਕਤਾ ਕਪੂਰ ਦੇ ਬਾਲਾਜੀ ਟੈਲੀਫਿਲਮਜ਼ ਦੇ ਸਾਬਕਾ ਸੀਓਓ ਜ਼ੁਲਫਿਕਾਰ ਅਹਿਮਦ ਖਾਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਏਕਤਾ ਕਪੂਰ ਨੇ ਖੁਲਾਸਾ ਕੀਤਾ ਹੈ ਕਿ ਜ਼ੁਲਫਿਕਾਰ ਖਾਨ ਪਿਛਲੇ ਕਈ ਦਿਨਾਂ ਤੋਂ ਨੈਰੋਬੀ ਤੋਂ ਲਾਪਤਾ ਹਨ। ਇਹ ਖਬਰ ਸੁਣਨ ਤੋਂ ਬਾਅਦ ਮਨੋਰੰਜਨ ਜਗਤ 'ਚ ਹਲਚਲ ਮਚ ਗਈ ਹੈ। ਕਈ ਸਿਤਾਰੇ ਇਕੱਠੇ ਆ ਰਹੇ ਹਨ, ਜੁਲਫਿਕਾਰ ਨੂੰ ਲੱਭਣ ਦੀ ਅਪੀਲ ਕਰ ਰਹੇ ਹਨ।
ਦਰਅਸਲ, ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਜ਼ੁਲਫਿਕਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਸ਼ੇਅਰ ਕਰੋ। ਜ਼ੁਲਫਿਕਾਰ ਖਾਨ ਕਰੀਬ 3 ਮਹੀਨੇ ਪਹਿਲਾਂ ਤੋਂ ਲਾਪਤਾ ਹੈ ਅਤੇ ਹੁਣ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸ਼ੇਅਰ ਕਰੋ। ਇਸ ਤੋਂ ਇਲਾਵਾ ਏਕਤਾ ਕਪੂਰ ਨੇ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਅਤੇ ਕੀਨੀਆ ਰੈੱਡ ਕਰਾਸ ਤੋਂ ਵੀ ਮਦਦ ਮੰਗੀ ਹੈ।
View this post on Instagram
ਇਸ ਦੇ ਨਾਲ ਹੀ ਮਸ਼ਹੂਰ ਟੀਵੀ ਐਕਟਰ ਕਰਨ ਕੁੰਦਰਾ ਨੇ ਵੀ ਲੋਕਾਂ ਨੂੰ ਜ਼ੁਲਫਿਕਾਰ ਨੂੰ ਲੱਭਣ ਲਈ ਪਟੀਸ਼ਨ 'ਤੇ ਦਸਤਖਤ ਕਰਨ ਦੀ ਅਪੀਲ ਕੀਤੀ। ਕਰਨ ਕੁੰਦਰਾ ਨੇ ਜ਼ੁਲਫਿਕਾਰ ਨੂੰ ਲੱਭਣ ਦੀ ਅਪੀਲ ਕਰਦੇ ਹੋਏ ਇਕ ਭਾਵੁਕ ਸੋਸ਼ਲ ਮੀਡੀਆ ਨੋਟ ਵੀ ਲਿਖਿਆ ਹੈ। ਕਰਨ ਕੁੰਦਰਾ ਨੇ ਆਪਣੀ ਪੋਸਟ 'ਚ ਲਿਖਿਆ, ''ਮੈਂ ਜ਼ੁਲਫਿਕਾਰ ਨੂੰ ਸਦੀਆਂ ਤੋਂ ਜਾਣਦਾ ਹਾਂ, ਪਰ ਲੌਕਡਾਊਨ ਦੌਰਾਨ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ। ਉਸ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਇੱਕ ਛੋਟੇ ਬੱਚੇ ਵਰਗਾ ਸੀ।
I’ve known Zulfiqar since ages but worked closely with him during lockup and he’s a gem of a person with a child like approach towards life which made us click instantly.. he would send me pictures of all the beautiful places that he travelled to.! Unfortunately #zulfiqarkhan.. https://t.co/nazJUtrzNM
— Karan Kundrra (@kkundrra) October 20, 2022
ਕਰਨ ਨੇ ਅੱਗੇ ਲਿਖਿਆ ਹੈ ਕਿ ਉਹ ਮੈਨੂੰ ਉਨ੍ਹਾਂ ਸਾਰੀਆਂ ਖੂਬਸੂਰਤ ਥਾਵਾਂ ਦੀਆਂ ਤਸਵੀਰਾਂ ਭੇਜਦਾ ਸੀ ਜਿੱਥੇ ਉਹ ਜਾਂਦਾ ਸੀ। ਪਰ ਬਦਕਿਸਮਤੀ ਨਾਲ ਜ਼ੁਲਫ਼ਕਾਰ 75 ਦਿਨਾਂ ਤੋਂ ਵੱਧ ਸਮੇਂ ਤੋਂ ਲਾਪਤਾ ਹੈ ਅਤੇ ਅਸੀਂ ਚਿੰਤਤ ਹਾਂ। ਕਰਨ ਨੇ ਅੱਗੇ ਲਿਖਿਆ ਕਿ ਮੈਂ ਸਿਰਫ ਕਲਪਨਾ ਕਰ ਸਕਦਾ ਹਾਂ ਕਿ ਉਸ ਦੇ ਚਾਹੁਣ ਵਾਲੇ ਕੀ ਕਰ ਰਹੇ ਹੋਣਗੇ। ਕਰਨ ਨੇ ਅੱਗੇ ਲਿਖਿਆ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਪਟੀਸ਼ਨ 'ਤੇ ਦਸਤਖਤ ਕਰੋ ਅਤੇ ਇਸ ਗੱਲ ਨੂੰ ਫੈਲਾਉਣ ਵਿਚ ਮਦਦ ਕਰੋ.. ਅਸੀਂ ਜ਼ੁਲਫੀ ਨੂੰ ਵਾਪਸ ਚਾਹੁੰਦੇ ਹਾਂ।