ਅਨੁਪਮ ਖੇਰ ਦਾ ਦਰਦ- ਕਿਰਨ ਖੇਰ ਦੀ ਮੌਤ ਦੀਆਂ ਅਫਵਾਹਾਂ ਬਹੁਤ ਡਿਸਟਰਬ ਕਰਦੀਆਂ ਹਨ
ਕਿਰਨ ਖੇਰ ਬਾਰੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ, 'ਇਸ ਤਰ੍ਹਾਂ ਦੀਆਂ ਅਫਵਾਹਾਂ ਮੈਨੂੰ ਕਾਫੀ ਡਿਸਟਰਬ ਕਰਦੀਆਂ ਹਨ।
ਮੁੰਬਈ: ਹਾਲ ਹੀ 'ਚ ਕੈਂਸਰ ਪੀੜਤ ਅਦਾਕਾਰਾ ਤੇ ਬੀਜੇਪੀ ਐਮਪੀ ਕਿਰਨ ਖੇਰ ਦੀ ਮੌਤ ਨੂੰ ਲੈਕੇ ਇਕ ਵਾਰ ਫਿਰ ਤੋਂ ਉੱਡੀਆਂ ਅਫਵਾਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਕਿਰਨ ਖੇਰ ਨੂੰ ਕੈਂਸਰ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਤੋਂ ਇਹ ਦੂਜਾ ਮੌਕਾ ਸੀ ਜਦੋਂ ਉਨ੍ਹੀਂ ਦੀ ਮੌਤ ਦੀ ਅਫਵਾਹ ਇਸ ਤਰ੍ਹਾਂ ਫੈਲੀ ਸੀ। ਏਬੀਪੀ ਨਿਊਜ਼ ਨਾਲ ਖਾਸ ਗੱਲ ਕਰਦਿਆਂ ਅਨੁਪਮ ਖੇਰ ਨੇ ਆਪਣੀ ਪਤਨੀ ਨੂੰ ਲੈਕੇ ਇਸ ਤਰ੍ਹਾਂ ਉੱਡਣ ਵਾਲੀਆਂ ਅਫਵਾਹਾਂ ਨੂੰ ਮਾਨਸਿਕ ਤੌਰ 'ਤੇ ਕਾਫੀ ਡਿਸਟਰਬ ਕਰਨ ਵਾਲਾ ਦੱਸਿਆ ਹੈ।
ਕਿਰਨ ਖੇਰ ਬਾਰੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ, 'ਇਸ ਤਰ੍ਹਾਂ ਦੀਆਂ ਅਫਵਾਹਾਂ ਮੈਨੂੰ ਕਾਫੀ ਡਿਸਟਰਬ ਕਰਦੀਆਂ ਹਨ। ਅਚਾਨਕ ਜਦੋਂ ਰਾਤ 10 ਵਜੇ ਤੋਂ ਬਾਅਦ ਕਿਰਨ ਨੂੰ ਲੈਕੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗਦੇ ਹਨ ਤੇ ਕਿਰਨ ਖੇਰ ਦੇ ਠੀਕ ਹੋਣ ਨੂੰ ਲੈਕੇ ਸਵਾਲ ਪੁੱਛੇ ਜਾਂਦੇ ਹਨ ਤਾਂ ਮੈਨੂੰ ਅਚਾਨਕ ਸਮਝ ਨਹੀਂ ਆਉਂਦਾ ਕਿ ਅਜਿਹਾ ਕੀ ਹੋ ਗਿਆ ਕਿ ਮੇਰੇ ਤੋਂ ਕਿਰਨ ਨੂੰ ਲੈਕੇ ਅਜਿਹੇ ਸਵਾਲ ਪੁੱਛੇ ਜਾ ਰਹੇ ਹਨ। ਪਰ ਇਨ੍ਹਾਂ ਅਫਵਾਹਾਂ ਦਾ ਭਲਾ ਕੀ ਕੀਤਾ ਜਾ ਸਕਦਾ?'
ਅਨੁਪਮ ਖੇਰ ਨੇ ਬਲੱਡ ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਕਿਰਨ ਖੇਰ ਦੀ ਹੈਲਥ ਅਪਡੇਟ ਦਿੰਦਿਆਂ ਕਿਹਾ 'ਫਿਲਹਾਲ ਉਹ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਇਲਾਜ ਕਾਫੀ ਮੁਸ਼ਕਿਲ ਹੈ। ਮਹੀਨੇ 'ਚ ਦੋ ਵਾਰ ਉਨ੍ਹਾਂ ਨੂੰ ਕੋਕਿਲਾਬੇਨ ਧੀਰੂਭਾਈ ਅਂਬਾਨੀ ਹਸਪਤਾਲ 'ਚ ਕੀਮੋਥੈਰੇਪੀ ਲਈ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ ਤੋਂ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।'
ਜ਼ਿਕਰਯੋਗ ਹੈ ਕਿ 7 ਮਈ ਨੂੰ ਇਕ ਵਾਰ ਫਿਰ ਤੋਂ ਕਿਰਨ ਖੇਰ ਦੇ ਮਰਨ ਦੀ ਅਫਵਾਹ ਫੈਲੀ ਸੀ ਤਾਂ ਅਨੁਪਮ ਖੇਰ ਦੇ ਦੋਸਤਾਂ, ਕਰੀਬੀਆਂ, ਰਿਸ਼ਤੇਦਾਰਾਂ ਤੇ ਸ਼ੁਭਚਿੰਤਕਾ ਵੱਲੋਂ ਲਗਾਤਾਰ ਫੋਨ ਆ ਰਹੇ ਸਨ। ਅਜਿਹੇ 'ਚ ਅਨੁਪਮ ਖੇਰ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦਿਆਂ ਟਵਿਟਰ 'ਤੇ ਕਿਰਨ ਖੇਰ ਨਾਲ ਜੁੜਿਆ ਹੈਲਥ ਅਪਡੇਟ ਦਿੱਤਾ ਸੀ।