(Source: ECI/ABP News)
ਇਹ ਜਾਦੂ ਹੈ ਜਾਂ ਕੋਈ ਕਲਾ! ਜਾਦੂਗਰ ਅਨਮੋਲਦੀਪ ਸਿੰਘ ਦਾ ਨਾਮ ਚਰਚਾ 'ਚ, ਦੇਖੋ ਕਿਵੇਂ ਬੁੱਝੀ ਗਿੱਪੀ ਗਰੇਵਾਲ ਦੇ ਮਨ ਦੀ ਗੱਲ
Anmoldeep Singh: ਅਨਮੋਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਉਹ ਗਿੱਪੀ ਗਰੇਵਾਲ ਨਾਲ ਨਜ਼ਰ ਆਇਆ ਸੀ। ਦੇਖੋ ਅਨਮੋਲ ਨੇ ਕਿਵੇਂ ਬੁੱਝੀ ਗਿੱਪੀ ਗਰੇਵਾਲ ਦੇ ਮਨ ਦੀ ਗੱਲ:

ਅਮੈਲੀਆ ਪੰਜਾਬੀ ਦੀ ਰਿਪੋਰਟ
Anmoldeep Singh Magician: ਅਨਮੋਲਦੀਪ ਸਿੰਘ, ਇਸ ਨਾਂ ਤੋਂ ਹਰ ਉਹ ਸ਼ਖਸ ਜਾਣੂ ਹੈ, ਜੋ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦਾ ਹੈ। ਅਨਮੋਲਦੀਪ ਸਿੰਘ ਨਾਮ ਦਾ ਇਹ ਪੰਜਾਬੀ ਮੁੰਡਾ ਅੱਜ ਕੱਲ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਹ ਖੁਦ ਨੂੰ ਜਾਦੂਗਰ ਕਹਿੰਦਾ ਹੈ ਅਤੇ ਕਿਸੇ ਦੇ ਵੀ ਮਨ ਦੀ ਗੱਲ ਬੁੱਝਣ ਦਾ ਦਾਅਵਾ ਕਰਦਾ ਹੈ। ਸਤਿੰਦਰ ਸਰਤਾਜ ਤੋਂ ਗਿੱਪੀ ਗਰੇਵਾਲ ਤੱਕ ਉਸ ਨੇ ਸਭ ਨਾਲ ਮੁਲਾਕਾਤ ਕੀਤੀ ਹੈ।
ਹਾਲ ਹੀ 'ਚ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਉਹ ਗਿੱਪੀ ਗਰੇਵਾਲ ਨਾਲ ਨਜ਼ਰ ਆਇਆ ਸੀ। ਦੇਖੋ ਅਨਮੋਲ ਨੇ ਕਿਵੇਂ ਬੁੱਝੀ ਗਿੱਪੀ ਗਰੇਵਾਲ ਦੇ ਮਨ ਦੀ ਗੱਲ:
View this post on Instagram
ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਨਮੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਆਪਣੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਇੱਕ ਹੋਰ ਵੀਡੀਓ ਮਿਲੀ, ਜਿਸ ਵਿੱਚ ਉਸ ਨੇ ਸਤਿੰਦਰ ਸਰਤਾਜ ਦੇ ਮਨ ਦੀ ਗੱਲ ਬੁੱਝੀ। ਦੇਖੋ ਇਹ ਵੀਡੀਓ:
View this post on Instagram
ਜੈਜ਼ੀ ਬੀ ਵੀ ਅਨਮੋਲਦੀਪ ਸਿੰਘ ਨੂੰ ਮਿਲ ਕੇ ਹੈਰਾਨ ਰਹਿ ਗਏ ਸੀ। ਦੇਖੋ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲਦੀਪ ਸਿੰਘ ਇੱਕ ਮਸ਼ਹੂਰ ਜਾਦੂਗਰ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਸਟਾਰ ਵੀ ਹੈ। ਉਹ ਆਪਣੀਆਂ ਦਿਲਚਸਪ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਅਨਮੋਲ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ 13 ਸਾਲ ਦੀ ਉਮਰ ਤੋਂ ਹੀ ਜਾਦੂ ਕਰਕੇ ਲੋਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕਈ ਰਿਐਲਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕਿਆ ਹੈ। ਹੁਣ ਇਹ ਮਾਈਂਡ ਰੀਡਿੰਗ ਹੈ, ਜਾਂ ਫਿਰ ਸਚਮੁੱਚ ਕੋਈ ਜਾਦੂ ਇਸ ਦੇ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
