ਸਤਿੰਦਰ ਸੱਤੀ ਨੂੰ ਫ਼ੈਨ ਨੇ ਕਿਹਾ, ਮੇਰੇ ਨਾਲ ਵਿਆਹ ਕਰਵਾ ਲਓ, ਸੱਤੀ ਨੇ ਕਿਹਾ- ਇੰਡੀਆ ਆ ਕੇ ਕਰਦੀ ਆਂ ਸਲਾਹ
Satinder Satti: ਇਸ ਸਮੇਂ ਸੱਤੀ ਇੰਡੀਆ ਵਿੱਚ ਨਹੀਂ ਹੈ। ਉਹ ਵਿਦੇਸ਼ `ਚ ਰਹਿ ਰਹੀ ਹੈ। ਪਰ ਪੰਜਾਬ `ਚ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ ਹਾਲੇ ਵੀ ਜ਼ਬਰਦਸਤ ਹੈ। ਬੀਤੇ ਦਿਨੀਂ ਸੱਤੀ ਨੇ ਇੰਸਟਾਗ੍ਰਾਮ `ਤੇ ਆਪਣੇ ਫ਼ੈਨਜ਼ ਦੇ ਸਵਾਲਾਂ ਦੇ ਜਵਾਬ ਦਿਤੇ।
Satinder Satti: ਪੰਜਾਬੀ ਅਦਾਕਾਰਾ, ਲੇਖਿਕਾ, ਕਵੀ ਤੇ ਹੁਣ ਮੋਟੀਵੇਸ਼ਨਲ ਸਪੀਕਰ, ਸਤਿੰਦਰ ਸੱਤੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੂੰ ਆਲਰਾਊਂਡਰ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਉਨ੍ਹਾਂ ਦੇ ਅੰਦਰ ਟੈਲੇਂਟ ਕੁੱਟ ਕੁੱਟ ਕੇ ਭਰਿਆ ਹੈ। ਉਹ ਇਸ ਸਮੇਂ ਭਾਵੇਂ ਪੰਜਾਬੀ ਇੰਡਸਟਰੀ `ਚ ਸਰਗਰਮ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦਾ ਆਪਣਾ ਨਿੱਜੀ ਯੂਟਿਊਬ ਚੈਨਲ ਵੀ ਹੈ, ਜਿਥੇ ਉਹ ਮੋਟੀਵੇਸ਼ਨਲ ਸਪੀਚ ਦਿੰਦੀ ਹੈ। ਉਨ੍ਹਾਂ ਦੀ ਸਪੀਚ ਲੋਕਾਂ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ।
ਖ਼ੈਰ, ਇਸ ਸਮੇਂ ਸੱਤੀ ਇੰਡੀਆ ਵਿੱਚ ਨਹੀਂ ਹੈ। ਉਹ ਵਿਦੇਸ਼ `ਚ ਰਹਿ ਰਹੀ ਹੈ। ਪਰ ਪੰਜਾਬ `ਚ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ ਹਾਲੇ ਵੀ ਜ਼ਬਰਦਸਤ ਹੈ। ਬੀਤੇ ਦਿਨੀਂ ਸੱਤੀ ਨੇ ਇੰਸਟਾਗ੍ਰਾਮ `ਤੇ ਆਪਣੇ ਫ਼ੈਨਜ਼ ਦੇ ਸਵਾਲਾਂ ਦੇ ਜਵਾਬ ਦਿਤੇ। ਇਸ ਦੌਰਾਨ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ, ਜਿਸ ਦੇ ਉਨ੍ਹਾਂ ਨੇ ਬੜੀ ਹੀ ਹਲੀਮੀ ਨਾਲ ਜਵਾਬ ਦਿਤੇ।
ਇਸ ਦੌਰਾਨ ਇੱਕ ਫ਼ੈਨ ਨੇ ਉਨ੍ਹਾਂ ਨੂੰ ਵਿਆਹ ਬਾਰੇ ਪੁੱਛਿਆ। ਉਸ ਨੇ ਪੁੱਛਿਆ, "ਤੁਸੀਂ ਵਿਆਹ ਨੀ ਕਰਾਉਣਾ?" ਇਸ ਤੇ ਅਦਾਕਾਰਾ ਨੇ ਮਜ਼ਾਕੀਆ ਲਹਿਜ਼ੇ `ਚ ਕਿਹਾ, "ਹੈ ਕੋਈ ਚੰਗਾ ਮੁੰਡਾ?"
ਇੱਕ ਹੋਰ ਫ਼ੈਨ ਨੇ ਸੱਤੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਉਸ ਨੇ ਕਿਹਾ, "ਮੈਮ ਤੁਸੀਂ ਵਿਆਹ ਕਦੋਂ ਕਰਾਉਣਾ, ਮੇਰੇ ਨਾਲ ਕਰਵਾ ਲੋ ਵਿਆਹ।" ਇਸ ਤੇ ਅਦਾਕਾਰਾ ਨੇ ਕਿਹਾ, "ਸੋਚ ਲੈਂਦੇ ਹਾਂ, ਕਰਦੇ ਹਾਂ ਸਲਾਹ।"
ਇੱਕ ਫ਼ੈਨ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਹ ਇੰਡੀਆ ਕਦੋਂ ਆ ਰਹੇ ਹਨ ਤਾਂ ਇਸ ਦੇ ਜਵਾਬ `ਚ ਸੱਤੀ ਨੇ ਕਿਹਾ ਕਿ ਜਲਦੀ ਹੀ ਉਹ ਭਾਰਤ ਪਰਤ ਸਕਦੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਕਾਫ਼ੀ ਸਮੇਂ ਤੋਂ ਵਿਦੇਸ਼ `ਚ ਰਹਿ ਰਹੀ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਵੀ ਦੂਰੀ ਬਣਾ ਲਈ ਸੀ। ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਦੇ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ।