(Source: ECI/ABP News)
Babbu Maan: ਪੰਜਾਬੀ ਗਾਇਕ ਬੱਬੂ ਮਾਨ ਦਾ ਹਿੰਦੀ ਗਾਣਾ ਫੈਨਜ਼ ਨੂੰ ਨਹੀਂ ਆਇਆ ਪਸੰਦ, ਬੁਰਾ ਤਰ੍ਹਾਂ ਕੀਤਾ ਟਰੋਲ, ਕੀਤੇ ਅਜਿਹੇ ਕਮੈਂਟਸ
Babbu Maan New Hindi Song: ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗਾਣਾ 'ਮਿਸ ਯੂ ਬੇਬੀ' ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਗੀਤ ਦੇ ਵਾਇਰਲ ਹੋਣ ਦੀ ਵਜ੍ਹਾ ਨੈਗਟਿਵ ਹੈ। ਗਾਣਾ ਮਾਨ ਨੇ ਹਿੰਦੀ 'ਚ ਗਾਇਆ ਹੈ।
![Babbu Maan: ਪੰਜਾਬੀ ਗਾਇਕ ਬੱਬੂ ਮਾਨ ਦਾ ਹਿੰਦੀ ਗਾਣਾ ਫੈਨਜ਼ ਨੂੰ ਨਹੀਂ ਆਇਆ ਪਸੰਦ, ਬੁਰਾ ਤਰ੍ਹਾਂ ਕੀਤਾ ਟਰੋਲ, ਕੀਤੇ ਅਜਿਹੇ ਕਮੈਂਟਸ fans rejected punajbi singer babbu maan new hindi song miss you baby gets brutally trolled Babbu Maan: ਪੰਜਾਬੀ ਗਾਇਕ ਬੱਬੂ ਮਾਨ ਦਾ ਹਿੰਦੀ ਗਾਣਾ ਫੈਨਜ਼ ਨੂੰ ਨਹੀਂ ਆਇਆ ਪਸੰਦ, ਬੁਰਾ ਤਰ੍ਹਾਂ ਕੀਤਾ ਟਰੋਲ, ਕੀਤੇ ਅਜਿਹੇ ਕਮੈਂਟਸ](https://feeds.abplive.com/onecms/images/uploaded-images/2024/04/30/e6bc726d1be4ec925730b0362ddcce141714487636820469_original.png?impolicy=abp_cdn&imwidth=1200&height=675)
Babbu Mann Gets Brutally Trolled For New Hindi Song: ਪੰਜਾਬੀ ਗਾਇਕ ਬੱਬੂ ਮਾਨ ਪਿਛਲੇ ਲੰਬੇ ਸਮੇਂ ਤੋਂ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ। ਲੰਬੇ ਸਮੇਂ ਤੋਂ ਬੱਬੂ ਮਾਨ ਕਈ ਕਾਰਨਾਂ ਕਰਕੇ ਲਗਾਤਾਰ ਟਰੋਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵਜ੍ਹਾ ਹੈ ਹਿੰਦੀ ਗੀਤ ਗਾਉਣਾ। ਬੱਬੂ ਮਾਨ ਨੇ ਇੰਨੀਂ ਦਿਨੀਂ ਆਪਣਾ ਟਰੈਕ ਬਦਲ ਲਿਆ ਹੈ ਅਤੇ ਪੰਜਾਬੀ ਤੋਂ ਹਿੰਦੀ ਗੀਤਾਂ ਵੱਲ ਚਲੇ ਗਏ ਹਨ, ਪਰ ਫੈਨਜ਼ ਨੂੰ ਵੀ ਆਪਣੇ ਚਹੇਤੇ ਸਿੰਗਰ ਦਾ ਇਹ ਅੰਦਾਜ਼ ਪਸੰਦ ਨਹੀਂ ਆ ਰਿਹਾ ਹੈ।
ਹਾਲ ਹੀ 'ਚ ਬੱਬੂ ਮਾਨ ਦਾ ਨਵਾਂ ਗਾਣਾ 'ਮਿਸ ਯੂ ਬੇਬੀ' ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਗੀਤ ਦੇ ਵਾਇਰਲ ਹੋਣ ਦੀ ਵਜ੍ਹਾ ਨੈਗਟਿਵ ਹੈ। ਗਾਣਾ ਮਾਨ ਨੇ ਹਿੰਦੀ 'ਚ ਗਾਇਆ ਹੈ, ਜਿਸ ਵਜ੍ਹਾ ਕਰਕੇ ਉਨ੍ਹਾਂ ਦੇ ਕੱਟੜ ਫੈਨਜ਼ ਵੀ ਉਨ੍ਹਾਂ ਦੀ ਰੱਜ ਕੇ ਆਲੋਚਨਾ ਕਰ ਰਹੇ ਹਨ। ਕਈਆਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਹੁਣ ਬੱਬੂ ਮਾਨ ਨੂੰ ਸੁਣਨਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਕਮੈਂਟ ਪੜ੍ਹਾਈਏ ਪਹਿਲਾਂ ਤੁਸੀਂ ਦੇਖ ਲਓ ਇਹ ਗਾਣਾ:
View this post on Instagram
ਦੇਖੋ ਪੂਰਾ ਗਾਣਾ:
ਫੈਨਜ਼ ਨੇ ਕੀਤੇ ਅਜਿਹੇ ਕਮੈਂਟਸ
ਬੱਬੂ ਮਾਨ ਨੂੰ ਇਸ ਗਾਣੇ ਨੂੰ ਗਾਉਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਹ ਵੀ ਕਿਸੇ ਕਲਾਕਾਰ ਲਈ ਸਜ਼ਾ ਤੋਂ ਘੱਟ ਨਹੀਂ ਹੁੰਦਾ ਕਿ ਉਸ ਨੂੰ ਉਸ ਦੇ ਕੀਤੇ ਗਏ ਕੰਮ ਲਈ ਸ਼ਲਾਘਾ ਨਾ ਮਿਲੇ। ਮਾਨ ਨੂੰ ਟਰੋਲ ਕਰਨ ਵਾਲਿਆਂ 'ਚ ਇਸ ਵਾਰ ਉਨ੍ਹਾਂ ਦੇ ਫੈਨਜ਼ ਵੀ ਸ਼ਾਮਲ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਤੂੰ ਬਹੁਤ ਵੱਡਾ ਸਿੰਗਰ ਹੈ 22, ਤੈਨੂੰ ਅਜਿਹੇ ਗਾਣੇ ਸ਼ੋਭਾ ਨਹੀਂ ਦਿੰਦੇ। ਤੂੰ ਬਾਈ 50 ਦੇ ਨੇੜੇ ਹੋ ਗਿਆ ਤੇ ਕੁੜੀ ਦੇ ਨਾਲ ਅਜਿਹਾ ਕੰਮ ਕਰ ਰਿਹਾ। ਮੈਂ ਤੇਰਾ ਬਹੁਤ ਵੱਡਾ ਫੈਨ ਹਾਂ, ਪਰ ਅੱਜ ਮੈਂ ਪਹਿਲੀ ਵਾਰ ਅਜਿਹਾ ਕਮੈਂਟ ਕਰ ਰਿਹਾ।' ਇੱਕ ਹੋਰ ਯੂਜ਼ਰ ਨੇ ਕਿਹਾ, 'ਮਾਨ ਸਾਬ੍ਹ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਇਹ ਤੁਸੀਂ ਕਿਹੜੇ ਕੰਮੀ ਪੇ ਗਏ ਹੋ।'
ਇੱਕ ਹੋਰ ਯੂਜ਼ਰ ਨੇ ਲਿਿਖਿਆ, 'ਬਾਈ ਨੂੰ ਆਪਣੀਆਂ ਪੁਰਾਣੀ ਇੰਟਰਵਿਊਜ਼ ਦੇਖਣੀਆਂ ਚਾਹੀਦੀਆਂ, ਬਾਈ ਨੂੰ ਆਪਣੀਆਂ ਇੰਟਰਵਿਊਜ਼ ਤੋਂ ਪ੍ਰਭਾਵਤ ਹੋਣ ਦੀ ਲੋੜ ਹੈ।' ਇੱਕ ਹੋਰ ਸ਼ਖਸ ਨੇ ਕਿਹਾ, 'ਬਾਈ ਤੇਰੇ ਤੋਂ ਇੱਧਾਂ ਦੇ ਗੀਤ ਐਕਸੈਕਟ ਨਹੀਂ ਕਰਦੇ। ਤੂੰ 'ਹਥਿਆਰ', ਕਬਜ਼ਾ, ਅੜ੍ਹਬ ਪੰਜਾਬੀ ਵਰਗੇ ਗਾਣੇ ਕਿਉਂ ਨਹੀਂ ਬਣਾ ਰਿਹਾ।'
ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਿਛਲੇ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਐਕਟਿਵ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਲੈਜੇਂਡ ਗਾਣੇ ਦਿੱਤੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਬੱਬੂ ਮਾਨ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)