Farmers Protest: ਕਿਸਾਨ ਅੰਦੋਲਨ ਨੂੰ ਮਿਲਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਾਥ, ਸ਼੍ਰੀ ਬਰਾੜ ਨੇ ਰਿਲੀਜ਼ ਕੀਤਾ 'ਕਿਸਾਨ ਐਂਥਮ 3'
Shree Brar Kisaan Anthem 3 : ਸ਼੍ਰੀ ਬਰਾੜ ਦੀ ਗੱਲ ਕਰੀਏ ਤਾਂ ਉਸ ਨੇ ਅੱਜ ਯਾਨਿ 22 ਫਰਵਰੀ ਨੂੰ 'ਕਿਸਾਨ ਐਂਥਮ 3' ਗਾਣਾ ਰਿਲੀਜ਼ ਕੀਤਾ ਹੈ। ਇਹ ਇੱਕ ਮਿੰਟ 12 ਸਕਿੰਟ ਦਾ ਗਾਣਾ ਤੁਹਾਨੂੰ ਪੂਰੀ ਤਰ੍ਹਾਂ ਜੋਸ਼ ਨਾਲ ਭਰ ਦਿੰਦਾ ਹੈ।
Shree Brar Inderjit Nikku Songs On Farmers Protest: ਕਿਸਾਨ ਅੰਦੋਲਨ 2.0 ਕਰਕੇ ਪੂਰੇ ਦੇਸ਼ ਦਾ ਮਾਹੌਲ ਭਖਿਆ ਹੋਇਆ ਹੈ। ਪੰਜਾਬ ਤੇ ਹਰਿਆਣਾ ਤੇ ਕਿਸਾਨ ਤੇਜ਼ੀ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਬੀਤੇ ਦਿਨ ਖਨੌਰੀ ਬਾਰਡਰ 'ਤੇ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੰਝੂ ਗੈਸ ਵੀ ਛੱਡੀ ਗਈ ਸੀ। ਇਸ ਤੋਂ ਬਾਅਦ ਹਾਲਾਤ ਕਾਫੀ ਖਰਾਬ ਹੋਏ ਸੀ।
ਇਹ ਵੀ ਪੜ੍ਹੋ: ਬੇਟੀ ਲਈ ਸ਼ੈਤਾਨੀ ਤਾਕਤਾਂ ਨਾਲ ਅਜੈ ਦੇਵਗਨ ਨੇ ਲਈ ਟੱਕਰ, ਫਿਲਮ 'ਸ਼ੈਤਾਨ' ਦਾ ਦਮਦਾਰ ਟਰੇਕਰ ਰਿਲੀਜ਼, ਦੇਖੋ
ਇਸ ਦੇ ਬਾਵਜੂਦ ਪੰਜਾਬੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਰੱਜ ਕੇ ਸਮਰਥਨ ਮਿਲ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬੀ ਗਾਇਕ ਗਾਣੇ ਵੀ ਤਿਆਰ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਗਾਇਕ ਸ਼੍ਰੀ ਬਰਾੜ ਤੇ ਗਾਇਕ ਇੰਦਰਜੀਤ ਨਿੱਕੂ ਨੇ ਪੰਜਾਬੀ ਗਾਣੇ ਰਿਲੀਜ਼ ਕਰਕੇ ਕਿਸਾਨ ਅੰਦੋਲਨ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ।
ਸ਼੍ਰੀ ਬਰਾੜ ਦੀ ਗੱਲ ਕਰੀਏ ਤਾਂ ਉਸ ਨੇ ਅੱਜ ਯਾਨਿ 22 ਫਰਵਰੀ ਨੂੰ 'ਕਿਸਾਨ ਐਂਥਮ 3' ਗਾਣਾ ਰਿਲੀਜ਼ ਕੀਤਾ ਹੈ। ਇਹ ਇੱਕ ਮਿੰਟ 12 ਸਕਿੰਟ ਦਾ ਗਾਣਾ ਤੁਹਾਨੂੰ ਪੂਰੀ ਤਰ੍ਹਾਂ ਜੋਸ਼ ਨਾਲ ਭਰ ਦਿੰਦਾ ਹੈ। ਗਾਣੇ 'ਚ ਸ਼੍ਰੀ ਬਰਾੜ ਕੇਂਦਰ ਸਰਕਾਰ ਦੇ ਨੈਸ਼ਨਲ ਮੀਡੀਆ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆਇਆ ਹੈ। ਦੇਖੋ ਇਹ ਗਾਣਾ:
ਦੂਜੇ ਪਾਸੇ ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਨੇ ਵੀ ਆਪਣਾ ਗਾਣਾ ਸ਼ੇਅਰ ਕਰਕੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਆਪਣੇ ਗੀਤ 'ਚ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਗਾਇਕ ਨੇ ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। ਇਹ ਗਾਣਾ 2021 'ਚ ਰਿਲੀਜ਼ ਹੋਇਆ ਸੀ। ਨਿੱਕੂ ਦੇ ਇਸ ਨਵੇਂ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਸ ਕਹਿ ਰਹੇ ਹਨ ਕਿ ਇਸ ਕਿਸਾਨ ਅੰਦੋਲਨ 'ਚ ਉਨ੍ਹਾਂ ਨੂੰ ਅਜਿਹਾ ਗਾਣਾ ਸੁਣ ਕੇ ਬੇਹੱਦ ਖੁਸ਼ੀ ਹੋਈ ਹੈ। ਦੇਖੋ ਇਹ ਗਾਣਾ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਨੂੰ ਰੱਜ ਕੇ ਸਪੋਰਟ ਦੇ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਹੱਕ 'ਚ ਪੋਸਟਾਂ ਸ਼ੇਅਰ ਕਰ ਰਹੇ ਹਨ। ਬੀਤੇ ਦਿਨੀਂ ਖਨੌਰੀ ਬਾਰਡਰ 'ਤੇ ਕਿਸਾਨਾਂ 'ਤੇ ਹੰਝੂ ਗੂਸ ਵੀ ਛੱਡੀ ਗਈ ਸੀ, ਸਰਕਾਰ ਦੀ ਕਾਰਵਾਈ ਦੌਰਾਨ ਪੰਜਾਬੀ ਅਦਾਕਾਰਾ ਸੋਨੀਆ ਮਾਨ ਜ਼ਖਮੀ ਵੀ ਹੋਈ ਸੀ।