ਕਿਸਾਨਾਂ ਦਾ ਟਿੱਕਰੀ ਬਾਰਡਰ 'ਤੇ ਕੰਵਰ ਗਰੇਵਾਰ ਤੇ ਹਰਫ਼ ਚੀਮਾ ਨਾਲ 'ਐਲਾਨ'
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਦੀ ਜੋੜੀ ਕਿਸਾਨੀ ਅੰਦੋਲਨ 'ਚ ਪੂਰੀ ਸਰਗਰਮ ਹੈ। ਦਿੱਲੀ ਦੇ ਟਿੱਕਰੀ ਬਾਰਡਰ ਤੋਂ ਬੈਠੇ ਹਰਫ਼ ਚੀਮਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿੱਚ ਹਰਫ਼ ਚੀਮਾ ਤੇ ਕੰਵਰ ਗਰੇਵਾਲ ਕਿਸਾਨਾਂ ਦੇ ਨਾਲ ਬੈਠੇ ਹੋਏ ਹਨ।
ਚੰਡੀਗੜ੍ਹ: ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਦੀ ਜੋੜੀ ਕਿਸਾਨੀ ਅੰਦੋਲਨ 'ਚ ਪੂਰੀ ਸਰਗਰਮ ਹੈ। ਦਿੱਲੀ ਦੇ ਟਿੱਕਰੀ ਬਾਰਡਰ ਤੋਂ ਬੈਠੇ ਹਰਫ਼ ਚੀਮਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿੱਚ ਹਰਫ਼ ਚੀਮਾ ਤੇ ਕੰਵਰ ਗਰੇਵਾਲ ਕਿਸਾਨਾਂ ਦੇ ਨਾਲ ਬੈਠੇ ਹੋਏ ਹਨ।
ਸ਼ੇਅਰ ਕੀਤੀ ਵੀਡੀਓ ਦੇ ਸ਼ੁਰੂਆਤ ਵਿੱਚ ਕੰਵਰ ਗਰੇਵਾਲ ਨੇ ਕਿਹਾ ਕਿ ਟਿੱਕਰੀ ਬਾਰਡਰ ਤੇ ਬੈਠੇ ਲੋਕ ਸਾਰੇ ਮੇਰੇ ਆਪਣੇ ਨੇ ਇਨ੍ਹਾਂ ਵਿੱਚੋਂ ਕਈ ਮੇਰੇ ਪਿੰਡ ਦੇ ਨੇ ਤੇ ਕਈ ਮੇਰੇ ਨਾਲ ਪੜ੍ਹੇ ਹਨ। ਮੋਰਚੇ ਨੂੰ ਇਤਹਾਸਕ ਤੇ ਸੋਹਣਾ ਬਣਾਉਣ ਲਈ ਕੰਵਰ ਨੇ ਸਭ ਦਾ ਧੰਨਵਾਦ ਵੀ ਕੀਤਾ।
View this post on Instagram
ਗਾਇਕ ਹਰਫ਼ ਚੀਮਾ ਤੇ ਕੰਵਰ ਗਰੇਵਾਲ ਆਪਣੇ ਗੀਤਾਂ ਰਾਹੀਂ ਵੀ ਕਿਸਾਨੀ ਅੰਦੋਲਨ ਦਾ ਹੌਸਲਾ ਵਧਾਉਣ ਲਈ ਜ਼ੋਰ ਲਗਾ ਰਹੇ ਹਨ। ਹਰਫ਼ ਚੀਮਾ ਨੇ ਕਿਹਾ ਸਭ ਕੁਝ ਠੀਕ ਚੱਲ ਰਿਹਾ ਹੈ ਬਸ ਤੁਸੀਂ ਸਾਰੇ ਅਫ਼ਵਾਹਾਂ ਤੋਂ ਬਚਿਆ ਕਰੋ।
ਕੰਵਰ ਗਰੇਵਾਲ ਦੇ ਗੀਤ 'ਐਲਾਨ' ਦੇ ਬੈਨ ਕੀਤੇ ਜਾਣ ਬਾਰੇ ਗੱਲ ਕਰਦੇ ਹਰਫ਼ ਚੀਮਾ ਨੇ ਕਿਹਾ ਗੀਤ ਨੂੰ ਯੂਟਿਊਬ ਤੋਂ ਤਾਂ ਕੱਢ ਦਿਓਗੇ ਪਰ ਇਨ੍ਹਾਂ ਲੋਕਾਂ ਦੇ ਅੰਦਰ ਦੇ ਐਲਾਨ ਨੂੰ ਕਿੰਝ ਕੱਢ ਸਕੋਗੇ। ਐਲਾਨ ਵਰਗੇ ਗੀਤ ਸਿਰਫ ਗੀਤ ਨਹੀਂ ਬਲਕਿ ਹਰ ਉਸ ਕਿਸਾਨ ਦੀ ਆਵਾਜ਼ ਹੈ ਜੋ ਆਪਣੇ ਹੱਕ ਲੈਣ ਲਈ ਡੱਟਿਆ ਹੋਇਆ ਹੈ।
View this post on Instagram