Fighter: 'ਫਾਈਟਰ' ਫਿਲਮ ਦਾ ਪਹਿਲਾ ਗਾਣਾ 'ਸ਼ੇਰ ਖੁੱਲ੍ਹ ਗਏ' ਰਿਲੀਜ਼, ਰਿਤਿਕ ਰੋਸ਼ਨ-ਦੀਪਿਕਾ ਪਾਦੂਕੋਣ ਦੀ ਕੈਮਿਸਟਰੀ ਬਣਾਏਗੀ ਦੀਵਾਨਾ
Fighter Video Song : 'ਫਾਈਟਰ' ਫਿਲਮ 'ਸ਼ੇਰ ਖੁਲ ਗਏ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਦੀਪਿਕਾ ਪਾਦੂਕੋਣ ਅਤੇ ਰਿਤਿਕ ਕੋਸ਼ਨ ਦੀ ਕੈਮਿਸਟਰੀ ਸ਼ਾਨਦਾਰ ਹੈ ।
Fighter Video Song: ਪ੍ਰਸ਼ੰਸਕ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਏਰੀਅਲ ਐਕਸ਼ਨ ਫਿਲਮ 'ਫਾਈਟਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ।
ਇਹ ਵੀ ਪੜ੍ਹੋ: 'ਕਪਿਲ ਸ਼ਰਮਾ ਸ਼ੋਅ' ਦੀ ਮਸ਼ਹੂਰ ਕਮੇਡੀਅਨ ਸੁਗੰਧਾ ਮਿਸ਼ਰਾ ਬਣੀ ਮਾਂ, ਕਮੇਡੀ ਕੁਈਨ ਨੇ ਧੀ ਨੂੰ ਦਿੱਤਾ ਜਨਮ
'ਫਾਈਟਰ' ਦਾ ਪਹਿਲਾ ਗੀਤ 'ਸ਼ੇਰ ਖੁਲ ਗਏ' ਰਿਲੀਜ਼
ਟੀਜ਼ਰ ਤੋਂ ਬਾਅਦ ਹੁਣ ਫਿਲਮ ਦਾ ਪਹਿਲਾ ਗੀਤ 'ਸ਼ੇਰ ਖੁਲ ਗਏ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਦੀਪਿਕਾ ਅਤੇ ਰਿਤਿਕ ਦੀ ਕੈਮਿਸਟਰੀ ਸ਼ਾਨਦਾਰ ਹੈ। ਦੋਵਾਂ ਦੇ ਡਾਂਸ ਮੂਵਜ਼ ਵੀ ਕਮਾਲ ਦੇ ਹਨ। ਇਹ ਗੀਤ ਰਿਲੀਜ਼ ਹੁੰਦੇ ਹੀ ਕਾਫੀ ਵਾਇਰਲ ਹੋ ਰਿਹਾ ਹੈ। ਅਜਿਹੇ 'ਚ ਇਕ ਵਾਰ ਫਿਰ ਰਿਤਿਕ ਰੋਸ਼ਨ ਆਪਣੇ ਡਾਂਸਿੰਗ ਹੁਨਰ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੇ ਨਜ਼ਰ ਆ ਰਹੇ ਹਨ। ਦੀਪਿਕਾ ਵੀ ਗਾਣੇ ਦੀ ਤਾਲ ਨਾਲ ਮੇਲ ਖਾਂਦੀ ਹੋਈ ਉਸ ਨਾਲ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਵਿਸ਼ਾਲ-ਸ਼ੇਖਰ, ਬੈਨੀ ਦਿਆਲ ਅਤੇ ਸ਼ਿਲਪਾ ਰਾਓ ਨੇ ਗਾਇਆ ਹੈ, ਜਦਕਿ ਵਿਸ਼ਾਲ-ਸ਼ੇਖਰ ਨੇ ਇਸ ਨੂੰ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਕੁਮਾਰ ਨੇ ਲਿਖੇ ਹਨ। ਰਿਤਿਕ ਅਤੇ ਦੀਪਿਕਾ 'ਤੇ ਫਿਲਮਾਏ ਗਏ ਇਸ ਪੈਪੀ ਟ੍ਰੈਕ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਰਿਤਿਕ ਦੀਪਿਕਾ ਦੀ ਕੈਮਿਸਟਰੀ ਤੁਹਾਨੂੰ ਦੀਵਾਨਾ ਬਣਾ ਦੇਵੇਗੀ।
ਰਿਤਿਕ ਅਤੇ ਦੀਪਿਕਾ ਦੀ ਦਮਦਾਰ ਕੈਮਿਸਟਰੀ
ਟੀਜ਼ਰ ਦੀ ਗੱਲ ਕਰੀਏ ਤਾਂ ਫਾਈਟਰ ਦਾ ਟੀਜ਼ਰ ਪੂਰਾ ਐਕਸ਼ਨ ਭਰਪੂਰ ਹੈ। 1 ਮਿੰਟ 13 ਸੈਕਿੰਡ ਦੇ ਟੀਜ਼ਰ 'ਚ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਦੇ ਦਮਦਾਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਫੌਜ ਦੀ ਵਰਦੀ ਪਹਿਨੇ ਤਿੰਨੋਂ ਸਿਤਾਰੇ ਸ਼ਾਨਦਾਰ ਦਿਖਾਈ ਦੇ ਰਹੇ ਹਨ ਅਤੇ ਇਸ ਤੋਂ ਇਲਾਵਾ, ਉਨ੍ਹਾਂ ਦੇ ਹਵਾਈ ਸਟੰਟ ਦੇਖ ਕੇ ਸਭ ਦੇ ਹੋਸ਼ ਉੱਡ ਗਏ ਹਨ। ਫਿਲਮ 'ਚ ਦੀਪਿਕਾ ਅਤੇ ਰਿਤਿਕ ਲੜਾਕੂ ਜਹਾਜ਼ 'ਚ ਸਵਾਰ ਹੋ ਕੇ ਹਵਾਈ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਰਾਹੀਂ ਰਿਤਿਕ ਅਤੇ ਦੀਪਿਕਾ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ।
ਇਸ ਦਿਨ ਰਿਲੀਜ਼ ਹੋਵੇਗੀ 'ਫਾਈਟਰ'
ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਸ ਏਰੀਅਲ ਐਕਸ਼ਨ ਫਿਲਮ ਵਿੱਚ ਅਨਿਲ ਕਪੂਰ ਵੀ ਅਹਿਮ ਭੂਮਿਕਾ ਨਿਭਾਉਣਗੇ। ਰਿਤਿਕ ਨਾਲ ਸਿਧਾਰਥ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵੇਂ 'ਵਾਰ', 'ਬੈਂਗ ਬੈਂਗ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਫਾਈਟਰ ਰਿਤਿਕ ਰੋਸ਼ਨ ਦੀ ਪਹਿਲੀ 3ਡੀ ਫਿਲਮ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਇਹ ਹਨ ਸਾਲ 2023 ਦੀਆਂ ਮਹਾਫਲਾਪ ਪੰਜਾਬੀ ਫਿਲਮਾਂ, ਜਿਹੜੀਆਂ ਆਪਣੀ ਲਾਗਤ ਵੀ ਨਾ ਕੱਢ ਸਕੀਆਂ, ਦੇਖੋ ਲਿਸਟ