ਮੀਮੀ ਦੀ ਰਿਲੀਜ਼ ਡੇਟ ਦੇ ਐਲਾਨ ਮਗਰੋਂ, ਕ੍ਰਿਤੀ ਸੈਨਨ ਨੇ ਕਰ ਦਿੱਤਾ ਇੱਕ ਹੋਰ ਖੁਲਾਸਾ
ਫਿਲਮ 'ਭੇੜੀਆ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਬਾਰੇ ਕ੍ਰਿਤੀ ਨੇ ਕਿਹਾ, 'ਟੀਮ ਭੇੜੀਆ ਨੇ ਫਿਲਮ ਦੀ ਸ਼ੂਟਿੰਗ ਨੂੰ ਖ਼ਤਮ ਕਰ ਲਿਆ ਹੈ। ਇਹ ਫਿਲਮ 14 ਅਪ੍ਰੈਲ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇੱਕ ਤੋਂ ਬਾਅਦ ਇੱਕ ਵੱਡੇ ਐਲਾਨ ਕਰ ਰਹੀ ਹੈ। ਆਪਣੀ ਫਿਲਮ ਮੀਮੀ ਦੀ ਰਿਲੀਜ਼ ਦੀ ਡੇਟ ਦਾ ਐਲਾਨ ਕਰਨ ਤੋਂ ਬਾਅਦ, ਕ੍ਰਿਤੀ ਨੇ ਹੁਣ ਆਪਣੀ ਦੂਜੀ ਫਿਲਮ 'ਭੇੜੀਆ' ਦੀ ਰਿਲੀਜ਼ ਦੀ ਡੇਟ ਦਾ ਐਲਾਨ ਕੀਤਾ ਹੈ। ਫਿਲਮ 'ਭੇੜੀਆ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਬਾਰੇ ਕ੍ਰਿਤੀ ਨੇ ਕਿਹਾ, 'ਟੀਮ ਭੇੜੀਆ ਨੇ ਫਿਲਮ ਦੀ ਸ਼ੂਟਿੰਗ ਨੂੰ ਖ਼ਤਮ ਕਰ ਲਿਆ ਹੈ। ਇਹ ਫਿਲਮ 14 ਅਪ੍ਰੈਲ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਕ੍ਰਿਤੀ ਨੇ ਕਿਹਾ ,"ਇਹ ਮੇਰੀ ਪਹਿਲੀ ਹੋਰਰ ਕਾਮੇਡੀ ਫਿਲਮ ਹੈ। ਇਹ ਇੱਕ ਬਹੁਤ ਹੀ ਮਜ਼ੇਦਾਰ ਜਰਨੀ ਹੈ, ਅਜਿਹਾ ਯਾਦਗਾਰੀ ਕਿਰਦਾਰ ਦੇਣ ਲਈ ਅਮਰ ਕੌਸ਼ਿਕ ਦਾ ਧੰਨਵਾਦ ਕਰਦੀ ਹਾਂ।" ਇਸ ਫਿਲਮ ਦੇ ਲੀਡ ਕਿਰਦਾਰ ਵਰੁਣ ਧਵਨ ਦਾ ਵੀ ਕ੍ਰਿਤੀ ਨੇ ਧੰਨਵਾਦ ਕੀਤਾ।
ਵਰੁਣ ਤੇ ਕ੍ਰਿਤੀ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਦੋਵੇਂ ਦਿਲਵਾਲੇ ਫਿਲਮ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਫਿਲਮ 'ਚ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਭੇੜੀਆਂ ਫਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਬਾਲਾ ਤੇ ਸਤਰੀ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।
ਭੇਡੀਆ ਫਿਲਮ ਦੀ ਸ਼ੂਟਿੰਗ ਕੋਵਿਡ ਮਹਾਂਮਾਰੀ ਦੌਰਾਨ ਕੀਤੀ ਗਈ ਸੀ, ਉਹ ਵੀ ਟਫ ਸ਼ੈਡਿਊਲ ਦੇ ਵਿੱਚ। ਫਿਲਮ ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਦੇ ਪਿਕਚਰਸ ਸਕੁਆ 'ਤੇ ਕੀਤੀ ਗਈ ਹੈ ਤੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ 'ਚ ਕੀਤੀ ਗਈ ਸੀ। ਜਿਵੇਂ ਹੀ ਇਸ ਸਾਲ ਸ਼ੂਟਿੰਗ ਦੀ ਮਨਜ਼ੂਰੀ ਮਿਲੀ, ਤਾਂ ਵਰੁਣ ਨੇ ਸ਼ੂਟਿੰਗ ਜੂਨ ਵਿਚ ਪੂਰੀ ਕਰ ਲਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :