ਪੜਚੋਲ ਕਰੋ

KGF 2 ਤੋਂ ਰਨਵੇ 34 ਤੱਕ, ਅਪ੍ਰੈਲ 'ਚ ਰਿਲੀਜ਼ ਹੋਣਗੀਆਂ 10 ਵੱਡੀਆਂ ਫਿਲਮਾਂ, ਇਨ੍ਹਾਂ ਦੋ ਸਾਊਥ ਸਟਾਰ ਵਿਚਾਲੇ ਹੋਵੇਗਾ ਮੁਕਾਬਲਾ

ਅਪ੍ਰੈਲ ਦਾ ਮਹੀਨਾ ਬਾਲੀਵੁੱਡ ਲਈ ਬਹੁਤ ਖਾਸ ਹੈ। ਇਸ ਮਹੀਨੇ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਚ ਅਜੇ ਦੇਵਗਨ, ਅਭਿਸ਼ੇਕ ਬੱਚਨ, ਸ਼ਾਹਿਦ ਕਪੂਰ, ਟਾਈਗਰ ਸ਼ਰਾਫ, ਜੌਨ ਅਬ੍ਰਾਹਮ ਵਰਗੇ ਸਿਤਾਰਿਆਂ ਦੀਆਂ ਫਿਲਮਾਂ ਸ਼ਾਮਲ ਹਨ।

ਮੁੰਬਈ: ਅਪ੍ਰੈਲ ਦਾ ਮਹੀਨਾ ਬਾਲੀਵੁੱਡ ਲਈ ਬਹੁਤ ਖਾਸ ਹੈ। ਇਸ ਮਹੀਨੇ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਚ ਅਜੇ ਦੇਵਗਨ, ਅਭਿਸ਼ੇਕ ਬੱਚਨ, ਸ਼ਾਹਿਦ ਕਪੂਰ, ਟਾਈਗਰ ਸ਼ਰਾਫ, ਜੌਨ ਅਬ੍ਰਾਹਮ ਵਰਗੇ ਸਿਤਾਰਿਆਂ ਦੀਆਂ ਫਿਲਮਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਅਪ੍ਰੈਲ 'ਚ ਬਾਕਸ ਆਫਿਸ 'ਤੇ ਸਾਊਥ ਦੇ ਦੋ ਵੱਡੇ ਸੁਪਰਸਟਾਰ ਯਸ਼ ਤੇ ਵਿਜੇ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਇਹ ਦੋਵੇਂ ਫਿਲਮਾਂ KGF ਚੈਪਟਰ 2 ਤੇ ਬੀਸਟ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀਆਂ ਹਨ। ਆਓ ਜਾਣਦੇ ਹਾਂ ਅਪ੍ਰੈਲ 'ਚ ਕਿਹੜੀਆਂ ਹੋਰ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ।

ਰਿਲੀਜ਼ ਮਿਤੀ ਫਿਲਮ ਦਾ ਨਾਂ

  • 1 ਅਪ੍ਰੈਲ     ਰਾਕੇਟਰੀ: ਦ ਨਾਮਬੀ ਇਫੈਕਟ, ਅਟੈਕ, ਕੌਣ ਪ੍ਰਵੀਨ ਤਾਂਬੇ
  • 2 ਅਪ੍ਰੈਲ       ਐਮਏ ਪਾਸ (ਸਰਕਾਰੀ ਨੌਕਰੀ)
  • 5 ਅਪ੍ਰੈਲ        ਛੱਤਰੀਵਾਲੀ
  • 7 ਅਪ੍ਰੈਲ          ਦਸਵੀਂ
  • 8 ਅਪ੍ਰੈਲ           ਫਤਿਹ
  • 10 ਅਪ੍ਰੈਲ         ਮਿਸ ਰਾਨੂ ਮਾਰੀਆ
  • 13 ਅਪ੍ਰੈਲ           ਬੀਸਟ
  • 14 ਅਪ੍ਰੈਲ          KGF 2, ਜਰਸੀ
  • 24 ਅਪ੍ਰੈਲ         ਇਤੀ  
  • 27 ਅਪ੍ਰੈਲ         ਤਲਵਾਰ 2
  • 29 ਅਪ੍ਰੈਲ         ਰਨਵੇ 34, ਹੀਰੋਪੰਤੀ

ਸਾਊਥ ਦੇ ਇਨ੍ਹਾਂ ਦੋ ਸੁਪਰਸਟਾਰਾਂ ਵਿਚਾਲੇ ਹੋਵੇਗੀ ਟੱਕਰ:
ਅਪ੍ਰੈਲ 'ਚ 13 ਤੇ 14 ਨੂੰ ਸਾਊਥ ਦੇ ਦੋ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਨ੍ਹਾਂ 'ਚੋਂ ਥਲਾਈਵਾ ਵਿਜੇ ਦੀ ਫਿਲਮ ਬੀਸਟ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਅਗਲੇ ਦਿਨ ਯਾਨੀ 14 ਅਪ੍ਰੈਲ ਨੂੰ ਕੰਨੜ ਅਭਿਨੇਤਾ ਯਸ਼ ਦੀ ਫਿਲਮ KGF ਚੈਪਟਰ 2 ਰਿਲੀਜ਼ ਹੋਵੇਗੀ। ਬਾਕਸ ਆਫਿਸ 'ਤੇ ਦੋਵਾਂ ਸੁਪਰਸਟਾਰਾਂ ਵਿਚਾਲੇ ਸਖਤ ਮੁਕਾਬਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਦੀ ਮੋਸਟ ਵੇਟਿਡ ਫਿਲਮ ਜਰਸੀ ਵੀ 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਮ੍ਰਿਣਾਲ ਠਾਕੁਰ ਸ਼ਾਹਿਦ ਨਾਲ ਜਰਸੀ ਵਿੱਚ ਕੰਮ ਕਰ ਚੁੱਕੀ ਹੈ।

ਦੱਸ ਦੇਈਏ ਕਿ 1 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਰਾਕੇਟ੍ਰੀ: ਦ ਨਾਂਬੀ ਇਫੈਕਟ ਭਾਰਤੀ ਪੁਲਾੜ ਖੋਜ ਸੰਗਠਨ ਦੇ ਸਾਬਕਾ ਵਿਗਿਆਨੀ ਤੇ ਏਰੋਸਪੇਸ ਇੰਜਨੀਅਰ ਨੰਬੀ ਨਾਰਾਇਣਨ ਦੇ ਜੀਵਨ 'ਤੇ ਆਧਾਰਿਤ ਹੈ। ਨਾਂਬੀ 'ਤੇ ਇਕ ਵਾਰ ਜਾਸੂਸੀ ਦਾ ਦੋਸ਼ ਲੱਗਾ ਸੀ। ਇਸ ਫਿਲਮ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਆਰ ਮਾਧਵਨ ਹਨ ਤੇ ਉਨ੍ਹਾਂ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਹਿੰਦੀ, ਤਾਮਿਲ ਤੇਲਗੂ, ਮਲਿਆਲਮ ਤੇ ਕੰਨੜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

ਰਨਵੇਅ 34 ਤੇ ਹੀਰੋਪੰਤੀ 2 ਵੀ ਮਹੱਤਵਪੂਰਨ:
ਰਨਵੇ 34 ਅਜੇ ਦੇਵਗਨ ਦੁਆਰਾ ਨਿਰਮਿਤ ਇੱਕ ਡਰਾਮਾ ਥ੍ਰਿਲਰ ਫਿਲਮ ਹੈ। ਫਿਲਮ 'ਚ ਦੇਵਗਨ ਤੋਂ ਇਲਾਵਾ ਅਮਿਤਾਭ ਬੱਚਨ, ਰਕੁਲ ਪ੍ਰੀਤ ਸਿੰਘ, ਅੰਗੀਰਾ ਧਰ ਤੇ ਅਕਾਂਕਸ਼ਾ ਸਿੰਘ ਨੇ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਹੀਰੋਪੰਤੀ 2 ਇੱਕ ਰੋਮਾਂਟਿਕ ਐਕਸ਼ਨ ਫਿਲਮ ਹੈ ਤੇ ਇਹ 2014 ਵਿੱਚ ਆਈ ਹੀਰੋਪੰਤੀ ਦੀ ਨਿਰੰਤਰਤਾ ਹੈ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ। ਇਸ ਵਿੱਚ ਟਾਈਗਰ ਸ਼ਰਾਫ, ਨਵਾਜ਼ੂਦੀਨ ਸਿੱਦੀਕੀ ਤੇ ਤਾਰਾ ਸੁਤਾਰੀਆ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget