(Source: ECI/ABP News)
Gadar 2: 'ਗਦਰ 2' ਦੀ ਐਡਵਾਂਸ ਬੁਕਿੰਗ ਨੇ ਰਚਿਆ ਇਤਿਹਾਸ, ਫਿਲਮ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ, ਬਲਾਕਬਸਟਰ ਓਪਨਿੰਗ ਪੱਕੀ
'ਗਦਰ 2' ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਆਮ ਤੌਰ 'ਤੇ ਫਿਲਮਾਂ ਦੀ ਐਡਵਾਂਸ ਬੁਕਿੰਗ ਰਿਲੀਜ਼ ਤੋਂ 4-5 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਪਰ ਗਦਰ 2 ਦੇ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਇਸ ਨੂੰ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
![Gadar 2: 'ਗਦਰ 2' ਦੀ ਐਡਵਾਂਸ ਬੁਕਿੰਗ ਨੇ ਰਚਿਆ ਇਤਿਹਾਸ, ਫਿਲਮ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ, ਬਲਾਕਬਸਟਰ ਓਪਨਿੰਗ ਪੱਕੀ gadar 2 advance booking creates history film receives tremendous response film set for blockbuster openning at box office Gadar 2: 'ਗਦਰ 2' ਦੀ ਐਡਵਾਂਸ ਬੁਕਿੰਗ ਨੇ ਰਚਿਆ ਇਤਿਹਾਸ, ਫਿਲਮ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ, ਬਲਾਕਬਸਟਰ ਓਪਨਿੰਗ ਪੱਕੀ](https://feeds.abplive.com/onecms/images/uploaded-images/2023/07/31/85cc91dc0b3f2b1dab5e5238f7722a2d1690814455257469_original.png?impolicy=abp_cdn&imwidth=1200&height=675)
Gadar 2 Creates History In Advance Booking: ਸੰਨੀ ਦਿਓਲ ਸਟਾਰਰ ਫਿਲਮ 'ਗਦਰ 2' ਆਪਣੀ ਸ਼ਾਨਦਾਰ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਫਿਲਮ ਦੀ ਐਡਵਾਂਸ ਬੁਕਿੰਗ 12 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।
ਜੀ ਹਾਂ, 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀੌ' ਦੀ ਰਿਲੀਜ਼ ਦੇ ਨਾਲ ਹੀ 'ਗਦਰ 2' ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਆਮ ਤੌਰ 'ਤੇ ਫਿਲਮਾਂ ਦੀ ਐਡਵਾਂਸ ਬੁਕਿੰਗ ਰਿਲੀਜ਼ ਤੋਂ 4-5 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਪਰ ਗਦਰ 2 ਦੇ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਨਿਰਮਾਤਾਵਾਂ ਅਤੇ ਪ੍ਰਦਰਸ਼ਕਾਂ ਨੇ ਇਸ ਨੂੰ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਸ਼ੁਰੂਆਤੀ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ।
'ਗਦਰ 2' ਦਾ ਤੂਫਾਨ ਸ਼ੁਰੂ
ਗਦਰ 2 ਦੀ ਐਡਵਾਂਸ ਬੁਕਿੰਗ 30 ਜੁਲਾਈ ਦੀ ਸ਼ਾਮ ਤੋਂ ਸ਼ੁਰੂ ਹੋ ਗਈ ਹੈ ਅਤੇ ਸਾਰੇ ਸ਼ੋਅ ਦੀਆਂ ਲਗਭਗ 15% ਟਿਕਟਾਂ ਵਿਕ ਚੁੱਕੀਆਂ ਹਨ। ਭੋਪਾਲ, ਨਾਗਪੁਰ, ਲਖਨਊ ਅਤੇ ਜਬਲਪੁਰ ਵਰਗੇ ਕੇਂਦਰ ਪਹਿਲੇ ਹੀ ਦਿਨ ਇਤਿਹਾਸ ਰਚਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਮੁੰਬਈ-ਦਿੱਲੀ-ਐੱਨ.ਸੀ.ਆਰ ਵਰਗੇ ਸ਼ਹਿਰਾਂ 'ਚ ਕ੍ਰੇਜ਼ ਨਹੀਂ ਹੈ। ਪੰਜਾਬ, ਯੂਪੀ, ਐਮਪੀ ਅਤੇ ਰਾਜਸਥਾਨ ਵਿੱਚ ਵੀ ਅੰਕੜੇ ਵਧਣ ਦੀ ਸੰਭਾਵਨਾ ਹੈ।
View this post on Instagram
ਬਲਾਕਬਸਟਰ ਓਪਨਿੰਗ ਪੱਕੀ
'ਗਦਰ 2' ਬੀ ਅਤੇ ਸੀ ਕੇਂਦਰਾਂ ਵਿੱਚ ਬਹੁਤ ਮਸ਼ਹੂਰ ਹੈ, ਪਰ ਅਸਲ ਚੁਣੌਤੀ ਸ਼ਹਿਰੀ ਕੇਂਦਰਾਂ ਵਿੱਚ ਵੀ ਅਜਿਹਾ ਕ੍ਰੇਜ਼ ਪੈਦਾ ਕਰਨਾ ਹੋਵੇਗਾ। ਇਹ ਲਗਭਗ ਤੈਅ ਹੈ ਕਿ ਫਿਲਮ ਪਹਿਲੇ ਦਿਨ ਹੀ ਵੱਡੀ ਕਮਾਈ ਕਰੇਗੀ। ਟਰੇਡ ਪੰਡਿਤਾਂ ਮੁਤਾਬਕ 'ਗਦਰ 2' ਪਹਿਲੇ ਦਿਨ 20 ਕਰੋੜ ਤੱਕ ਦੀ ਓਪਨਿੰਗ ਦੇ ਸਕਦੀ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੀ ਕਮਾਈ ਲਈ 5 ਦਿਨਾਂ ਦਾ ਲੰਬਾ ਸਮਾਂ ਹੈ। ਫਿਲਮ ਨੂੰ 15 ਅਗਸਤ ਦੀ ਛੁੱਟੀ ਦਾ ਫਾਇਦਾ ਵੀ ਮਿਲੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)