'ਗਦਰ 2' ਤੇ 'OMG2' ਇਕੱਠੀਆਂ ਰਿਲੀਜ਼ ਹੋਣ 'ਤੇ ਸੰਨੀ ਦਿਓਲ ਨੇ ਕੀਤਾ ਰਿਐਕਟ, ਬੋਲੇ- 'ਮੈਨੂੰ ਸਮਝ ਨਹੀਂ ਆਉਂਦਾ ਲੋਕ...'
Gadar 2 vs OMG 2 Box Office Clash: ਸੰਨੀ ਦਿਓਲ ਅਤੇ ਅਕਸ਼ੇ ਕੁਮਾਰ ਦੀ ਬਾਕਸ ਆਫਿਸ 'ਤੇ ਟੱਕਰ ਹੋਣ ਜਾ ਰਹੀ ਹੈ। ਦੋਵਾਂ ਦੇ ਪ੍ਰਸ਼ੰਸਕ ਫਿਲਮਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
Gadar 2 vs OMG 2 Box Office Clash: ਅਦਾਕਾਰ ਸੰਨੀ ਦਿਓਲ ਅਤੇ ਅਕਸ਼ੇ ਕੁਮਾਰ ਦੀ ਬਾਕਸ ਆਫਿਸ ਟੱਕਰ ਹੋਣ ਜਾ ਰਹੀ ਹੈ। ਦੋਵੇਂ ਫਿਲਮਾਂ 'ਗਦਰ 2' ਅਤੇ 'OMG 2' 11 ਅਗਸਤ ਨੂੰ ਰਿਲੀਜ਼ ਹੋ ਰਹੀਆਂ ਹਨ। ਹਾਲ ਹੀ 'ਚ ਅਭਿਨੇਤਾ ਸੰਨੀ ਦਿਓਲ ਨੇ ਫਿਲਮਾਂ ਦੇ ਕਲੈਸ਼ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ 2001 ਵਿੱਚ ਰਿਲੀਜ਼ ਹੋਈ ਗਦਰ: ਏਕ ਪ੍ਰੇਮ ਕਥਾ ਅਤੇ ਆਮਿਰ ਖਾਨ ਦੀ ਲਗਾਨ ਵਿਚਕਾਰ ਕਲੈਸ਼ ਨੂੰ ਯਾਦ ਕੀਤਾ।
ਡੀਐਨਏ ਇੰਡੀਆ ਦੀ ਖ਼ਬਰ ਮੁਤਾਬਕ ਅਦਾਕਾਰ ਨੇ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਕੋਈ ਤੁਲਨਾ ਹੀ ਨਹੀਂ ਹੁੰਦੀ ਤਾਂ ਲੋਕ ਫਿਲਮਾਂ ਦੀ ਤੁਲਨਾ ਕਿਉਂ ਕਰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਚੰਗੀਆਂ ਫਿਲਮਾਂ ਦੀ ਤੁਲਨਾ ਇਕ ਦੂਜੇ ਨਾਲ ਨਹੀਂ ਕਰਨੀ ਚਾਹੀਦੀ।
ਸੰਨੀ ਦਿਓਲ ਨੇ ਕਿਹਾ, 'ਗਦਰ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ, ਜਦਕਿ ਲਗਾਨ ਨੇ ਥੋੜ੍ਹੀ ਘੱਟ ਕਮਾਈ ਕੀਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਤੁਲਨਾ ਕਿਉਂ ਕਰਦੇ ਹਨ, ਭਾਵੇਂ ਇਹ ਕਾਰੋਬਾਰ ਬਾਰੇ ਹੋਵੇ। ਗਰਦ ਦੀ ਅਜਿਹੀ ਧਾਰਨਾ ਨਹੀਂ ਸੀ। ਲੋਕਾਂ ਨੂੰ ਪਤਾ ਲੱਗਿਆ ਕਿ ਇਹ ਮਸਾਲਾ ਫਿਲਮ ਹੈ। ਇਹ ਪੁਰਾਣੇ ਟਾਈਪ ਦੀ ਫਿਲਮ ਹੈ। ਪੁਰਾਣੇ ਟਾਈਪ ਦੇ ਗਾਣੇ ਹਨ। ਦੂਜੇ ਪਾਸੇ, ਲੋਕਾਂ ਨੂੰ ਲੱਗਿਆ ਕਿ 'ਲਗਾਨ' ਕਲਾਸਿਕ ਸੀ। ਅਖੌਤੀ ਲੋਕ ਜੋ ਫਿਲਮਾਂ ਬਾਰੇ ਗੱਲ ਕਰਦੇ ਹਨ, ਉਨ੍ਹਾਂ ਨੇ ਗਦਰ ਨੂੰ ਪੂਰੀ ਤਰ੍ਹਾਂ ਬੇਕਾਰ ਕਿਹਾ ਸੀ। ਪਰ ਇਹ ਲੋਕਾਂ ਦੀ ਫਿਲਮ ਬਣ ਗਈ ਅਤੇ ਉਨ੍ਹਾਂ ਨੂੰ ਖੂਬ ਪਸੰਦ ਆਈ ਸੀ।
ਦੱਸ ਦੇਈਏ ਕਿ 'ਗਦਰ 2' ਨੂੰ ਅਨਿਲ ਸ਼ਰਮਾ ਨੇ ਬਣਾਇਆ ਹੈ। ਇਸ ਫਿਲਮ 'ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸਿਮਰਤ ਕੌਰ, ਲਵ ਸਿਨਹਾ, ਮਨੀਸ਼ ਵਾਧਵਾ ਵਰਗੇ ਕਲਾਕਾਰ ਹਨ। ਫਿਲਮ ਦੇ ਦੋ ਗੀਤ ਵੀ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਫਿਲਮ 'ਓ ਮਾਈ ਗੌਡ 2' ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ 'ਚ ਅਕਸ਼ੈ ਕੁਮਾਰ ਭਗਵਾਨ ਸ਼ਿਵ ਦੀ ਭੂਮਿਕਾ 'ਚ ਹਨ। ਜਦਕਿ ਪੰਕਜ ਤ੍ਰਿਪਾਠੀ ਭਗਵਾਨ ਸ਼ਿਵ ਦੇ ਭਗਤ ਦੀ ਭੂਮਿਕਾ 'ਚ ਹਨ। ਫਿਲਮ ਦਾ ਨਿਰਮਾਣ ਅਮਿਤ ਰਾਏ ਨੇ ਕੀਤਾ ਹੈ। ਇਹ ਫਿਲਮ ਓ ਮਾਈ ਗੌਡ ਦਾ ਸੀਕਵਲ ਹੈ।