ਪੜਚੋਲ ਕਰੋ

Gadar 2: 'ਗਦਰ 2' ਦੀ ਬਾਕਸ ਆਫਿਸ 'ਤੇ ਸੁਨਾਮੀ, ਫਿਲਮ ਨੇ ਤੋੜੇ ਵੱਡੇ ਰਿਕਾਰਡ, 'OMG 2' ਦੀ ਹੈ ਇਹ ਹਾਲਤ

Gadar 2 Vs OMG 2 Box Office Collection Day 3: ਸੰਨੀ ਦਿਓਲ ਦੀ ਫਿਲਮ ਗਦਰ 2 ਬਾਕਸ ਆਫਿਸ 'ਤੇ ਤਿੰਨ ਦਿਨਾਂ ਵਿੱਚ ਬੰਪਰ ਕਮਾਈ ਨਾਲ ਬਲਾਕਬਸਟਰ ਬਣ ਗਈ ਹੈ। ਅਕਸ਼ੇ ਕੁਮਾਰ ਦੀ OMG 2 ਦਾ ਕਲੈਕਸ਼ਨ ਵੀ ਸ਼ਾਨਦਾਰ ਹੈ।

Gadar 2 Vs OMG 2 Box Office Collection Day 3: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਕਮਾਈ ਦੇ ਮਾਮਲੇ ਵਿੱਚ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਹਰ ਰੋਜ਼ ਕਮਾਈ ਦੇ ਅੰਕੜੇ ਵਧ ਰਹੇ ਹਨ ਅਤੇ ਕਈ ਰਿਕਾਰਡ ਟੁੱਟ ਰਹੇ ਹਨ। ਦੂਜੇ ਪਾਸੇ, ਅਕਸ਼ੇ ਕੁਮਾਰ ਦੀ ਫਿਲਮ 'OMG 2' ਦੀ ਕਮਾਈ 'ਚ ਵੀ ਤੀਜੇ ਦਿਨ ਉਛਾਲ ਆਇਆ ਹੈ ਅਤੇ ਫਿਲਮ ਨੇ ਪਹਿਲੇ ਦੋ ਦਿਨਾਂ ਨਾਲੋਂ ਬਿਹਤਰ ਕਮਾਈ ਕੀਤੀ ਹੈ। ਜਾਣੋ ਤਿੰਨ ਦਿਨਾਂ 'ਚ ਦੋਵਾਂ ਫਿਲਮਾਂ ਨੇ ਕਿੰਨੀ ਕਮਾਈ ਕੀਤੀ ਹੈ।  

ਇਹ ਵੀ ਪੜ੍ਹੋ: 'ਸ਼ੋਲੇ' ਦੇ ਇਸ ਸੀਨ ਦੀ ਸ਼ੂਟਿੰਗ ਕਰਨ 'ਚ ਲੱਗੇ ਸੀ 3 ਸਾਲ, ਜਾਣੋ ਕਿਉਂ ਧਰਮਿੰਦਰ ਨੂੰ ਚੱਲਣਾ ਪਿਆ ਸੀ 45 ਕਿਲੋਮੀਟਰ ਪੈਦਲ?

'ਗਦਰ 2' ਦਾ ਬਾਕਸ ਆਫਿਸ 'ਤੇ ਤੀਜੇ ਦਿਨ ਦਾ ਕਲੈਕਸ਼ਨ
ਫਿਲਮ ਨੇ ਐਤਵਾਰ ਨੂੰ ਲਗਭਗ 49.50 ਤੋਂ 51.50 ਕਰੋੜ ਦੀ ਕਮਾਈ ਕੀਤੀ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਫਿਲਮ ਨੇ ਤੀਜੇ ਦਿਨ 18 ਫੀਸਦੀ ਦੀ ਮਜ਼ਬੂਤੀ ਹਾਸਲ ਕੀਤੀ ਹੈ।

ਪਹਿਲੇ ਦਿਨ 'ਗਦਰ 2' ਨੇ ਸ਼ੁੱਕਰਵਾਰ ਨੂੰ 40.10 ਕਰੋੜ ਦੀ ਕਮਾਈ ਕੀਤੀ। ਸ਼ਨੀਵਾਰ ਨੂੰ ਦੂਜੇ ਦਿਨ 43 ਕਰੋੜ ਦੀ ਕਮਾਈ ਕੀਤੀ। ਸੰਨੀ ਦਿਓਲ ਨੂੰ ਤੀਜੇ ਦਿਨ ਐਤਵਾਰ ਦੀ ਛੁੱਟੀ ਦਾ ਫਾਇਦਾ ਮਿਲਿਆ ਅਤੇ ਇਸ ਦੀ ਕਮਾਈ 51 ਕਰੋੜ ਦੇ ਕਰੀਬ ਪਹੁੰਚ ਗਈ।

ਤੀਜੇ ਦਿਨ ਅਰਧ ਸੈਂਕੜੇ ਦੇ ਨਾਲ ਇਸ ਫਿਲਮ ਨੇ 'ਪਠਾਨ' ਦੀ ਤੀਜੇ ਦਿਨ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਾਹਰੁਖ ਖਾਨ ਸਟਾਰਰ ਫਿਲਮ ਨੇ ਤੀਜੇ ਦਿਨ 39 ਕਰੋੜ ਦੀ ਕਮਾਈ ਕੀਤੀ ਸੀ।

ਤਿੰਨ ਦਿਨਾਂ ਦੀ ਕੁੱਲ ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਲਗਭਗ 134 ਕਰੋੜ ਦੀ ਕਮਾਈ ਕੀਤੀ ਹੈ।

'OMG 2' ਦਾ ਬਾਕਸ ਆਫਿਸ 'ਤੇ ਤੀਜੇ ਦਿਨ ਦਾ ਕਲੈਕਸ਼ਨ
ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਦੀ ਇਸ ਫਿਲਮ ਨੇ ਐਤਵਾਰ ਨੂੰ ਵੀ ਕਾਫੀ ਕਮਾਈ ਕੀਤੀ ਹੈ। ਸਕਾਰਾਤਮਕ ਸਮੀਖਿਆਵਾਂ ਅਤੇ ਵਰਡ ਔਫ ਮਾਊਥ ਦਾ ਪੂਰਾ ਪ੍ਰਭਾਵ ਇਸਦੀ ਕਮਾਈ 'ਤੇ ਨਜ਼ਰ ਆ ਰਿਹਾ ਹੈ। ਫਿਲਮ ਨੇ ਐਤਵਾਰ ਨੂੰ ਲਗਭਗ 16.50-18 ਕਰੋੜ ਦੀ ਕਮਾਈ ਕੀਤੀ ਹੈ।

View this post on Instagram
 
A post shared by Sunny Deol (@iamsunnydeol)

ਫਿਲਮ ਨੇ ਪਹਿਲੇ ਦੋ ਦਿਨਾਂ ਦੇ ਮੁਕਾਬਲੇ ਐਤਵਾਰ ਨੂੰ 15% ਦਾ ਵਾਧਾ ਦਰਜ ਕੀਤਾ
ਪਹਿਲੇ ਦਿਨ ਸ਼ੁੱਕਰਵਾਰ ਨੂੰ ਫਿਲਮ ਨੇ 10 ਕਰੋੜ ਦੀ ਓਪਨਿੰਗ ਕੀਤੀ। ਫਿਲਮ ਨੇ ਸ਼ਨੀਵਾਰ ਨੂੰ 15 ਕਰੋੜ ਦੀ ਕਮਾਈ ਕੀਤੀ। ਹੁਣ ਐਤਵਾਰ ਨੂੰ ਇਸ ਦੀ ਕਮਾਈ 18 ਕਰੋੜ ਤੱਕ ਪਹੁੰਚ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਫਿਲਮਾਂ ਨੂੰ 15 ਅਗਸਤ ਦੀ ਛੁੱਟੀ ਦਾ ਫਾਇਦਾ ਵੀ ਮਿਲੇਗਾ। ਵਪਾਰ ਵਿਸ਼ਲੇਸ਼ਕਾਂ ਦੇ ਅਨੁਸਾਰ, 'ਗਦਰ 2' ਆਪਣੇ ਪੰਜ ਦਿਨਾਂ ਦੇ ਵੀਕੈਂਡ ਵਿੱਚ 200 ਕਰੋੜ ਦੇ ਕਰੀਬ ਕਮਾਏਗੀ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਫਿਲਮ ਵੀ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।

ਬਾਕਸ ਆਫਿਸ 'ਤੇ 'ਗਦਰ 2' ਦੀ ਇਸ ਕਮਾਈ ਤੋਂ ਮੇਕਰਸ ਕਾਫੀ ਖੁਸ਼ ਹਨ। ਸੰਨੀ ਦਿਓਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਲੋਕ ਫਿਲਮ ਨੂੰ ਇੰਨਾ ਪਸੰਦ ਕਰਨਗੇ। ਇਸ ਦੇ ਨਾਲ ਹੀ ਇਸ ਫਿਲਮ 'ਚ ਤਾਰਾ ਸਿੰਘ ਦੇ ਬੇਟੇ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਉਤਕਰਸ਼ ਸ਼ਰਮਾ ਨੇ ਵੀ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸੰਕੇਤ ਦਿੱਤਾ ਹੈ ਕਿ 'ਗਦਰ 3' ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਸਿਆਸੀ ਦਬਾਅ ਦੇ ਚਲਦਿਆਂ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਟੋਰਾਂਟੋ ਫਿਲਮ ਫੈਸਟੀਵਲ ਤੋਂ ਹਟਾਈ ਗਈ- ਰਿਪੋਰਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget