Diljit Dosanjh: ਸਿਆਸੀ ਦਬਾਅ ਦੇ ਚਲਦਿਆਂ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਟੋਰਾਂਟੋ ਫਿਲਮ ਫੈਸਟੀਵਲ ਤੋਂ ਹਟਾਈ ਗਈ: ਰਿਪੋਰਟ
Diljit Dosanjh Punjab 95: ਹਾਲ ਹੀ 'ਚ ਇਸ ਫਿਲਮ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਦਿਖਾਉਣ ਲਈ ਵੀ ਸੂਚੀਬੱਧ ਕੀਤਾ ਗਿਆ ਸੀ। ਪਰ ਹੁਣ ਇਸ ਫਿਲਮ ਨਾਲ ਜੁੜੀ ਚੰਗੀ ਖਬਰ ਨਹੀਂ ਆ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Punjab 95 Removed From Toronto Film Festival: ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਪਿਛਲੇ ਕਾਫੀ ਸਮੇਂ ਤੋਂ ਦਿਲਜੀਤ ਦੀਆ ਫਿਲਮਾਂ ਵਿਵਾਦਾਂ 'ਚ ਫਸਦੀਆਂ ਰਹੀਆਂ ਹਨ। ਇਨ੍ਹਾਂ ਵਿੱਚੋਂ 'ਜੋੜੀ' ਤੇ 'ਚਮਕੀਲਾ' ਵਰਗੀਆਂ ਫਿਲਮਾਂ ਇੱਕ ਸੀ। ਜਿਨ੍ਹਾਂ 'ਤੇ ਪਹਿਲਾਂ ਕੋਰਟ ਕਾਪੀਰਾਈਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਰੋਕ ਲਗਾ ਦਿੱਤੀ ਸੀ। ਹੁਣ ਦਿਲਜੀਤ ਦੀ ਇੱਕ ਹੋਰ ਫਿਲਮ ਵਿਵਾਦਾਂ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ।
ਇਹ ਫਿਲਮ ਹੈ 'ਪੰਜਾਬ 95'। ਵੈਸੇ ਤਾਂ ਇਹ ਫਿਲਮ ਉਦੋਂ ਤੋਂ ਹੀ ਚਰਚਾ 'ਚ ਬਣੀ ਹੋਈ ਸੀ, ਜਦੋਂ ਤੋਂ ਮੇਕਰਸ ਨੇ ਇਸ ਦਾ ਐਲਾਨ ਕੀਤਾ ਸੀ। ਹਾਲ ਹੀ 'ਚ ਇਸ ਫਿਲਮ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਦਿਖਾਉਣ ਲਈ ਵੀ ਸੂਚੀਬੱਧ ਕੀਤਾ ਗਿਆ ਸੀ। ਪਰ ਹੁਣ ਇਸ ਫਿਲਮ ਨਾਲ ਜੁੜੀ ਚੰਗੀ ਖਬਰ ਨਹੀਂ ਆ ਰਹੀ ਹੈ।
ਕੁੱਝ ਰਿਪੋਰਟਾਂ ਦੇ ਮੁਤਾਬਕ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਪੰਜਾਬ 95' ਨੂੰ ਟੋਰਾਂਟੋ ਫਿਲਮ ਫੈਸਟੀਵਲ ਦੀ ਲਿਸਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਸਿਆਸੀ ਤਾਕਤਾਂ ਦੀ ਦਖਲਅੰਦਾਜ਼ੀ ਦੱਸੀ ਜਾ ਰਹੀ ਹੈ। ਪੰਜਾਬ ਵਿੱਚ ਅੱਤਵਾਦ ਦੇ ਦੌਰ 'ਚ ਜਦੋਂ ਪੰਜਾਬ ਪੁਲਿਸ ਨੇ ਕਿੰਨੇ ਹੀ ਸਿੱਖ ਨੌਜਵਾਨਾਂ ਨੂੰ ਨਾਜਾਇਜ਼ ਮੌਤ ਦੇ ਘਾਟ ਉਤਾਰਿਆ ਸੀ। ਇਸ ਸਭ 'ਤੇ ਹਿਊਮਨ ਰਾਈਟਸ ਐਕਟੀਵਿਸਟ ਤੇ ਵਕੀਲ ਜਸਵੰਤ ਸਿੰਘ ਖਾਲੜਾ ਨੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਸੀ। ਮਾਸੂਮ ਸਿੱਖ ਨੋਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਖਾਲੜਾ ਨੇ ਲੰਬਾ ਸੰਘਰਸ਼ ਕੀਤਾ, ਪਰ ਅਚਾਨਕ ਹੀ ਉਹ ਗਾਇਬ ਹੋ ਗਏ ਸੀ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਤੇ ਉਨ੍ਹਾਂ ਦੇ ਸੰਘਰਸ਼ ਨੂੰ ਹੀ ਬਿਆਨ ਕਰਦੀ ਹੈ।
Waheguruji ka Khalsa
— Honey Trehan (@HoneyTrehan) July 24, 2023
Waheguruji ki Fateh! 🙏
World Premiere at the Toronto International Film Festival! Presenting the first look of Punjab ‘95, a compelling story based on the life of human rights activist Jaswant Singh Khalra.@RonnieScrewvala @diljitdosanjh @rampalarjun pic.twitter.com/9oqyayvVYE
ਪਰ ਰਿਪੋਰਟਾਂ ਦੇ ਮੁਤਾਬਕ ਟੋਰਾਂਟੋ ਫਿਲਮ ਫੈਸਟੀਵਲ ਦੀ ਅਧਿਕਾਰਤ ਵੈੱਬਸਾਈਟ 'ਤੇ ਜੋ ਫਿਲਮਾਂ ਦੀ ਲਿਸਟ ਸ਼ੋਅ ਹੋ ਰਹੀ ਹੈ, ੳੇੁਸ ਵਿੱਚ ਕਿਤੇ ਵੀ ਦਿਲਜੀਤ ਦੋਸਾਂਝ ਦੀ ਫਿਲਮ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਬਾਅਦ ਹੀ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਮ ਨੂੰ ਸਿਆਸੀ ਤਾਕਤਾਂ ਦੀ ਦਖਲਅੰਦਾਜ਼ੀ ਦੇ ਚਲਦਿਆਂ ਲਿਸਟ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਫਿਲਹਾਲ ਫਿਲਮ ਦੇ ਟੋਰਾਂਟੋ ਫਿਲਮ ਫੈਸਟੀਵਲ ਤੋਂ ਬਾਹਰ ਹੋਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।