Punjab News: PSEB ਵੱਲੋਂ ਨਵੇਂ ਨਿਰਦੇਸ਼ ਜਾਰੀ! ਇਹ ਵਾਲੇ ਵਿਦਿਆਰਥੀਆਂ ਦੇ ਰੱਦ ਹੋਣਗੇ ਨਤੀਜੇ, ਮੁੜ ਦੇਣੀਆਂ ਪੈਣਗੀਆਂ ਪ੍ਰੀਖਿਆਵਾਂ
PSEB ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਅਕਾਦਮਿਕ ਸੈਸ਼ਨ 2024-25 ਲਈ 9ਵੀਂ ਅਤੇ 11ਵੀਂ ਜਮਾਤ ਦੇ ਨਤੀਜੇ ਅਪਲੋਡ ਕਰਨ ਅਤੇ ਆਨਲਾਈਨ ਤਬਾਦਲਾ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਦਾ ਐਲਾਨ ਕਰ

Education News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਤੋਂ ਖਾਸ ਖਬਰ ਸਾਹਮਣੇ ਆਈ ਹੈ। ਅਕਾਦਮਿਕ ਸੈਸ਼ਨ 2024-25 ਲਈ 9ਵੀਂ ਅਤੇ 11ਵੀਂ ਜਮਾਤ ਦੇ ਨਤੀਜੇ ਅਪਲੋਡ ਕਰਨ ਅਤੇ ਆਨਲਾਈਨ ਤਬਾਦਲਾ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਪੰਜਾਬ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬੋਰਡ ਦੇ ਪੋਰਟਲ ’ਤੇ ਆਪਣੇ ਲੌਗਇਨ ਆਈ. ਡੀ. (ID) ਰਾਹੀਂ ਨਤੀਜੇ ਅਪਲੋਡ ਕਰਨ ਅਤੇ ਅੰਤਿਮ ਸਬਮਿਟ ਕਰਨ ਤੋਂ ਪਹਿਲਾਂ ਲੋੜੀਂਦੀਆਂ ਸੋਧਾਂ ਕਰਨ।
ਇਹ ਵਾਲੇ ਵਿਦਿਆਰਥੀਆਂ ਦੇ ਰੱਦ ਹੋਣਗੇ ਨਤੀਜੇ
ਇਸ ਦੇ ਨਾਲ ਹੀ ਬੋਰਡ ਨੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ 11ਵੀਂ ਜਮਾਤ ’ਚ ਆਰਜ਼ੀ ਦਾਖਲਾ ਦਿੱਤਾ ਗਿਆ ਸੀ, ਜੇਕਰ ਉਹ ਨਿਰਧਾਰਿਤ ਸਮੇਂ ’ਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਤਾਂ ਉਨ੍ਹਾਂ ਦਾ 11ਵੀਂ ਜਮਾਤ ਦਾ ਨਤੀਜਾ ਰੱਦ ਕਰ ਦਿੱਤਾ ਜਾਵੇਗਾ।
ਸਕੂਲਾਂ ਨੂੰ ਜਾਰੀ ਕੀਤੀਆਂ ਗਈਆਂ ਇਹ ਹਦਾਇਤਾਂ
ਬੋਰਡ ਨੇ ਹਦਾਇਤ ਕੀਤੀ ਹੈ ਕਿ ਸਕੂਲਾਂ ਨੂੰ ਅੰਤਿਮ ਸਪੁਰਦਗੀ ਤੋਂ ਪਹਿਲਾਂ ਰੱਫ ਰਿਪੋਰਟ ਦਾ ਪ੍ਰਿੰਟ ਆਊਟ ਲੈ ਕੇ ਸਾਰੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਜੇਕਰ ਕੋਈ ਗਲਤੀ ਪਾਈ ਜਾਂਦੀ ਹੈ, ਤਾਂ ਸੁਧਾਰ ਕਰੋ ਅਤੇ ਅੰਤ ’ਚ ਜਮ੍ਹਾਂ ਕਰੋ। ਇਕ ਵਾਰ ਅੰਤਿਮ ਸਪੁਰਦਗੀ ਕਰਨ ਤੋਂ ਬਾਅਦ, ਸਕੂਲ ਪੱਧਰ ’ਤੇ ਕੋਈ ਸੋਧ ਪ੍ਰਕਿਰਿਆ ਸੰਭਵ ਨਹੀਂ ਹੋਵੇਗੀ। ਬੋਰਡ ਮੁਤਾਬਕ ਨਤੀਜਾ ਅਪਲੋਡ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਟਰਾਂਸਫਰ ਸਰਟੀਫਿਕੇਟ (TC) ਆਨਲਾਈਨ ਜਾਰੀ ਕੀਤਾ ਜਾਵੇਗਾ। ਜਿਹੜੇ ਵਿਦਿਆਰਥੀ ਕਿਸੇ ਹੋਰ ਸਕੂਲ ’ਚ ਦਾਖਲਾ ਲੈਣਾ ਚਾਹੁੰਦੇ ਹਨ, ਉਹ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।
ਦੂਜੇ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਅਹਿਮ ਸੂਚਨਾ
ਹਾਲਾਂਕਿ, ਦੂਜੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ, ਜੇਕਰ ਬੋਰਡ ਦੁਆਰਾ ਅਧੂਰੇ ਜਾਂ ਗੈਰ-ਪ੍ਰਮਾਣਿਤ ਦਸਤਾਵੇਜ਼ਾਂ ਕਾਰਨ ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਜਾਰੀ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਦਾ ਤਬਾਦਲਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ।
ਜਿਹੜੇ ਵਿਦਿਆਰਥੀ 9ਵੀਂ ਜਾਂ 11ਵੀਂ ਜਮਾਤ ’ਚ ਕੰਪਾਰਟਮੈਂਟ ’ਚ ਆਈ ਹੈ, ਉਨ੍ਹਾਂ ਦਾ ਨਤੀਜਾ ਆਰ. ਐੱਲ./ਕੰਪਾਰਟਮੈਂਟ/ਰੀ-ਅਪੀਅਰ ਦੇ ਰੂਪ ’ਚ ਹੋਵੇਗਾ। ਜਿਨ੍ਹਾਂ ਵਿਦਿਆਰਥੀਆਂ ਨੂੰ 11ਵੀਂ ਜਮਾਤ ’ਚ ਆਰਜ਼ੀ ਦਾਖਲਾ ਦਿੱਤਾ ਗਿਆ ਸੀ, ਜੇਕਰ ਉਹ ਨਿਰਧਾਰਿਤ ਸਮੇਂ ’ਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਤਾਂ ਉਨ੍ਹਾਂ ਦਾ 11ਵੀਂ ਜਮਾਤ ਦਾ ਨਤੀਜਾ ਰੱਦ ਕਰ ਦਿੱਤਾ ਜਾਵੇਗਾ। ਬੋਰਡ ਨੇ ਸਕੂਲ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ, ਤਾਂ ਜੋ ਵਿਦਿਆਰਥੀ ਸਹੀ ਨਤੀਜੇ ਅਤੇ ਸਰਟੀਫਿਕੇਟ ਸਮੇਂ ਸਿਰ ਪ੍ਰਾਪਤ ਕਰ ਸਕਣ। ਬਿਨਾਂ ਫੀਸ ਦੇ ਨਤੀਜੇ ਅਪਲੋਡ ਕਰਨ ਦੀ ਆਖਰੀ ਮਿਤੀ 15 ਮਈ ਹੈ। ਇਸ ਤੋਂ ਬਾਅਦ, ਹੇਠ ਲਿਖੇ ਅਨੁਸਾਰ ਜੁਰਮਾਨੇ ਦੇ ਖਰਚੇ ਲਾਗੂ ਹੋਣਗੇ
200 ਰੁਪਏ ਪ੍ਰਤੀ ਵਿਦਿਆਰਥੀ : 16 ਮਈ ਤੋਂ 16 ਜੂਨ ਤੱਕ
500 ਰੁਪਏ ਪ੍ਰਤੀ ਵਿਦਿਆਰਥੀ : 17 ਜੂਨ ਤੋਂ 30 ਜੁਲਾਈ ਤੱਕ
1000 ਰੁਪਏ ਪ੍ਰਤੀ ਵਿਦਿਆਰਥੀ : 31 ਜੁਲਾਈ ਤੋਂ ਬਾਅਦ





















