ਗਗਨ ਕੋਕਰੀ ਦਾ ਗੈਰੀ ਸੰਧੂ ਨੂੰ ਇਮੋਸ਼ਨਲ ਜਵਾਬ, ਮੈਂ ਗਾਉਣ ਵਾਲਿਆਂ ਵਿੱਚੋਂ ਨਹੀਂ...
ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਆਪਣੇ ਇਮੋਸ਼ਨਲ ਬਿਆਨ ਨਾਲ ਗੈਰੀ ਸੰਧੂ ਨੂੰ ਜਵਾਬ ਦਿੱਤਾ ਹੈ। ਗਗਨ ਨੇ ਕਿਹਾ ਮੈਂ ਗਾਉਣ ਵਾਲਿਆਂ ਵਿੱਚੋਂ ਨਹੀਂ ਹਾਂ। ਇਹ ਤਾਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਹਾਂ।
ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਆਪਣੇ ਇਮੋਸ਼ਨਲ ਬਿਆਨ ਨਾਲ ਗੈਰੀ ਸੰਧੂ ਨੂੰ ਜਵਾਬ ਦਿੱਤਾ ਹੈ। ਗਗਨ ਨੇ ਕਿਹਾ ਮੈਂ ਗਾਉਣ ਵਾਲਿਆਂ ਵਿੱਚੋਂ ਨਹੀਂ ਹਾਂ। ਇਹ ਤਾਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਹਾਂ। ਸਾਰੇ ਮੇਰੇ ਤੋਂ ਬਹੁਤ ਵਧੀਆ ਗਾਉਂਦੇ ਹਨ ਤੇ ਸਭ ਦੀ ਆਪਣੀ-ਆਪਣੀ ਕਿਸਮਤ ਹੈ ਪਰ ਮੈਂ ਸ਼ੌਂਕੀ ਹਾਂ, ਜਜ਼ਬਾਤੀ ਹਾਂ ਤੇ ਮਿਹਨਤ ਕਰਨ ਵਾਲਿਆਂ ਵਿੱਚੋਂ ਹਾਂ ਤੇ ਉਹ ਮਿਹਨਤ ਅਜੇ ਵੀ ਜਾਰੀ ਹੈ। ਜਿਵੇਂ ਇੱਕ ਬੱਚਾ ਆਪਣੇ ਮਾਂ-ਪਿਓ ਨੂੰ ਖੁਸ਼ ਰੱਖਣ ਲਈ ਕਰਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾਂ ਕਿ ਹਰ ਮਿਹਨਤ ਵਾਲੇ ਦਾ ਮੁੱਲ ਪਵੇ।
ਗਗਨ ਨੇ ਕਿਹਾ, ‘ਰੱਬ ਨੂੰ ਕਦੇ ਵੀ ਤੂੰ ਨਹੀਂ ਕਿਹਾ ਤੇ ਨਾ ਹੀ ਕਦੇ ਕਿਸੇ ਦੀ ਮਿਹਨਤ ਨੂੰ ਮਾੜਾ, ਉਹ ਭਾਵੇਂ ਕਿਸੇ ਛੋਟੀ ਚੀਜ਼ ਲਈ ਹੋਵੇ ਜਾਂ ਵੱਡੀ ਲਈ। ਜਿੰਨੇ ਵੀ ਮੇਰੇ ਫੈਨਜ਼ ਹਨ, ਉਹ ਭਾਵੇਂ ਘੱਟ ਜਾਂ ਵੱਧ, ਉਨ੍ਹਾਂ ਸਭ ਦੀ ਕਦਰ ਹੈ। ਜ਼ਿੰਦਗੀ ’ਚ ਕਿਉਂਕਿ ਸ਼ਾਇਦ ਇੰਨੇ ਜੋਗੇ ਵੀ ਨਹੀਂ ਸੀ, ਜਿੰਨੇ ਜੋਗੇ ਰੱਬ ਨੇ ਕਰਤਾ। ਜੋ ਤੁਹਾਨੂੰ ਚੰਗਾ ਲੱਗਦਾ ਸਕੂਨ ਦਿੰਦਾ, ਉਹ ਸੁਣੋ ਕਿਉਂਕਿ ਧੱਕੇ ਨਾਲ ਕੋਈ ਕਿਸੇ ਨੂੰ ਸੁਣਾ ਨਹੀਂ ਸਕਦਾ ਤੇ ਵਿਹਲੇ ਬੰਦੇ ਨੂੰ ਸਾਰੀ ਉਮਰ ਖਵਾ ਨਹੀਂ ਸਕਦਾ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਹਾਲ ਹੀ ਵਿੱਚ ਗੈਰੀ ਸੰਧੂ ਨੇ ਇਹ ਕੁਮੈਂਟ ਕੀਤਾ ਸੀ ਕਿ ਪਰਮੀਸ਼ ਵਰਮਾ ਤੇ ਗਗਨ ਕੋਕਰੀ ਨੂੰ ਗਾਉਣਾ ਨਹੀਂ ਆਉਂਦਾ। ਮੈਂ ਇਨ੍ਹਾਂ ਤੋਂ ਤਾਂ ਵਧੀਆ ਹੀ ਗਾਉਂਦਾ ਹਾਂ। ਗੈਰੀ ਦੇ ਇਸ ਬਿਆਨ ਨੇ ਸਭ ਨੂੰ ਹੈਰਾਨ ਜ਼ਰੂਰ ਕੀਤਾ ਸੀ। ਇਸ ’ਤੇ ਗਗਨ ਕੋਕਰੀ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ ਪਰ ਹੁਣ ਇੱਕ ਵਾਰ ਫੇਰ ਗਗਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਕੁਝ ਜਵਾਬ ਗੈਰੀ ਨੂੰ ਵੀ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :