'ਹੁਮਾ ਕੁਰੈਸ਼ੀ ਦਾ ਵਿਆਹ ਨਹੀਂ ਹੋ ਰਿਹਾ', ਕਪਿਲ ਸ਼ਰਮਾ ਦੇ ਸ਼ੋਅ 'ਤੇ ਮਨੋਜ ਬਾਜਪਾਈ ਨੇ ਕੀਤਾ ਕੁਮੈਂਟ ਤਾਂ ਅਦਾਕਾਰਾ ਨੇ ਵੀ ਦਿੱਤਾ ਜਵਾਬ
ਕਪਿਲ ਸ਼ਰਮਾ ਦੇ ਸ਼ੋਅ 'ਚ 'ਗੈਂਗਸ ਆਫ ਵਾਸੇਪੁਰ' ਦੀ ਸਟਾਰ ਕਾਸਟ ਪਹੁੰਚੀ। ਕਪਿਲ ਨੇ ਪੁੱਛਿਆ, ਕੀ ਹੁਮਾ ਦੀ ਤਾਰੀਫ ਕਰਨਾ ਗਲਤ ਹੈ? ਇਸ 'ਤੇ ਮਨੋਜ ਵਾਜਪਾਈ ਨੇ ਕੁਝ ਅਜਿਹਾ ਕਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
The Kapil Sharma Show: ਟੀਵੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਰ ਐਪੀਸੋਡ ਮਜ਼ੇਦਾਰ ਹੁੰਦਾ ਹੈ। ਕਪਿਲ ਸ਼ਰਮਾ (Kapil Sharma) ਸਾਰੇ ਮਹਿਮਾਨਾਂ ਨਾਲ ਮਸਤੀ ਕਰਦੇ ਹਨ। ਤਾਜ਼ਾ ਐਪੀਸੋਡ 'ਚ 'ਗੈਂਗਸ ਆਫ ਵਾਸੇਪੁਰ' (Gangs of Wasseypur) ਦੀ ਸਟਾਰ ਕਾਸਟ ਪਹੁੰਚੀ। ਜਿੱਥੇ 'ਗੈਂਗਸ ਆਫ ਵਾਸੇਪੁਰ' ਦੇ ਦਿੱਗਜ ਸਿਤਾਰੇ ਹੋਣ, ਉੱਥੇ ਮਸਤੀ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ। ਅਭਿਨੇਤਰੀ ਹੁਮਾ ਕੁਰੈਸ਼ੀ (Huma Qureshi) ਵੀ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਈ, ਜਿਨ੍ਹਾਂ ਨਾਲ ਕਪਿਲ ਸ਼ਰਮਾ ਪੂਰੀ ਤਰ੍ਹਾਂ ਫਲਰਟ ਕੀਤਾ।
ਹੁਮਾ ਕੁਰੈਸ਼ੀ ਦਾ ਵਿਆਹ ਕਿਉਂ ਨਹੀਂ ਹੋ ਰਿਹਾ?
ਕਪਿਲ ਸ਼ਰਮਾ ਨੇ ਹੁਮਾ ਕੁਰੈਸ਼ੀ ਨਾਲ ਖੂਬ ਮਸਤੀ ਕੀਤੀ ਅਤੇ ਹੁਮਾ ਨੇ ਵੀ ਉਨ੍ਹਾਂ ਨੂੰ ਜਵਾਬ ਦਿੱਤਾ। ਫਿਰ ਕਪਿਲ ਨੇ ਪੁੱਛਿਆ ਕਿ ਕੀ ਹੁਮਾ ਦੀ ਤਾਰੀਫ ਕਰਨਾ ਗਲਤ ਹੈ? ਇਸ 'ਤੇ ਮਨੋਜ ਵਾਜਪਾਈ (Manoj Bajpayee) ਨੇ ਹੁਮਾ ਬਾਰੇ ਕੁਝ ਅਜਿਹਾ ਕਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮਨੋਜ ਕਹਿੰਦੇ ਹਨ, ''ਇਸ ਪਰਿਵਾਰ 'ਚ ਇੱਕ ਲੜਕੀ ਹੈ, ਜੋ ਖੂਬਸੂਰਤ ਹੈ, ਪਰ ਇਹ ਦਾ ਵਿਆਹ ਨਹੀਂ ਹੋ ਰਿਹਾ ਹੈ। ਇਹ ਚੰਗਾ ਹੈ ਕਿ ਕੁਝ ਮੁੰਡੇ ਡੋਰੇ ਪਾ ਰਹੇ ਹਨ।''
ਮਨੋਜ ਬਾਜਪਾਈ ਦੇ ਕੁਮੈਂਟ 'ਤੇ ਹੁਮਾ ਨੇ ਇਹ ਗੱਲ ਆਖੀ
ਮਨੋਜ ਬਾਜਪਾਈ ਦੀਆਂ ਇਹ ਗੱਲਾਂ ਸੁਣ ਕੇ ਹਰ ਕੋਈ ਹੱਸਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਹੁਮਾ ਨੇ ਜਵਾਬ ਦਿੱਤਾ, "ਮੁੰਡਿਆਂ ਲਈ ਤਾਂ ਡੋਰੇ ਪਾਉਣਾ ਠੀਕ ਹੈ, ਪਰ ਇਹ (ਕਪਿਲ) ਦੋ ਬੱਚਿਆਂ ਦਾ ਪਿਤਾ ਹੈ।" ਇਸ 'ਤੇ ਮਨੋਜ ਵਾਜਪਾਈ ਆਖਦੇ ਹਨ ਕਿ ਕਿਸ ਨੇ ਕਿਹਾ ਕਿ ਦੋ ਬੱਚਿਆਂ ਦੇ ਪਿਤਾ 'ਚ ਕੋਈ ਖਾਮੀ ਹੁੰਦੀ ਹੈ। ਕਪਿਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਥੋੜੀ ਪਤਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹਰ ਕੋਈ ਹੱਸਣ ਲੱਗ ਜਾਂਦਾ ਹੈ।
ਦੱਸ ਦੇਈਏ ਕਿ ਹੁਮਾ ਕੁਰੈਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਗੈਂਗਸ ਆਫ ਵਾਸੇਪੁਰ' ਨਾਲ ਕੀਤੀ ਸੀ। ਭਾਵੇਂ ਇਸ ਫਿਲਮ ਲਈ ਅਭਿਨੇਤਰੀ ਨੂੰ ਬਹੁਤ ਘੱਟ ਪੈਸੇ ਮਿਲੇ ਸਨ ਪਰ ਉਨ੍ਹਾਂ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਉਹ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ। ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ (Anurag Basu) ਸਨ।