Justin Bieber: ਹਾਲੀਵੁੱਡ ਗਾਇਕ ਜਸਟਿਨ ਬੀਬਰ ਵਿਵਾਦਾਂ 'ਚ, ਰਮਜ਼ਾਨ 'ਚ ਰੋਜ਼ਾ ਰੱਖਣ ਵਾਲਿਆਂ ਦਾ ਉਡਾਇਆ ਮਜ਼ਾਕ, ਗੌਹਰ ਖਾਨ ਨੇ ਦਿੱਤਾ ਜਵਾਬ
Justin Bieber Hailey Bieber; ਜਸਟਿਨ ਬੀਬਰ ਤੇ ਹੈਲੀ ਬੀਬਰ ਹਾਲੀਵੁੱਡ ਦੇ ਪਿਆਰੇ ਸੈਲੀਬ੍ਰਿਟੀ ਜੋੜਿਆਂ ਚੋਂ ਇਕ ਹਨ। ਦੋਵੇਂ ਇੰਸਟਾਗ੍ਰਾਮ 'ਤੇ ਮਜ਼ਾਕੀਆ ਪੋਸਟਾਂ ਸਾਂਝੀ ਕਰਦੇ ਹਨ, ਪਰ ਇਨ੍ਹਾਂ ਦੀ ਇਕ ਪੋਸਟ ਨੇ ਵਿਵਾਦ ਖੜਾ ਕਰ ਦਿਤਾ ਹੈ
Gauahar Khan Reply To Justin Bieber: ਹਾਲੀਵੁੱਡ ਗਾਇਕ ਜਸਟਿਨ ਬੀਬਰ ਤੇ ਉਨ੍ਹਾਂ ਦੀ ਪਤਨੀ ਹੇਲੀ ਬੀਬਰ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਦਿਨੀਂ ਜਸਟਿਨ ਤੇ ਹੇਲੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲਿਆਂ ਨੂੰ 'ਮੂਰਖ' ਕਿਹਾ ਸੀ। ਇਸ ;ਤੇ ਕਾਫੀ ਵਿਵਾਦ ਵੀ ਹੋਇਆ ਸੀ। ਹੁਣ ਇਸ ਸਭ ਦੇ ਦਰਮਿਆਨ ਹੁਣ ਬਿੱਗ ਬੌਸ 7 ਵਿਨਰ ਗੌਹਰ ਖਾਨ ਨੇ ਜਸਟਿਨ ਤੇ ਹੇਲੀ ਨੂੰ ਜਵਾਬ ਦਿੱਤਾ ਹੈ।
ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ- ਇਹ ਸਾਬਤ ਕਰਦਾ ਹੈ ਕਿ ਉਹ ਕਿੰਨੇ 'ਡੰਬ' (ਬੇਵਕੂਫ) ਹਨ। ਬਸ਼ਰਤੇ ਉਹ ਇਸ ਦੇ ਪਿੱਛੇ ਦੇ ਵਿਗਿਆਨ ਬਾਰੇ ਜਾਣਦੇ ਹੋਣ। ਰੋਜ਼ਾ ਸਿਰਫ ਧਾਰਮਿਕ ਸ਼ਰਧਾ ਲਈ ਹੀ ਨਹੀਂ ਰੱਖਿਆ ਜਾਂਦਾ, ਸਗੋਂ ਇਸ ਦੇ ਕਈ ਸਿਹਤ ਲਾਭ ਹਨ! @justinbieber ਅਤੇ @haileybieber ਬੁੱਧੀ ਨਾਲ ਕੰਮ ਲਓ। ਇੱਕ ਰਾਏ ਰੱਖਣਾ ਠੀਕ ਹੈ! ਪਰ ਸਹੀ ਤਰੀਕੇ ਨਾਲ ਰਾਏ ਦੱਸਣ ਲਈ ਕਾਫ਼ੀ ਬੁੱਧੀਮਾਨ ਬਣੋ।
ਗੌਹਰ ਖਾਨ ਨੇ ਜਸਟਿਨ ਅਤੇ ਹੈਲੀ ਬੀਬਰ ਨੂੰ ਦਿੱਤਾ ਜਵਾਬ।
ਜਸਟਿਨ ਬੀਬਰ ਅਤੇ ਹੈਲੀ ਬੀਬਰ ਹਾਲ ਹੀ ਵਿੱਚ ਹਿਜਾਬ ਮਾਡਰਨ ਨਾਮਕ ਇੱਕ ਪੇਜ ਲਈ ਇੰਸਟਾਗ੍ਰਾਮ 'ਤੇ ਆਨਲਾਈਨ ਦਿਖਾਈ ਦਿੱਤੇ। ਗੱਲਬਾਤ ਦੌਰਾਨ, ਸੈਲੀਬ੍ਰਿਟੀ ਜੋੜੇ ਨੇ ਰੋਜ਼ਾ ਰੱਖਣ ਦੀ ਧਾਰਨਾ ਬਾਰੇ ਚਰਚਾ ਕੀਤੀ ਅਤੇ ਕਿਵੇਂ ਰੋਜ਼ਾ ਰੱਖਣਾ ਉਨ੍ਹਾਂ ਲਈ ਕੋਈ ਮਾਇਣੇ ਨਹੀਂ ਰਖਵਾਉਂਦਾ।
ਹੈਲੀ ਬੀਬਰ ਨੇ ਰੋਜ਼ਾ ਰੱਖਣ ਵਾਲਿਆਂ ਨੂੰ ਕਿਹਾ 'ਬੇਵਕੂਫ'
ਕੈਨੇਡੀਅਨ ਗਾਇਕ ਕਹਿੰਦਾ ਹੈ- ਮੈਨੂੰ ਇਸ ਬਾਰੇ ਸੋਚਣਾ ਪਏਗਾ, ਮੈਂ ਅਜਿਹਾ ਕਦੇ ਨਹੀਂ ਕੀਤਾ... ਮੈਨੂੰ ਲੱਗਦਾ ਹੈ ਕਿ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਸੋਚਣ ਲਈ ਪੋਸ਼ਣ ਦੀ ਲੋੜ ਹੁੰਦੀ ਹੈ। ਹੇਲੀ ਨੇ ਫਿਰ ਖੁਲਾਸਾ ਕੀਤਾ ਕਿ ਫਾਸਟਿੰਗ ਜਾਂ ਵਰਤ ਰੱਖਣ ਲਈ ਖਾਣਾ ਛੱਡਣਾ ਕਦੇ ਵੀ ਉਨ੍ਹਾਂ ਦੀ ਸਮਝ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਅੱਗੇ ਕਿਹਾ- ਇਸ ਤੋਂ ਬਾਅਦ ਹੇਲੀ ਨੇ ਅੱਗੇ ਕਿਹਾ, 'ਜੇ ਤੁਸੀਂ ਟੀਵੀ ਬੰਦ ਕਰਨਾ ਚਾਹੁੰਦੇ ਹੋ, ਆਪਣੇ ਫੋਨ ਨੂੰ ਫਾਸਟ ਕਰਨਾ ਚਾਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਉਸ 'ਤੇ ਜ਼ਿਆਦਾ ਵਿਸ਼ਵਾਸ ਕਰਦੀ ਹਾਂ, ਪਰ ਖਾਣਾ ਬੰਦ ਕਰਨਾ ਮੇਰੀ ਸਮਝ ਨਹੀਂ ਆਉਂਦਾ।' ਅੱਗੇ ਹੇਲੀ ਬੀਬਰ ਨੇ ਕਿਹਾ ਕਿ ਇਸ ਕਰਕੇ ਫਾਸਟਿੰਗ ਜਾਂ ਰੋਜ਼ਾ ਰੱਖਣ ਵਾਲੇ ਲੋਕ ਮੂਰਖ ਹਨ।"
ਇਸ ਦੌਰਾਨ ਗੌਹਰ ਖਾਨ ਅਤੇ ਉਸ ਦਾ ਪਤੀ ਜ਼ੈਦ ਦਰਬਾਰ ਆਪਣੀ ਰਮਜ਼ਾਨ ਪਰੰਪਰਾ ਨੂੰ ਕਾਇਮ ਰੱਖ ਰਹੇ ਹਨ। ਅਭਿਨੇਤਰੀ ਅਕਸਰ ਆਪਣੀ ਇੰਸਟਾਗ੍ਰਾਮ ਸਟੋਰੀਜ਼ ਵਿੱਚ ਵਰਤ ਰੱਖਣ ਦੇ ਆਪਣੇ ਸਫ਼ਰ ਨੂੰ ਸ਼ੇਅਰ ਕਰਦੀ ਹੈ।