Warning 2: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ 'ਵਾਰਨਿੰਗ 2' ਦਾ ਜ਼ਬਰਦਸਤ ਟਰੇਲਰ ਰਿਲੀਜ਼, ਪੰਮਾ ਬਣ ਛਾ ਗਏ ਪ੍ਰਿੰਸ
Warning 2 Trailer: 2 ਮਿੰਟ 34 ਸਕਿੰਟਾਂ ਦੇ ਟਰੇਲਰ ਤੁਹਾਨੂੰ ਐਕਸ਼ਨ ਦਾ ਫੁੱਲ ਡੋਜ਼ ਮਿਲੇਗਾ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੇ ਟਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ ਹੀ ਛਾਏ ਹੋਏ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Warning 2 Trailer: ਇੰਤਜ਼ਾਰ ਖਤਮ ਹੋ ਗਿਆ ਹੈ। ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਫਿਲਮ 'ਵਾਰਨਿੰਗ 2' ਦਾ ਧਮਾਕੇਦਾਰ ਤੇ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟਰੇਲਰ ਦੇਖ ਤੁਹਾਨੂੰ ਸਾਊਥ ਫਿਲਮਾਂ ਵਾਲੀ ਫੀਲੰਿਗ ਆਵੇਗੀ। ਕਿਉਂਕਿ ਫਿਲਮ 'ਚ ਐਕਸ਼ਨ ਸਾਊਥ ਫਿਲਮਾਂ ਵਰਗਾ ਹੀ ਹੈ।
2 ਮਿੰਟ 34 ਸਕਿੰਟਾਂ ਦੇ ਟਰੇਲਰ ਤੁਹਾਨੂੰ ਐਕਸ਼ਨ ਦਾ ਫੁੱਲ ਡੋਜ਼ ਮਿਲੇਗਾ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੇ ਟਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ ਹੀ ਛਾਏ ਹੋਏ ਹਨ। ਪ੍ਰਿੰਸ ਨੇ ਜਿਸ ਖੂਬਸੂਰਤੀ ਨਾਲ ਪੰਮੇ ਦਾ ਕਿਰਦਾਰ ਨਿਭਾਇਆ ਹੈ, ਉਹ ਸਿੱਧਾ ਤੁਹਾਡੇ ਦਿਲਾਂ 'ਚ ਉੱਤਰ ਜਾਂਦਾ ਹੈ। ਪੰਮੇ ਦੇ ਕਿਰਦਾਰ 'ਚ ਜਿੰਨਾਂ ਆਪਣੇ ਡਾਇਲੌਗਜ਼ ਨਾਲ ਪ੍ਰਿੰਸ ਕੰਵਲਜੀਤ ਹਸਾਉਂਦੇ ਹਨ, ਉਨ੍ਹਾਂ ਹੀ ਉਹ ਬੰਦਾ ਮਾਰਦੇ ਹੋਏ ਖੂੰਖਾਰ ਲੱਗਦੇ ਹਨ।
View this post on Instagram
ਇੱਥੇ ਇਹ ਵੀ ਕਹਿਣਾ ਚਾਹਾਂਗੇ ਕਿ ਪੰਮੇ ਦਾ ਕਿਰਦਾਰ ਇਨ੍ਹਾਂ ਜ਼ਬਰਦਸਤ ਹੈ ਕਿ ਉਹ ਗੇਜੇ ਯਾਨਿ ਗਿੱਪੀ ਗਰੇਵਾਲ 'ਤੇ ਭਾਰੀ ਪੈਂਦਾ ਹੈ। ਇਸ ਫਿਲਮ 'ਚ ਗਿੱਪੀ ਨੇ ਗੇਜੇ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਗਿੱਪੀ ਗੇਜੇ ਦੇ ਕਿਰਦਾਰ 'ਚ ਖਤਰਨਾਕ ਤੇ ਖੂੰਖਾਰ ਲੱਗਦੇ ਹਨ, ਪਰ ਪ੍ਰਿੰਸ ਕੰਵਲਜੀਤ ਸਿੰਘ ਦੀ ਸ਼ਾਨਦਾਰ ਐਕਟਿੰਗ ਦਾ ਕੋਈ ਤੋੜ ਨਹੀਂ ਹੈ। ਫਿਲਮ 'ਚ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਖਤਰਨਾਕ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਟਰੇਲਰ ਦੇ ਅੰਤ 'ਚ ਜੈਸਮੀਨ ਭਸੀਨ ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ। ਉਹ ਫਿਲਮ 'ਚ ਗਿੱਪੀ ਯਾਨਿ ਗੇਜੇ ਦੀ ਦੁਲਹਨ ਬਣੀ ਨਜ਼ਰ ਆ ਰਹੀ ਹੈ।
ਕੁੱਲ ਮਿਲਾ ਕੇ ਇਹ ਇੱਕ ਰੀਵੈਂਜ ਡਰਾਮਾ ਹੈ। ਜੋ ਕਿ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਹੈ। ਬਾਕੀ ਤੁਸੀਂ ਖੁਦ ਹੀ ਦੇਖੋ ਟਰੇਲਰ:
ਕਾਬਿਲੇਗ਼ੌਰ ਹੈ ਕਿ ਵਾਰਨਿੰਗ 2 ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਕੀਤੇ ਰਾਮ ਮੰਦਰ ਦੇ ਦਰਸ਼ਨ, ਇਸ ਦਿਨ ਗੋਆ 'ਚ ਕਰਨਗੇ ਵਿਆਹ