Rakhi Sawant: ਗ੍ਰਿਫਤਾਰੀ ਦੇ ਡਰ ਤੋਂ ਦੁਬਈ 'ਚ ਲੁਕੀ ਹੋਈ ਹੈ ਰਾਖੀ ਸਾਵੰਤ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ, ਜਾਣੋ ਕੀ ਹੈ ਮਾਮਲਾ
Rakhi Sawant Adil Khan: ਆਦਿਲ ਖਾਨ ਦੁਰਾਨੀ ਨੇ ਰਾਖੀ ਸਾਵੰਤ 'ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਨੂੰ ਬਦਨਾਮ ਕਰਨ ਲਈ ਕਈ ਆਨਲਾਈਨ ਪਲੇਟਫਾਰਮਾਂ 'ਤੇ ਉਸ ਦੇ ਨਿੱਜੀ ਵੀਡੀਓ ਦਿਖਾ ਰਹੀ ਹੈ।
Rakhi Sawant Controversy: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਮੁੰਬਈ ਦੀ ਇੱਕ ਅਦਾਲਤ ਨੇ ਰਾਖੀ ਨੂੰ ਉਸ ਦੇ ਪਤੀ ਦੁਆਰਾ ਉਸ ਦੇ ਨਿੱਜੀ ਵੀਡੀਓਜ਼ ਲੀਕ ਕਰਨ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੰਦੋਸ਼ੀ ਸੈਸ਼ਨ ਕੋਰਟ ਨੇ 8 ਜਨਵਰੀ ਨੂੰ ਰਾਖੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਨੇ ਕੀਤੇ ਰਾਮ ਮੰਦਰ ਦੇ ਦਰਸ਼ਨ, ਇਸ ਦਿਨ ਗੋਆ 'ਚ ਕਰਨਗੇ ਵਿਆਹ
ਗ੍ਰਿਫਤਾਰੀ ਦੇ ਡਰ ਤੋਂ ਦੁਬਈ 'ਚ ਲੁਕੀ ਹੋਈ ਹੈ ਡਰਾਮਾ ਕੁਈਨ
ਰਾਖੀ ਸਾਵੰਤ 'ਤੇ ਉਸ ਦੇ ਪਤੀ ਨੇ ਗੰਭੀਰ ਦੋਸ਼ ਲਗਾਏ ਹਨ, ਕਾਨੂੰਨ ਵੀ ਇਸ ਸਮੇਂ ਰਾਖੀ ਦੇ ਖਿਲਾਫ ਹੈ।ਕਿਉਂਕਿ ਰਾਖੀ ਇਸ ਵਾਅਦੇ ;ਤੇ ਵਿਦੇਸ਼ ਗਈ ਸੀ ਕਿ ਉਹ ਅਦਾਲਤ ਤੇ ਪੁਲਿਸ ਹਰ ਸੰਭਵ ਸਹਿਯੋਗ ਕਰੇਗੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਰਾਖੀ ਖਿਲਾਫ ਗੈਰ ਜ਼ਮਾਨਤੀ ਵਰੰਟ ਜਾਰੀ ਕੀਤੇ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਇਸ ਸਮੇਂ ਦੁਬਈ 'ਚ ਹੈ ਤੇ ਗ੍ਰਿਫਤਾਰੀ ਦੇ ਡਰ ਤੋਂ ਭਾਰਤ ਨਹੀਂ ਆ ਰਹੀ ਹੈ। ਉਸ ਨੇ ਅਗਾਊਂ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਦਿੱਤੀ, ਜੋ ਕਿ ਰੱਦ ਹੋ ਗਈ। ਹੁਣ ਭਾਰਤ ਆਉਂਦੇ ਹੀ ਰਾਖੀ ਦਾ ਜੇਲ੍ਹ ਜਾਣਾ ਤੈਅ ਹੈ।
View this post on Instagram
ਡਰਾਮਾ ਕੁਈਨ ਰਾਖੀ ਸਾਵੰਤ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ
ਦੱਸ ਦਈਏ ਕਿ ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਪਨਗਰ ਅੰਬੋਲੀ ਥਾਣੇ 'ਚ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਆਦਿਲ ਨੇ ਰਾਖੀ 'ਤੇ ਦੋਸ਼ ਲਗਾਇਆ ਸੀ ਕਿ ਉਸ ਨੂੰ ਬਦਨਾਮ ਕਰਨ ਲਈ ਕਈ ਆਨਲਾਈਨ ਪਲੇਟਫਾਰਮ 'ਤੇ ਉਸ ਦੇ ਨਿੱਜੀ ਵੀਡੀਓ ਦਿਖਾਏ ਗਏ ਸਨ।
View this post on Instagram
ਸਾਬਕਾ ਪਤੀ ਆਦਿਲ ਨੇ ਉਸ 'ਤੇ ਨਿੱਜੀ ਵੀਡੀਓ ਪੋਸਟ ਕਰਕੇ ਉਸ ਨੂੰ ਬਦਨਾਮ ਕਰਨ ਦਾ ਲਗਾਇਆ ਸੀ ਦੋਸ਼
ਰਾਖੀ ਸਾਵੰਤ ਨੇ ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁੱਖ ਰਾਹੀਂ ਦਾਇਰ ਕੀਤੀ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਜ਼ਮਾਨਤ ਦੀ ਅਰਜ਼ੀ ਵਿੱਚ ਕਿਹਾ ਕਿ ਉਸ ਵਿਰੁੱਧ ਐਫਆਈਆਰ ਉਸ ਨੂੰ ਤੰਗ ਕਰਨ, ਦਬਾਅ ਪਾਉਣ ਅਤੇ ਉਸ ਨੂੰ ਝੂਠੇ ਅਤੇ ਫਰਜ਼ੀ ਕੇਸ ਵਿੱਚ ਫਸਾਉਣ ਦੇ ਇਰਾਦੇ ਨਾਲ ਦਰਜ ਕੀਤੀ ਗਈ ਸੀ। ਉਸ ਦੀ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਐਫਆਈਆਰ ਕਾਨੂੰਨ ਦੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਦੁਰਵਰਤੋਂ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਇਸ ਦਾ ਕੋਈ ਸਾਰਥਕ ਨਹੀਂ ਹੈ।