Govinda Birthday: ਬਾਲੀਵੁੱਡ ਸਟਾਰ ਗੋਵਿੰਦਾ ਮਨਾ ਰਹੇ 59ਵਾਂ ਜਨਮਦਿਨ, ਕਦੇ ਖਾਣ ਲਈ ਵੀ ਨਹੀਂ ਹੁੰਦੇ ਸੀ ਪੈਸੇ, ਅੱਜ 150 ਕਰੋੜ ਜਾਇਦਾਦ ਦੇ ਮਾਲਕ
Happy Birthday Govinda: ਗੋਵਿੰਦਾ 80 ਦੇ ਦਹਾਕੇ ਦੇ ਸਭ ਤੋਂ ਸੁਪਰਹਿੱਟ ਅਦਾਕਾਰ ਸਨ। ਉਨ੍ਹਾਂ ਡੈਬਿਊ ਫਿਲਮ ਤੋਂ ਬਾਅਦ ਇੱਕੋ ਸਮੇਂ 70 ਫਿਲਮਾਂ ਸਾਈਨ ਕੀਤੀਆਂ। ਗੋਵਿੰਦਾ ਦਾ ਸਟਾਰਡਮ ਅਜਿਹਾ ਸੀ ਕਿ ਉਹ ਰੋਜ਼ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸਨ
Govinda Birthday Special: ਮੁੰਬਈ ਦੀਆਂ ਤੰਗ ਗਲੀਆਂ ਅਤੇ ਛੋਟੇ ਜਿਹੇ ਘਰ ਤੋਂ ਨਿਕਲ ਕੇ ਗੋਵਿੰਦਾ ਰਾਤੋ-ਰਾਤ ਬਾਲੀਵੁੱਡ ਸੁਪਰਸਟਾਰ ਬਣ ਗਏ। ਗੋਵਿੰਦਾ ਨੇ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਬਾਲੀਵੁੱਡ 'ਤੇ ਰਾਜ ਕਰਨਗੇ। ਗੋਵਿੰਦਾ ਨੇ ਫਿਲਮ 'ਲਵ 86' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸੁਪਰਹਿੱਟ ਰਹੀ ਅਤੇ ਗੋਵਿੰਦਾ ਦੀ ਐਕਟਿੰਗ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਗੋਵਿੰਦਾ ਦੀ ਐਂਟਰੀ ਨੇ ਬਾਲੀਵੁੱਡ ਦੇ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਸੀ। ਪਹਿਲੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਗੋਵਿੰਦਾ ਨੇ ਇੱਕੋ ਸਮੇਂ 70 ਫ਼ਿਲਮਾਂ ਸਾਈਨ ਕੀਤੀਆਂ ਸਨ। ਉਹ ਰੋਜ਼ਾਨਾ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸਨ।
ਗੋਵਿੰਦਾ ਦੀ ਐਂਟਰੀ ਨਾਲ ਹਿੱਲ ਗਈ ਸੀ ਖਾਨਾਂ ਦੀ ਕੁਰਸੀ
ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ ਸੀ। ਗੋਵਿੰਦਾ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਗਰੀਬੀ 'ਚ ਬਚਪਨ ਬਿਤਾਉਣ ਵਾਲੇ ਗੋਵਿੰਦਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਅਤੇ ਆਪਣੀ ਖਾਸ ਪਛਾਣ ਬਣਾਈ। ਕਰੀਬ 2 ਦਹਾਕਿਆਂ ਤੱਕ ਬਾਲੀਵੁੱਡ 'ਚ ਗੋਵਿੰਦਾ ਦਾ ਸਿੱਕਾ ਇਸ ਤਰ੍ਹਾਂ ਚੱਲਿਆ ਕਿ ਗੋਵਿੰਦਾ ਦਾ ਨਾਂ ਸੁਣਦੇ ਹੀ ਵੱਡੇ-ਵੱਡੇ ਸਿਤਾਰਿਆਂ ਨੂੰ ਪਸੀਨਾ ਆ ਜਾਂਦਾ ਸੀ। ਗੋਵਿੰਦਾ ਦੀ ਐਂਟਰੀ ਨਾਲ ਹੀ ਅਜਿਹੀਆਂ ਚਰਚਾਵਾਂ ਹੋਣ ਲੱਗੀਆਂ ਕਿ ਉਨ੍ਹਾਂ ਦੀ ਐਂਟਰੀ ਨਾਲ ਸ਼ਾਹਰੁਖ, ਸਲਮਾਨ ਤੇ ਆਮਿਰ ਤਿੰਨੇ ਖਾਨਾਂ ਦੀ ਕੁਰਸੀ ਹਿੱਲ ਗਈ ਹੈ। ਗੋਵਿੰਦਾ ਨੇ ਅਜਿਹਾ ਸਟਾਰਡਮ ਦੇਖਿਆ ਜੋ ਸ਼ਾਇਦ ਹੀ ਕਿਸੇ ਅਦਾਕਾਰ ਨੇ ਦੇਖਿਆ ਹੋਵੇ।
View this post on Instagram
ਇੱਕ ਦਿਨ ਵਿੱਚ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸੀ ਗੋਵਿੰਦਾ
ਗੋਵਿੰਦਾ ਨੇ ਕਿਹਾ ਕਿ ਉਸ ਸਮੇਂ ਮੈਨੂੰ ਦਿਨ-ਰਾਤ ਹੋਸ਼ ਨਹੀਂ ਸੀ। ਮੈਂ ਸਿਰਫ਼ ਸ਼ੂਟਿੰਗ ਲਈ ਇੱਕ ਸੈੱਟ ਤੋਂ ਦੂਜੇ ਸੈੱਟ 'ਤੇ ਦੌੜਦਾ ਸੀ। ਇੱਕ ਦਿਨ ਵਿੱਚ 5-5 ਫਿਲਮਾਂ ਦੀ ਸ਼ੂਟਿੰਗ ਕਰਦਾ ਸੀ। ਹਾਲਾਂਕਿ ਸਮੇਂ ਦੀ ਕਮੀ ਕਾਰਨ ਕੁਝ ਫਿਲਮਾਂ ਨੂੰ ਛੱਡਣਾ ਪਿਆ। ਇਸ ਦੇ ਨਾਲ ਹੀ ਕੁਝ ਫਿਲਮਾਂ ਡੇਟ ਨਾ ਦੇਣ ਕਾਰਨ ਕੁਝ ਫਿਲਮਾਂ ਬੰਦ ਹੋ ਗਈਆਂ ਸਨ। ਗੋਵਿੰਦਾ ਕੁਝ ਹੀ ਸਮੇਂ 'ਚ ਬਾਲੀਵੁੱਡ ਦਾ ਨੰਬਰ 1 ਹੀਰੋ ਬਣ ਗਿਆ। ਹਾਲਾਂਕਿ ਗੋਵਿੰਦਾ ਨੇ ਬਚਪਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।
ਵਿੱਤੀ ਸੰਕਟ ਵਿੱਚ ਬੀਤਿਆ ਗੋਵਿੰਦਾ ਦਾ ਬਚਪਨ
ਗੋਵਿੰਦਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਉਹ ਘਰ ਦਾ ਰਾਸ਼ਨ ਲੈਣ ਲਈ ਦੁਕਾਨ 'ਤੇ ਜਾਂਦੇ ਸੀ ਤਾਂ ਦੁਕਾਨਦਾਰ ਉਨ੍ਹਾਂ ਨੂੰ ਘੰਟਿਆਂ ਬੱਧੀ ਬਾਹਰ ਖੜ੍ਹਾ ਕਰ ਦਿੰਦਾ ਸੀ, ਕਿਉਂਕਿ ਉਨ੍ਹਾਂ ਕੋਲ ਰਾਸ਼ਨ ਲਈ ਪੈਸੇ ਨਹੀਂ ਹੁੰਦੇ ਸਨ। ਗੋਵਿੰਦਾ ਦੇ ਪਿਤਾ ਅਰੁਣ ਆਹੂਜਾ 50 ਦੇ ਦਹਾਕੇ ਦੇ ਮਸ਼ਹੂਰ ਅਭਿਨੇਤਾ ਸਨ ਅਤੇ ਮਾਂ ਨਿਰਮਲਾ ਦੇਵੀ ਵੀ ਇੱਕ ਜਾਣੀ-ਪਛਾਣੀ ਗਾਇਕਾ ਅਤੇ ਅਭਿਨੇਤਰੀ ਸੀ, ਪਰ ਉਨ੍ਹਾਂ ਦੇ ਪਿਤਾ ਦੀ ਇੱਕ ਫਲਾਪ ਫਿਲਮ ਨੇ ਉਨ੍ਹਾਂ ਨੂੰ ਆਰਥਿਕ ਸੰਕਟ ਦੇ ਬੁਰੇ ਦੌਰ ਵਿੱਚ ਪਹੁੰਚਾ ਦਿੱਤਾ। ਉਸ ਸਮੇਂ ਗੋਵਿੰਦਾ ਦੇ ਪਿਤਾ ਨੂੰ ਘਰ ਵੀ ਵੇਚਣਾ ਪਿਆ, ਜਿਸ ਤੋਂ ਬਾਅਦ ਗੋਵਿੰਦਾ ਦਾ ਪਰਿਵਾਰ ਵਿਰਾਰ ਚਾਲ 'ਚ ਰਹਿਣ ਲੱਗਾ।
View this post on Instagram
ਆਪਣੇ ਦਮ ‘ਤੇ ਗੋਵਿੰਦਾ ਨੇ ਕਮਾਈ ਕਰੋੜਾਂ ਦੀ ਦੌਲਤ
ਬਾਲੀਵੁੱਡ ‘ਚ ਗੋਵਿੰਦਾ ਨੇ ਕਾਫੀ ਨਾਮ ਕਮਾਇਆ ਹੈ। ਉਨ੍ਹਾਂ ਦੀ ਐਕਟਿੰਗ ਸਾਹਮਣੇ ਵੱਡੇ ਵੱਡੇ ਸਟਾਰ ਵੀ ਫੇਲ੍ਹ ਹੋ ਜਾਂਦੇ ਸੀ। ਉਹ ਤਿੰਨੇ ਖਾਨਾਂ ‘ਤੇ ਤਾਂ ਭਾਰੀ ਪੈਂਦੇ ਹੀ ਸੀ ਤੇ ਨਾਲ ਹੀ ‘ਬੜੇ ਮੀਆਂ ਛੋਟੇ ਮੀਆਂ’ ਚ ਅਮਿਤਾਭ ਬੱਚਨ ਵੀ ਉਨ੍ਹਾਂ ਦੇ ਸਾਹਮਣੇ ਫਿੱਕੇ ਪੈ ਗਏ ਸੀ।
View this post on Instagram
ਗੋਵਿੰਦਾ ਕੋਲ ਕਦੇ ਖਾਣ ਤੱਕ ਲਈ ਵੀ ਪੈਸੇ ਨਹੀਂ ਹੁੰਦੇ ਸੀ। ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇੱਕ ਰਿਪੋਰਟ ਦੇ ਅਨੁਸਾਰ ਗੋਵਿੰਦਾ ਦੀ ਕੁੱਲ ਜਾਇਦਾਦ 150 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਉਨ੍ਹਾਂ ਦੀ ਇੱਕ ਦਿਨ ਦੀ ਕਮਾਈ ਇੱਕ ਕਰੋੜ ਹੈ, ਜਦਕਿ ਇੱਕ ਮਹੀਨੇ ਦੀ ਕਮਾਈ 30 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ।