ਪੜਚੋਲ ਕਰੋ
Advertisement
ਗੂੰਜਨ ਸਕਸੈਨਾ 'ਤੇ ਰੋਕ ਲਗਾਉਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ
ਦਿੱਲੀ ਹਾਈ ਕੋਰਟ ਨੇ ਨੈੱਟਫਲਿਕਸ ਦੀ ਫਿਲਮ 'ਗੂੰਜਨ ਸਕਸੈਨਾ: ਦਿ ਕਾਰਗਿਲ ਗਰਲ' ਦੇ ਟੈਲੀਕਾਸਟ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਇਹ ਫਿਲਮ ਭਾਰਤੀ ਹਵਾਈ ਸੈਨਾ ਦਾ ਗਲਤ ਅਕਸ ਪੇਸ਼ ਕਰ ਰਹੀ ਹੈ।
ਦਿੱਲੀ ਹਾਈ ਕੋਰਟ ਨੇ ਨੈੱਟਫਲਿਕਸ ਦੀ ਫਿਲਮ 'ਗੂੰਜਨ ਸਕਸੈਨਾ: ਦਿ ਕਾਰਗਿਲ ਗਰਲ' ਦੇ ਟੈਲੀਕਾਸਟ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਇਹ ਫਿਲਮ ਭਾਰਤੀ ਹਵਾਈ ਸੈਨਾ ਦਾ ਗਲਤ ਅਕਸ ਪੇਸ਼ ਕਰ ਰਹੀ ਹੈ। ਕੇਂਦਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਫਿਲਮ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਭਾਰਤੀ ਹਵਾਈ ਸੈਨਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀ ਹੈ ਕਿਉਂਕਿ ਇਸ ਨੇ ਦਿਖਾਇਆ ਹੈ ਕਿ ਬਲ 'ਚ ਲਿੰਗ ਭੇਦਭਾਵ ਕੀਤਾ ਜਾਂਦਾ ਹੈ।
ਜਸਟਿਸ ਰਾਜੀਵ ਸ਼ਕਧਰ ਨੇ ਕੇਂਦਰ ਨੂੰ ਪੁੱਛਿਆ ਕਿ ‘ਓਵਰ ਦ ਟਾਪ’ (ਓਟੀਟੀ) ਪਲੇਟਫਾਰਮ ‘ਤੇ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਅਦਾਲਤ ਦਾ ਰੁੱਖ ਕਿਉਂ ਨਹੀਂ ਕੀਤਾ। ਇਹ ਵੀ ਕਿਹਾ ਕਿ ਹੁਣ ਕੋਈ ਆਰਡਰ ਪਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਫਿਲਮ ਦਾ ਪ੍ਰਦਰਸ਼ਨ ਹੋ ਗਿਆ ਹੈ। ਹਾਈ ਕੋਰਟ ਨੇ ਧਰਮਾ ਪ੍ਰੌਡਕਸ਼ਨਜ਼, ਨੈੱਟਫਲਿਕਸ ਅਤੇ ਸਾਬਕਾ ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਤੋਂ ਕੇਂਦਰ ਦੀ ਫਿਲਮ ਦਾ ਪ੍ਰਸਾਰਨ ਰੋਕਣ ਦੀ ਅਪੀਲ 'ਤੇ ਜਵਾਬ ਮੰਗਿਆ ਹੈ।
ਹੁਣ ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ
ਉਧਰ ਹਵਾਈ ਸੈਨਾ ਦਾ ਕਹਿਣਾ ਹੈ ਕਿ ਫਿਲਮ 'ਚ ਕਿਹਾ ਗਿਆ ਹੈ ਕਿ ਸੈਨਾ ਦਾ ਅਕਸ ਗਲਤ ਢੰਗ ਨਾਲ ਦਿਖਾਇਆ ਗਿਆ ਹੈ। ਹਵਾਈ ਸੈਨਾ ਦੀ ਤਰਫ਼ੋਂ ਸੈਂਸਰ ਬੋਰਡ ਨੂੰ ਪੱਤਰ ਲਿਖਿਆ ਹੈ ਅਤੇ ਇਸ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement