(Source: ECI/ABP News/ABP Majha)
ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਯੂਟਿਊਬ ਤੇ ਕਰ ਰਿਹਾ ਟਰੈਂਡ, 11 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ, ਪੰਜਾਬੀ ਕਲਾਕਾਰਾਂ ਨੇ ਮਾਨ ਨੂੰ ਦਿੱਤੀ ਵਧਾਈ
Gurdas Maan: ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` 7 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ 6ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ 1.1 ਮਿਲੀਅਨ ਯਾਨਿ 11 ਲੱਖ ਲੋਕ ਦੇਖ ਚੁੱਕੇ ਹਨ
Gurdas Maan Gal Sunoh Punjabi Dosto: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਤੇ ਭਾਵੇਂ ਪੰਜਾਬੀਆਂ ਨੇ ਮਾਨ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ, ਪਰ ਪੰਜਾਬੀ ਇੰਡਸਟਰੀ ਗੁਰਦਾਸ ਮਾਨ ਦਾ ਫੁੱਲ ਸਪੋਰਟ ਕਰਦੀ ਨਜ਼ਰ ਆ ਰਹੀ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਇਸ ਬਾਰੇ ਪੋਸਟਾਂ ਸ਼ੇਅਰ ਕੀਤੀਆਂ ਹਨ। ਦਿਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਮਾਨ ਦਾ ਹੌਸਲਾ ਵਧਾਇਆ ਹੈ।
ਗਿੱਪੀ ਗਰੇਵਾਲ ਨੇ ਕੀਤਾ ਟਵੀਟ
ਗਿੱਪੀ ਗਰੇਵਾਲ ਨੂੰ ਗੁਰਦਾਸ ਮਾਨ ਦਾ ਨਵਾਂ ਗੀਤ ਪਸੰਦ ਆਇਆ। ਉਨ੍ਹਾਂ ਨੇ ਟਵਿੱਟਰ ਤੇ ਮਾਨ ਦੀ ਪੋਸਟ ਨੂੰ ਰੀਟਵੀਟ ਕੀਤਾ। ਇਸ ਦੇ ਨਾਲ ਗਰੇਵਾਲ ਨੇ ਕੈਪਸ਼ਨ `ਚ ਲਿਖਿਆ, "ਜੁੱਗ ਜੁੱਗ ਜੀਵੇ ਮਾਨਾ, ਮਾਣ ਪੰਜਾਬੀ ਬੋਲੀ ਦਾ, ਬਾਬਾ ਜੀ।"
Jug Jug Jeeve Maana
— Gippy Grewal (@GippyGrewal) September 7, 2022
Maan Punjabi Boli da 🙏❤️
Baba ji ✊✊✊@gurdasmaan @gurickkgmaan @SimrankMundi https://t.co/c64iwymSQ6
ਕੌਰ ਬੀ ਨੇ ਕੀਤਾ ਟਵੀਟ
ਪੰਜਾਬੀ ਸਿੰਗਰ ਕੌਰ ਬੀ ਨੇ ਟਵੀਟ ਕਰਕੇ ਗੁਰਦਾਸ ਮਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਮਾਣ ਪੰਜਾਬੀ ਦਾ।"
ਮਾਣ ਪੰਜਾਬੀ ਦਾ 💯✊#AlwaysFav @gurdasmaan Ji👏😢 @gurickkgmaan #BigRespect ❤️https://t.co/OkbGEIAM9U pic.twitter.com/uAnNvXkK02
— KaurB (@KaurBmusic) September 7, 2022
ਦਿਲਜੀਤ ਦੋਸਾਂਝ
ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਟਵਿੱਟਰ ਤੇ ਗੁਰਦਾਸ ਮਾਨ ਦੇ ਗੀਤ ਨੂੰ ਸ਼ੇਅਰ ਕਰ ਲਿਖਿਆ, "ਗੁਰਦਾਸ ਮਾਨ ਮਾਣ ਪੰਜਾਬੀ ਬੋਲੀ ਦਾ।"
https://t.co/xNb2qiQnZN @gurdasmaan ਮਾਣ ਪੰਜਾਬੀ ਬੋਲੀ ਦਾ 😊@gurickkgmaan Veere ✊🏾
— DILJIT DOSANJH (@diljitdosanjh) September 7, 2022
ਇੰਦਰਜੀਤ ਨਿੱਕੂ
ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਲਈ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ।
ਨੀਰੂ ਬਾਜਵਾ
ਨੀਰੂ ਬਾਜਵਾ ਨੇ ਗੁਰਦਾਸ ਮਾਨ ਦੀ ਤਸਵੀਰ ਨਾਲ ਉਨ੍ਹਾਂ ਦਾ ਗੀਤ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ।
ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` 7 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਯੂਟਿਊਬ ਤੇ ਮਿਊਜ਼ਿਕ ਲਈ 6ਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 1.1 ਮਿਲੀਅਨ ਯਾਨਿ 11 ਲੱਖ ਲੋਕ ਦੇਖ ਚੁੱਕੇ ਹਨ। ਇਸ ਗੀਤ ਰਾਹੀਂ ਮਾਨ ਨੇ ਪੰਜਾਬੀਆਂ `ਤੇ ਆਪਣੀ ਭੜਾਸ ਕੱਢੀ ਹੈ।