(Source: ECI/ABP News)
Gurdas Maan: ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਸੋਸ਼ਲ ਮੀਡੀਆ ਤੇ ਛਾਇਆ, ਕੈਨੇਡਾ `ਚ ਕਰ ਰਿਹਾ ਟਰੈਂਡ
Gurdas Maan New Song: ਗੁਰਦਾਸ ਮਾਨ ਇੰਨੀਂ ਦਿਨੀਂ ਲਾਈਮਲਾਈਟ `ਚ ਬਣੇ ਹੋਏ ਹਨ। ਉਨ੍ਹਾਂ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਹੱਟ ਹੋ ਗਿਆ ਹੈ। ਮਹਿਜ਼ 6 ਦਿਨਾਂ `ਚ ਗੀਤ ਨੂੰ 3.6 ਮਿਲੀਅਨ ਯਾਨਿ 36 ਲੱਖ ਲੋਕ ਦੇਖ ਚੁੱਕੇ ਹਨ
![Gurdas Maan: ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਸੋਸ਼ਲ ਮੀਡੀਆ ਤੇ ਛਾਇਆ, ਕੈਨੇਡਾ `ਚ ਕਰ ਰਿਹਾ ਟਰੈਂਡ gurdas maan song gal suno punjabi dosto secures 4th position in top 100 music videos in canada Gurdas Maan: ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਸੋਸ਼ਲ ਮੀਡੀਆ ਤੇ ਛਾਇਆ, ਕੈਨੇਡਾ `ਚ ਕਰ ਰਿਹਾ ਟਰੈਂਡ](https://feeds.abplive.com/onecms/images/uploaded-images/2022/09/13/a208881be62734ffa4a39e4fd38fe8f41663062399788469_original.jpg?impolicy=abp_cdn&imwidth=1200&height=675)
Gal Suno Punjabi Dosto Gurdas Maan: ਗੁਰਦਾਸ ਮਾਨ ਇੰਨੀਂ ਦਿਨੀਂ ਲਾਈਮਲਾਈਟ `ਚ ਬਣੇ ਹੋਏ ਹਨ। ਉਨ੍ਹਾਂ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਹੱਟ ਹੋ ਗਿਆ ਹੈ। ਮਹਿਜ਼ 6 ਦਿਨਾਂ `ਚ ਗੀਤ ਨੂੰ 3.6 ਮਿਲੀਅਨ ਯਾਨਿ 36 ਲੱਖ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਕੈਨੇਡਾ `ਚ ਗੀਤ ਨੂੰ ਜ਼ਬਰਦਸਤ ਰਿਸਪੌਂਸ ਮਿਲ ਰਿਹਾ ਹੈ। ਕੈਨੇਡਾ `ਚ ਯੂਟਿਊਬ ਤੇ ਇਹ ਗੀਤ ਟੌਪ ਮਿਊਜ਼ਿਕ ਵੀਡੀਓ ਬਣ ਗਿਆ ਹੈ। ਟੌਪ ਮਿਊਜ਼ਿਕ ਵੀਡੀਓ `ਚ ਕੈਨੇਡਾ `ਚ ਇਸ ਗੀਤ ਨੂੰ ਚੌਥਾ ਸਥਾਨ ਮਿਲਿਆ ਹੈ। ਗੁਰਦਾਸ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ।
ਦਸ ਦਈਏ ਕਿ ਇਸ ਗੀਤ ਨਾਲ ਗੁਰਦਾਸ ਮਾਨ ਦਾ ਪੁਰਾਣਾ ਦਰਦ ਜੁੜਿਆ ਹੈ। ਇਹ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ `ਚ ਘਿਰ ਗਏ ਸੀ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਹੋਇਆ ਸੀ।
View this post on Instagram
ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਤੇ ਲੋਕਾਂ ਦੇ ਉਹ ਕਮੈਂਟ ਹਨ, ਜੋ ਉਨ੍ਹਾਂ ਨੇ ਮਾਨ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਲਈ ਕੀਤੇ ਸੀ। ਪੋਸਟਰ ਤੇ ਲਿਖਿਆ ਹੈ, ਮਾਂ ਬੋਲੀ ਦਾ ਗ਼ੱਦਾਰ, ਤੇਰੀ ਨੀ ਸੁਣਨੀ ਹੁਣ, ਬੱਸ ਕਰ ਓਏ ਮਾਨਾ। ਇਹ ਸਭ ਲੋਕਾਂ ਨੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਉਨ੍ਹਾਂ ਬਾਰੇ ਕਿਹਾ ਸੀ। ਤੇ ਹੁਣ 3 ਸਾਲਾਂ ਬਾਅਦ ਮਾਨ ਇਸ ਅਪਮਾਨ ਦਾ ਮੂੰਹਤੋੜ ਜਵਾਬ ਆਪਣੇ ਗਾਣੇ ਦੇ ਜ਼ਰੀਏ ਦੇਣ ਜਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)