Punjabi Songs 2023: ਇਨ੍ਹਾਂ ਸੁਪਰਹਿੱਟ ਪੰਜਾਬੀ ਗਾਣਿਆਂ ਨਾਲ ਕਰੋ ਨਵੇਂ ਸਾਲ ਦਾ ਵੈਲਕਮ, ਹਰ ਪਾਰਟੀ ਦੀ ਜਾਨ ਹਨ ਇਹ ਗੀਤ, ਇੱਥੇ ਦੇਖੋ
Happy New Year 2024: ਤੁਸੀਂ ਨਵੇਂ ਸਾਲ ਦੀ ਪਾਰਟੀ ਲਈ ਗਾਣਿਆਂ ਦੀ ਪਲੇਲਿਸਟ ਤਿਆਰ ਕੀਤੀ? ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਗੀਤਾਂ ਨਾਲ ਤੁਸੀਂ ਆਪਣੇ ਨਵੇਂ ਸਾਲ ਦੀ ਪਾਰਟੀ ਨੂੰ ਹੋਰ ਜ਼ਬਰਦਸਤ ਤੇ ਸ਼ਾਨਦਾਰ ਬਣਾ ਸਕਦੇ ਹੋ।

Superhit Punjabi Songs 2023: ਸਾਲ 2023 ਖਤਮ ਹੋਣ ਨੂੰ ਹੁਣ ਬੱਸ ਇੱਕ ਦਿਨ ਹੀ ਬਚਿਆ ਹੈ। ਸਭ ਨਵੇਂ ਸਾਲ ਦਾ ਸਵਾਗਤ ਕਰਨ ਲਈ ਜ਼ੋਰ ਸ਼ੋਰ ਨਾਲ ਪਾਰਟੀ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਗੱਲ ਪਾਰਟੀ ਦੀ ਹੋਵੇ ਤੇ ਪੰਜਾਬੀ ਗਾਣਿਆਂ ਦਾ ਜ਼ਿਕਰ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਪੰਜਾਬੀ ਗਾਣੇ ਹਰ ਪਾਰਟੀ ਦੀ ਸ਼ਾਨ ਹੁੰਦੇ ਹਨ। ਕੀ ਤੁਸੀਂ ਨਵੇਂ ਸਾਲ ਦੀ ਪਾਰਟੀ ਲਈ ਆਪਣੇ ਗਾਣਿਆਂ ਦੀ ਪਲੇਲਿਸਟ ਤਿਆਰ ਕੀਤੀ? ਜੇ ਹਾਲੇ ਤੱਕ ਨਹੀਂ ਕੀਤੀ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਗੀਤਾਂ ਨਾਲ ਤੁਸੀਂ ਆਪਣੇ ਨਵੇਂ ਸਾਲ ਦੀ ਪਾਰਟੀ ਨੂੰ ਹੋਰ ਜ਼ਬਰਦਸਤ ਤੇ ਸ਼ਾਨਦਾਰ ਬਣਾ ਸਕਦੇ ਹੋ। ਦੇਖੋ ਲਿਸਟ:
ਸੌਫਟਲੀ: ਕਰਨ ਔਜਲਾ
ਇਹ ਗਾਣਾ ਅੱਜ ਕੱਲ੍ਹ ਹਰ ਕਿਸੇ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹ ਕਰਨ ਦਾ ਸਾਲ 2023 ਦਾ ਸੁਪਰਹਿੱਟ ਗਾਣਾ ਹੈ। ਅੱਜ ਕੱਲ੍ਹ ਹਰ ਵਿਆਹ ਤੇ ਪਾਰਟੀ 'ਚ ਚੱਲਦਾ ਸੁਣਿਆ ਜਾ ਸਕਦਾ ਹੈ।
ਹੱਸ ਹੱਸ: ਦਿਲਜੀਤ ਦੋਸਾਂਝ ਤੇ ਸੀਆ
ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ਹੱਸ ਹੱਸ ਬੇਸ਼ੱਕ ਇੱਕ ਰੋਮਾਂਟਿਕ ਗਾਣਾ ਹੈ, ਪਰ ਇਸ ਨੂੰ ਪਾਰਟੀ ਵਾਲੇ ਗਾਣਿਆਂ ਦੀ ਲਿਸਟ 'ਚ ਐਡ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਗਾਣੇ ਦੀ ਬੀਟ ਕਮਾਲ ਦੀ ਹੈ ਅਤੇ ਤੁਹਾਨੂੰ ਡਾਂਸ ਕਰਨ ਲਈ ਮਜਬੂਰ ਕਰਦੀ ਹੈ। ਇਸ ਗਾਣੇ 'ਚ ਦਿਲਜੀਤ ਦੇ ਨਾਲ ਸੀਆ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਖਾਸ ਕਰਕੇ ਸੀਆ ਦਾ ਪੰਜਾਬੀ ਅੰਦਾਜ਼ ਸਭ ਨੂੰ ਕਾਫੀ ਪਸੰਦ ਆਇਆ ਹੈ।
3 ਪੈੱਗ: ਸ਼ੈਰੀ ਮਾਨ
ਸ਼ੈਰੀ ਮਾਨ ਦਾ ਇਹ ਗਾਣਾ ਭਾਵੇਂ 5-6 ਸਾਲ ਪੁਰਾਣਾ ਜ਼ਰੂਰ ਹੈ, ਪਰ ਅੱਜ ਵੀ ਹਰ ਪਾਰਟੀ ਦੀ ਜਾਨ ਤੇ ਸ਼ਾਨ ਹੈ। ਕੋਈ ਵੀ ਵਿਆਹ ਜਾਂ ਪਾਰਟੀ ਇਸ ਗਾਣੇ ਤੋਂ ਬਿਨਾਂ ਅਧੂਰੀ ਹੁੰਦੀ ਹੈ। ਇਹ ਗਾਣਾ ਸ਼ੈਰੀ ਮਾਨ ਦੇ ਆਲ ਟਾਈਮ ਹਿੱਟ ਗਾਣਿਆਂ ਦੀ ਲਿਸਟ 'ਚ ਸ਼ੁਮਾਰ ਹੈ।
ਚੰਡੀਗੜ੍ਹ ਕਾ ਛੋਕਰਾ: ਸੁਨੰਦਾ ਸ਼ਰਮਾ
ਪਟਿਆਲਾ ਪੈੱਗ: ਦਿਲਜੀਤ ਦੋਸਾਂਝ
ਜੱਟੀਏ ਨੀ: ਜੌਰਡਨ ਸੰਧੂ
ਜੱਟ ਦਿਸਦਾ: ਸੁਨੰਦਾ ਸ਼ਰਮਾ
ਬਦਮਾਸ਼ੀ: ਜਿਗਰ, ਗੁਰਲੇਜ਼ ਅਖਤਰ
nnnnn






















