Sapna Chaudhary: ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਪੰਜਾਬੀਆਂ ਦੀ ਰੱਜ ਕੇ ਕੀਤੀ ਤਾਰੀਫ, ਅਨਮੋਲ ਕਵਾਤਰਾ ਦੇ ਸ਼ੋਅ 'ਤੇ ਕਹੀ ਇਹ ਗੱਲ
Anmol Kwatra: ਅਨਮੋਲ ਕਵਾਤਰਾ ਨੇ ਸਪਨਾ ਚੌਧਰੀ ਨਾਲ ਕੀਤੇ ਗਏ ਪੌਡਕਾਸਟ ਦਾ ਵੀਡੀਓ ਸ਼ੇਅਰ ਕੀਤਾ। ਪੂਰੇ ਵੀਡੀਓ ਨੂੰ ਯੂਟਿਊਬ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਅਨਮੋਲ ਨੇ ਸਪਨਾ ਨਾਲ ਗੱਲਬਾਤ ਦਾ ਸ਼ੌਰਟ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
ਅਮੈਲੀਆ ਪੰਜਾਬੀ ਦੀ ਰਿਪੋਰਟ
Sapna Chaudhary At Anmol Kwatra Show: ਅਨਮੋਲ ਕਵਾਤਰਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਅਨਮੋਲ ਕਵਾਤਰਾ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕਿਆ ਹੈ। ਇਹੀ ਨਹੀਂ ਕਈ ਸੈਲੇਬ੍ਰਿਟੀ ਵੀ ਉਸ ਦੀ ਐਨਜੀਓ ਨਾਲ ਜੁੜੇ ਹੋਏ ਹਨ ਅਤੇ ਉਸ ਦੀ ਮਦਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸਪਨਾ ਚੌਧਰੀ ਨੂੰ ਵੀ ਅਨਮੋਲ ਕਵਾਤਰਾ ਦੇ ਨਾਲ ਦੇਖਿਆ ਗਿਆ ਸੀ। ਇਸ ਦੇ ਨਾਲ ਨਾਲ ਸਪਨਾ ਚੌਧਰੀ ਅਨਮੋਲ ਦੇ ਪੌਡਕਾਸਟ ਦਾ ਵੀ ਹਿੱਸਾ ਬਣੀ ਸੀ।
ਹੁਣ ਅਨਮੋਲ ਕਵਾਤਰਾ ਨੇ ਸਪਨਾ ਚੌਧਰੀ ਨਾਲ ਕੀਤੇ ਗਏ ਪੌਡਕਾਸਟ ਦਾ ਪੂਰਾ ਵੀਡੀਓ ਸ਼ੇਅਰ ਕੀਤਾ ਹੈ। ਇਸ ਪੂਰੇ ਵੀਡੀਓ ਨੂੰ ਯੂਟਿਊਬ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅਨਮੋਲ ਨੇ ਸਪਨਾ ਨਾਲ ਹੋਈ ਗੱਲਬਾਤ ਦਾ ਸ਼ੌਰਟ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਸਪਨਾ ਪੰਜਾਬੀਆਂ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ। ਸਪਨਾ ਨੇ ਪੰਜਾਬੀ ਲੋਕਾਂ ਤੇ ਪੰਜਾਬ ਦੇ ਸੱਭਿਆਚਾਰ ਬਾਰੇ ਦਿਲ ਖੋਲ ਕੇ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਪੰਜਾਬੀ ਲੋਕ ਬਹੁਤ ਮਦਦਗਾਰ ਹੁੰਦੇ ਹਨ। ਉਸ ਨੂੰ ਹਮੇਸ਼ਾ ਤੋਂ ਹੀ ਪੰਜਾਬ ਤੇ ਪੰਜਾਬ ਦੇ ਲੋਕ ਚੰਗੇ ਲੱਗਦੇ ਹਨ। ਸਪਨਾ ਚੌਧਰੀ ਨੇ ਹੋਰ ਕੀ ਕੁੱਝ ਕਿਹਾ ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਸਪਨਾ ਚੌਧਰੀ ਹਰਿਆਣਵੀ ਡਾਂਸਰ ਹੈ, ਉਸ ਦੇ ਡਾਂਸ ਦੀ ਪੂਰੀ ਦੁਨੀਆ ਦੀਵਾਨੀ ਹੈ। ਉਹ ਬਿੱਗ ਬੌਸ ਓਟੀਟੀ ਤੋਂ ਘਰ-ਘਰ 'ਚ ਪ੍ਰਸਿੱਧ ਹੋਈ ਸੀ। ਸਪਨਾ ਨੇ ਆਂਪਣੇ ਬੇਹਤਰੀਨ ਡਾਂਸ ਲਈ ਕਈ ਐਵਾਰਡ ਵੀ ਜਿੱਤੇ ਹਨ। ਦੂਜੇ ਪਾਸੇ, ਅਨਮੋਲ ਕਵਾਤਰਾ ਤਨਦੇਹੀ ਦੇ ਨਾਲ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਆਂਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ।