Asim Riyaz ਨਾਲ ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ Himanshi Khurana, ਅਸੀਮ ਦੇ ਪਰਿਵਾਰ ਨਾਲ ਫੋਟੋਆਂ ਆਈਆਂ ਸਾਹਮਣੇ
ਪੰਜਾਬ ਦੀ ਮਸ਼ਹੂਰ ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਰ ਰੋਜ਼ ਖਬਰਾਂ 'ਚ ਬਣੀ ਰਹਿੰਦੀ ਹੈ। ਉਹ ਅਸੀਮ ਰਿਆਜ਼ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਹੀ ਸੀ। ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਬ੍ਰੇਕਅੱਪ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਸੀ ਕਿ ਦੋਵਾਂ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਵੀ ਅਨਫੋਲੋ ਕਰ ਦਿੱਤਾ ਹੈ। ਪਰ ਹਾਲ ਹੀ ਵਿੱਚ ਦੋਵੇਂ ਈਦ ਦੇ ਮੌਕੇ 'ਤੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ।

ਦਰਅਸਲ, ਈਦ ਦੇ ਮੌਕੇ 'ਤੇ ਇਹ ਜੋੜੀ ਫਿਰ ਕਸ਼ਮੀਰ 'ਚ ਇਕੱਠੇ ਨਜ਼ਰ ਆਈ ਹੈ। ਅਸੀਮ ਨੇ ਈਦ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਹਿਮਾਂਸ਼ੀ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। ਫੋਟੋ ਵਿੱਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜਿਥੇ ਅਸੀਮ ਨੀਲੀ ਕਮੀਜ਼ ਅਤੇ ਨੀਲੀ ਜੀਨਜ਼ ਵਿੱਚ ਨਜ਼ਰ ਆਏ, ਹਿਮਾਂਸ਼ੀ ਇਨ੍ਹਾਂ ਫੋਟੋਆਂ ਵਿੱਚ ਹਰੇ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ। ਹਿਮਾਂਸ਼ੀ ਹਰੇ ਰੰਗ ਦੇ ਸੂਟ 'ਚ ਖੂਬਸੂਰਤ ਲੱਗ ਰਹੀ ਸੀ। ਇਕ ਫੋਟੋ 'ਚ ਹਿਮਾਂਸ਼ੀ ਆਸੀਮ ਦੇ ਪਰਿਵਾਰ ਨਾਲ ਵੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਅਸੀਮ ਨੇ ਲਿਖਿਆ ਕਿ, ਈਦ ਮੁਬਾਰਕ।
ਦੱਸ ਦੇਈਏ ਕਿ ਬਿੱਗ ਬੌਸ ਤੋਂ ਬਾਅਦ ਹਿਮਾਂਸ਼ੀ ਅਤੇ ਅਸੀਮ ਨੇ ਕਈ ਗਾਣਿਆਂ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਦੇ ਗਾਣੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਹਿੱਟ ਹੋਏ ਹਨ। ਪ੍ਰਸ਼ੰਸਕਾਂ ਨੇ ਦੋਵਾਂ ਦੀ ਕੈਮਿਸਟਰੀ ਨੂੰ ਪਸੰਦ ਕੀਤਾ। ਇਸ ਦੇ ਨਾਲ ਹੀ ਸ਼ੋਅ 'ਚ ਫੈਨਸ ਅਸੀਮ ਦੇ ਲੁੱਕ ਅਤੇ ਸਟਾਈਲ ਦੇ ਪਾਗਲ ਸੀ। ਉਹ ਸ਼ੋਅ ਦਾ ਰਨਰਅਪ ਰਿਹਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/