Hina Khan: ਅਭਿਨੇਤਰੀ ਹਿਨਾ ਖਾਨ ਹਸਪਤਾਲ ਹੋਈ ਭਰਤੀ, ਤੇਜ਼ ਬੁਖਾਰ ਨਾਲ ਜੂਝ ਰਹੀ ਅਦਾਕਾਰਾ, ਪੋਸਟ ਸ਼ੇਅਰ ਕਰ ਬੋਲੀ- 'ਐਨਰਜੀ ਨਹੀਂ ਬਚੀ...'
Hina Khan Hospitalised: ਹਿਨਾ ਖਾਨ ਹਸਪਤਾਲ ਵਿੱਚ ਭਰਤੀ ਹੈ। ਉਨ੍ਹਾਂ ਨੇ ਹਸਪਤਾਲ ਦੀ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਹੈਲਥ ਅਪਡੇਟ ਵੀ ਦਿੱਤੀ ਹੈ।
Hina Khan Hospitalised: ਅਭਿਨੇਤਰੀ ਹਿਨਾ ਖਾਨ ਦੀ ਤਬੀਅਤ ਖਰਾਬ ਹੈ ਅਤੇ ਹਸਪਤਾਲ ਵਿੱਚ ਭਰਤੀ ਹੈ। ਇਹ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਹਿਨਾ ਨੇ ਦੱਸਿਆ ਕਿ ਉਸ ਨੂੰ ਤੇਜ਼ ਬੁਖਾਰ ਸੀ, ਜਿਸ ਕਾਰਨ ਉਸ ਨੂੰ ਦਾਖਲ ਕਰਵਾਉਣਾ ਪਿਆ। ਇਸ ਦੇ ਨਾਲ ਹੀ ਹਿਨਾ ਨੇ ਪ੍ਰਸ਼ੰਸਕਾਂ ਨੂੰ ਹੈਲਥ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਜਲਦੀ ਠੀਕ ਹੋ ਜਾਵੇਗੀ।
ਹਿਨਾ ਖਾਨ ਨੂੰ ਤੇਜ਼ ਬੁਖਾਰ
ਹਿਨਾ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਹਿਨਾ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਲਾਈਫ ਅਪਡੇਟ। ਚੌਥਾ ਦਿਨ।
ਦੂਜੀ ਫੋਟੋ 'ਚ ਹਿਨਾ ਨੇ ਥਰਮਾਮੀਟਰ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਸਰੀਰ ਦਾ ਤਾਪਮਾਨ 102 ਦਿਖਾਈ ਦੇ ਰਿਹਾ ਹੈ। ਇਸ ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਮੈਨੂੰ ਤੇਜ਼ ਬੁਖਾਰ ਹੈ ਅਤੇ ਮੇਰੀਆਂ ਪਿਛਲੀਆਂ ਚਾਰ ਰਾਤਾਂ ਬਹੁਤ ਖਰਾਬ ਰਹੀਆਂ। ਇਹ ਤਾਪਮਾਨ ਹੇਠਾਂ ਨਹੀਂ ਆ ਰਿਹਾ ਹੈ। ਲਗਾਤਾਰ 102-103 'ਤੇ ਰਹਿੰਦਾ ਹੈ। ਮੇਰੇ ਅੰਦਰ ਹੁਣ ਕੋਈ ਐਨਰਜੀ ਨਹੀਂ ਬਚੀ ਹੈ। ਹਿਨਾ ਨੇ ਇਹ ਵੀ ਲਿਖਿਆ- ਜੋ ਲੋਕ ਮੇਰੇ ਲਈ ਚਿੰਤਤ ਹਨ, ਉਨ੍ਹਾਂ ਨੂੰ ਦੱਸ ਦਿਓ ਕਿ ਮੈਂ ਜਲਦੀ ਵਾਪਸੀ ਕਰਾਂਗੀ।
View this post on Instagram
ਜਲਦ ਪੰਜਾਬੀ ਸਿਨੇਮਾ 'ਚ ਕਰੇਗੀ ਐਂਟਰੀ
ਹਿਨਾ ਖਾਨ ਗਿੱਪੀ ਗਰੇਵਾਲ ਦੇ ਨਾਲ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਅਗਲੇ ਸਾਲ ਯਾਨਿ 2024 'ਚ ਰਿਲੀਜ਼ ਹੋਣ ਜਾ ਰਹੀ ਹੈ।
ਹਿਨਾ ਖਾਨ ਨੂੰ ਇਸ ਸ਼ੋਅ ਤੋਂ ਨਾਮ ਅਤੇ ਪ੍ਰਸਿੱਧੀ ਮਿਲੀ
ਤੁਹਾਨੂੰ ਦੱਸ ਦੇਈਏ ਕਿ ਹਿਨਾ ਖਾਨ ਨੂੰ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਕਾਰਨ ਪ੍ਰਸਿੱਧੀ ਮਿਲੀ ਸੀ। ਇਸ ਸ਼ੋਅ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ। ਹਿਨਾ ਲੰਬੇ ਸਮੇਂ ਤੋਂ ਇਸ ਸ਼ੋਅ ਦਾ ਹਿੱਸਾ ਸੀ। ਇਸ ਸ਼ੋਅ ਤੋਂ ਬਾਅਦ ਹਿਨਾ ਬਿੱਗ ਬੌਸ 'ਚ ਨਜ਼ਰ ਆਈ ਸੀ। ਹਿਨਾ ਨੇ ਬਿੱਗ ਬੌਸ ਤੋਂ ਵੀ ਕਾਫੀ ਪ੍ਰਸਿੱਧੀ ਖੱਟੀ। ਹਿਨਾ ਦਾ ਫੈਸ਼ਨ ਸੈਂਸ ਵੀ ਸੁਰਖੀਆਂ 'ਚ ਰਿਹਾ ਸੀ। ਬਿੱਗ ਬੌਸ ਤੋਂ ਬਾਅਦ ਹਿਨਾ ਨਾਗਿਨ ਸੀਰੀਜ਼ 'ਚ ਵੀ ਨਜ਼ਰ ਆਈ ਸੀ। ਹਿਨਾ ਦੀ ਐਕਟਿੰਗ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਹਿਨਾ ਨੇ ਬਾਲੀਵੁੱਡ 'ਚ ਵੀ ਡੈਬਿਊ ਕੀਤਾ ਹੈ। ਉਹ ਵਿਕਰਮ ਭੱਟ ਦੀ ਫਿਲਮ ਹੈਕਡ ਵਿੱਚ ਨਜ਼ਰ ਆਈ ਸੀ।